sangrami lehar

ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਨੇ ਹੱਕੀ ਮੰਗਾਂ ਲਈ ਮਜ਼ਦੂਰ ਕੀਤੇ ਲਾਮਬੰਦ ਵੱਖ-ਵੱਖ ਭੱਠਿਆਂ 'ਤੇ ਪ੍ਰਦਰਸ਼ਨ

  • 16/03/2018
  • 08:08 PM

ਜੋਧਾਂ - ਭੱਠਾ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ (ਸੀ.ਟੀ.ਯੂ) ਵਲੋ ਜੋਧਾਂ, ਡੇਹਲੋਂ ਇਲਾਕੇ ਦੇ ਵੱਖ ਵੱਖ ਭੱਠਿਆਂ 'ਤੇ ਜਬਰਦਸਤ ਪ੍ਰਦਰਸ਼ਨ ਕੀਤੇ ਗਏ। ਯੂਨੀਅਨ ਦੇ ਪ੍ਰਮੁੱਖ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ ਨੇ ਦੱਸਿਆ ਕਿ ਭੱਠਾ ਮਜ਼ਦੂਰਾਂ ਨੂੰ ਕੀਤੇ ਕੰਮ ਦੇ ਪੂਰੇ ਰੇਟ ਲੇਣ ਲਈ, ਭੱਠਿਆਂ 'ਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਅਤੇ ਹੋਰ ਮੰਗਾਂ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਮਜ਼ਦੂਰਾਂ 'ਚ ਸਮੇਂ ਦੀਆਂ ਸਰਕਾਰ 'ਤੇ ਭੱਠਾ ਮਾਲਕਾਂ ਖਿਲਾਫ ਕਾਫੀ ਗੁੱਸਾ 'ਤੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਮਨਵਾਉਣ ਤੇ ਲਾਗੂ ਕਰਵਾਉਣ ਲਈ 19 ਮਾਰਚ ਨੂੰ ਸਹਾਇਕ ਲੇਬਰ ਕਮਿਸ਼ਨਰ ਲੁਧਿਆਣਾ ਦੇ ਦਫਤਰ ਅੱਗੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਮਜ਼ਦੂਰਾਂ ਵਲੋਂ ਦਾਣਾ ਮੰਡੀ ਗਿੱਲ ਰੋਡ ਲੁਧਿਆਣਾ ਵਿਖੇ ਰੈਲੀ ਵੀ ਕੀਤੀ ਜਾਵੇਗੀ। ਜਿਸਨੂੰ ਸੀ.ਟੀ.ਯੂ ਪੰਜਾਬ ਦੇ ਪ੍ਰਮੁੱਖ ਆਗੂ ਸਾਥੀ ਮੰਗਤ ਰਾਮ ਪਾਸਲਾ ਸੰਬੋਧਨ ਕਰਨਗੇ। ਇਸ ਮੌਕੇ ਯੂਨੀਅਨ ਦੇ ਹੋਰ ਆਗੂਆਂ ਜਗਤਾਰ ਚਕੋਹੀ, ਰਘਬੀਰ ਬੈਨੀਪਾਲ, ਹੁਕਮਰਾਜ ਦੇਹੜਕਾ ਦਲਬਾਰਾ ਸਿੰਘ, ਅਮਰਜੀਤ ਹਿਮਾਂਯੂੰਪੁਰਾ, ਮੇਵਾ ਸਿੰਘ ਖਾਨਪੁਰ, ਬੂਟਾ ਸਿੰਘ, ਅੱਛਰਾ ਸਿੰਘ ਹੁਸਨਪੁਰ, ਹਰਬੰਸ ਸਿੰਘ ਬਿਲਾਸਪੁਰ, ਸਵਰਨ ਸਿੰਘ ਮੱਲੀਪੁਰ, ਮੇਵਾ ਸਿੰਘ ਅੜੈਂਚਾਂ ਵਲੋਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ ਗਈ।