sangrami lehar

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜੂਨ 2018)

  • 01/06/2018
  • 03:48 PM

ਮਨੂੰਵਾਦੀ ਗੁਲਾਮੀ ਦੇ ਖ਼ਾਤਮੇ ਲਈ ਪ੍ਰਭਾਵਸ਼ਾਲੀ ਕਨਵੈਨਸ਼ਨ ਅਤੇ ਮੁਜ਼ਾਹਰਾ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ. ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ, 23 ਮਾਰਚ 2018 ਨੂੰ ਇਤਿਹਾਸਕ ਪਹਿਲਕਦਮੀ ਕਰਦਿਆਂ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ''ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ'' ਵਿਖੇ ਇਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ।
ਭਾਰਤ ਦੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਕਮਿਊਨਿਸਟਾਂ ਅਤੇ ਅੰਬੇਡਕਰਵਾਦੀ ਵਿਚਾਰਧਾਰਾ ਦੇ ਆਗੂਆਂ ਨੇ ਇਕ ਮੰਚ ਤੋਂ ਪੇਸ਼ ਮਤੇ ਬਾਰੇ ਸਾਂਝੀ ਸੁਰ 'ਚ ਪ੍ਰੋੜ੍ਹਤਾ ਕਰਨ ਵਾਲੇ ਭਾਸ਼ਣ ਕੀਤੇ।  ਵਡੇਰੀ ਉਮਰ ਅਤੇ ਹੁਣੇ ਹੋਏ ਇਕ ਸੜਕੀ ਹਾਦਸੇ ਕਰਕੇ ਵੀਲ੍ਹ ਚੇਅਰ ਦੇ ਆਸਰੇ ਸਰਗਰਮੀ ਕਰਨ ਵਾਲੇ, ਆਰ.ਪੀ.ਆਈ. ਦੇ ਸੰਸਥਾਪਕਾਂ 'ਚੋਂ ਇਕ ਸ਼੍ਰੀ ਲਾਹੌਰੀ ਰਾਮ ਬਾਲੀ ਪੂਰੇ ਜੋਸ਼ ਨਾਲ ਕਨਵੈਨਸ਼ਨ 'ਚ ਸ਼ਮੂਲੀਅਤ ਕਰਨ ਲਈ ਪੁੱਜੇ।
ਕਨਵੈਨਸ਼ਨ ਦੀ ਪ੍ਰਧਾਨਗੀ ਸਰਵ ਸਾਥੀ ਰਤਨ ਸਿੰਘ ਰੰਧਾਵਾ, ਕੁਲਵੰਤ ਸਿੰਘ ਸੰਧੂ, ਦਰਸ਼ਨ ਨਾਹਰ, ਲਾਲ ਚੰਦ ਕਟਾਰੂਚੱਕ, ਸਾਥੀ ਨੀਲਮ ਘੁਮਾਣ 'ਤੇ ਅਧਾਰਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ।
ਮੰਚ 'ਤੇ ਉਘੇ ਦਲਿਤ ਚਿੰਤਕ ਐਡਵੋਕੇਟ ਐਸ.ਐਲ.ਵਿਰਦੀ, ਰੀਪਬਲੀਕਨ ਪਾਰਟੀ ਆਫ ਇੰਡੀਆ (ਆਰ.ਪੀ.