sangrami lehar

ਲੋੜਵੰਦ ਿਵਅਕਤੀ ਦੀ ਸਹਾਇਤਾਂ ਕੀਤੀ

  • 01/03/2018
  • 09:36 PM

ਲੁਧਿਆਣਾ- ਜ਼ਿਲ੍ਹਾ ਲੁਧਿਆਣਾ ਦੇ ਪਿੰਡ ਢੈਹਪੀ ਵਿੱਚ ਪਾਲਾ ਸਿੰਘ ਦੇ ਦੋ ਪੁੱਤਰ ਤੇ ਇਕ ਧੀ ਹੈ ਜਿਨਾਂ ਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਹੈ । ਪਾਲਾ ਸਿੰਘ ਆਪ ਵੀ ਵਾਲ ਦੀ ਸੱਮਸਿਆ ਤੋਂ ਪੀੜਤ ਹੈ । ਇਸ ਸਾਰੇ ਕਾਸੇ ਦੀ ਵੀਡੀਓ ਢੈਹਪੀ ਿਪੰਡ ਦੇ ਨੌਜਵਾਨਾਂ ਵੱਲੋਂ ਸ਼ੋਸ਼ਿਲ ਮੀਡੀਏ ਤੇ ਪਾਈ ਸੀ ਜਿਸ ਕਰਕੇ ਬਹੁਤ ਸਾਰੇ ਲੋਕਾਂ ਵੱਲੋਂ ਉਹਨਾ ਦੀ ਸਹਾਇਤਾ ਕੀਤੀ ਗਈ । ਉਹਨਾ ਦੀ ਮਾਇਕ ਸਹਾਇਤਾ ਕਰਨ ਲਈ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਆਗੂ ਮਨਜੀਤ ਸਿੰਘ ਸੂਰਜਾਂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾਈ ਆਗੂ ਮੱਖਣ ਸੰਗਰਾਮੀ ਵਿਸ਼ੇਸ਼ ਤੋਰ ਤੇ ਪਿੰਡ ਢੈਹਪੀ ਪੁੱਜੇ । ਪਾਲਾ ਸਿੰਘ ਨੂੰ ਸਹਾਇਤਾ ਕਰਦੇ ਹੋਏ ਮਨਜੀਤ ਸਿੰਘ ਸੂਰਜਾਂ , ਮੱਖਣ ਸੰਗਰਾਮੀ ਉਹਨਾਂ ਦੇ ਨਾਲ ਹਨ ਨੰਬਰਦਾਰ ਬਲਦੇਵ ਸਿੰਘ ਪੰਚ , ਰਜਿੰਦਰ ਸਿੰਘ ਰਾਜੂ , ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਦੁੱਲਾ (ਸਾਰੇ ਪਿੰਡ ਢੈਹਪੀ ) ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਗੱੁਜਰਵਾਲ ।