sangrami lehar

ਜਮਹੂਰੀ ਕਿਸਾਨ ਸਭਾ ਨੇ ਤਹਿਸੀਲਦਾਰ ਪਠਾਨਕੋਟ ਨੂੰ ਸੌਂਪਿਆ ਮੰਗ ਪੱਤਰ

  • 08/02/2018
  • 11:04 PM

ਪਠਾਨਕੋਟ- ਜਮਹੂਰੀ ਕਿਸਾਨ ਸਭਾ ਵੱਲੋਂ ਬਲਵੰਤ ਸਿੰਘ ਘੋਹ ਅਤੇ ਬਲਦੇਵ ਸਿਘ ਭੋਆ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਤਹਿਸੀਲਦਾਰ ਪਠਾਨਕੋਟ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਸਟੇਟ ਮੈਂਬਰ ਰਘਵੀਰ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਦੇ ਸਮੇਂ ਕਿਸਾਨਾਂ ਦੇ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨੀ ਬਹੁਤ ਘਾਟੇ ਦਾ ਕੰਮ ਹੋ ਗਿਆ ਹੈ। ਕਿਸਾਨਾਂ ਨੂੰ ਫਸਲ ਦਾ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ ਜਿਸ ਕਾਰਨ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਦੱਬਦਾ ਜਾ ਰਿਹਾ ਹੈ। ਸਰਕਾਰ ਵੱਲੋਂ ਕਿਸਾਨਾਂ ਦੇ ਪੂਰੇ ਕਰਜ਼ੇ ਵੀ ਮੁਆਫ਼ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਕਿਸਾਨਾਂ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖਾਦਾਂ ਅਤੇ ਦਵਾਈਆਂ ’ਤੇ ਸਬਸਿਡੀ ਦੇਵੇ, ਮੋਟਰਾਂ ’ਤੇ ਮੀਟਰ ਨਾ ਲਗਾਏ ਜਾਣ ਅਤੇ ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਬਜਟ ਕਿਸਾਨ ਵਿਰੋਧੀ ਹੈ। ਇਸ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੁਝ ਨਹੀਂ ਦਿੱਤਾ ਗਿਆ ਅਤੇ ਖੋਖਲੇ ਵਾਅਦੇ ਹੀ ਕੀਤੇ ਗਏ ਹਨ। ਇਸ ਮੌਕੇ ਮਨਿੰਦਰ ਸਿੰਘ, ਰਜਿੰਦਰ ਸਿੰਘ, ਸੁਰੇਸ਼ ਕੁਮਾਰ, ਬਲਦੇਵ ਸਿੰਘ, ਧਰੁਵ ਸਿੰਘ, ਦਰਸ਼ਨ ਸਿੰਘ, ਸੋਹਨ ਲਾਲ, ਬੋਧਰਾਜ, ਰਣਜੀਤ ਕੁਮਾਰ, ਮੰਗਾ ਲਾਲ ਆਦਿ ਮੌਜੂਦ ਸਨ।