sangrami lehar

ਜਮਹੂਰੀ ਕਿਸਾਨ ਸਭਾ ਵੱਲੋਂ ਧਰਨਾ

  • 08/02/2018
  • 10:41 PM

ਗੁਰਦਾਸਪੁਰ - ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਕਮੇਟੀ ਗੁਰਦਾਸਪੁਰ ਦੀ ਅਗਵਾਈ ਵਿਚ ਕਿਸਾਨਾਂ ਨੇ ਆਪਣੀਆਂ ਮੰਗਾਂ ਬਾਰੇ ਧਰਨਾ ਦਿੱਤਾ ਅਤੇ ਐੱਸ ਡੀ ਐੱਮ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ। ਧਰਨੇ ਦੀ ਪ੍ਰਧਾਨਗੀ ਸੁਖਦੇਵ ਸਿੰਘ ਗੁਰਾਇਆ, ਪ੍ਰਕਾਸ਼ ਸਿੰਘ ਕਾਹਨੂੰਵਾਨ ਅਤੇ ਅਜੀਤ ਸਿੰਘ ਸਿੱਧਵਾਂ ਨੇ ਕੀਤੀ। ਮੰਗ ਪੱਤਰ ਵਿਚ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਬਿਜਲੀ ਮੋਟਰਾਂ ਦੇ ਬਿੱਲ ਲਗਾਉਣ ਦਾ ਫੈਸਲਾ ਵਾਪਿਸ ਲਵੇ, ਖਾਦਾਂ ਅਤੇ ਕੀਟਨਾਸ਼ਕਾ ਆਦਿ ਦੀ ਵੰਡ ਪਹਿਲਾਂ ਵਾਂਗ ਹੀ ਕੀਤੀ ਜਾਵੇ, ਦਸ ਏਕੜ ਦੇ ਕਿਸਾਨ ਅਤੇ ਪੇਂਡੂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਖਤਮ ਕੀਤੇ ਜਾਣ ਅਤੇ ਕਾਲੇ ਕਾਨੂੰਨ ਵਾਪਸ ਲਏ ਜਾਣ। ਜਮਹੂਰੀ ਕਿਸਾਨ ਸਭਾ ਦੇ ਸੂਬਾ ਜਾਇੰਟ ਸਕੱਤਰ ਰਘਬੀਰ ਸਿੰਘ ਪਕੀਵਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਖੇਤੀ ਸੈਕਟਰ ਵਿਰੁੱਧ ਹਨ, ਜਿਸ ਕਰਕੇ ਖੇਤੀ ਸੈਕਟਰ ਅੰਦਰ ਸੰਕਟ ਵਧ ਰਿਹਾ ਹੈ ਅਤੇ ਕਈ ਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾ ਕਿਸਾਨਾਂ ਨੂੰ ਅਪੀਲ ਕੀਤੀ ਕੀ ਉਹ ਇਹਨਾ ਨੀਤੀਆਂ ਵਿਰੁੱਧ ਸੰਘਰਸ਼ ਕਰਨ ਅਤੇ ਜਲੰਧਰ ਵਿਖੇ 17 ਫਰਵਰੀ ਨੂੰ ਹੋ ਰਹੀ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ। ਇਸ ਮੌਕੇ ਨਿਰਮਲ ਸਿੰਘ ਬੋਪਾਰਾਏ, ਜਗੀਰ ਸਿੰਘ, ਦਰਸ਼ਨ ਸਿੰਘ, ਕਰਨੈਲ ਸਿੰਘ, ਜਸਵੰਤ ਸਿੰਘ ਬੁੱਟਰ, ਕਪੂਰ ਸਿੰਘ ਘੁੰਮਣ, ਦਿਲਬਾਗ ਸਿੰਘ ਆਦਿ ਨੇਵੀ  ਸੰਬੋਧਨ ਕੀਤਾ।