sangrami lehar

ਕਾ. ਪਾਸਲਾ ਸਮੇਤ ਹੋਰ ਆਗੂਆਂ ਵੱਲੋਂ ਬੱਸਣ ਪਰਿਵਾਰ ਨਾਲ ਦੁੱਖ ਪ੍ਰਗਟ

  • 26/02/2018
  • 08:54 PM

ਜੋਧਾਂ - ਜੋਗਿੰਦਰ ਸਿੰਘ ਬੱਸਣ, ਕਾ. ਬਲਵਿੰਦਰ ਸਿੰਘ ਬੱਸਣ (ਸਾਬਕਾ ਕੌਂਸਲਰ), ਬਲਜਿੰਦਰ ਸਿੰਘ ਬੱਸਣ ਪੰਚਾਇਤ ਸਕੱਤਰ ਅਤੇ ਸਮੂਹ ਬੱਸਣ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਮਹਿੰਦਰ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਸਦੀਵੀਂ ਵਿਛੋੜੇ 'ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾ. ਮੰਗਤ ਰਾਮ ਪਾਸਲਾ, ਜ਼ਿਲਾ ਸਕੱਤਰ ਜਗਤਾਰ ਚਕੋਹੀ, ਜ਼ਿਲ੍ਹਾ ਪ੍ਰਧਾਨ ਰਘਬੀਰ ਬੈਨੀਪਾਲ, ਰੁਪਿੰਦਰ ਜੋਧਾਂ (ਜਾਪਾਨ), ਤਹਿਸੀਲ ਪਾਇਲ ਦੇ ਸਕੱਤਰ ਚਰਨਜੀਤ ਹਿਮਾਂਯੂਪੁਰਾ, ਤਹਿਸੀਲ ਲੁਧਿਆਣਾ ਦੇ ਸਕੱਤਰ ਅਮਰਜੀਤ ਸਹਿਜਾਦ, ਜ਼ਿਲਾ ਕੈਸ਼ੀਅਰ ਹਰਨੇਕ ਗੁੱਜਰਵਾਲ, ਅਮਰਜੀਤ ਹਿਮਾਂਯੂਪੁਰਾ, ਸਤਵੰਤ ਹਿੱਸੋਵਾਲ (ਅਮਨ ਸਵੀਟਸ), ਮੁਕੇਸ਼ ਬਾਂਸਲ ਮੁੱਲਾਂਪੁਰ, ਜਗਤਾਰ ਮੁੱਲਾਂਪੁਰ, ਭਗਵੰਤ ਖੰਡੂਰ, ਡਾ. ਕੁਲਵੰਤ ਮੋਹੀ, ਕਾ. ਗੁਰਮੇਲ ਮੋਹੀ, ਬਲਵੰਤ ਮੋਹੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਾਤਾ ਮਹਿੰਦਰ ਕੌਰ ਨਮਿੱਤ ਰੱਖੇ ਗਏ ਸ਼੍ਰੀ ਸਹਿਜ ਪਾਠ ਦਾ ਭੋਗ ਤੇ ਅੰਤਮ ਅਰਦਾਸ ਮਿਤੀ 4 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ (ਜੀ.ਟੀ.ਰੋਡ ਮੁੱਲਾਂਪੁਰ) ਵਿਖੇ 12 ਤੋਂ 2 ਵਜੇ ਤਕ ਹੋਵੇਗੀ।