sangrami lehar

ਕਿਰਤ ਕਮਿਸ਼ਨਰ ਜਲੰਧਰ ਦੇ ਦਫ਼ਤਰ ਅਗੇ ਧਰਨਾ ਦਿੱਤਾ

  • 15/03/2018
  • 08:04 PM

ਜਲੰਧਰ - ​ਲੇਬਰ ਵਿਭਾਗ ਪੰਜਾਬ ਦੇ ਨਿਰਮਾਣ ਮਜਦੂਰ ਨੂੰ ਰਜਿਸਟਰਡ ਕਰਨ, ਨਵੀਨੀਕਰਨ ਅਤੇ ਹਰ ਤਰਾਂ ਦੀਆਂ ਭਲਾਈ ਸਕੀਮਾਂ ਦੇ ਲਾਭ ਆਨਲਾਈਨ ਕਰਨ ਦੇ ਫੈਸਲੇ ਵਿਰ੍ਹਧ ਸਹਾਇਕ ਕਿਰਤ ਕਮਿਸ਼ਨਰ ਜਲੰਧਰ ਦੇ ਦਫ਼ਤਰ ਅਗੇ ਧਰਨਾ ਦਿੱਤਾ। ਮੁੱਖ ਮੰਤਰੀ ਪੰਜਾਬ ਦੇ ਨਾਂਅ ਤੇ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਆਨਲਾਈਨ ਤੇ ਨਾਲ ਨਾਲ ਆਫ ਲਾਈਨ ਵੀ ਜਾਰੀ ਰੱਖਿਆ ਜਾਵੇ ਧਰਨੇ ਨੂੰ ਸੰਬੋਧਨ ਕਰਦਿਆ ਸੂਬਾਈ ਜਨਰਲ ਸੱਕਤਰ ਹਰਿੰਦਰ ਸਿੰਘ ਰੰਧਾਵਾਂ ਨੇ ਕਿਹਾ ਕਿ ਪੰਜਾਬ ਅੰਦਰ ਨੈਸ਼ਨਲ ਸੈਂਪਲ ਆਫ ਸਰਵੇ 2011-12 ਮੁਤਾਬਕ ਨਿਰਮਾਣ ਮਜਦੂਰਾਂ ਦੀ ਕੁੱਲ ਗਿਣਤੀ 13 ਲੱਖ 22 ਹਜ਼ਾਰ ਸੀ ਜਿਹੜੀ ਕਿ ਸਾਲ 2017 ਦੇ ਸਰਵੇ ਮੁਤਾਬਕ 21 ਲੱਖ ਤੋਂ ਵਧੇਰੇ ਪੁੱਜ ਗਈ। ਨਿਰਮਾਣ ਮਜ਼ਦੂਰਾਂ ਦੀ ਭਲਾਈ ਲਈ ਬਣੇ ''ਦੀ ਬਿਲਡਿੰਗ ਐਡ ਅਦਰ ਕੰਨਸਟਰਕਸ਼ਨ ਵਰਕਰਜ਼ ਰੈਗੂਲੇਸ਼ਨ ਆਫ ਇੰਪਾਲੀਮੈਟ ਐਡ ਕੰਡੀਸ਼ਨ ਆਫ ਸਰਵਿਸ ਐਕਟ 1996'' ਮੁਤਬਕ ਸਾਰੇ ਵਰਕਰਾਂ ਨੂੰ ਰਜਿਸਟਰਡ ਕੀਤਾ ਜਾਣ ਚਾਹੀਦਾ ਸੀ ਪਹਿਲਾ ਤਾਂ ਸਰਕਾਰ ਨੇ ਇਹ ਕਨੂੰਨ ਨੂੰ ਸਮੇਂ ਸਿਰ ਲਾਗੂ ਨਹੀਂ ਕੀਤਾ। ਪੰਜਾਬ ਨਿਰਮਾਣ ਮਜਦੂਰ ਯੂਨੀਅਨ ਨੇ ਲਗਾਤਾਰ ਸੰਘਰਸ਼ ਅਤੇ ਮਾਨਯੋਗ ਪੰਜਾਹਬ ਤੇ ਹਰਿਆਣ ਹਾਈਕਰੋਟ ਵਿੱਚ ਵੀ ਜਿੱਤੇ ਕੇਸ ਕਰਕੇ ਪੰਜਾਬ ਸਰਕਾਰ ਨੂੰ ਅਕਤੂਬਰ 2008 ਵਿੱਚ ਇਹ ਕਨੂੰਨ ਲਾਗੂ ਕਰਨਾ ਪਿਆ। ਉਹਨ੍ਹਾਂ ਕਿਹਾ ਕਿ 10 ਸਾਲਾਂ ਅੰਦਰ ਪੰਜਾਬ ਵਿੱਚ 6 ਲੱਖ 48 