sangrami lehar

ਪ.ਸ.ਸ.ਫ. ਵਲੋਂ ਵਿਧਾਨ ਸਭਾ ਦਾ ਘਿਰਾਓ 22 ਨੂੰ

  • 09/03/2018
  • 11:01 PM

ਜਲੰਧਰ - ਪਂਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ ਵਾਇਸ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਮੰਗਾਂ ਸਬੰਧੀ ਧਾਰੀ ਚੁੱਪ ਨੂੰ ਤੋੜਨ ਲਈ ਅਤੇ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਪਹਿਲਾਂ ਕੀਤੇ ਐਲਾਨ ਅਨੁਸਾਰ ਵਿਧਾਨ ਸਭਾ ਦੇ ਬੱਜਟ ਸੈਸ਼ਨ ਦੌਰਾਨ ਮਿਤੀ 22 ਮਾਰਚ ਨੂੰ ਵਿਸ਼ਾਲ ਸੂਬਾ ਪੱਧਰੀ ਰੈਲੀ ਕਰਨ ਉਪ੍ਰੰਤ ਵਿਧਾਨ ਸਭਾ ਚੰਡੀਗੜ੍ਹ ਦਾ ਘਿਰਾਓ ਕਰਨ ਹਿੱਤ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਅਜੀਬ ਦਿਵੇਦੀ ਨੇ ਕਿਹਾ ਕਿ ਜਦੋਂ ਦੀ ਕੈਪਟਨ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਮੁਲਾਜ਼ਮ ਵਿਰੋਧੀ ਨੀਤੀਆਂ ਬੜੀ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। ਠੇਕੇ ਤੇ ਭਰਤੀ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਵਾਲੇ ਬਿੱਲ ਵਿੱਚ ਵੀ ਰੋੜੇ ਅਟਕਾਏ ਜਾ ਰਹੇ ਹਨ, 31-12-2003 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਂਨਸ਼ਨ ਲਾਗੂ ਨਹੀ ਕੀਤੀ ਜਾ ਰਹੀ, ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਠੇਕਾ ਅਧਾਰਿਤ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ ਹਨ, ਮਿਡ ਡੇ ਮੀਲ, ਆਸ਼ਾ ਅਤੇ ਆਂਗਣਵਾੜੀ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਨਹੀਂ ਲਿਆਦਾ ਜਾ ਰਿਹਾ, ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਤੀ ਵੀ ਸਰਕਾਰ ਚੁੱਪ ਹੈ, ਮੰਹਿਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆਂ ਸਬੰਧੀ ਵੀ ਸਰਕਾਰ ਮੋਨ ਬਣੀ ਹੋਈ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੀ ਮੰਗਾਂ ਸਬੰਧੀ ਇਸ ਚੁੱਪ ਨੂੰ ਤੋੜਨ ਲਈ ਜੱਥੇਬੰਦੀ ਸਰਕਾਰ ਨਾਰ ਆਰ-ਪਾਰ ਦੀ ਲੜਾਈ ਲੜਨ ਜਾ ਰਹੀ ਹੈ ਅਤੇ ਸੂਬੇ ਦੇ ਸਮੂਹ ਮੁਲਾਜ਼ਮ ਵਰਗ ਨੂੰ ਮਿਤੀ ੨੨ ਮਾਰਚ ਨੂੰ ਕੀਤੇ ਜਾ ਰਹੇ ਵਿਧਾਨ ਸਭਾ ਦੇ ਘਿਰਾਓ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਆਗੂਆਂ ਨੇ ਸੰਘਰਸ਼ਸ਼ੀਲ ਜੱਥੇਬੰਦੀਆਂ ਨੂੰ ਵੀ ਇਸ ਰੈਲੀ ਵਿੱਚ ਸ਼ਾਨਿਲ ਹੋਣ ਦੀ ਅਪੀਲ ਕੀਤੀ ਹੈ। ਇਸ ਮੌਕੇ ਮਨਜੀਤ ਸਿੰਘ ਸੈਣੀ, ਕਰਮਜੀਤ ਬੀਹਲਾ, ਸੁਖਵਿੰਦਰ ਚਾਹਲ, ਰਾਮਜੀਦਾਸ ਚੌਹਾਨ, ਦਰਸ਼ਣ ਬੇਲੂਮਾਜਰਾ, ਮੱਖਣ ਸਿੰਘ ਵਾਹਿਦਪੁਰੀ, ਕੁਲਦੀਪ ਦੌੜਕਾ, ਹਰੀ ਬਿਲਾਸ, ਕੁਲਦੀਪ ਪੂਰੋਵਾਲ, ਰਜਿੰਦਰ ਧਿਮਾਨ, ਸਰਬਜੀਤ ਪੱਟੀ, ਗੁਰਦੀਪ ਬਾਜਵਾ, ਕਰਨੈਲ ਫਿਲੌਰ, ਕਿਰਪਾਲ ਸਿੰਘ, ਬਲਵਿੰਦਰ ਸਿੰਘ ਭੁੱਟੋ, ਰਣਜੀਤ ਈਸ਼ਾਪੁਰ, ਅਨਿਲ ਕੁਮਾਰ, ਲਾਲ ਚੰਦ ਸੱਪਾਂਵਾਲੀ, ਕਿਸ਼ੋਰ ਚੰਦ ਗਾਜ, ਜਸਪ੍ਰੀਤ ਸਿੰਘ ਗਗਨ, ਇੰਦਰਜੀਤ ਵਿਰਦੀ, ਪ੍ਰੇਮ ਚੰਦ, ਜਤਿੰਦਰ ਕੁਮਾਰ, ਧਰਮਿੰਦਰ ਸਿੰਘ ਭੰਗੂ, ਕ੍ਰਿਸ਼ਨ ਚੰਦ ਜਾਗੋਵਾਲੀਆ, ਰਮੇਸ਼ ਗੈਚੰਡ, ਗੁਰਵਿੰਦਰ ਸਿੰਘ ਖਮਾਣੋਂ, ਦਰਸ਼ਣ ਸਿੰਘ ਰੋਗਲਾ, ਨਿਰਭੈਅ ਸਿੰਘ, ਸੁਰਜੀਤ ਸਿੰਘ, ਨੀਨਾ ਜੌਨ, ਹਰਮਨਪ੍ਰੀਤ ਕੌਰ ਗਿੱਲ, ਹਰਪਾਲ ਕੌਰ, ਸੁਖਵਿੰਦਰ ਕੌਰ, ਬਿਮਲਾ ਦੇਵੀ ਆਂਦਿ ਆਗੂ ਵੀ ਹਾਜਰ ਸਨ।