sangrami lehar

ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵਲੋਂ ਰੋਹ ਭਰਪੂਰ ਸੂਬਾ ਪੱਧਰੀ ਰੈਲੀ ਕੀਤੀ

  • 07/03/2018
  • 06:20 PM

ਜਲੰਧਰ - ਸੂਬੇ ਦੇ ਸਮੂਹ ਮਿਉਂਸਿਪਲ ਕਾਮਿਆਂ ਦੀ ਜੱਥੇਬੰਦੀ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਵਲੋਂ ਆਂਪਣੀਆਂ ਮੰਗਾਂ ਸਬੰਧੀ ਜ਼ਿਲਾ ਪੱਧਰੀ ਘੜਾ ਭੰਨ, ਅਰਥੀ ਫੂਕ ਰੈਲੀਆਂ ਕਰਨ ਉਪ੍ਰੰਤ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇੱਕ ਵਿਸ਼ਾਲ ਸੂਬਾਈ ਰੈਲੀ ਸੂਬਾਈ ਆਂਗੂ ਸਰਦਾਰੀ ਲਾਲ ਸ਼ਰਮਾ, ਕੁਲਦੀਪ ਕੁਮਾਰ, ਪ੍ਰਕਾਸ਼ ਚੰਦ ਗੈਚੰਡ, ਕੁਲਵੰਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਵਾਲੀਆ, ਨਾਇਬ ਸਿੰਘ ਬਰਾੜ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਸੂਬੇ ਭਰ ਤੋਂ ਨਿਗਰ ਕੌਂਸਲ ਕਾਮਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।੍ਰੈਲੀ ਦੌਰਾਨ ਮੁਲਾਜ਼ਮ ਝੰਡਿਆਂ ਅਤੇ ਬੈਨਰਾਂ ਸਹਿਤ ਰੋਹ ਭਰਪੂਰ ਨਾਅਰੇ ਮਾਰਦੇ ਹੋਏ ਵੱਡੇ ਵੱਡੇ ਜੱਥਿਆ ਵਿੱਚ ਰੈਲੀ ਵਿੱਚ ਸ਼ਾਂਮਿਲ ਹੋ ਰਹੇ ਸਨ ਅਥੇ ਰੈਲੀ ਖਤਮ ਹੋਣ ਤੱਕ ਵੀ ਮੁਲਾਜ਼ਮ ਰੈਲੀ ਵਿੱਚ ਪਹੁੰਚਸੇ ਰਹੇ। ਇਸਤੋਂ ਸਪੱਸ਼ਟ ਹੈ ਕਿ ਮੁਲਾਜ਼ਮਾਂ ਅੰਦਰ ਸਰਕਾਰ ਪ੍ਰਤੀ ਕਿੰਨਾਂ ਰੋਸ ਹੈ ਅਤੇ ਉਹ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਲਈ ਪੂਰੀ ਤਰਾਂ ਨਾਲ ਤਿਆਰ ਹਨ।ਮਿਊਂਸਿਪਲ ਕਾਮਿਆਂ ਦੇ ਰੋਹ ਨੂੰ ਦੇਖਦਿਆਂ ਸ਼੍ਰੀ ਸੰਜੀਵ ਸ਼ਰਮਾ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਪੰਜਾਬ ਵਲੋਂ ਧਰਨੇ ਵਿੱਚ ਆਕੇ ਮੰਗ ਪੱਤਰ ਪੱਤਰ ਪ੍ਰਾਪਤ ਕੀਤਾ ਅਤੇ ਮੁੱਖ ਮੰਤਰੀ ਅਥੇ ਸਬੰੀਧਤ ਕੈਬਨਿਟ ਮੰਤਰੀ ਨਾਲ ਮੀਟਿੰਗ ਕਰਵਾ ਕੇ ਮੰਗਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਰੈਲੀ ਨੂੰ ਸੰਬੋਧਨ ਕਰਦਿਆਂ ਗੋਪਾਲ ਥਾਰਪ, ਕਪੂਰਥਲਾ, ਸੂਰਜ ਨਵਾਂ ਸ਼ਹਿਰ, ਮਹੇਸ਼ ਕੁਮਾਰ ਖਰੜ, ਦੀਪਕ ਕੁਮਾਰ ਰੋਪੜ, ਜੁਗਿੰਦਰ ਸਿੰਘ ਹੁਸ਼ਿਆਰਪੁਰ, ਗੁਰਵਿੰਦਰ ਸਿੰਘ ਭੁਲੱਥ, ਰਮੇਸ਼ ਬੌਬੀ ਫਗਵਾੜਾ, ਚਰਨਜੀਤ ਸਿੰਘ ਸੁਲਤਾਨਪੁਰ ਲੋਧੀ, ਸ਼੍ਰੀਮਤੀ ਮਾਇਆ ਟਾਂਡਾ, ਖਹਿਰਾ ਗੁਰਦਾਸਪੁਰ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਤੋਂ ਮੰਗ ਕੀਤੀ ਕਿ ਜਿਨਾਂ ਮੁਲਾਜ਼ਮਾਂ ਕੋਲੋਂ ਪੈਂਨਸ਼ਨ ਦੀ ਆਪਸ਼ਨ ਲਈ ਗਈ ਸੀ, ਨੂੰ ਪੈਂਨਸ਼ਨ ਲਗਾਈ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰਕੇ ਡੀ.