sangrami lehar

ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮੰਗ ਪੱਤਰ ਿਦੱਤਾ

  • 13/03/2018
  • 06:26 PM

ਬਠਿੰਡਾ- ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ' ਵਿੱਚ ਸ਼ਾਮਲ ਮਜਦੂਰ ਸੰਗਠਨਾ ਦੇ ਇੱਕ ਸਾਂਝੇ ਜਿਲ੍ਹਾ ਪੱਧਰੀ ਵਫਦ ਵੱਲੋਂ ਅੱਜ ਇੱਥੋਂ ਦੇ ਜਿਲ੍ਹਾ ਅਧਿਕਾਰੀਆਂ ਰਾਹੀ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਵੱਡਅਕਾਰੀ ਵਫਦ ਦੀ ਅਗਵਾਈ ਦਿਹਾਤੀ ਮਜਦੂਰ ਸਭਾ ਦੇ ਸੁਬਾਈ ਵਿੱਤ ਸਕੱਤਰ ਸਾਥੀ ਮਹੀਪਾਲ, ਮਜਦੂਰ ਮੁਕਤੀ ਮੋਰਚਾ ਦੇ ਸੂਬਾਈ ਸਕੱਤਰ ਹਰਵਿੰਦਰ ਸੇਮਾ, ਪੰਜਾਬ ਖੇਤ ਮਜaਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾਗੁਰੂ ਅਤੇ ਕ੍ਰਾਂਤੀਕਾਰੀ ਪੇਂਡੂ ਮਜaਦੂਰ ਯੂਨੀਅਨ ਦੇ ਸੂਬਾਈ ਆਗੂ ਕੁਲਵੰਤ ਸਿੰਘ ਸੇਲਬਰ੍ਹਾ ਵੱਲੋਂ ਕੀਤੀ ਗਈ। ਜਿਕਰਯੋਗ ਹੈ ਕਿ ਲੰਘੀ 3 ਮਾਰਚ ਨੂੰ ਉਤ ਜੱਥੇਬੰਦੀਆਂ ਦੀ ਸਾਂਝੀ ਸੁਬਾਈ ਮੀਟਿੰਗ ਜਲੰਧਰ ਵਿਖੇ ਹੋਈ ਸੀ। ਇਸ ਵਿਚ 13 ਮਾਰਚ ਨੂੰ ਸੂਬੇ ਦੇ ਸਮੂਹ ਡਿਪਟੀ ਕਮਿਸ਼ਰਨਾਂ ਰਾਹੀਂ ਮੰਗ ਪੱਤਰ ਸੂਬਾ ਹਕੂਮਤ ਨੂੰ ਭੇਜੇ ਜਾਣ ਅਤੇ ਮੰਗ ਪੱਤਰ ਵਿਚਲੀਆਂ ਮੰਗਾਂ ਦੀ ਪ੍ਰਾਪਤੀ ਲਈ ਪੜਾਅਵਾਰ ਫੈਸਲਾਕੁੰਨ ਸੰਘਰਸa ਵਿੱਢਣ ਦਾ ਫੈਸਲਾ ਕੀਤਾ ਗਿਆ ਸੀ। ​ਇਸ ਮੌਕੇ ਮੀਡੀਆ ਕਰਮੀਆਂ ਨੂੰ ਮੁਖਾਤਿਬ ਹੁੰਦਿਆਂ ਮਜਦੂਰ ਆਗੂਆਂ ਨੇ ਬੇਜਮੀਨੇ ਪਰਿਵਾਰਾਂ ਦੀਆਂ ਹੱਕੀ ਮੰਗਾ ਬਿਨਾ ਦੇਰੀ ਪ੍ਰਵਾਨ ਕਰਨ ਜਾਂ ਇਹਨਾਂ ਪਰਿਵਾਰਾਂ ਦੇ ਤਿੱਖੇ ਸੰਘਰਸa ਦਾ ਸੇਕ ਝੱਲਣ ਲਈ ਤਿਆਰ ਰਹਿਣ ਦੀ ਪੰਜਾਬ ਸਰਕਾਰ ਨੂੰ ਸਖਤ ਤਾੜਨਾ ਕੀਤੀ। ਆਗੂਆਂ ਨੇ ਕਰਜਾ ਮੁਆਫੀ ਸਮੇਤ ਹੋਰ ਸਾਰੀਆਂ ਜਾਇਜ ਮਜaਦੂਰ ਮੰਗਾ ਪ੍ਰਤੀ ਸੂਬੇ ਦੀ ਹਕੂਮਤ ਵੱਲੋਂ ਧਾਰੀ ਅਪਰਾਧਿਕ ਚੁੱਪ ਦੀ ਜੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਮਰਿੰਦਰ ਸਰਕਾਰ ਦੇ ਸਾਰੇ ਚੋਣ ਵਾਇਦੇ ਨਿਰੇ ਝੂਠਾਂ ਦਾ ਪੁਲੰਦਾ ਸਾਬਤ ਹੋਏ ਹਨ।