sangrami lehar

ਕੇਰਲ ਅਤੇ ਤ੍ਰਿਪੁਰਾ 'ਚ ਕੀਤੀ ਗੁੰਡਾਗਰਦੀ ਨੂੰ ਨੱਥ ਪਾਓ

  • 08/03/2018
  • 02:19 PM

ਨਕੋਦਰ- ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਇੱਥੋਂ ਦੇ ਡਾ.ਅੰਬੇਡਕਰ ਚੌਂਕ 'ਚ ਇਕੱਠ ਕਰਕੇ ਕੇਰਲ ਅਤੇ ਤ੍ਰਿਪੁਰਾ 'ਚ ਕੀਤੇ ਗਏ ਗੁੰਡਾਗਰਦੀ ਦੇ ਨੰਗੇ ਨਾਚ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਕਿਹਾ ਕਿ ਲੋਕਾਂ ਦੇ ਆਗੂਆਂ ਦੇ ਪੁਤਲਿਆਂ ਨੂੰ ਸਾਜ਼ਿਸ਼ ਤਹਿਤ ਮਿਟਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਕੋਝੇ ਕਾਰੇ ਕਰਨ ਵਾਲੇ ਦੇਸ਼ ਧਰੋਹੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਾਥੀ ਸਤਪਾਲ ਸਹੋਤਾ, ਮੱਖਣ ਨੂਰਪੁਰੀ ਆਦਿ ਵੀ ਹਾਜ਼ਰ ਸਨ।