sangrami lehar

ਖਡੂਰ ਸਹਿਬ ਵਿੱਖੇ ਵਿਸ਼ਾਲ ਧਰਨਾ ਦਿਤਾ

  • 08/02/2018
  • 07:59 PM

ਖਡੂਰ ਸਹਿਬ - ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕਿਸਾਨੀ ਮੰਗਾ ਨੂੰ ਲੈ ਕੇ ਐਸ ਡੀ ਐਮ ਦਫਤਰ ਵਿੱਖੇ ਵਿਸ਼ਾਲ ਧਰਨਾ ਦਿਤਾ ਗਿਆ ।ਇਸਦੀ ਅਗਵਾਈ ਤਹਿਸੀਲ ਪਰਧਾਨ ਅਜੀਤ ਸਿੰਘ ਢੋਟਾ ਨੰਬਰਦਾਰ,ਮਨਜੀਤ ਸਿੰਘ ਬੱਗੂ ਕੋਟ,ਰੇਸਮ ਸਿੰਘ ਫੇਲੋਕੇ,ਡਾ ਅਜੈਬ ਸਿੰਘ ਜਾਂਹਗੀਰ ਆਦਿ ਆਗੂਆ ਨੇ ਕੀਤੀ। ਧਰਨਾਕਾਰੀ ਕਿਸਾਨਾ ਨੂੰ ਸਬੋਧਨ ਕਰਦਿਆ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਜਿਲਾ ਪਰਧਾਨ ਮੁਖਤਾਰ ਸਿੰਘ ਮੱਲਾ ਨੇ ਕਿਹਾ ਕੇ ਕਾਂਗਰਸ ਦੀ ਕੈਪਟਨ ਸਰਕਾਰ ਚੋਣ ਵਾਅਦਿਆ ਤੋ ਭੱਜਕੇ ਕਿਸਾਨਾ ਮਜਦੂਰਾ ਦੇ ਕਰਜ਼ੇ ਮੁਆਫ ਕਰਨ ਦੀ ਬਜਾਏ ਕਿਸਾਨਾ ਦੀਆ  ਖੇਤੀ ਮੋਟਰਾ ਉੱਪਰ ਮੀਟਰ ਅਤੇ ਬਿੱਜਲੀ ਦੇ ਮੀਟਰ ਲਾ ਰਹੀ ਹੈ।ਉਹਨਾ ਕਿਹਾ ਕੇ ਮੀਟਰ ਨਹੀ ਲੱਗਣ ਦਿੱਤੇ ਜਾਣਗੇ।ਕਿਸਾਨ ਆਗੂਆ ਨੇ ਕਾਂਗਰਸ ਸਰਕਾਰ ਉੱਪਰ ਬਿਆਸ ਦਰਿਆ ਵਿੱਚ ਆਏ ਹੜਾ ਨਾਲ ਮਾਰੀਆ ਫਸਲਾ ਦਾ ਮੁਆਵਜਾ ਨਾ ਦੇਣ ਦਾ ਦੋਸ ਲਾਉਦਿਆ ਮੁਆਵਜਾ ਤਰੰਤ ਜਾਰੀ ਕਰਨ ਦੀ ਮੰਗ ਕੀਤੀ।ਪਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨੂੰ ਭੇਜੇ ਮੰਗ ਪੱਤਰ ਵਿੱਚ ਮੰਗ ਕੀਤੀ ਕੇ ਬੰਬੀਆ ਤੇ ਮੀਟਰ ਲਾਉਣ ਦੀ ਤਜਵੀਜ ਰੱਦ ਕੀਤੀ ਜਾਵੇ।,10ਏਕੜਤੱਕ ਦੇ ਕਿਸਾਨਾ ਮਜਦੂਰਾ ਸਿਰ ਚੜਿਆ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ।ਹੜਾ ਨਾਲ ਮਾਰੀਆ ਫਸਲਾ ਦਾ30ਹਜਾਰ ਰੁਪਏ ਪਰੱਤੀ ਏਕੜ ਮੁਆਵਜਾ ਤਰੰਤ ਜਾਰੀ ਕੀਤਾ ਜਾਵੇ।ਦਰਿਆ ਬੁਰਦ ਹੋਈਆ ਜਮੀਨਾ ਬਦਲੇ ਜਮੀਨ ਦਿੱਤੀ ਜਾਵੇ।ਅਬਾਦਕਾਰ ਕਿਸਾਨਾ ਨੂੰ ਜਮੀਨਾ ਦੇ ਮਾਲਕੀ ਹੱਕ ਦਿੱਤੇ ਜਾਣ।ਕਿਸਾਨੀ ਜਿਣਸਾ ਦੇ ਭਾਅ ਡਾ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਦਿੱਤੇ ਜਾਣ। ਧਰਨੇ ਤੇ ਬੈਠੇ ਕਿਸਾਨਾ ਨੂੰ ਹੋਰਨਾ ਤੋ ਇਲਾਵਾ ਚੈਚਲ ਸਿੰਘ ਜਾਂਹਗੀਰ,ਨਰਿੰਦਰ ਸਿੰਘ ਤੁੜ,ਦਿਹਾਤੀ ਮਜਦੂਰ ਸਭਾ ਦੇ ਆਗੂ ਜਸਬੀਰ ਸਿੰਘ ਵੈਰੋਵਾਲ ਜਸਵੰਤ ਸਿੰਘ ਬਾਣੀਆ,ਸੁਰਜੀਤ ਸਿਘ ਵੈਰੋਵਾਲ ਡਾ ਪਰਮਜੀਤ ਸਿੰਘ ਕੋਟ,ਕਰਮ ਸਿੰਘ ਤਖਤੂਚੱਕ,ਪੂਰਨ ਸਿਘ ਬਾਣੀਆ,ਜੰਗਬਹਾਦਰ ਸਿੰਘ ਤੁੜ,ਅਵਤਾਰ ਸਿੰਘ ,ਦਲਬੀਰ ਸਿੰਘ ਮੱਲਾ ਆਦਿ ਆਗੂਆ ਨੇ ਸਬੋਧਨ ਕੀਤਾ