sangrami lehar

ਸਰਕਾਰੀ ਸਕੂਲਾਂ ਦੇ ਸੈਂਟਰ ਤਬਦੀਲ ਕਰਨ ਵਿਰੁੱਧ ਮੰਗ ਪੱਤਰ ਦਿੱਤਾ

  • 12/02/2018
  • 03:50 PM

ਤਰਨ ਤਾਰਨ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਵਫਦ ਵੱਲੋਂ ਅੱਜ ਇੱਥੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਮੰਗ ਪੱਤਰ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਕੇਂਦਰ ਵਿਦਿਆਰਥੀਆਂ ਦੇ ਆਪਣੇ ਸਕੂਲਾਂ ਤੋਂ ਦੂਰ ਬਣਾਉਣ ਤੇ ਆਉਣ ਵਾਲੀ ਮੁਸ਼ਕਲਾਂ ਬਾਰੇ ਪੱਤਰ ਰਾਹੀਂ ਪ੍ਰਸ਼ਾਸਨ ਨੂੰ ਜਾਣੂ ਕਰਾਇਆ| ਵਫਦ ਦੀ ਅਗਵਾਈ ਸੂਬਾ ਆਗੂ ਪਰਗਟ ਸਿੰਘ ਜਾਮਾਰਾਏ ਨੇ ਕੀਤੀ। ਵਫਦ ਵਿੱਚ ਇਲਾਕੇ ਦੇ ਪਿੰਡ ਤੂੜ ਦੀ ਸਰਪੰਚ ਮਨਜੀਤ ਕੌਰ, ਪਾਰਟੀ ਆਗੂ ਸੁਲੱਖਣ ਸਿੰਘ ਤੇ ਬਲਦੇਵ ਸਿੰਘ ਪੰਡੋਰੀ ਨੇ ਸ਼ਮੂਲੀਅਤ ਕੀਤੀ| ਆਗੂਆਂ ਮੰਗ ਕੀਤੀ ਕਿ ਇਹ ਪ੍ਰੀਖਿਆ ਕੇਂਦਰ ਵਿਦਿਆਰਥੀਆਂ ਦੇ ਘਰਾਂ ਨੇੜੇ ਬਣਾਏ ਜਾਣ। ਪਾਰਟੀ ਨੇ ਇਹ ਮੰਗ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਦਿੱਤਾ|