sangrami lehar

ਹੁਸ਼ਿਆਰਪੁਰ ਵਿਖੇ ਕੇਰਲ ਇਕਮੁਠਤਾ ਦਿਵਸ ਮਨਾਇਆ

  • 08/03/2018
  • 08:58 PM

ਹੁਸ਼ਿਆਰਪੁਰ- ਅੱਜ ਇੱਥੇ ਕੇਰਲ ਇਕਮੁਠਤਾ ਦਿਵਸ ਮਨਾਉਣ ਲਈ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਨੂੰ ਆਰਐਮਪੀਆਈ ਦੇ ਸੂਬਾ ਕਮੇਟੀ ਮੈਂਬਰ ਡਾ. ਕਰਮਜੀਤ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕੇਰਲ 'ਚ ਪਾਰਟੀ ਕਾਰਕੁਨਾਂ 'ਤੇ ਕੀਤੇ ਹਮਲਿਆਂ ਦੀ ਨਿਖੇਧੀ ਕੀਤੀ। ਉਨ੍ਹਾਂ ਤ੍ਰਿਪੁਰਾ 'ਚ ਲੈਨਿਨ ਦੇ ਬੁੱਤ ਨੂੰ ਆਰਐਸਐਸ ਦੇ ਲੱਠ ਮਾਰਾਂ ਵੱਲੋਂ ਤੋੜਨ ਨੂੰ ਅੱਤ ਦਾ ਨਿੰਦਣਯੋਗ ਕਾਰਾ ਦੱਸਦਿਆਂ ਮੰਗ ਕੀਤੀ ਕਿ ਉੱਥੋਂ ਦੇ ਲੋਕਾਂ 'ਤੇ ਚੋਣਾਂ ਤੋਂ ਬਾਅਦ ਕੀਤੇ ਹਮਲਿਆਂ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਸਕੱਤਰ ਸਾਥੀ ਪਿਆਰਾ ਸਿੰਘ, ਸਾਥੀ ਦਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾ. ਹਰਦਿਆਲ ਸਿੰਘ, ਇੰਦਰ ਸਿੰਘ ਛਾਉਲੀ ਕਲਾਂ, ਬਲਬੀਰ ਸਿੰਘ, ਸੁਖਦੇਵ ਸਿੰਘ ਬੈਂਸ, ਬਲਦੇਵ ਢਨੋਂ ਆਦਿ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ।