sangrami lehar

ਪੰਜਾਬ, ਕੇਂਦਰ ਸਰਕਾਰ ਤੇ ਜੰਗਲਾਤ ਵਿਭਾਗ ਖ਼ਿਲਾਫ਼ ਰੋਸ ਮਾਰਚ ਕੱਢਿਆ

  • 04/03/2018
  • 04:34 PM

ਭਿੰਡੀ ਸੈਦਾਂ - 2 ਜੁਲਾਈ 2012 ਨੂੰ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਵਲੋਂ ਸਰਹੱਦੀ ਅਬਾਦਕਾਰਾਂ ਦੇ ਉਜਾੜੇ ਨੂੰ ਰੋਕਣ ਲਈ ਪੰਜਾਬ, ਕੇਂਦਰ ਸਰਕਾਰ ਤੇ ਜੰਗਲਾਤ ਵਿਭਾਗ ਖ਼ਿਲਾਫ਼ ਤਹਿਸੀਲ ਅਜਨਾਲਾ ਸਰਹੱਦੀ ਬੇਚਿਰਾਗੇ ਪਿੰਡ ਫੱਤਾ ਤੇ ਬਹਿਲੋਲ ਵਿਖੇ ਲਗਾਤਾਰ 6 ਮਹੀਨੇ ਦਿਨ-ਰਾਤ ਚੱਲਣ ਵਾਲਾ ਲੰਬਾ ਸਮਾਂ ਰੋਸ ਧਰਨਾ ਲਗਾ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਜੰਗਲਾਤ ਵਿਭਾਗ ਦੇ ਹੱਥ ਜਾਣੋਂ ਬਚਾ ਲਈਆਂ ਸਨ ਪਰ ਹੁਣ ਫਿਰ ਤੋਂ ਜੰਗਲਾਤ ਵਿਭਾਗ ਤੇ ਸਰਕਾਰ ਵਲੋਂ ਸਰਹੱਦੀ ਅਬਾਦਕਾਰਾਂ ਕੋਲੋਂ ਉਨ੍ਹਾਂ ਵਲੋਂ 35-40 ਸਾਲ ਤੋਂ ਵੀ ਪਹਿਲਾਂ ਦੀਆਂ ਉਜ਼ਾੜ ਬੀਆਬਾਨ ਪੁੱਟ ਕੇ ਵਾਹੀਯੋਗ ਬਣਾਈਆਂ ਜ਼ਮੀਨਾਂ ਨੂੰ ਖੋਹਣ ਦੀਆਂ ਕੋਝੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਦੇ ਦੇ ਵਿਰੋਧ ਵਜੋਂ ਅੱਜ ਸਰਹੱਦੀ ਅਬਾਦਕਾਰਾਂ ਤੇ ਜ਼ਮਹੂਰੀ ਕਿਸਾਨ ਸਭਾ ਦੇ ਆਗੂਆਂ 'ਚ ਸ਼ੀਤਲ ਸਿੰਘ ਤਲਵੰਡੀ, ਸਤਨਾਮ ਸਿੰਘ ਚੱਕ ਔਲ ਤੇ ਨੌਜਵਾਨ ਆਗੂ ਗੁਰਭੇਜ਼ ਸਿੰਘ ਭੇਜਾ ਦੀ ਅਗਵਾਈ 'ਚ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੂੰ ਜੰਗਲਾਤ ਵਿਭਾਗ ਤੇ ਸਰਕਾਰਾਂ ਦੀਆਂ ਵਧੀਕੀਆਂ ਖ਼ਿਲਾਫ਼ ਇਕ ਮੰਚ 'ਤੇ ਇਕੱਤਰ ਹੋਣ ਲਈ ਮੋਟਰਸਾਈਕਲਾਂ ਅਤੇ ਗੱਡੀਆਂ 'ਤੇ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ | ਇਹ ਰੋਸ ਮਾਰਚ ਪਿੰਡ ਮਾਝੀਮੀਓਾ ਤੋਂ ਸ਼ੁਰੂ ਹੋ ਕੇ ਪੂੰਗਾਂ, ਜੈਰਾਮਕੋਟ, ਬਿਕਰਾਊਰ, ਬਰਲਾਸ, ਹਾਸ਼ਮਪੁਰਾ, ਅਵਾਣ ਵਸਾਊ, ਜਸਰਾਊਰ, ਘੋਗਾ, ਟਨਾਣਾ, ਛੰਨਾਂ, ਫੱਤਾ, ਬਹਿਲੋਲ, ਭਿੰਡੀ ਸੈਦਾਂ, ਭਿੰਡੀ ਔਲਖ, ਝੁੰਜ਼, ਤੂਰ, ਕੋਟਲੀ ਦਸੰਦੀ, ਕੁੱਤੀਵਾਲ, ਭੁੱਗੂਪਰਾ, ਮੋਹਲੇਕੇ, ਡੱਗਤੂਤ, ਵੇਹਰਾ ਤੇ ਹੋਰ ਦਰਜਨਾਂ ਪਿੰਡਾਂ ਤੋਂ ਹੁੰਦਾ ਹੋਇਆ ਸਮਾਪਤ ਹੋਇਆ | ਇਸ ਮੌਕੇ ਸਰਹੱਦੀ ਅਬਾਦਕਾਰਾਂ 'ਚ ਹਰਨੇਕ ਸਿੰਘ ਨਿਪਾਲ, ਬਸੰਤ ਸਿੰਘ, ਲਾਭ ਸਿੰਘ, ਪ੍ਰੀਤਮ ਸਿੰਘ, ਗੁਲਜ਼ਾਰ ਸਿੰਘ, ਮਲਕੀਤ ਸਿੰਘ, ਹਰਜੀਤ ਸਿੰਘ, ਮਨਪ੍ਰੀਤ ਸਿੰਘ, ਕਾਲਾ ਸਿੰਘ, ਚਰਨ ਸਿੰਘ, ਰਵੇਲ ਸਿੰਘ, ਟਿੰਕੂ, ਮੇਜ਼ਰ ਸਿੰਘ, ਸੁੱਖਾ ਸਿੰਘ, ਤੇਜ਼ਪਾਲ ਸਿੰਘ, ਜੀਤ ਸਿੰਘ ਭਿੰਡੀ ਸੈਦਾਂ ਆਦਿ ਸਮੇਤ ਵੱਡੀ ਗਿਣਤੀ 'ਚ ਨੌਜਵਾਨ ਹਾਜ਼ਰ ਸਨ |

ਵਟਸਐਪ 'ਤੇ sangramilehar.com ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ SL START" ਵਟਸਐਪ 'ਤੇ ਭੇਜੋ ਜੀ।