sangrami lehar

ਕੇਰਲ ਅਤੇ ਤ੍ਰਿਪੁਰਾ ਦੇ ਹਮਲਿਆਂ ਵਿਰੁੱਧ ਰੋਸ ਪ੍ਰਗਟਾਇਆ

  • 08/03/2018
  • 09:38 PM

ਤਰਨ ਤਾਰਨ- ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਕੇਰਲਾ 'ਚ ਪਾਰਟੀ ਵਰਕਰਾਂ ਉੱਪਰ ਗੁੰਡਾ ਅਨਸਰਾਂ ਵੱਲੋਂ ਹਮਲੇ ਕਰਨ ਅਤੇ ਪਾਰਟੀ ਦਫ਼ਤਰ ਨੂੰ ਸਾੜਨ ਵਿਰੁੱਧ ਰੋਸ ਪ੍ਰਗਟਾਉਣ ਲਈ ਕੇਰਲ ਇਕਮੁਠਤਾ ਦਿਵਸ ਮਨਾਇਆ ਗਿਆ। ਇਸ ਮੌਕੇ ਆਗੂਆਂ ਨੇ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਕੇਕੇ ਰੇਮਾ ਖ਼ਿਲਾਫ਼ ਵਰਤੀ ਭੱਦੀ ਸ਼ਬਦਾਵਲੀ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਜਿਹਾ ਕਰਕੇ ਸੀਪੀਐਮ ਦਾ ਔਰਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਇਸ ਮੌਕੇ ਆਗੂਆਂ ਨੇ ਤ੍ਰਿਪੁਰਾ 'ਚ ਆਰਐਸਐਸ ਦੀ ਸ਼ਹਿ 'ਤੇ ਕੀਤੇ ਗਏ ਹਮਲਿਆਂ ਦੀ ਵੀ ਨਿਖੇਧੀ ਕੀਤੀ। ਮੀਟਿੰਗ ਨੂੰ ਸਰਬ ਸਾਥੀ ਬਲਬੀਰ ਸੂਦ, ਬਲਦੇਵ ਸਿੰਘ ਪੰਡੋਰੀ, ਧਰਮ ਸਿੰਘ ਪੱਟੀ, ਮਨਜੀਤ ਸਿੰਘ ਬੱਗੂ, ਡਾ. ਅਜਾਇਬ ਸਿੰਘ ਜਹਾਂਗੀਰ, ਚੈਂਚਲ ਸਿੰਘ, ਦਾਰਾ ਸਿੰਘ ਮੁੰਡਾ ਪਿੰਡ ਨੇ ਵੀ ਸੰਬੋਧਨ ਕੀਤਾ।