ਹਜ਼ਾਰ ਮਜਦੂਰਾਂ ਨੂੰ ਹੀ ਰਜਿਟਰਡ ਕੀਤਾ ਗਿਆ। ਇਨ੍ਹਾਂ ਵਿੱਚ ਵੀ ਲਾਈਵ ਮੈਂਬਰ 3 ਲੱਖ 80 ਹਜਾਰ ਰਹਿ ਗਏ। ਲੋੜ ਤਾਂ ਇਸ ਗੱਲ ਦੀ ਸੀ ਕਿ ਜਿਆਦਾ ਤੋਂ ਜਿਆਦਾ ਰਜਿਸਟਸ਼ਨ ਕੀਤੀ ਜਾਰੀ ਪਰ ਸਾਰਾ ਕੰਮ ਆਨ-ਲਾਈਨ ਹੋਣ ਨਾਲ ਪੰਜਾਬ ਦੇ ਸਾਰੇ ਲੇਬਰ ਦਫਤਰ ਦਾ ਕੰਮ ਠੱਪ ਹੋ ਕੇ ਰਹਿ ਗਿਆ ਉਹਨਾਂ ਕਿ ਇਸ ਪਾਸੇ ਵਿਭਾਗ ਨੇ ਇਹ ਕੰਮ ਸੇਵਾਂ ਕੇਦਰਾਂ ਨੂੰ ਸੌਪ ਦਿੱਤਾ। ਦੂਜੇ ਪਾਸੇ 1600 ਸੇਵਾ ਕੇਂਦਰ ਬੰਦ ਕਰਨ ਦਾ ਫੈਸਲਾ ਕਰ ਦਿੱਤਾ ਉਹਨ੍ਹਾਂ ਕਿਹਾ ਨਿਰਮਾਣ ਮਜਦੂਰ ਬਹੁਤੇ ਅਨਪੜ ਹਨ ਅਤੇ ਸਰਿਆ ਕੌਲ ਮੋਬਾਇਲ ਫੋਸ ਨਹੀ ਹੈ ਉਹਨ੍ਹਾਂ ਕਿਹਾ ਪਿਛਲੇ ਅਗਸਤ 17 ਤੋਂ ਆਨ-ਲਾਈਨ ਹੋਣ ਨਾਲ 2 ਲੱਖ ਮਜਦੂਰਾਂ ਦੀ ਕਾਪੀਆ ਦਾ ਨਵੀਨੀਕਰਨ ਲਹੀ ਕੀਤਾ ਗਿਆ ਅਤੇ ਨਾ ਹੀ ਇਸ ਸਮੇਂ ਦੀ ਭਲਾਈ ਸਕੀਮਾਂ ਆਨ-ਲਾਈਨ ਅਰਜੀਆ ਲਈਆ ਗਈਆ। ਉਹਨ੍ਹਾਂ ਅਗੇ ਦੱਸਿਆ ਕਿ ਇਸ ਕਨੂੰਨ ਨੂੰ ਲਾਗੂ ਕਰਨ ਲਈ ਰਿੱਟ ਪਟੀਸ਼ਨ ਸਿਵਲ 318/2006 ਵਿੱਚ ਮਾਯੋਗ ਸੁਪਰੀਮ ਕੋਰਟ ਨੇ 45 ਵਾਰ ਫੈਸਲੇ ਦਿੱਤੇ ਹਨ ਕਿ ਵੱਧ-ਵੱਧ ਮਜਦੂਰ ਰਜਿਸਟਰਡ ਕੀਤੇ ਜਾਣ, ਉਹਨ੍ਹਾਂ ਨੂੰ ਸਿਹਤ ਅਤੇ ਵਿੱਦਿਆ ਦੀਆਂ ਵੱਧ-ਵੱਧ ਸਹੂਲਤਾ ਦਿੱਤੀਆ ਜਾਣ, ਪੈਨਸ਼ਨ ਅਤੇ ਮਕਾਨ ਬਣਾ ਕੇ ਦਿੱਤੇ ਜਾਣ। ਪਰ ਵਿਭਾਗ ਇਸ ਦੀ ਵੀ ਕੋਈ ਪ੍ਰਵਾਹ ਨਹੀ ਕਰ ਰਿਹਾ। ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਪ੍ਰਧਾਨ ਮੰਗਾਂ ਪ੍ਰਸਾਕ ਨੇ ਐਲਾਨ ਕੀਤਾ ਕਿ ਇਹ ਧਰਨੇ 21 ਤਰੀਕ ਤੱਕ ਲਗਾਤਾਰ ਜਾਰੀ ਰਹਿਣਗੇ ਧਰਨੇ ਨੂੰ ਹੋਰਨਾ ਤੋ ਇਲਾਵਾ ਲਾਲ ਚੰਦ ਮਾਨਸਾ, ਸੱਤਪਾਲ ਸਹੋਤਾ, ਕੁਲਦੀਪ ਕੁਮਾਰ ਨੇ ਵੀ ਸੰਬੋਧਨ ਕੀਤਾ।