sangrami lehar

ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਹੋਵੇਗਾ : ਹਿਮਾਂਯੂਪੁਰਾ

  • 26/02/2018
  • 09:00 PM

ਜੋਧਾਂ -  ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਿਤ (ਸੀ.ਟੀ.ਯੂ.) ਵੱਲੋਂ ਜਿਹੜਾ ਲੇਬਰ ਮਹਿਕਮੇ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਜੇਕਰ ਉਸ 'ਤੇ ਅਮਲ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਸਿੰਘ ਹਿਮਾਂਯੂਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਦਿੱਤੇ ਜਾਂਦੇ ਮੰਗ ਪੱਤਰ 'ਤੇ ਵਿਚਾਰ ਕਰਨ ਲਈ ਲੇਬਰ ਮਹਿਕਮੇ ਵੱਲੋਂ ਦਿੱਤੀ ਗਈ ਤਰੀਕ ਤੋਂ ਸੀ.ਟੀ.ਯੂ. ਨਾਲ ਸਬੰਧਿਤ ਯੂਨੀਅਨ ਦੇ ਆਗੂ ਲੇਬਰ ਮਹਿਕਮੇ ਦੇ ਅਧਿਕਾਰੀਆਂ ਅੱਗੇ ਪੇਸ਼ ਹੋਏ ਪਰ ਭੱਠਾ ਮਾਲਕਾਂ ਦੀਆਂ ਐਸੋਸੀਏਸ਼ਨ ਦਾ ਕੋਈ ਵੀ ਨੁਮਾਇੰਦਾ ਨਹੀਂ ਪੁੱਜਾ। ਇਸ ਗਵੱਈਏ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਭੱਠਾ ਮਾਲਕ ਮਜ਼ਦੂਰਾ ਦੀਆਂ ਮੰਗਾਂ ਨੂੰ ਲਮਕਾਉਣਾ ਚਾਹੁੰਦੇ ਹਨ। ਭੱਠਾ ਮਜ਼ਦੂਰਾਂ ਦੇ ਆਗੂਆਂ ਕਾ. ਚਰਨਜੀਤ ਹਿਮਾਂਯੂਪੁਰਾ ਸਮੇਤ ਜਗਤਾਰ ਸਿੰਘ ਚਕੋਹੀ ਕੈਸ਼ੀਅਰ, ਰਘਬੀਰ ਸਿੰਘ ਬੈਨੀਪਾਲ ਮੁੱਖ ਸਲਾਹਕਾਰ, ਅਮਰਜੀਤ ਸਿੰਘ ਹਿਮਾਂਯੂਪੁਰਾ ਮੀਤ ਸਕੱਤਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਹਿਕਮੇ ਵੱਲੋਂ ਦਿੱਤੀ ਗਈ ਅਗਲੀ ਤਰੀਕ 'ਤੇ ਭੱਠਾ ਮਾਲਕ ਨਾ ਪੁੱਜੇ ਤਾਂ ਭੱਠਾ ਮਾਲਕਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਸਤਾਏ ਭੱਠਾ ਮਜ਼ਦੂਰਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਲੇਬਰ ਮਹਿਕਮੇ ਤੇ ਭੱਠਾ ਮਾਲਕਾਂ ਦੀ ਹੋਵੇਗੀ।

    ਭੱਠਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਉਕਤ ਆਗੂਆਂ ਦੀ ਅਗਵਾਈ ਵਿਚ ਹੁਕਮ ਰਾਜ ਦੇਹੜਕਾ ਜ਼ਿਲ੍ਹਾ ਪ੍ਰਧਾਨ ਦਲਬਾਰਾ ਸਿੰਘ ਸੀਨੀੇ. ਮੀਤ ਪ੍ਰਧਾਨ, ਮੇਵਾ ਸਿੰਘ ਮੀਤ ਪ੍ਰਧਾਨ, ਹਰਬੰਸ ਸਿੰਘ ਬਿਲਾਸਪੁਰ, ਮੁਖ਼ਤਿਆਰ ਸਿੰਘ ਰਾਮ ਗੜ੍ਹ ਸਰਦਾਰਾਂ, ਵਿਨੋਦ ਘਟਗਮ, ਗੁਰਦੀਪ ਜਰਖੜ, ਅਛਰਾ ਸਿੰਘ ਹਸਨਪੁਰ, ਬੂਟਾ ਸਿੰਘ ਮਾਣੂਕੇ, ਦਾ ਵਫ਼ਦ ਲੇਬਰ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲਿਆ।