sangrami lehar

ਟਰੇਡ ਯੂਨੀਅਨ ਵੱਲੋਂ ਤਰਨ ਤਾਰਨ ਵਿਖੇ ਮੁਜ਼ਹਾਰਾ

  • 05/03/2018
  • 06:48 PM

ਤਰਨ ਤਾਰਨ -  ਸੈਂਟਰ ਆਫ਼ ਟਰੇਡ ਯੂਨੀਅਨਜ਼ (ਸੀ.ਟੀ.ਯੂ.) ਪੰਜਾਬ ਨਿਰਮਾਣ ਦੇ ਝੰਡੇ ਹੇਠ ਅੱਜ ਇਥੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਕਿਰਤੀ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਦੀ ਅਗਵਾਈ ਜਥੇਬੰਦੀ ਦੇ ਆਗੂ ਧਰਮ ਸਿੰਘ ਪੱਟੀ, ਇੰਦਰਜੀਤ ਸਿੰਘ ਵੇਈਂਪੂਈਂ, ਦਿਲਬਾਗ ਸਿੰਘ ਰਾਜੋਕੇ, ਕਰਤਾਰ ਸਿੰਘ ਪੱਖੋਕੇ ਆਦਿ ਨੇ ਕੀਤੀ। ਸੂਬਾ ਆਗੂ ਬਲਦੇਵ ਸਿੰਘ ਪੰਡੋਰੀ ਨੇ ਕੇਂਦਰ ਅਤੇ ਸੂਬਾ ਸਰਕਾਰ ’ਤੇ ਦਹਾਕਿਆਂ ਪਹਿਲਾਂ ਬਣਾਏ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਉਣ ਦਾ ਦੋਸ਼ ਲਗਾਇਆ।
ਉਨ੍ਹਾਂ ਗੈਰ-ਜਥੇਬੰਦ ਮਜ਼ਦੂਰਾਂ ਲਈ ਬਣਾਏ ਕਾਨੂੰਨ-2008 ਅਤੇ ਪੰਜਾਬ ਰੂਲਸ 2012 ਮੁਤਾਬਕ ਸੂਬੇ ਅੰਦਰ ਮਜ਼ਦੂਰਾਂ ਲਈ ਵੈਲਫੇਅਰ ਬੋਰਡ ਦਾ ਗਠਨ ਕਰਕੇ ਇਨ੍ਹਾਂ ਵਰਗਾਂ ਨੂੰ ਬਣਦੀਆਂ ਸਹੂਲਤਾਂ ਦੇਣ ਦੀ ਮੰਗ ਉਭਾਰੀ।ਇਸ ਮੌਕੇ ਜਥੇਬੰਦੀ ਦੇ ਆਗੂ ਤਰਸੇਮ ਸਿੰਘ ਉਸਮਾਂ, ਦਿਲਬਾਗ ਸਿੰਘ, ਹੀਰਾ ਸਿੰਘ, ਦਲਬੀਰ ਸਿੰਘ ਡਾਲੇਕੇ, ਸੁਖਵੰਤ ਸਿੰਘ ਵਲਟੋਹਾ ਨੇ ਵੀ ਸੰਬੋਧਨ ਕੀਤਾ। ਜਥੇਬੰਦੀ ਨੇ ਮੰਗਾਂ ਸਬੰਧੀ ਪੱਤਰ ਵੀ ਅਧਿਕਾਰੀਆਂ ਨੂੰ ਸੌਂਪਿਆ।