sangrami lehar

ਅਧਿਆਪਕਾਂ ਦੀ ਤਬਾਦਲਾ ਨੀਤੀ ਵਿਚ ਵੀ ਜਰੂਰੀ ਸੋਧਾਂ ਦੀ ਲੋੜ

  • 08/03/2018
  • 01:59 PM

ਨੂਰਮਹਿਲ - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂਆ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸੂਬਾ ਸਕੱਤਰ ਕੁਲਦੀਪ ਦੌੜਕਾ ਅਤੇ ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਪੰਜਾਬ ਸਰਕਾਰ ਵਲੋਂ ਕੈਬਨਿਟ ਵਿਚ ਵਿਚਾਰੇ ਅਖੌਤੀ ਸਿੱਖਿਆ ਸੁਧਾਰਾ ਦੇ ਨਾਮ ਤੇ ਲਏ ਵਿਦਿਅਕ ਮਾਰੂ ਫੈਸਲਿਆਂ ਤੇ ਤਿੱਖੀ ਪ੍ਰਤੀਕਿਰਿਆਂ ਜਾਹਰ ਕੀਤੀ ਹੈ ਜਿਸ ਵਿਚ ਨਵੀ ਅਧਿਆਪਕ ਰੈਸ਼ਨੇਲਾਈਜੇਸ਼ਨ ਨੀਤੀ 2017-18 ਵਿਚ ਮਿਡਲ ਸਕੂਲਾਂ ਵਿਚੋਂ ਅਧਿਆਪਕਾਂ ਦੀਆ ਤਿੰਨ ਪੋਸਟਾਂ ਸ਼ਿਫਟ ਕਰਨ ਦੀ ਨੀਤੀ, ਪ੍ਰਾਇਮਰੀ ਸਕੂਲਾਂ ਵਿਚ 60 ਬੱਚਿਆਂ ਵਾਲੇ ਸਕੂਲ ਨੂੰ ਮੁੱਖ ਅਧਿਅਪਕ ਦੀ ਪੋਸਟ ਮਨਜੂਰ ਕਰਨੀ ਅਤੇ ਹਾਈ ਸਕੂਲਾਂ ਦੇ ਹੈੱਡ ਮਾਸਟਰਾਂ ਅਤੇ ਪ੍ਰਿੰਸੀਪਲਾਂ ਨੂੰ ਜਮਾਤਾਂ ਪੜਾਉਣ ਲਈ ਪੀਰੀਅਡ ਦੇਣੇ ਦੀ ਨੀਤੀ ਅਤਿ ਘਾਤਕ ਹੈ ਇਸ ਸਮੇ ਅਧਿਆਪਕ ਆਗੂਆਂ ਨੇ ਕਿਹਾ ਕਿ ਮਿਡਲ ਸਕੂਲਾਂ ਵਿਚੋ ਪੋਸਟਾ ਖਤਮ ਕਰਨ ਨਾਲ ਬੱਚਿਆਂ ਦੀ ਪੜਾਈ ਤੇ ਮਾਰੂ ਅਸਰ ਪਵੇਗਾ ਅਤੇ ਸਰਕਾਰ ਨਵੀਆ ਪੋਸਟਾ ਵਿਭਾਗ ਵਿਚ ਭਰਤੀ ਕਰਨ ਤੋਂ ਪਾਸਾ ਵੱਟ ਰਹੀ ਹੈ ਅਤੇ ਸ਼ਿਫਟਿੰਗ ਨਾਲ ਹੀ ਕੰਮ ਚਲਾਉਣਾ ਚਾਹੰਦੀ ਹੈ। ਉਨ ਕਿਹਾ ਕਿ ਪ੍ਰਾਇਮਰੀ ਵਿਚ 60 ਬੱਚਿਆਂ ਪਿਛੇ ਹੈੱਡ ਟੀਚਰ ਦੇਣ ਦੀ ਨੀਤੀ ਨਾਲ ਪ੍ਰਾਇਮਰੀ ਅਧਿਆਪਕਾਂ ਦਾ ਪ੍ਰਮੋਸ਼ਨ ਚੈਨਲ ਖਤਮ ਹੋ ਜਾਵੇਗਾ। ਇਸ ਸਮੇ ਕਰਨੈਲ ਫਿਲੌਰ ਨੇ ਕਿਹਾ ਕਿ ਨਵੀ ਅਧਿਆਪਕ ਤਬਾਦਲਾ ਨੀਤੀ ਵਿਚ ਜਰੂਰੀ ਸੋਧਾ ਦੀ ਜਰੂਰਤ ਹੈ ਜਿਸ ਵਿਚ ਇਕ ਸਕੂਲ ਵਿਚ 7 ਸਾਲ ਬਾਅਦ ਅਧਿਆਪਕ ਦਾ ਜਬਰੀ ਤਬਾਦਲਾ ਦੀ ਮੱਦ ਨੂੰ ਰੱਦ ਕਰਨਾ ਬਣਦਾ ਹੈ ਅਤੇ ਜਿਸ ਅਧਿਆਪਕ ਦੇ ਬੱਚੇ ਪੁਰਾਣੇ ਸਮੇਂ ਵਿਚ ਸਰਕਾਰੀ ਸਕੂਲਾਂ ਵਿਚ ਪੜੇ ਨੇ ਉਹਨਾਂ ਨੂੰ ਵੀ 15 ਅੰਕ ਦੇਣੇ ਬਣਦੇ ਹਨ ਅਤੇ ਆਪਸੀ ਬਦਲੀ ਵਿਚ ਠਹਿਰ, ਸਮਾਂ ਅਤੇ ਜੋਨ ਦੀ ਕੋਈ ਸ਼ਰਤ ਨਹੀ ਹੋਣੀ ਚਾਹੀਦੀ ਅਤੇ ਜੋਨਾਂ ਦੀ ਗਿਣਤੀ ਵੀ ਤਰਕਸੰਗਤ ਨਹੀ ਹੈ ਇਹਨਾਂ ਨੂੰ ਘੱਟ ਕਰਨਾਂ ਬਣਦਾ ਹੈ ਅਤੇ ਬਦਲੀਆ ਵਿਚ ਸਿਆਸੀ ਦਖਲ ਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਇਸ ਸਮੇ ਆਗੂਅ ਨੇ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਆਪਣਾ ਪੱਖ ਪੰਜਾਬ ਸਰਕਾਰ ਤੱਕ ਲਿਖਤੀ ਤੌਰ ਤੇ ਪਹੁੰਚਦਾ ਕਰ ਦਿੱਤਾ ਹੈ।ਇਸ ਸਮੇਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਸਰਕਾਰ ਨੇ ਇਹ ਮਾਰੂ ਫੈਸਲੇ ਵਾਪਿਸ ਨਹੀ ਲਏ ਤਾਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਬਾਕੀ ਭਰਾਤਰੀ ਜਥੇਬੰਧੀਆ ਨਾਲ ਰਲ ਕੇ ਅੰਦੋਲਨ ਸ਼ੁਰੂ ਕਰੇਗੀ। ਇਸ ਸਮੇ ਗੁਰਬਿੰਦਰ ਸਸਕੋਰ, ਮੰਗਲ ਸਿੰਘ ਟਾਂਡਾ, ਕੁਲਵਿੰਦਰ ਸਿੰਘ ਮੁਕਤਸਰ, ਪ੍ਰਿੰਸੀਪਲ ਅਮਨਦੀਪ ਸ਼ਰਮਾਂ, ਕੁਲਦੀਪ ਪੂਰੋਵਾਲ, ਸੁਰਜੀਤ ਮੁਹਾਲੀ, ਰਣਜੀਤ ਸਿੰਘ ਮਾਨ, ਬਲਵਿੰਦਰ ਸਿੰਘ ਭੁਟੋ ਤੀਰਥ ਬਾਸੀ, ਗਣੇਸ਼ ਭਗਤ ਆਦਿ ਹਾਜ਼ਰ ਸਨ।