sangrami lehar

ਸੰਗਤ ਮੰਡੀ ਵਿਖੇ ਕੇਰਲ ਦੇ ਸਾਥੀਆਂ ਦੇ ਹੱਕ 'ਚ ਮਾਰਚ ਕੀਤਾ

  • 08/03/2018
  • 08:37 PM

ਸੰਗਤ ਮੰਡੀ- ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਕੇਰਲ ਇਕਮੁਠਤਾ ਦਿਵਸ ਮੌਕੇ ਬਜ਼ਾਰ 'ਚ ਮਾਰਚ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕੇਰਲ 'ਚ ਉੱਥੋਂ ਦੀ ਸਰਕਾਰ ਦੀ ਸ਼ਹਿ 'ਤੇ ਪਾਰਟੀ ਵਰਕਰਾਂ 'ਤੇ ਕੀਤੇ ਹਮਲਿਆਂ ਦੀ ਨਿਖੇਧੀ ਕਰਦਿਆਂ ਪੀੜਤ ਧਿਰ ਨਾਲ ਇਕਮੁਠਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਆਗੂਆਂ ਨੇ ਤ੍ਰਿਪੁਰਾ 'ਚ ਆਰਐਸਐਸ ਦੀ ਸ਼ਹਿ 'ਤੇ ਲਾਲ ਝੰਡੇ ਦੇ ਆਗੂਆਂ ਅਤੇ ਵਰਕਰਾਂ 'ਤੇ ਕੀਤੇ ਹਮਲਿਆਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਮਹੀਪਾਲ ਤੋਂ ਇਲਾਵਾ ਸਾਥੀ ਮਿੱਠੂ ਸਿੰਘ ਅਤੇ ਮੱਖਣ ਸਿੰਘ ਨੇ ਸੰਬੋਧਨ ਕੀਤਾ।