ਆਗੂਆਂ ਨੇ ਦੋਸa ਲਾਇਆ ਕਿ ਮੌਜੂਦਾ ਕਾਂਗਰਸ ਸਰਕਾਰ ਪਿਛਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਤੁੱਛ ਸਹੂਲਤਾਂ ਤੇ ਵੀ ਕਾਟਾ ਫੇਰਦੀ ਜਾ ਰਹੀ ਹੈ, ਜਿਸ ਦੀ ਸਭ ਤੋਂ ਉਘੜਵੀਂ ਮਿਸਾਲ ਯੋਗ ਲਾਭ ਪਾਪਤਰੀਆ ਦੇ ਨੀਲੇ ਕਾਰਡ ਥੋਕ ਦੇ ਭਾਅ ਕੱਟੇ ਜਾਣ ਤੋਂ ਮਿਲਦੀ ਹੈ। ਆਗੂਆਂ ਕਿਹਾ ਕਿ ਇਹ ਸਰਕਾਰ ਬੇਜਮੀਨੇ ਮਜਦੂਰਾ ਨੂੰ ਰੋਜaਗਾਰ ਦੇਣ ਅਤੇ ਮਨਰੇਗਾ ਤਹਿਤ ਕੰਮ ਦੇਣ ਤੋਂ ਉੱਕਾ ਹੀ ਭੱਜ ਚੁੱਕੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਇਸ ਸੰਘਰਸ਼ ਦੀ ਕਾਮਯਾਬੀ ਲਈ ਮੋਰਚੇ ਤੋਂ ਬਾਹਰ ਰਹਿ ਗਈਆਂ ਮਜਦੂਰ ਜੱਥੇਬੰਦੀਆਂ ਨੂੰ ਵੀ ਉਕਤ ਸਾਂਝੇ ਸੰਗਰਾਮ ਵਿੱਚ ਸ਼ਾਮਲ ਕਰਨ ਲਈ ਪੁਰਜੋਰ ਯਤਨ ਕੀਤੇ ਜਾਣਗੇ। ​ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੇਰਚੇ ਦੇ ਆਗੂਆਂ ਨੇ ਪੰਜਾਬ ਦੇ ਸਾਰੇ ਬੇਜਮੀਨੇ ਪੇਂਡੂ ਮਜਦੂਰਾਂ ਖਾਸ ਕਰ ਦਲਿਤਾਂ ਨੂੰ ਅੱਜ ਦੀ ਸਭ ਤੋਂ ਮਹੱਤਵਪੂਰਨ ਤੇ ਪਲੇਠੀ ਲੋੜ ਬਣ ਚੁੱਕੇ ਉਕਤ ਸੰਘਰਸ਼ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਅਤੇ ਹਰ ਪੱਖੋਂ ਸਹਿਯੋਗ ਦੇਣ ਦੀ ਅਪੀਲ ਕੀਤੀ। ​ਅੱਜ ਦੇ ਵਫaਦ ਵਿੱਚ ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਤਲਵੰਡੀ, ਕੂਕਾ ਸਿੰਘ ਰੁਪਾਨਾ, ਗੁਰਮੀਤ ਸਿੰਘ ਜੈ ਸਿੰਘ ਵਾਲਾ,ਸੁਰਜੀਤ ਸਿੰਘ ਪੱਕਾ ਕਲਾਂ, ਅਮੀਰਖਾਨ ਜੱਸੀ, ਪ੍ਰਿਤਪਾਲ ਰਾਮਪੁਰਾ, ਹਰਬੰਸ ਬਠਿੰਡਾ, ਸੁਖਪਾਲ ਸਿੰਘ ਖਿਆਲੀਵਾਲਾ, ਸੇਵਕ ਸਿੰਘ ਮਹਿਮਾ, ਬੀਰਬਲ ਸੀਗੋਂ, ਗਿਆਨੀ ਸਿੰਘ ਚੱਕ ਆਦਿ ਆਗੂ ਵੀ ਸaਾਮਲ ਸਨ।