sangrami lehar

ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਸਿੱਖਿਆ ਬਲਾਕਾਂ ਦੀ ਰੈਸ਼ਨੇਲਾਈਜੇਸ਼ਨ ਦਾ ਸਖਤ ਵਿਰੋਧ। ਅਗਰ ਜਥੇਬੰਧੀ ਦੀ ਸਹਿਮਤੀ ਤੋਂ ਬਿਨਾ ਲਾਗੂ ਕੀਤੀ ਰੈਸ਼ਨੇਲਾਈਜੇਸ਼ਨ ਤਾਂ ਹੋਵੇਗਾ ਅੰਦੋਲਨ

  • 14/03/2018
  • 06:00 PM

ਗੁਰਾਇਆ - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਦੀ ਜਰੂਰੀ ਮੀਟਿੰਗ ਜਿਲਾ ਪ੍ਰਧਾਨ ਕਰਨੈਲ ਫਿਲੌਰ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਜਿਲਾ ਸਿੱਖਿਆ ਦਫਤਰ ਜਲੰਧਰ ਐਲੀਮੈਂਟਰੀ ਵਲੋਂ ਪ੍ਰਾਇਮਰੀ ਬਲਾਕਾਂ ਦੀ ਕੀਤੀ ਗਈ ਗੈਰ ਤਰਕਸੰਗਤ ਰੈਸ਼ਨੇਲਾਈਜੇਸ਼ਨ ਤੇ ਸਖਤ ਇਤਰਾਜ ਕੀਤਾ ਹੈ ਅਤੇ ਇਸ ਸਬੰਧੀ ਇਕ ਮੰਗ ਪੱਤਰ ਸਿੱਖਿਆ ਅਧਿਕਾਰੀ ਨੂੰ ਵੀ ਦਿੱਤਾ ਗਿਆ ਹੈ ਜਿਸ ਵਿਚ ਮੰਗ ਕੀਤੀ ਕਿ ਬਲਾਕਾਂ ਦੀ ਰੈਸ਼ਨੇਲਾਈਜੇਸ਼ਨ ਵਿਚ ਬਿਨਾਂ ਕਿਸੇ ਜਾਰੀ ਕੀਤੇ ਖਰੜੇ ਦੇ ਅਤੇ ਬਿਨਾਂ ਅਧਿਆਪਕਾਂ ਦੇ ਸੁਝਾਵਾ ਦੇ ਕੀਤੀ ਗਈ ਰੈਸ਼ਨੇਲਾਈਜੇਸ਼ਨ ਤਰਕਸੰਗਤ ਨਹੀ ਹੈ ਅਤੇ ਬਹੁਤ ਸਾਰੇ ਸਕੂਲ ੪੦-੪੦ ਕਿਲੋਮੀਟਰ ਦੂਰ ਦੇ ਬਲਾਕਾਂ ਨਾਲ ਜੋੜ ਦਿੱਤੇ ਗਏ ਹਨ ਇਸ ਤੇ ਜਥੇਬੰਧੀ ਨੇ ਸਖਤ ਇਤਰਾਜ ਕਰਦਿਆ ਚੇਤਾਵਨੀ ਦਿੱਤੀ ਕ ਅਗਰ ਜਥੇਬੰਧੀ ਦੀ ਸਹਿਮਤੀ ਤੋਂ ਬਿਨਾਂ ਇਹ ਰੈਸ਼ਨੇਲਾਈਜੇਸ਼ਨ ਲਾਗੂ ਕੀਤੀ ਗਈ ਤਾਂ ਗੌਰਮਿੰਟ ਟੀਚਰਜ਼ ਯੂਨੀਅਨ ਨੂੰ ਸੰਘਰਸ਼ ਦਾ ਰਾਸਤਾ ਅਖਤਿਆਰ ਕਰਨਾ ਪਵੇਗਾ। ਇਸ ਸਮੇਂ ਜਿਲਾ ਸਕੱਤਰ ਗਣੇਸ਼ ਭਗਤ,ਤੀਰਥ ਬਾਸੀ, ਰਾਮ ਪਾਲ ਹਜ਼ਾਰਾ, ਕੁਲਦੀਪ ਕੌੜਾ, ਤਰਸੇਮ ਲਾਲ ਕਰਤਾਰਪੁਰ, ਬਲਜੀਤ ਸਿੰਘ ਕੁਲਾਰ, ਸਵਰਨ ਸਿੰਘ ਸ਼ਾਹਕੋਟ, ਨਿਰਮੋਕ ਸਿੰਘ ਹੀਰਾ, ਸੁੰਮਨ ਸ਼ਾਮਪੁਰੀ, ਸੂਰਤੀ ਲਾਲ ਭੋਗਪੁਰ, ਸੁਖਵਿੰਦਰ ਸਿੰਘ ਮੱਕੜ, ਪਿਆਰਾ ਸਿੰਘ, ਰਘੁਜੀਤ ਸਿੰਘ ਕੁਲਦੀਪ ਵਾਲੀਆ,ਬਾਲ ਕਿਸਨ, ਕੇਵਲ ਰੌਸ਼ਨ, ਰਜਿੰਦਰ, ਪਵਨ ਮਸ਼ੀਹ, ਮਨੋਜ ਕੁਮਾਰ ਸਰੋਏ, ਸਰਬਜੀਤ ਢੇਸੀ, ਕੁਲਵੰਤ ਰੁੜਕਾ, ਹਰਮਨਜੋਤ ਸਿੰਘ ਆਹਲੂਵਾਲੀਆ, ਕਮਲਦੇਵ,ਚਰਨਜੀਤ ਆਦਮਪੁਰ, ਅਮਰਜੀਤ ਸਿੰਘ, ਵਿਨੋਦ ਭੱਟੀ, ਕੁਲਵੀਰ ਕੁਮਾਰ, ਸੰਦੀਪ ਕੁਮਾਰ, ਕੁਲਭੂਸ਼ਨ ਕਾਂਤ, ਰਾਜੀਵ ਭਗਤ, ਤਜਿੰਦਰ ਜੱਸੀ, ਬੂਟਾ ਰਾਮ, ਅਸੀਮ ਕੁਮਾਰ, ਪਰਨਾਮ ਸਿੰਘ, ਮੰਗਤ ਰਾਮ ਸਮਰਾ, ਰਾਜ ਕੁਮਾਰ, ਬਲਵੀਰ ਕੁਮਾਰ, ਜਤਿੰਦਰ ਸਿੰਘ, ਦਵਿੰਦਰ ਸਿੰਘ, ਜਤਿੰਦਰ ਸਿੰਘ ਰਿਸ਼ੀ ਕੁਮਾਰ, ਸ਼ੁਸ਼ੀਲ ਵਿੱਕੀ, ਅਰਵਿੰਦ ਸ਼ਰਮਾ, ਗੁਰਜੀਤ ਸਿੰਘ, ਹਰਮਨ ਸਿੰਘ, ਸੰਦੀਪ ਸਿੰਘ,ਯਸ਼ਪਾਲ ਪੰਜਗੋਤਰਾ, ਬਲਵੀਰ ਕੁਮਾਰ, ਮੁਲਖ ਰਾਜ, ਭੂਸਨ ਕੁਮਾਰ, ਪਰਦੀਪ ਕੁਮਾਰ, ਰਕੇਸ਼ ਕੁਮਾਰ, ਮਨਜੀਤ ਸਿੰਘ ਚਾਵਲਾ, ਕਸਤੂਰੀ ਲਾਲ, ਸ਼ਿਵ ਕੁਮਾਰ ਆਦਮਪੁਰ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।