ਸੀ. ਰੇਟ ਤੇ ਕਰਮਚਾਰੀਸਿੱਧੇ ਤੌਰ ਤੇ ਨਗਰ ਨਿਗਮ/ ਨਗਰ ਕੌਂਸਲਾਂ/ ਨਗਰ ਪੰਚਾਇਤਾਂ ਨੂੰ ਪ੍ਰਵਾਨਗੀ ਦਿੱਤੀ ਜਾਵੇ, ਵਾਟਰ ਸਪਲਾਈ ਅਤੇ ਸੀਵਰੇਜ ਦੇ ਬਿੱਲ ਕਰਮਚਾਰੀਆਂ ਨੂੰ ਮਾਫ ਕੀਤੇ ਜਾਣ, ਟੈਕਨੀਕਲ ਕਾਮਿਆਂ ਦੇ ਗ੍ਰੇਡ ਦੀ ਮੰਨੀ ਹੋਈ ਮੰਗ ਨੂੰ ਲਾਗੂ ਕੀਤਾ ਜਾਵੇ, ਲੇਖਾਕਾਰ ਦੀ ਪ੍ਰੀਖਿਆ ਜੋ ਕਿ ਲੰਬੇ ਸਮੇਂ ਤੋਂ ਨਹੀਂ ਲਈ ਗਈ, ਕਰਮਚਾਰੀਆਂ ਪਾਸੋਂ ਡੀਮਾਂਡ ਡਰਾਫਟ ਲਏ ਹੋਏ ਹਨ, ਜੋ ਇਸ ਪ੍ਰੀਖਿਆ ਦੇਣਾ ਚਾਹੁੰਦੇ ਹਨ, 25 % ਪ੍ਰਮੋਸ਼ਨ ਕੋਟੇ ਵਿੱਚ ਜਦੋਂ ਤੱਕ ਪ੍ਰੀਖਿਆ ਨਹੀਂ ਹੁੰਦੀ ਅਪਲਾਈ ਕੀਤੇ ਹੋਏ ਕਰਮਚਾਰੀਆਂ ਨੂੰ ਤਰੱਕੀ ਦਿੱਤੀ ਜਾਵੇ, ਜਿਹੜੇ ਸਫਾਈ ਸੇਵਕ ਜਾਂ ਦਰਜਾ ਚਾਰ ਕੱਚੇ ਚੱਲ ਰਹੇ ਹਨ ਉਹਨਾਂ ਨੂੰ ਪੱਕਾ ਕੀਤਾ ਜਾਵੇ, ਸਥਾਨਕ ਸਰਕਾਰਾਂ ਅਧੀਨ ਕੰਮ ਕਰਦੇ ਕਲਰਕ ਦੀ 15 ਸਾਲ ਦੀ ਸਰਵਿਸ ਹੋਣ ਤੇ ਲਾਜ਼ਮੀ ਇੰਸਪੈਕਟਰ ਅਤੇ ਪੰਪ ਅਪ੍ਰੇਟਰ ਦੀ 15 ਸਾਲ ਸੀ ਸਰਵਿਸ ਤੇ ਜੇ.ਈ. ਬਣਾਇਆ ਜਾਵੇ, ਤਰਸ ਦੇ ਅਧਾਰ ਤੇ ਬਿਨਾ ਸ਼ਰਤ ਨੌਕਰੀ ਦਿੱਤੀ ਜਾਵੇ, ਘੱਟੋ-ਘੱਟ ਉਜਰਤ 24000 ਰੁਪਏ ਮਹੀਨਾ ਕੀਤੀ ਜਾਵੇ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਤਨਖਾਹ ਦਿੱਤੀ ਜਾਵੇ, ਭਿੱਖੀ ਵਿੰਡ ਨਗਰ ਕੌਂਸਲ ਦੇ ਕੱਢੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਬਹਾਲ ਕੀਤਾ ਜਾਵੇ। ਰੈਲੀ ਨੂੰ ਭਰਾਤਰੀ ਤੌਰ ਤੇ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਵਿਰਦੀ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਨੂੰ ਮੋੜਾ ਦੇਣ ਲਈ ਸਾਂਝੇ ਸੰਘਰਸ਼ਾਂ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਉਹਨਾਂ ਪ.ਸ.ਸ.ਫ. ਵਲੋਂ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਚੰਡੀਗੜ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮਨੋਜ ਰੱਤੀ, ਤਰਲੋਚਨ ਸਿੰਘ, ਵਿਕਰਮ, ਤਜਿੰਦਰਪਾਲ ਸਿੰਘ, ਰੋਹਿਨ ਸਹੋਤਾ, ਅਨਿਲ ਕੁਮਾਰ, ਪੁਨੀਤ ਧਵਨ, ਸੁਰਜੀਤ ਕੌਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।