sangrami lehar

ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਵਿਸਥਾਰ ਹਿੱਤ ਲੇਖਕਾਂ ਨੇ ਮਾਰਚ ਕਰਨ ਉਪਰੰਤ ਮੰਗ ਪੱਤਰ ਦਿੱਤਾ

  • 21/02/2018
  • 10:03 PM

ਗੁਰਦਾਸਪੁਰ-ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਵਿਸਥਾਰ ਹਿਤ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਚੰਡੀਗੜ੍ਹ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਮਾਂ ਬੋਲੀ ਦਿਵਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਲੇਖਕਾਂ ਅਤੇ ਬੁੱਧੀਜੀਵੀਆਂ ਵਲੋਂ ਗੁਰਦਾਸਪੁਰ ਸ਼ਹਿਰ ਮਾਰਚ ਕੀਤਾ ਗਿਆ | ਸਥਾਨਕ ਨਹਿਰੂ ਪਾਰਕ ਵਿਖੇ ਇਕੱਠੇ ਹੋਏ ਬੁਲਾਰਿਆਂ ਪ੍ਰੋ: ਕ੍ਰਿਪਾਲ ਸਿੰਘ ਯੋਗੀ, ਡਾ: ਅਨੂਪ ਸਿੰਘ, ਮੱਖਣ ਕੁਹਾੜ, ਵਰਗਿਸ ਸਲਾਮਤ ਅਤੇ ਬੋਧ ਸਿੰਘ ਘੁੰਮਣ ਨੇ ਸੰਬੋਧਨ ਕਰਦਿਆਂ ਮਾਂ ਬੋਲੀ ਪੰਜਾਬੀ ਦੀ ਆਪਣੇ ਹੀ ਘਰ 'ਚ ਹੋ ਰਹੀ ਤਬਾਹੀ 'ਤੇ ਇਕ ਸੁਰ 'ਚ ਹਾਅ ਦਾ ਨਾਅਰਾ ਮਾਰਿਆ ਅਤੇ ਹਾਲਾਤ 'ਤੇ ਗਹਿਰੀ ਚਿੰਤਾ ਪ੍ਰਗਟਾਈ | ਉਪਰੰਤ ਲੇਖਕਾਂ ਦਾ ਇਹ ਇਕੱਠ ਸ਼ਹਿਰ 'ਚੋਂ ਮਾਂ ਬੋਲੀ ਦੇ ਹੱਕ 'ਚ ਨਾਅਰੇ ਮਾਰਦਾ ਹੋਇਆ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚਾ, ਜਿੱਥੇ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਪੰਜਾਬ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ 10 ਸੂਤਰੀ ਮੰਗ ਪੱਤਰ ਭੇਜਿਆ | ਇਸ ਮੌਕੇ ਆਗੂਆਂ ਨੇ ਮੰਗ ਕਰਦਿਆਂ ਤਿੰਨ ਭਾਸ਼ਾਈ ਫ਼ਾਰਮੂਲੇ ਤਹਿਤ ਪੰਜਾਬੀ ਨੰੂ ਆਰੰਭ ਤੋਂ, ਹਿੰਦੀ ਨੰੂ ਤੀਜੀ ਤੋਂ ਅਤੇ ਅੰਗਰੇਜ਼ੀ ਨੰੂ ਛੇਵੀਂ ਜਮਾਤ ਤੋਂ ਲਾਗੂ ਕਰਨ, ਪੰਜਾਬ ਰਾਜ ਭਾਸ਼ਾ ਸੋਧ ਕਾਨੰੂਨ 2008 'ਚ ਰਾਜ ਭਾਸ਼ਾ ਪੱਖੀ ਧਾਰਾਵਾਂ ਨੰੂ ਇੰਨਬਿੰਨ ਲਾਗੂ ਕਰਨ, ਪੰਜਾਬੀ ਨੰੂ ਮੁਕੰਮਲ ਰੂਪ 'ਚ ਲਾਗੂ ਕਰਵਾਉਣ ਹਿਤ ਉੱਚ ਤਾਕਤੀ ਟਿ੍ਬਿਊਨਲ ਦਾ ਗਠਨ ਕਰਨ, ਪੰਜਾਬੀ 'ਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਜ਼ਾ ਦੀ ਧਾਰਾ ਸ਼ਾਮਿਲ ਕਰਨ, ਪੰਜਾਬ ਦੇ ਸਾਰੇ ਸਰਕਾਰੀ, ਅਰਧ ਸਰਕਾਰੀ ਤੇ ਨਿੱਜੀ ਵਿੱਦਿਅਕ ਅਦਾਰਿਆਂ 'ਚ ਬਾਰ੍ਹਵੀਂ ਤੱਕ ਸਿੱਖਿਆ ਅਤੇ ਪ੍ਰੀਖਿਆ ਦਾ ਮਾਧਿਅਮ ਪੰਜਾਬੀ ਕਰਨ ਅਤੇ ਗਰੈਜੂਏਸ਼ਨ ਪੱਧਰ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ, ਦਫ਼ਤਰੀ ਤੇ ਅਦਾਲਤੀ ਕੰਮ ਪੰਜਾਬੀ 'ਚ ਕਰਨ, ਪੰਜਾਬੀ ਬੋਲਣ 'ਤੇ ਪਾਬੰਦੀ ਲਾਉਣ ਵਾਲੇ ਸਕੂਲਾਂ ਦੀ ਮਾਨਤਾ ਰੱਦ ਕਰਨ, ਪੰਜਾਬ ਤੇ ਚੰਡੀਗੜ੍ਹ 'ਚ ਨੌਕਰੀ ਹਿਤ ਲਈਆਂ ਜਾਂਦੀਆਂ ਪ੍ਰੀਖਿਆਵਾਂ ਦਾ ਮਾਧਿਅਮ ਪੰਜਾਬੀ ਕਰਨ ਤੋਂ ਇਲਾਵਾ ਮਿਡਲ ਸਕੂਲਾਂ 'ਚ ਪੰਜਾਬੀ ਤੇ ਹਿੰਦੀ ਅਧਿਆਪਕਾਂ 'ਚੋਂ ਇਕ ਰੱਖਣ ਦੀ ਤਜਵੀਜ਼ ਵਾਪਸ ਲੈਣ ਦੀ ਮੰਗ ਕੀਤੀ | ਇਸ ਮੌਕੇ ਬਲਦੇਵ ਸਿੰਘ ਬੁੱਟਰ, ਗੁਰਪ੍ਰੀਤ ਰੰਗੀਲਪੁਰ, ਸੁਭਾਸ਼ ਦੀਵਾਨਾ, ਕੁਲਦੀਪ ਹੰਸਪਾਲ, ਸੁਲਤਾਨ ਭਾਰਤੀ, ਸ਼ੀਤਲ ਸਿੰਘ ਗੁੰਨੋਪੁਰੀ, ਡਾ: ਮਲਕੀਤ ਸਿੰਘ ਸੁਹਲ, ਜੇ.ਪੀ.ਖਰਲਾਂ ਵਾਲਾ, ਸ਼ੀਸ਼ਮ ਸੰਧੂ, ਜਤਿੰਦਰ ਭਨੋਟ, ਸੁਰਿੰਦਰ ਕਾਹਲੋਂ, ਮੰਗਤ ਚੰਚਲ, ਸੁਨੀਲ ਦੱਤ, ਕਮਲਜੀਤ ਸਿੰਘ ਕਮਲ, ਸੁਖਦੇਵ ਪ੍ਰੇਮੀ ਆਦਿ ਵੀ ਹਾਜ਼ਰ ਸਨ |