ਆਈ.) ਪੰਜਾਬ ਦੀ ਆਗੂ ਬੀਬੀ ਸੰਤੋਸ਼ ਕੁਮਾਰੀ, ਅੰਬੇਦਕਰ ਮਿਸ਼ਨ ਗੁਰਦਾਸਪੁਰ ਦੇ ਪ੍ਰਧਾਨ ਸ਼੍ਰੀ ਸੁਨੀਲ ਕੁਮਾਰ, ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਕਰਮਜੀਤ ਸਿੰਘ, ਆਲ ਇੰਡੀਆ ਰੰਘਰੇਟਾ ਦਲ ਦੇ ਪ੍ਰਧਾਨ ਬਲਬੀਰ ਸਿੰਘ ਚੀਮਾ ਵੀ ਮੌਜੂਦ ਸਨ। ਇਹ ਕਨਵੈਨਸ਼ਨ ਭਾਰਤੀ ਉਪ ਮਹਾਂਦੀਪ ਦੇ ਦੇਸ਼ਾਂ ਖਾਸਕਰ ਭਾਰਤ ਦੇ ਸਭ ਤੋਂ ਵੱਡੇ ਸਮਾਜੀ ਕੋਹੜ ਮਨੂੰਵਾਦੀ ਵਰਣ ਵਿਵਸਥਾ 'ਚੋਂ ਪੈਦਾ ਹੋਣ ਵਾਲੇ ਸਮਾਜਕ ਜਬਰ ਅਤੇ ਉਚ ਜਾਤੀ ਹੰਕਾਰ ਦੀ ਦੁਰਭਾਵਨਾ 'ਚੋਂ ਜਨਮ ਲੈਣ ਵਾਲੇ ਜਾਤੀਪਾਤੀ ਅੱਤਿਆਚਾਰਾਂ ਦੇ ਖ਼ਾਤਮੇ ਦੇ ਸੰਘਰਸ਼ ਨੂੰ ਹੋਰ ਵਸੀਹ ਅਤੇ ਤਿੱਖਾ ਕਰਨ ਦੇ ਸੰਕਲਪ ਲੈਣ ਲਈ ਕੀਤੀ ਗਈ ਸੀ।  ਕਨਵੈਨਸ਼ਨ ਦੀਆਂ (ੳ) ਐਸ.ਸੀ./ਐਸ.ਟੀ. ਖਿਲਾਫ ਅੱਤਿਆਚਾਰ ਰੋਕ ਕਾਨੂੰਨ 1989 ਨੂੰ ਦਲਿਤ ਵਿਰੋਧੀ ਸੋਧਾਂ ਰਾਹੀਂ ਪ੍ਰਭਾਵਹੀਨ ਕਰਨ ਦੇ ਕਦਮ ਨੂੰ ਦਰੁਸਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ (ਅ) ਦਲਿਤਾਂ ਨੂੰ ਪੂਜਾ-ਪਾਠ ਅਤੇ ਧਾਰਮਿਕ ਸਥਾਨ 'ਚ ਦਾਖਲੇ ਸਮੇਂ ਵਿਤਕਰਿਆਂ 'ਤੇ ਰੋਕ ਲਾਈ ਜਾਵੇ (ੲ) ਮਰਨ ਉਪਰੰਤ ਦਲਿਤਾਂ ਨਾਲ ਸ਼ਮਸ਼ਾਨ ਘਾਟਾਂ ਦੀ ਵਰਤੋਂ ਸਬੰਧੀ ਵਿਤਕਰਾ ਬੰਦ ਕੀਤਾ ਜਾਵੇ ਅਤੇ ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਵਰਤੋਂ ਵੇਲੇ ਜਾਤੀ ਅਧਾਰਤ ਵਿਤਕਰੇ ਬਾਜ਼ੀ ਬੰਦ ਕੀਤੀ ਜਾਵੇ; ਚਾਰ ਮੁੱਖ ਮੰਗਾਂ ਹਨ।
ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ ਪ੍ਰਬੰਧਕਾਂ ਦੇ ਅੰਦਾਜਿਆਂ ਅਤੇ ਇੰਤਜ਼ਾਮਾਂ ਤੋਂ ਕਿਤੇ ਜ਼ਿਆਦਾ ਗਿਣਤੀ 'ਚ ਲੋਕੀਂ ਪੁੱਜੇ। ਭਾਰੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ, ਕਨਵੈਨਸ਼ਨ ਦੇ ਭਵਿੱਖੀ ਆਸ਼ਿਆਂ ਦੀ ਸਫਲਤਾ ਦੀ ਗਰੰਟੀ ਦੀ ਸ਼ੁਭ ਨਿਸ਼ਾਨਦੇਹੀ ਕਰ ਰਹੀ ਸੀ। ਜਦੋਂ ਕੁਰਸੀਆਂ ਭਰ ਗਈਆਂ ਤਾਂ ਵੀ ਲੋਕਾਂ ਦੇ ਜਥੇ ਪੁੱਜਦੇ ਰਹੇ। ਨਾ ਕੇਵਲ ਵਿਚਕਾਰ ਅਤੇ ਮੂਹਰੇ ਪਾਸੇ ਵਾਲੀ ਖਾਲੀ ਜਗ੍ਹਾ ਬਲਕਿ ਅਨੇਕਾਂ ਨੌਜਵਾਨ ਸਟੇਜ 'ਤੇ ਪਲਾਥੀ ਮਾਰ ਕੇ ਬੈਠਿਆਂ ਆਗੂਆਂ ਦੇ ਗਹਿਰ ਗੰਭੀਰ ਭਾਸ਼ਣਾਂ ਨੂੰ ਸੁਨਣ 'ਚ ਲੀਨ ਸਨ। ਇਥੋਂ ਤੱਕ ਕਿ ਹਾਲ ਦੇ ਬਾਹਰ ਬਣੇ ਬਾਥਰੂਮਾਂ ਦੇ ਮੂਹਰੇ ਪਈ ਜਗ੍ਹਾ ਵੀ ਭਰ ਗਈ।
ਆਰ.ਐਮ.ਪੀ.ਆਈ. ਦੇ ਗਠਨ ਤੋਂ ਬਾਅਦ ਇਹ ਪਹਿਲਾ ਪ੍ਰੋਗਰਾਮ ਸੀ ਜਿਸ 'ਚ ਪਾਰਟੀ ਦੇ ਘੇਰੇ ਤੋਂ ਬਾਹਰ ਦੇ ਲੋਕਾਂ ਖਾਸ ਕਰ ਨੌਜਵਾਨਾਂ ਨੇ ਇੰਨੀ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਬਿਨ੍ਹਾਂ ਸ਼ੱਕ ਪਾਰਟੀ ਵਲੋਂ 2 ਅਪ੍ਰੈਲ ਦੇ ਭਾਰਤ ਬੰਦ 'ਚ ਸੂਬੇ 'ਚ ਨਿਭਾਈ ਹਾਂ ਪੱਖੀ ਭੂਮਿਕਾ ਅਤੇ ਜਨਹੂਲਵੀਂ ਸਰਗਰਮੀ ਦੇ ਪ੍ਰਭਾਵ ਦੀ ਇਹ ਸ਼ੁਰੂਆਤੀ ਠੋਸ ਪ੍ਰਾਪਤੀ ਕਹੀ ਜਾ ਸਕਦੀ ਹੈ। ਅੰਬੇਡਕਰ ਵਿਚਾਰਧਾਰਾ ਦੇ ਕਈ ਪੈਰੋਕਾਰ ਇਸ ਹਾਂ ਪੱਖੀ ਪ੍ਰਭਾਵ ਨੂੰ ਕਬੂਲ ਕੇ ਖ਼ੁਦ ਬ ਖ਼ੁਦ ਕਨਵੈਨਸ਼ਨ 'ਚ ਪੁੱਜੇ।
ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਮਜ਼ਦੂਰ ਆਗੂ, ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੇ ਸੱਦੇ 'ਤੇ ਸਭ ਤੋਂ ਪਹਿਲਾਂ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਨਵੈਨਸ਼ਨ ਦਾ ਪਹੁੰਚ ਪੱਤਰ (ਮੁੱਖ ਮਤਾ) ਹਾਜ਼ਰੀਨ ਸਾਹਮਣੇ ਪੜ੍ਹਿਆ ਅਤੇ ਇਸ ਨਾਲ ਜੁੜੇ ਘਟਨਾਕ੍ਰਮ ਦੀ ਸੰਖੇਪ ਵਿਆਖਿਆ ਕੀਤੀ। (ਇਹ ਪਹੁੰਚ ਪੱਤਰ 'ਸੰਗਰਾਮੀ ਲਹਿਰ' ਦੇ ਇਸੇ ਅੰਕ ਵਿਚ ਛਾਪਿਆ ਜਾ ਰਿਹਾ ਹੈ।)  ਇਸ ਪਿਛੋਂ ਬਜ਼ੁਰਗ ਘੁਲਾਟੀਏ ਸ਼੍ਰੀ ਲਾਹੌਰੀ ਰਾਮ ਬਾਲੀ ਨੇ ਬੜੇ ਹੀ ਨਪੇ-ਤਲੇ ਅਤੇ ਖੂਬਸੂਰਤ ਲਫ਼ਜ਼ਾਂ 'ਚ ਸਾਥੀ ਹਰਕੰਵਲ ਸਿੰਘ ਵਲੋਂ ਪੇਸ਼ ਕੀਤੇ ਗਏ ਪਹੁੰਚ ਪੱਤਰ ਦੀ ਜ਼ੋਰਦਾਰ ਪ੍ਰੋੜ੍ਹਤਾ ਕੀਤੀ। ਉਨ੍ਹਾਂ ਜ਼ਜ਼ਬਾਤੀ ਲਹਿਜੇ 'ਚ ਕਿਹਾ ਕਿ ਜੇ.ਐਨ.ਯੂ. ਦੇ ਉਚੀ ਸੋਚ ਵਾਲੇ ਸੰਗਰਾਮੀ ਵਿਦਿਆਰਥੀਆਂ ਵਲੋਂ ਬੁਲੰਦ ਆਵਾਜ਼ 'ਚ ਲਾਇਆ ਗਿਆ ''ਜੈ ਭੀਮ-ਲਾਲ ਸਲਾਮ!'' ਦਾ ਨਾਅਰਾ ਅੱਜ ਦੀ ਕਨਵੈਨਸ਼ਨ ਨੇ ਸਾਰਥਕ ਕਰ ਦਿੱਤਾ ਹੈ। ਉਨ੍ਹਾਂ ਅੰਬੇਡਕਰਵਾਦੀਆਂ ਅਤੇ ਕਮਿਊਨਿਸਟਾਂ ਨੂੰ ਇਕ ਮੰਚ ਤੇ ਇਕੱਠੇ ਕਰਨ ਦੀ ਸ਼ਲਾਘਾਯੋਗ ਪਹਿਲ ਕਦਮੀ ਲਈ ਆਰ.ਐਮ.ਪੀ.