sangrami lehar

ਤਨਖਾਹਾਂ ਨਾ ਮਿਲਣ ਕਾਰਣ ਜਲ ਸਰੋਤ ਕਾਮਿਆਂ ਵਲੋਂ 7 ਮਾਰਚ ਤੋਂ ਪੈਨ-ਡਾਊਨ/ਟੂਲ-ਡਾਊਨ ਹੜਤਾਲ ਅਤੇ 15 ਮਾਰਚ ਨੂੰ ਹੈਡ-ਆਫਿਸ ਚੰਡੀਗੜ ਵਿਖੇ ਸੂਬਾਈ ਰੈਲੀ ਕਰਨ ਦਾ ਐਲਾਨ

  • 04/03/2018
  • 05:55 PM

ਜਲੰਧਰ  - ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾਈ ਕਨਵੀਨਰ ਸੁਰਿੰਦਰ ਕੁਮਾਰ, ਸੁਖਮੰਦਰ ਸਿੰਘ, ਕੋ-ਕਨਵੀਨਰ ਰਾਮਜੀਦਾਸ ਚੌਹਾਨ ਅਤੇ ਸਕੱਤਰ ਸਤੀਸ਼ ਰਾਣਾ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਜਲ ਸਰੋਤ ਵਿਭਾਗਾਂ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਨਿਗਮ ਦੇ ਮੁਲਾਜ਼ਮਾਂ ਨੂੰ ਜਨਵਰੀ ਅਤੇ ਫਰਵਰੀ ਮਹੀਨੇ ਦੀ ਤਨਖਾਹ ਅਜੇ ਤੱਕ ਨਾ ਦੇਣ ਦੇ ਵਿਰੋਧ ਵਿੱਚ ਇਸ ਅਦਾਰੇ ਦੇ ਸਮੁੱਚੇ ਮੁਲਾਜ਼ਮ ਹਰ ਰੋਜ਼ ਆਪਣੇ-ਆਪਣੇ ਦਫਤਰਾਂ/ਹੈਡ-ਕਵਾਟਰਾਂ ਅੱਗੇ ਰੈਲੀਆਂ ਕਰਕੇ ਸੰਘਟਸ਼ਾਂ ਦੇ ਰਾਹ ਤੁਰੇ ਹੋਏ ਹਨ ਕਿਓਂਕਿ ਵਿਭਾਗ ਦੇ ਸਮੁੱਚੇ ਦਫਤਰੀ ਅਤੇ ਫੀਲਡ ਕਾਮਿਆਂ ਨੂੰ ਤਨਖਾਹਾਂ ਨਾ ਮਿਲਣ ਕਾਰਣ ਜਲ ਸਰੋਤ ਕਾਮੇਂ ਆਰਥਿਕ ਤੰਗੀਆਂ ਕਾਰਣ ਫਾਕੇ ਕੱਟਣ ਲਈ ਮਜਬੂਰ ਹਨ, ਜਦੋਂ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਤਨਖਾਹ ਸਬੰਧੀ ਫਾਇਲ ਰੋਕ ਕੇ ਖਜ਼ਾਨਾ ਦਫਤਰ ਦੇ ਮੁੰਹ ਜ਼ੁਬਾਨੀ ਪਾਬੰਦੀ ਲਗਾ ਕੇ ਮੁਲਾਜ਼ਮਾਂ ਨਾਲ ਘੋਰ ਬੇ-ਇਨਸਾਫੀ ਕੀਤੀ ਜਾ ਰਹੀ ਹੈ। ਉਕਤ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ 6 ਮਾਰਚ ਤੱਕ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਅਦਾਰੇ ਦੇ ਸਮੁੱਚੇ ਮੁਲਾਜ਼ਮ 7 ਮਾਰਚ ਤੋਂ ਪੈਨ-ਡਾਊਨ/ਟੂਲ-ਡਾਊਨ ਹੜਤਾਲ ਕਰਕੇ ਦਫਤਰਾਂ ਅਤੇ ਫੀਲਡ ਦੇ ਕੰਮ ਦਾ  ਮੁਕੰਮਲ ਬਾਈਕਾਟ ਕਰਨਗੇ। ਇਸਦੇ ਨਾਲ ਹੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਜਲ ਸਰੋਤ ਵਿਭਾਗ ਦੀ ਮੈਨੇਜਮੈਂਟ ਵਲੋਂ 21 ਫਰਵਰੀ ਦੀ ਸਾਂਝੀ ਐਕਸ਼ਨ ਕਮੁੇੀ ਦੀ ਮੀਟਿੰਗ ਵਿੱਚ ਹੋਏ ਫੈਸਲਿਆਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਤਾਂ 15 ਮਾਰਚ ਨੂੰ ਅਦਾਰੇ ਦੇ ਸਮੁੱਚੇ ਦਫਤਰੀ ਅਤੇ ਫੀਲਡ ਕਾਮੇਂ ਸੂਬੇ ਅੰਦਰ ਸਮੂਹਿਕ ਛੁੱਟੀ ਲੈ ਕੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਸੂਬਾਈ ਧਰਨਾ ਦੇਕੇ ਸਰਕਾਰ ਅਤੇ ਮੈਨੇਜਮੈਂਟ ਦਾ ਪਿੱਟ-ਸਿਆਪਾ ਕਰਨਗੇ, ਜਿਸਤੋਂ ਨਿਕਲਣ ਵਾਲੇ  ਸਿੱਟਿਆਂ ਦੀ ਸਾਰੀ ਜ਼ਿੰਮੇਵਾਰੀ ਮੈਨੇਜਿੰਗ ਡਾਇਰੈਕਟਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਦਿਲਬਾਗ ਸਿੰਘ, ਗੁਰਦੀਪ ਸਿੰਘ, ਗੁਰਚਰਨ ਸਿੰਘ, ਅਮਿਤ ਕਟੋਚ, ਇਸ਼ਟਪਾਲ, ਰਜਿੰਦਰ ਕੌਰ, ਮਨਦੀਪ ਸਿੰਘ ਬੈਂਸ ਆਦਿ ਆਗੂ ਵੀ ਹਾਜਰ ਸਨ।

ਵਟਸਐਪ 'ਤੇ sangramilehar.com ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ SL START" ਵਟਸਐਪ 'ਤੇ ਭੇਜੋ ਜੀ।