sangrami lehar

ਦਰਦੀ ਤੇ ਕਿਰਤੀ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ 12 ਨੂੰ

  • 09/02/2018
  • 04:32 PM

ਜਲੰਧਰ - ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ, ਇੰਗਲੈਂਡ ਵਿੱਚ ਪ੍ਰਵਾਸੀ ਲੋਕਾਂ ਦੇ ਹਿੱਤਾਂ ਲਈ ਜੂਝਣ ਵਾਲੇ ਸੁਹਿਰਦ ਕਮਿਊਨਿਸਟ ਅਤੇ ਕਿਰਤੀ ਲੋਕਾਂ ਦੇ ਹਕੀਕੀ ਦਰਦੀ ਸਾਥੀ ਹਰਭਜਨ ਸਿੰਘ ਦਰਦੀ ਅਤੇ ਇੰਗਲੈਂਡ ਵਿੱਚ ਹੀ ਕਮਿਊਨਿਸਟ ਲਹਿਰ ਦੀ ਮਜ਼ਬੂਤੀ ਲਈ ਜ਼ਿੰਦਗੀ ਭਰ ਜੂਝਣ ਵਾਲੇ ਅਤੇ ਆਰ ਐੱਮ ਪੀ ਆਈ ਨਾਲ ਨੇੜਿਓਂ ਜੁੜੇ ਹੋਏ ਕਾਮਰੇਡ ਕਰਮ ਸਿੰਘ ਕਿਰਤੀ ਦੀ ਯਾਦ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ 12 ਫ਼ਰਵਰੀ ਦਿਨ ਸੋਮਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿੱਚ ਇੱਕ ਸ਼ੋਕ ਸਭਾ ਕੀਤੀ ਜਾ ਰਹੀ ਹੈ।
ਇਸ ਸ਼ੋਕ ਸਭਾ ਨੂੰ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਤੇ ਹੋਰਨਾਂ ਪਾਰਟੀ ਆਗੂਆਂ ਤੋਂ ਇਲਾਵਾ ਹੋਰਨਾਂ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂ ਤੇ ਬੁੱਧੀਜੀਵੀ ਦੋਵਾਂ ਵਿਛੜੇ ਆਗੂਆਂ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ। ਇਸ ਸਮਾਗਮ 'ਚ ਸ਼ਾਮਲ ਹੋਣ ਲਈ ਸਭਨਾਂ ਨੂੰ ਖੁੱਲ੍ਹਾ ਸੱਦਾ ਹੈ।