ਆਈ. ਆਗੂਆਂ ਖਾਸਕਰ ਸਾਥੀ ਮੰਗਤ ਰਾਮ ਪਾਸਲਾ ਨੂੰ ਵਾਰ ਵਾਰ ਵਧਾਈ ਦਿੱਤੀ। ਉਨ੍ਹਾਂ ਬੜੇ ਮਾਨ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਨੇ ਡਾ.ਬੀ.ਆਰ. ਅੰਬੇਡਕਰ ਨਾਲ ਕੰਮ ਕੀਤਾ ਹੈ। ਸ਼੍ਰੀ ਬਾਲੀ ਨੇ ਕਿਹਾ ਕਿ ਹੋ ਸਕਦਾ ਹੈ ਤ੍ਰਿਸਕਾਰ ਅਤੇ ਅੱਤਿਆਚਾਰ ਦਾ ਸਿਲਸਿਲਾ ਖ਼ਤਮ ਕਰਨ ਦੀ ਲੜਾਈ  ਲੜਦਿਆਂ ਅਸੀਂ ਮਾਰੇ ਜਾਈਏ। ਪਰ ਇਹ ਮੌਤ ਤ੍ਰਿਸਕਾਰ ਸਹਿੰਦਿਆਂ ਤਿਲ-ਤਿਲ ਕੇ ਮਰਨ ਨਾਲੋਂ ਕਿਤੇ ਸ਼ਾਨਦਾਰ ਹੋਵੇਗੀ।
ਉਘੇ ਦਲਿਤ ਚਿੰਤਕ ਐਡਵੋਕੇਟ ਐਲ.ਆਰ.ਵਿਰਦੀ, ਜੋ ਕਨਵੈਨਸ਼ਨ ਅਤੇ ਮੁਜ਼ਾਹਰੇ ਦੇ ਸਮੁੱਚੇ ਪ੍ਰੋਗਰਾਮਾਂ 'ਚ ਸ਼ੁਰੂ ਤੋਂ ਅੰਤ ਤੱਕ ਹਾਜ਼ਰ ਰਹੇ ਨੇ, ਇਤਿਹਾਸਕ ਤੱਥ ਪੇਸ਼ ਕਰਦਿਆਂ ਦੱਸਿਆ ਕਿ ਡਾ. ਅੰਬੇਡਕਰ ਵੀ ਸੰਵਿਧਾਨ 'ਚ ਖੱਬੇ ਪੱਖੀਆਂ ਵਾਲੀਆਂ ਸਮਾਜਵਾਦੀ ਵਿਵਸਥਾਵਾਂ ਸ਼ਾਮਲ ਕਰਾਉਣਾ ਚਾਹੁੰਦੇ ਸਨ। ਪਰ ਰਾਜ ਰਜਵਾੜੇ 'ਤੇ ਪੁਰੋਹਿਤਾਂ ਦੀ ਲਾਬੀ ਦੇ ਅਣਉਚਿਤ ਦਬਾਅ ਕਰਕੇ ਇਹ ਹੋ ਨਾ ਸਕਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜਵਾਦੀ ਪਰਿਵਰਤਨ ਦੀ ਲੜਾਈ ਦੀ ਜਿੱਤ ਦੀ ਗਰੰਟੀ ਕੇਵਲ ਤੇ ਕੇਵਲ ਅੰਬੇਡਕਰਵਾਦੀਆਂ ਅਤੇ ਕਮਿਊਨਿਸਟਾਂ ਦਾ ਏਕਾ ਹੀ ਕਰ ਸਕਦਾ ਹੈ। ਠੀਕ ਅਜਿਹੀਆਂ ਹੀ ਭਾਵਨਾਵਾਂ ਦਾ ਪ੍ਰਗਟਾਵਾ ਸ਼੍ਰੀ ਬਲਵੀਰ ਸਿੰਘ ਚੀਮਾ, ਮੈਡਮ ਸੰਤੋਸ਼ ਕੁਮਾਰੀ ਅਤੇ ਸੁਨੀਲ ਕੁਮਾਰ ਵਲੋਂ ਵੀ ਕੀਤਾ ਗਿਆ।
ਪ੍ਰੋਫੈਸਰ ਕਰਮਜੀਤ ਸਿੰਘ ਨੇ ਦਲਿਤਾਂ ਨੂੰ ਹਮੇਸ਼ਾ ਲਈ ਗੁਲਾਮ ਬਣਾ ਕੇ ਰੱਖਣ ਦੇ ਆਰ.ਐਸ.ਐਸ. ਦੀ ਮਨੂੰੂਵਾਦੀ ਵਿਊਂਤਬੰਦੀ ਬਾਰੇ ਜਾਣਕਾਰੀ ਦਿੱਤੀ।  ਇਸ ਤੋਂ ਬਾਅਦ ਸ਼ਿਖਰ ਦੁਪਹਿਰੇ ਕੜਕਦੀ ਧੁੱਪ 'ਚ ਦੇਸ਼ ਭਗਤ ਯਾਦਗਾਰ ਤੋਂ ਮਾਰਚ ਸ਼ੁਰੂ ਕੀਤਾ ਗਿਆ ਜੋ ਸ਼ਹੀਦ-ਇ-ਆਜ਼ਮ ਭਗਤ ਸਿੰਘ ਚੌਂਕ 'ਚ ਜਾ ਕੇ ਸੰਪੰਨ ਹੋਇਆ। ਇਸ ਅਨੁਸ਼ਾਸ਼ਨਬੱਧ ਲੋਕ ਕਾਫ਼ਿਲੇ ਨੇ ਸ਼ਹਿਰ ਵਾਸੀਆਂ ਦਾ ਚੋਖਾ ਧਿਆਨ ਆਕਰਸ਼ਿਤ ਕੀਤਾ।
ਮਾਣ ਦੀ ਗੱਲ ਇਹ ਹੈ ਕਿ ਸ਼ੁਰੂ ਤੋਂ ਅੰਤ ਤੱਕ ਕੋਈ ਪਾਣੀ ਪੀਣ ਲਈ ਵੀ ਕਤਾਰ 'ਚੋਂ ਵੱਖ ਨਹੀਂ ਹੋਇਆ।
