sangrami lehar

ਐਸਐਸਪੀ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ

  • 13/02/2018
  • 04:21 PM

ਤਰਨ ਤਾਰਨ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਪੁਲਸ ਜ਼ਿਆਦਤੀਆਂ, ਝੂਠੇ ਪਰਚੇ ਦਰਜ ਕਰਨ ਅਤੇ ਬੇਗੁਨਾਹ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਵਿਰੁੱਧ ਐਸ ਐਸ ਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਚਮਨ ਲਾਲ ਦਰਾਜਕੇ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਜਸਬੀਰ ਸਿੰਘ ਗੰਡੀਵਿੰਡ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਸੁਲੱਖਣ ਸਿੰਘ ਤੁੜ, ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਪੰਡੋਰੀ ਆਦਿ ਨੇ ਕੀਤੀ। ਐਸਐਸਪੀ ਦਫ਼ਤਰ ਅੱਗੇ ਜੁੜੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ, ਸੂਬਾ ਕਮੇਟੀ ਮੈਂਬਰ ਜਸਪਾਲ ਸਿੰਘ ਅਤੇ ਮੁਖਤਾਰ ਸਿੰਘ ਮੱਲਾ ਨੇ ਕਿਹਾ ਕਿ ਹਲਕਾ ਤਰਨ ਤਾਰਨ ਦੇ ਹਲਕਾ ਵਿਧਾਇਕ ਪਿੰਡ ਚੀਮਾ ਵਿਖੇ ਚਲਦੀ ਗਊਸ਼ਾਲਾ ਨੂੰ ਉਜਾੜਨ ਲਈ ਗਊਸ਼ਾਲਾ ਚਲਾਉਂਦੇ ਬਾਬੇ ਉੱਪਰ ਅਤੇ ਸੇਵਾ ਕਰ ਰਹੇ ਸੇਵਾਦਾਰਾਂ ਉੱਤੇ ਨਜਾਇਜ਼ ਪਰਚੇ ਦਰਜ ਕਰਵਾ ਰਿਹਾ ਹੈ। ਪੰਜਾਬ ਪੁਲਸ ਕਨੂੰਨ ਦੀਆ ਧੱਜੀਆਂ ਉਡਾਉਂਦਿਆਂ ਹਲਕਾ ਵਿਧਾਇਕ ਵੱਲੋਂ ਥਾਪੇ ਥਾਣਾ ਇੰਚਾਰਜ ਆਪਣੇ ਅਕਾਵਾਂ ਦੇ ਹੁਕਮਾਂ ਮੁਤਾਬਿਕ ਕੰਮ ਕਰ ਰਹੇ ਹਨ। ਆਗੂਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ, ਨਸ਼ੇ ਅਤੇ ਲੁੱਟਾਂ ਖੋਹਾਂ 'ਤੇ ਰੋਕ ਲਾਈ ਜਾਵੇ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਝੂਠੇ ਪਰਚੇ ਰੱਦ ਨਾ ਕੀਤੇ ਤਾਂ 6 ਮਾਰਚ ਨੂੰ ਹਲਕਾ ਵਿਧਾਇਕ ਤਰਨ ਤਾਰਨ ਦੇ ਸਾਹਮਣੇ ਧਰਨਾ ਲਾਇਆ ਜਾਵੇਗਾ। ਐਸ ਐਸ ਪੀ ਨਾਲ ਆਗੂਆਂ ਦੀ ਮੀਟਿੰਗ ਉਪਰੰਤ ਐਸਪੀ ਹੈੱਡ ਕੁਆਟਰ ਗੁਰਨਾਮ ਸਿੰਘ ਨੇ ਇਕੱਠ ਵਿੱਚ ਪੁੱਜ ਕੇ ਇਨਸਾਫ਼ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਨਿਰਪਾਲ ਸਿੰਘ, ਬਲਵੰਤ ਸਿੰਘ ਜੌਣੇਕੇ, ਮਨਜੀਤ ਸਿੰਘ ਬੱਗੂ ਕੋਟ, ਡਾ ਅਜੈਬ ਸਿੰਘ, ਚੈਂਚਲ ਸਿੰਘ ਜਾਂਹਗੀਰ, ਕਰਮ ਸਿੰਘ ਫਤਿਆਬਾਦ, ਦਾਰਾ ਸਿੰਘ ਮੁੰਡਾ ਪਿੰਡ, ਮਾ. ਹਰਭਜਨ ਸਿੰਘ ਚੂਸਲੇਵੜ, ਮਾ. ਸਰਬਜੀਤ ਭਰੋਵਾਲ, ਮਨਜੀਤ ਸਿੰਘ ਸੱਕਿਆਵਾਲੀ, ਗੁਰਵਿੰਦਰ ਸਿੰਘ ਭੋਲਾ, ਸਵਿੰਦਰ ਸਿੰਘ ਦੋਦੇ, ਬਲਵਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਫੇਲੋਕੇ, ਨਰਿੰਦਰ ਸਿੰਘ ਤੁੜ ਆਦਿ ਨੇ ਸੰਬੋਧਨ ਕੀਤਾ।