sangrami lehar

ਆਰ ਐਮ ਪੀ ਆਈ ਵਲੋਂ ਬਟਾਲਾ ਵਿਚ ਰੋਸ ਰੈਲੀ ਤੇ ਮੁਜਾਹਰਾ

  • 08/03/2018
  • 03:24 PM

ਬਟਾਲਾ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਕਮੇਟੀ ਬਟਾਲਾ ਵਲੌਂ ਕੇਂਦਰੀ ਕਮੇਟੀ ਦੇ ਸੱਦੇ ਤੇ ਕੇਰਲ ਸਰਕਾਰ ਦੀ ਸ਼ਹਿ ਤੇ ਸੀ ਪੀ ਆਈ (ਐਮ) ਪਾਰਟੀ ਦੇ ਕੁਝ ਗੁੰਡਾ ਅੰਸਰਾਂ ਵਲੋ ਆਰ ਐਮ ਪੀ ਆਈ ਦੇ ਆਗੂਆਂ ਤੇ ਕਾਰਕੁਨਾਂ ਤੇ ਕਾਤਲਾਨਾ ਹਮਲੇ ਕਰਕੇ ਉਹਨਾਂ ਨੂੰ ਗੰਭੀਰ ਰੂਪ ਵਿਚ ਜਖ਼ਮੀ ਕਰਨ ਅਤੇ ਸ਼ਹੀਦ ਚੰਦਰਸ਼ੇਖਰਨ ਦੀ ਜੀਵਨ ਸਾਥਣ ਕਾਮਰੇਡ ਕੇਕੇ ਰੇਮਾ ਜੋ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਹੈ ਉਸ ਬਾਰੇ ਘਟੀਆ ਪ੍ਚਾਰ ਕਰਨ ਵਿਰੁਧ ਰੋਸ ਰੈਲੀ ਕਰਕੇ ਮੁਜਾਹਰਾ ਕੀਤਾ | ਜਿਸ ਦੀ ਅਗਵਾਈ ਤਹਿਸੀਲ ਸਕੱਤਰ ਸੰਤੋਖ ਸਿੰਘ ਔਲਖ,ਸੁਰਜੀਤ ਘੁਮਾਣ,ਜਗੀਰ ਸਿੰਘ ਕਿਲਾ ਲਾਲ ਸਿੰਘ ,ਮਨਜੀਤ ਸਿੰਘ ਕਾਦੀਆ ਅਤੇ ਨਰਿੰਦਰ ਸਿੰਘ ਮੁਰੀਦਕੇ ਨੇ ਸਾਂਝੇ ਤੌਰ ਤੇ ਕੀਤੀ ਅਤੇ ਮੰਗ ਕੀਤੀ ਕਿ ਕੇਰਲ ਸਰਕਾਰ ਇਹਨਾਂ ਗੁੰਡਾ ਅੰਸਰਾਂ ਨੂੰ ਨੱਥ ਪਾਵੇ , ਦੌਸ਼ੀਆਂ ਵਿਰੁਧ ਕਾਨੂੰਨੀ ਕਾਰਵਾਈ ਹੌਵੇ,ਆਰ ਐਮ ਪੀ ਆਈ ਦੇ ਆਗੂਆਂ ਤੇ ਦਰਜ ਮੁੱਕਦਮੇ ਵਾਪਸ ਲਏ ਜਾਣ| ਮੁਜਾਹਰੇ ਤੋਂ ਪਹਿਲਾਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ , ਕਾਮਰੇਡ ਸ਼ਮਸ਼ੇਰ ਸਿੰਘ ਬਟਾਲਾ ਸੂਬਾ ਕਮੇਟੀ ਮੈਂਬਰ ਅਤੇ ਜਿਲਾ ਆਗੂ ਕਾਮਰੇਡ ਜਸਵੰਤ ਬੁੱਟਰ ਨੇ ਕਿਹਾ ਕਿ ਇਹ ਬਦਕਿਸਮਤੀ ਵਾਲੀ ਗਲ ਹੈ ਕਿ ਅਜ ਜਦੋ ਖੱਬੀ ਏਕਤਾ ਕਾਇਮ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਤਾਂ ਸੀ ਪੀ ਆਈ(ਐਮ) ਅਜਿਹੀਆਂ ਕਾਰਵਾਈਆਂ ਕਰਕੇ ਇਸ ਵਿਚ ਰੋੜੇ ਅਟਕਾ ਰਹੀ ਹੈ| ਆਗੂਆਂ ਨੇ ਕਿਹਾ ਕਿ ਤਿਪੁਰਾ ਵਿਚ ਚੌਣਾਂ ਜਿੱਤਣ ਪਿਛੋਂ ਬੀ ਜੇ ਪੀ ਅਤੇ ਆਰ ਐਸ ਐਸ ਦੇ ਕਾਰਕੁਨਾਂ ਨੇ ਆਪਣੀ ਲੀਡਰਸ਼ਿਪ ਦੀ ਪੂਰੀ ਸ਼ਹਿ ਤੇ ਸੀ ਪੀ ਆਈ(ਐਮ) ਦਫ਼ਤਰਾਂ,ਆਗੂਆਂ ਤੇ ਹਮਲੇ ਅਤੇ ਮਹਾਨ ਲੈਨਿਨ ਦੇ ਬੁੱਤਾਂ ਨੂੰ ਢਾਹ ਦੇਣ ਦੀ ਗੁੰਡਾਗਰਦ ਕਾਰਵਾਈ ਦੀ ਪੁਰਜੋਰ ਨਿਖੇਧੀ ਕੀਤੀ ਉਹਨਾ ਕਿਹਾ ਕਿ ਇਹ ਕਮਿਊਨਿਸਟ ਵਿਚਾਰਧਾਰਾ ਤੇ ਹਮਲਾ ਹੈ ਅਤੇ ਇਸ ਕਿਸੇ ਵੀ ਤਰਾਂ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹਨਾ ਆਗੂਆਂ ਨੇ ਕਿਹਾ ਕਿ ਦਲਿਤਾਂ ਦੇ ਮਹਾਨ ਆਗੂਆਂ ਡਾ ਅੰਬੇਦਕਾਰ , ਈ ਵੀ ਆਰ ਪਰਿਆਰ ਅਤੇ ਕਈ ਹੋਰ ਆਗੂਆਂ ਦੇ ਬੁੱਤ ਤੋੜਨ ਦੀ ਵੀ ਪੁਰਜੋਰ ਨਿਖੇਧੀ ਕੀਤੀ |ਇਸ ਮੋਕੇ ਮਾਨਾ ਮਸੀਹ ਬਾਲੇਵਾਲ, ਸਤਨਾਮ ਸਿੰਘ ਬਟਾਲਾ, ਨਿਰਮਲ ਸਿੰਘ ਪਾਰੋਵਾਲ, ਵਿਜੇ ਅਗਨੀਹੋਤਰੀ, ਮਨਦੀਪ ਕੋਰ ਸ਼ਕਰੀ, ਵਿਰਗਟ ਖਾਨਫੱਤਾ, ਰਾਮ ਸਿੰਘ ਲੋਧੀਨੰਗਲ, ਤਰਸੇਮ ਫੱਤੇਵਾਲ, ਰੋਸ਼ਨ ਸਿੰਘ ਸ਼ਕਰੀ ਆਦਿ ਹਾਜਰ ਸਨ |