sangrami lehar

5178 ਅਧਿਆਪਕ ਯੂਨੀਅਨ ਆਗੂਆਂ ਤੇ ਬਣਾਏ ਝੂਠੇ ਕੇਸ ਵਾਪਸ ਲੈਣ ਦੀ ਮੰਗ

  • 02/03/2018
  • 10:09 PM

ਜਲੰਧਰ - ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ ਵਾਇਸ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾ ਨੇ ਕਿਹਾ ਹੈ ਕਿ 5178 ਅਧਿਆਪਕ ਯੂਨੀਅਨ ਦੇ ਆਗੂਆਂ ਤੇ ਮੁਹਾਲੀ ਵਿਖੇ ਕੀਤੇ ਸੰਘਰਸ਼ ਦੌਰਾਨ ਸੂਬੇ ਦੀ ਮੁਲਾਜ਼ਮ ਵਿਰੋਧੀ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਮੁਹਾਲੀ ਪੁਲਿਸ ਵਲੋਂ ਬਣਾਏ ਗਏ ਝੂਠੇ ਕੇਸ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਅਜੀਬ ਦਿਵੇਦੀ ਨੇ ਕਿਹਾ ਕਿ ਪੇਂਡੂ ਸਿੱਖਿਆ ਸਹਿਯੋਗੀ ਸਕੀਮ ਤਹਿਤ ਭਰਤੀ ਕੀਤੇ ਇਹਨਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜਾਉਂਦਿਆਂ ਲਗ-ਭੱਗ 6 ਸਾਲ ਹੋ ਗਏ ਹਨ ਪ੍ਰੰਤੂ ਪੱਕੇ ਅਧਿਆਪਕਾਂ ਜਿੰਨਾ ਕੰਮ ਕਰਨ ਦੇ ਵਾਬਜੂਦ ਵੀ ਇੱਕ ਮਜਦੂਰ ਨਾਲੋਂ ਵੀ ਘੱਟ ਦਿਹਾੜੀ ਲੈ ਰਹੇ ਹਨ। ਦੇਸ਼ ਦੇ ਸਵਿਧਾਨ ਵਲੋਂ ਦਿੱਤੇ ਹੱਕ ਤਹਿਤ ਆਪਣੀਆਂ ਸੇਵਾਵਾਂ ਨੂੰ ਪੂਰੇ ਗ੍ਰੇਡਾਂ ਅਨੁਸਾਰ ਰੈਗੂਲਰ ਕਰਵਾਉਣ ਹਿੱਤ ਅਧਿਆਪਕਾਂ ਦੀ ਇਸ ਜੱਥੇਬੰਦੀ ਵਲੋਂ ਸਿੱਖਿਆ ਬੋਰਡ ਦੇ ਦਫਤਰ ਅੱਗੇ ਸਿੱਖਿਆ ਸਕੱਤਰ ਵਿਰੁੱਧ ਕੀਤੇ ਸ਼ਾਤਮਈ ਸੰਘਰਸ਼ ਮੌਕੇ ਮੁਹਾਲੀ ਪੁਲਿਸ ਵਲੋਂ ਸੰਘਰਸ਼ ਨੂੰ ਦਬਾਉਣ ਸਦਕਾ ਪਰਚੇ ਦਰਜ ਕੀਤੇ ਗਏ ਹਨ ਜੋ ਕਿ ਸਰਾਸਰ ਗਲਤ ਹਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਆਗੂਆਂ ਅਤੇ ਵਰਕਰਾਂ ਤੇ ਦਰਜ ਕੀਤੇ ਇਹ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਇਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ ਨਹੀਂ ਤਾਂ ਜੱਥੇਬੰਦੀ ਵਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਆਗੂਆਂ ਨੇ ਨਿੱਜੀ ਤੌਰ ਤੇ ਸੰਘਰਸ਼ ਕਰਦੀਆਂ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਨਿੱਜੀ ਸੰਘਰਸ਼ ਦੇ ਨਾਲ-ਨਾਲ ਸਾਂਝੇ ਸੰਘਰਸ਼ਾਂ ਵਿੱਚ ਵੀ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਮੋੜਾ ਦਿੱਤਾ ਜਾ ਸਕੇ ਅਤੇ ਸੇਵਾਵਾਂ ਨੂੰ ਰੈਗੂਲਰ ਕਰਵਾਇਆ ਜਾ ਸਕੇ। ਇਸ ਮੌਕੇ ਕਰਮਜੀਤ ਬੀਹਲਾ, ਦਰਸ਼ਣ ਬੇਲੂਮਾਜਰਾ, ਰਾਮਜੀਦਾਸ ਚੌਹਾ, ਸੁਖਵਿੰਦਰ ਚਾਹਲ, ਕੁਲਦੀਪ ਦੌੜਕਾ, ਮੰਗਲ ਸਿੰਘ ਟਾਂਡਾ, ਸੱਤਪਾਲ ਵਰਮਾ, ਅਮਨਦੀਪ ਸ਼ਰਮਾ, ਬਲਵਿੰਦਰ ਸਿੰਘ ਭੁੱਟੋ, ਗੁਰਦੀਪ ਬਾਜਵਾ, ਰਮੇਸ਼ ਗੈਚੰਡ, ਧਰਮਿੰਦਰ ਸਿੰਘ ਭੰਗੂ, ਸੁਰਜੀਤ ਮੁਹਾਲੀ, ਭਗਵੰਤ ਭਟੇਜਾ, ਮੱਖਣ ਵਾਹਿਦਪੁਰੀ, ਜਸਵੀਰ ਤਲਵਾੜਾ, ਕਰਨੈਲ ਫਿਲੌਰ, ਇੰਦਰਜੀਤ ਸਿੰਘ ਵਿਰਦੀ, ਜੁਗਿੰਦਰ ਸਿੰਘ, ਕਰਮਜੀਤ ਸਿੰਘ ਕੇ.ਪੀ., ਜਤਿੰਦਰ ਕੁਮਾਰ, ਜਰਨੈਲ ਸਿੰਘ, ਸਰਬਜੀਤ ਸਿੰਘ ਪੱਟੀ, ਪ੍ਰੇਮ ਚੰਦ, ਗਣੇਸ਼ ਭਗਤ, ਨਿਰਭੈਅ ਸਿੰਘ, ਪੁਸ਼ਪਿੰਦਰ ਕੁਮਾਰਮ, ਲਾਲ ਚੰਦ ਸੱਪਾਂਵਾਲੀ, ਕਿਰਪਾਲ ਸਿੰਘ, ਰਵਿੰਦਰ ਰੰਧਾਵਾ, ਬਲਵੀਰ ਸਿੰਘ, ਕ੍ਰਿਸ਼ਨ ਚੰਦ ਜਾਗੋਵਾਲੀਆ, ਮਨੋਹਰ ਲਾਲ ਸ਼ਰਮਾ, ਦਿਲਦਾਰ ਭੰਡਾਲ ਆਦਿ ਆਗੂ ਵੀ ਹਾਜਰ ਸਨ।