sangrami lehar

‘ਲਾਲ ਝੰਡੇ ਨੂੰ ਹੱਥੀਂ ਫੜ, ਘੇਰਨਾ ਪੈਣਾ ਚੰਡੀਗੜ੍ਹ'

  • 13/03/2018
  • 10:19 PM

 ਜੋਧਾਂ-  ਇਨਕਲਾਬੀ ਮਾਰਕਸਵਾਦੀ ਪਾਰਟੀ ਜਿਲਾ ਲੁਧਿਆਣਾ ਦੀ ਅਹਿਮ ਮੀਟਿੰਗ ਪਾਰਟੀ ਦੇ ਜਿਲਾ ਪ੍ਰਧਾਨ ਰਘਬੀਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਪ੍ਰੋ. ਜੈਪਾਲ ਸਿੰਘ ਤੂਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਪਾਰਟੀ ਦੇ ਜਿਲਾ ਕਮੇਟੀ ਮੈਂਬਰਾਂ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਮਹਾਰਾਸ਼ਟਰ ਦੇ ਕਿਸਾਨ ਅੰਦੋਲਨ ਨੇ ਦੇਸ਼ 'ਚ ਆਪਣੀ ਗਹਿਰੀ ਛਾਪ ਛੱਡੀ ਹੈ। ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਤੋਂ 180 ਕਿਲੋਮੀਟਰ ਦੇ ਲੰਬੇ ਪੈਦਲ ਮਾਰਚ ਨੇ ਦੇਸ਼ 'ਚ ਇਕ ਨਵਾਂ ਇਨਕਲਾਬੀ ਇਤਿਹਾਸਕ ਸਿਰਜਿਆ ਹੈ। ਉਨਾਂ ਕਿਹਾ ਕਿ ਜਦੋਂ ਪਾਣੀਆਂ ਬਿਆਈਆਂ ਵਾਲੇ, ਲਹੂ ਭਿੱਜੇ ਵਾਲੇ ਜੁਝਾਰੂ ਤੇ ਮਿਹਨਤ ਕਸ਼ ਲੋਕ ਸੰਗਰਾਮਾਂ ਦਾ ਝੰਡਾ ਚੁੱਕਦੇ ਹਨ ਤਾਂ ਉਹ ਸਮੇਂ ਦੇ ਹਾਕਮਾਂ ਨੂੰ ਮੂਧੇ ਮੂੰਹ ਕਰ ਲੈਂਦੇ ਹਨ। ਉਨਾਂ ਅੱਗੇ ਕਿਹਾ ਕਿ ਇਸ ਕਿਸਾਨ ਅੰਦੋਲਨ ਨੇ ਪੰਜਾਬ ਦੇ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ਾਂ ਲਈ ਲੰਗੌਟੇ ਕੱਸਣ ਦਾ ਹੌਕਾ ਦਿੱਤਾ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਾਉਣ ਲਈ ਲਾਲ ਝੰਡੇ ਨੂੰ ਹੱਥੀਂ ਫੜ ਕੇ ਪੰਜਾਬ ਸਰਕਾਰ ਨੂੰ ਚੰਡੀਗੜ੍ਹ ਵਿਖੇ ਘੇਰਨਾ ਪਵੇਗਾ। ਇਸ ਮੀਟਿੰਗ 'ਚ ਜਿਲਾ ਸਕੱਤਰ ਜਗਤਾਰ ਸਿੰਘ ਚਕੋਹੀ, ਜਿਲਾ ਖਜ਼ਾਨਚੀ ਹਰਨੇਕ ਸਿੰਘ ਗੁੱਜਰਵਾਲ, ਤਹਿਸੀਲ ਸਕੱਤਰ ਲੁਧਿਆਣਾ ਅਮਰਜੀਤ ਸਿੰਘ ਸਹਿਜਾਦ, ਤਹਿਸੀਲ ਸਕੱਤਰ ਖੰਨਾ-ਸਮਰਾਲਾ ਮਨਜੀਤ ਸਿੰਘ ਉਧੋਵਾਲ, ਤਹਿਸੀਲ ਸਕੱਤਰ ਪਾਇਲ ਚਰਨਜੀਤ ਸਿੰਘ ਹਿਮਾਂਯੂਪੁਰਾ, ਮਹਿੰਦਰ ਸਿੰਘ ਅੱਚਰਵਾਲ, ਸਤਪਾਲ ਸਿੰਘ ਕੂੰਮ ਕਲਾਂ, ਹਰਬੰਸ ਸਿੰਘ ਲੋਹਟ ਬੱਦੀ, ਜਗਤਾਰ ਸਿੰਘ ਮੁੱਲਾਂਪੁਰ, ਹੁਕਮ ਰਾਮ ਦੇਹੜਕਾ, ਪਰਮਜੀਤ ਸਿੰਘ ਲੁਧਿਆਣਾ ਸਾਰੇ ਜਿਲਾ ਕਮੇਟੀ ਮੈਂਬਰ ਹਾਜ਼ਰ ਸਨ।