ਸਾਰੇ ਰਸਤੇ ਮੁਜ਼ਾਹਰਾਕਾਰੀ ਮਨੂੰਵਾਦੀ ਗੁਲਾਮੀ, ਜਾਤੀ ਆਧਾਰਿਤ ਅੱਤਿਆਚਾਰਾਂ, ਵੀਹ ਮਾਰਚ ਦੇ ਅਦਾਲਤੀ ਫੈਸਲੇ ਅਤੇ ਕੇਂਦਰੀ ਹਕੂਮਤ ਦੀ ਨੁਕਸਦਾਰ ਭੂਮਿਕਾ ਵਿਰੁੱਧ ਬੁਲੰਦ ਵਾਂਗ ਨਾਅਰਿਆਂ ਰਾਹੀਂ ਰੋਹ ਪ੍ਰਗਟਾਉਂਦੇ ਤੁਰੇ ਗਏ।
ਕਨਵੈਨਸ਼ਨ ਵਲੋਂ ਪਾਸ ਕੀਤੇ ਇਕ ਮਤੇ ਰਾਹੀਂ ਤੂਤੀ ਕੋਰਨ (ਤਾਮਿਲਨਾਡੂ) ਵਿਖੇ ਵਾਤਾਵਰਨ ਦੀ ਰਾਖੀ ਦੇ ਲੋਕ ਸੰਘਰਸ਼ ਨੂੰ ਕੁਚਲਨ ਲਈ ਕੀਤੀ ਗਈ ਪੁਲਸ ਗੋਲੀਬਾਰੀ ਨਾਲ ਮਾਰੇ ਗਏ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਖੜੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਫਿਰਕੂ ਸੋਚ ਨਾਲ ਡੰਗੇ ਦਰਿੰਦਿਆਂ ਵਲੋਂ ਸਮੂਹਿਕ ਬਲਾਤਕਾਰ ਉਪਰੰਤ ਕਠੂਆ ਵਿਖੇ ਕਤਲ ਕਰ ਦਿੱਤੀ ਗਈ 8 ਸਾਲਾ ਧੀ ਆਸਿਫਾ ਨੂੰ ਵੀ ਸ਼ਰਧਾ ਸੁਮਨ ਭੇਂਟ ਕੀਤੇ ਗਏ। ਇਕ ਹੋਰ ਮਤੇ ਰਾਹੀਂ ਪੈਟਰੋਲ-ਡੀਜ਼ਲ ਦੀਆਂ ਨਿੱਤ ਵੱਧਦੀਆਂ ਕੀਮਤਾਂ ਰਾਹੀਂ ਲੋਕਾਂ ਦੀ ਲੁੱਟ ਰੋਕਣ ਦੀ ਮੰਗ ਕਰਦਾ ਮਤਾ ਵੀ ਰੱਖਿਆ ਗਿਆ।
ਸਾਥੀ ਪਾਸਲਾ ਆਪਣੇ ਭਾਵਪੂਰਤ ਸਮਾਪਨ ਭਾਸ਼ਣ 'ਚ ਹਾਜ਼ਰ ਪ੍ਰਤੀਨਿਧਾਂ ਨੂੰ ਸੱਦਾ ਦਿੱਤਾ ਕਿ ਉਹ ਪਹੁੰਚ ਪੇਪਰ ਦੀ ਭਾਵਨਾ ਅਤੇ ਕਨਵੈਨਸ਼ਨ ਦੇ ਮਨੂੰਵਾਦ ਵਿਰੁੱਧ ਫੈਸਲਾਕੁੰਨ ਸੰਗਰਾਮ ਦੇ ਫੈਸਲੇ ਘਰ- ਘਰ ਪੁੱਜਦੇ ਕਰਨ ਲਈ ਦਿਨ ਰਾਤ ਇਕ ਕਰ ਦੇਣ।

 

ਆਰਐਮਪੀਆਈ ਸਟੈਂਡਿੰਗ ਕਮੇਟੀ ਦੀ ਮੀਟਿੰਗ
ਓਂਚੀਅਮ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਕੇਂਦਰੀ ਸਟੈਡਿੰਗ ਕਮੇਟੀ ਦੀ ਮੀਟਿੰਗ 4 ਅਤੇ 5 ਮਈ ਨੂੰ ਓਂਚੀਅਮ (ਕੇਰਲਾ) ਵਿਖੇ ਸੰਪਨ ਹੋਈ। ਕਸਬਾ ਓਂਚੀਅਮ ਵਿਖੇ ਆਰਐਮਪੀ ਦੇ ਸੰਸਥਾਪਕ ਸਾਥੀ ਟੀਪੀ ਚੰਦਰਸ਼ੇਖਰਨ ਦੀ ਜਨਮ ਭੂਮੀ ਅਤੇ ਕਰਮ ਭੂਮੀ ਸੀ, ਜਿਨ੍ਹਾਂ ਨੂੰ 4 ਮਈ 2012 ਨੂੰ ਸੀਪੀਆਈ (ਐਮ) ਦੀ ਸ਼ਹਿ ਪ੍ਰਾਪਤ ਅਪਰਾਧੀਆਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ।  ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਚੇਅਰਮੈਨ ਸਾਥੀ ਕੇ ਗੰਗਾਧਰਨ ਵੱਲੋਂ ਕੀਤੀ ਗਈ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੌਮਾਂਤਰੀ ਅਤੇ ਕੌਮੀ ਰਾਜਨੀਤਕ ਹਲਾਤ ਬਾਰੇ ਲਿਖਤੀ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ 'ਚ ਨੋਟ ਕੀਤਾ ਗਿਆ ਕਿ 2008 'ਚ ਪੈਦਾ ਹੋਇਆ ਆਲਮੀ ਆਰਥਿਕ ਮਦਵਾੜਾ, ਜੋ ਸਾਮਰਾਜੀ ਦੇਸ਼ਾਂ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਹੱਲ ਹੋਣ ਦਾ ਨਾਂ ਨਹੀਂ ਲੈ ਰਿਹਾ, ਤੋਂ ਪਾਰ ਪਾਉਣ ਲਈ ਸਮਾਰਾਜੀ ਦੇਸ਼ ਹੋਰ ਵੀ ਖੂੰਖਾਰ ਹੋ ਕੇ, ਭਾਰਤ ਸਮੇਤ ਨਵ ਆਜ਼ਾਦ ਹੋਏ ਸਾਰੇ ਦੇਸ਼ਾਂ ਦੇ ਅਵਾਮ ਅਤੇ ਕੁਦਰਤੀ ਖ਼ਜ਼ਾਨਿਆਂ ਨੂੰ ਬੇਹਤਾਸ਼ਾ ਲੁੱਟ ਵਧੇਰੇ ਤੋਂ ਵਧੇਰੇ ਤਿੱਖੀ ਕਰਨ ਦੇ ਰਾਹ ਪਏ ਹੋਏ ਹਨ। ਮੰਦੇਭਾਗੀ ਇਨ੍ਹਾਂ ਦੇਸ਼ਾਂ ਦੀਆਂ ਹਾਕਮ ਜਮਾਤਾਂ ਐਨ ਮੋਦੀ ਸਰਕਾਰ ਵਾਂਗੂ ਸਾਮਰਾਜੀਆਂ ਦੀ ਉਕਤ ਮੰਸ਼ਾਂ ਦੀ ਪੂਰਤੀ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ।
ਉਕਤ ਮਨੁੱਖ ਦੋਸ਼ੀ ਸਾਮਰਾਜੀ ਲੁੱਟ ਖ਼ਿਲਾਫ਼ ਉੱਠਣ ਵਾਲੇ ਸੰਭਾਵਿਤ ਜਨ ਸੰਗਰਾਮਾਂ ਨੂੰ ਸਾਬੋਤਾਜ ਕਰ ਕੇ ਪੁੱਠੀ ਲੀਹ ਤੋਰਨ ਦੀ ਸਾਜਿਸ਼ ਅਧੀਨ ਸਾਮਰਾਜੀ ਬਘਿਆੜ ਅਤੇ ਉਨ੍ਹਾਂ ਨਾਲ ਘਿਓ ਖਿਚੜੀ ਮੋਦੀ ਹਕੂਮਤ ਜਿਹੀਆਂ ਲੋਕ ਦੋਖੀ ਸਰਕਾਰਾਂ ਨਸਲੀ, ਇਲਕਾਈ ਭਸ਼ਾਈ, ਧਾਰਮਿਕ ਅਤੇ ਹੋਰ ਫੁੱਟ ਪਾਊ ਅਮਲਾ 'ਚ ਗਲਤਾਣ ਹਨ। ਇਸੇ ਕਰਕੇ ਸਾਮਰਾਜੀ ਲੋਟੂਆਂ ਦੀ ਆਰਥਿਕ ਲੁੱਟ ਅਤੇ ਸਮਾਜੀ ਫ਼ੁੱਟ ਦੇ ਵਰਤਾਰਿਆਂ ਖ਼ਿਲਾਫ਼ ਲੜਾਈ ਨਿੱਖੜਵੀਂ ਨਹੀਂ ਬਲਿਕ ਜੁੜਵੀਂ ਲੜੀ ਜਾਣੀ ਚਾਹੀਦੀ ਹੈ ਅਤੇ ਦੋਹਾਂ ਵਰਤਾਰਿਆਂ 'ਚੋਂ ਕਿਸੇ ਇੱਕ ਖ਼ਿਲਾਫ਼ ਨਰਮੀ ਲੋਕ ਹਿੱਤੂ ਸੰਗਰਾਮਾਂ ਲਈ ਘਾਤਕ ਹੋਵੇਗੀ।
ਮੀਟਿੰਗ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਸੰਸਾਰ ਕਿਰਤੀ ਲਹਿਰ ਦੇ ਆਗੂ ਅਤੇ ਮਾਰਗਦਰਸ਼ਕ ਕਾਰਲ ਮਾਰਕਸ ਦਾ 200ਵਾਂ ਜਨਮ ਦਿਵਸ ਉਪਰੋਕਤ ਨਜ਼ਰੀਏ ਤੋਂ ਸਾਰਾ ਸਾਲ ਦੇਸ਼ ਭਰ 'ਚ ਵੱਖੋ ਵੱਖਰੇ ਢੰਗਾਂ ਨਾਲ ਮਨਾਇਆ ਜਾਵੇਗੀ।
ਮੀਟਿੰਗ ਵੱਲੋਂ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮੋਦੀ ਸਰਕਾਰ ਦੀਆਂ ਸਾਮਰਾਜ ਨਿਰੇਸ਼ਤ ਨਵਉਦਾਰਵਾਦੀ ਨੀਤੀਆਂ ਅਤੇ ਫਿਰਕੂ-ਫਾਸ਼ੀਵਾਦੀ, ਮਨੂਵਾਦੀ ਗਤੀਵਿਧੀਆਂ ਵਿਰੁੱਧ ਸੰਗਰਾਮ ਹੋਰ ਤਿੱਖੇ ਤੋਂ ਤਿਖੇਰੇ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣਗੇ। ਉਕਤ ਮਕਸਦ ਲਈ ਸਭ ਖੱਬੀਆਂ, ਜਮਹੂਰੀ, ਦੇਸ਼ ਭਗਤ, ਸੰਗਰਾਮੀ, ਅਗਾਂਹਵਧੂ ਤੇ ਵਿਗਿਆਨਕ ਧਿਰਾਂ ਦਾ ਮੰਚ ਉਸਾਰਨ ਲਈ ਦੇਸ਼ ਪੱਧਰ 'ਤੇ ਉਪਰਾਲੇ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।

 

 

ਬਾਲੜੀਆਂ ਦੇ ਕਤਲਾਂ/ਬਲਾਤਕਾਰਾਂ ਖਿਲਾਫ਼ ਥਾਂ ਥਾਂ ਕੈਂਡਲ ਮਾਰਚ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸੱਦੇ 'ਤੇ ਪਾਰਟੀ ਦੀਆਂ ਹੇਠਲੀਆਂ ਇਕਾਈਆਂ ਅਤੇ ਜਨਸੰਗਠਨਾਂ ਵਲੋਂ 25 ਅਤੇ 26 ਅਪ੍ਰੈਲ ਨੂੰ ਪੰਜਾਬ ਭਰ 'ਚ ਕੈਂਡਲ ਮਾਰਚ ਕੀਤੇ ਗਏ।
ਉਕਤ ਕੈਂਡਲ ਮਾਰਚਾਂ 'ਚ ਅਨੇਕਾਂ ਥਾਵਾਂ 'ਤੇ ਪਾਰਟੀ ਘੇਰੇ ਤੋਂ ਬਾਹਰਲੇ ਲੋਕਾਂ, ਖਾਸਕਰ ਔਰਤਾਂ ਅਤੇ ਮੁਟਿਆਰਾਂ ਵਲੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਗਈ।  ਕਠੂਆ (ਜੇ.ਐਂਡ.ਕੇ.) ਬਾਲੜੀ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਕਾਂਡ, ਓਨਾਵ (ਯੂ.ਪੀ.) ਦੇ ਅਪਰਾਧੀ ਪਿਛੋਕੜ ਵਾਲੇ ਵਿਧਾਇਕ ਵਲੋਂ ਦਲਿਤ ਲੜਕੀ ਨਾਲ ਬਲਾਤਕਾਰ ਅਤੇ ਪੁਲਸ ਹਿਰਾਸਤ ਵਿਚ ਉਲਟਾ ਪੀੜਤਾ ਦੇ ਪਿਓ ਨੂੰ ਕਤਲ ਕਰਵਾਉਣ ਅਤੇ ਫਿਰਕੂ ਸੋਚ ਨਾਲ ਅੰਨ੍ਹੇ ਹੋਈ ਸੰਘ ਪਰਿਵਾਰ ਦੇ ਹੱਥਠੋਕਾ ਸੰਗਠਨਾਂ 'ਤੇ ਭਾਜਪਾ ਦੀਆਂ ਕੇਂਦਰੀ/ਸੂਬਾਈ ਹਕੂਮਤਾਂ ਵਲੋਂ ਕਾਤਲਾਂ/ਬਲਾਤਕਾਰੀਆਂ ਦੀ ਨੰਗੀ ਚਿੱਟੀ ਪੁਸ਼ਤ ਪਨਾਹੀ ਕਰਨ ਵਿਰੁੱਧ ਪਾਰਟੀ ਵਲੋਂ ਦਿੱਤਾ ਗਿਆ ਉਕਤ ਵਿਸ਼ਾਲ ਜਨਲਾਮਬੰਦੀ ਦਾ ਸੱਦਾ ਬੇਹੱਦ ਸਫ਼ਲ ਰਿਹਾ। ਪੂਰੇ ਦੇਸ਼ ਵਿਚ ਹਰ ਰੋਜ਼ ਔਰਤਾਂ, ਵਿਸ਼ੇਸ਼ਕਰ ਬਾਲੜੀਆਂ ਨਾਲ ਹੋ ਰਹੇ ਬਲਾਤਕਾਰਾਂ, ਜਿਨਸੀ ਅਪਰਾਧਾਂ, ਵਿਤਕਰਿਆਂ ਅਤੇ ਪ੍ਰਸ਼ਾਸ਼ਨਿਕ ਤੰਤਰ ਦੀ ਔਰਤ ਵਿਰੋਧੀ ਪਹੁੰਚ ਨੂੰ ਬੇਪਰਦ ਕਰਦਿਆਂ ਲੋਕਾਂ ਨੂੰ ਉਕਤ ਘ੍ਰਿਣਾਯੋਗ ਵਰਤਾਰੇ ਵਿਰੁੱਧ ਸੰਗਰਾਮਾਂ 'ਚ ਨਿਰਤਰਣ ਦੀ ਅਪੀਲ ਕਰਨਾ ਉਕਤ ਕੈਂਡਲ ਮਾਰਚਾਂ ਦਾ ਦੂਜਾ ਪ੍ਰਮੁੱਖ ਉਦੇਸ਼ ਸੀ।
ਇਨ੍ਹਾਂ ਮਾਰਚਾਂ ਦੌਰਾਨ ਹੋਈਆਂ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਅਤੇ ਜਨਤਕ ਆਗੂਆਂ ਨੇ ਔਰਤਾਂ ਖਿਲਾਫ਼ ਵੱਧ ਰਹੇ ਅਪਰਾਧਾਂ ਲਈ ''ਮਨੂੰਵਾਦ ਦੀ ਪੁੱਠ ਚੜ੍ਹੇ ਨਿਘਾਰਗ੍ਰਸਤ ਪੂੰਜੀਵਾਦੀ ਸੱਭਿਆਚਾਰ'' ਨੂੰ ਮੁੱਖ ਕਾਰਕ ਦੱਸਿਆ। ਆਗੂਆਂ ਨੇ ਲੋਕਾਂ ਨੂੰ ਇਸ ਲੱਚਰ 'ਤੇ ਪਿਛਾਂਹ ਖਿੱਚੂ ਸੱਭਿਆਚਾਰਕ ਚੌਖਟੇ ਵਿਰੁੱਧ ਉਠ ਖੜ੍ਹੇ ਹੋਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਅਜਿਹੀਆਂ ਘਿਨੌਣੀਆਂ ਖਿਲਾਫ਼ ਲੋਕਾਂ ਦਾ ਮੈਦਾਨ 'ਚ ਨਿੱਤਰਣਾ ਅਤੀ ਸ਼ਲਾਘਾਯੋਗ ਹੈ। ਪਰ ਇਸ ਵਰਤਾਰੇ ਵਿਰੁੱਧ ਜੀਵਨ ਦੇ ਹਰ ਖੇਤਰ 'ਚ ਹਰ ਵੇਲੇ ਅਮਲੀ ਤੇ ਵਿਚਾਰਧਾਰਕ ਸੰਗਰਾਮ ਤਿੱਖੇ ਤੋਂ ਤਿੱਖੇਰੇ ਕੀਤੇ ਜਾਣ ਦੀ ਲੋੜ ਹੈ।

 

 

ਪੂੰਜੀਵਾਦੀ ਲੁੱਟ ਅਤੇ ਮੰਨੂੰਵਾਦੀ ਗੁਲਾਮੀ ਵਿਰੁੱਧ ਮਨਾਇਆ ਗਿਆ ਮਈ ਦਿਵਸ
ਜੋਧਾਂ :  ਸੈਂਟਰ ਆਫ ਟਰੇਡ ਯੂਨੀਅਨ ਪੰਜਾਬ (ਸੀ.ਟੀ.ਯੂ.) ਵੱਲੋਂ ਦਾਣਾ ਮੰਡੀ ਸਰਾਭਾ ਵਿਖੇ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਲਾਲ ਝੰਡਾ ਲਹਿਰਾਉਣ ਦੀ ਰਸਮ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਜ਼ਿਲਾ ਪ੍ਰਧਾਨ ਰਘਬੀਰ ਸਿੰਘ ਬੈਨੀਪਾਲ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ  ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਨ੍ਹਾਂ ਵੱਲੋਂ ਵਿੱਢਿਆ ਸੰਘਰਸ਼ ਜਾਰੀ ਰੱਖਿਆ ਜਾਵੇ। ਇਸ ਮੌਕੇ ਸੀ.ਟੀ.ਯੂ. ਪੰਜਾਬ ਦੇ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਮਜ਼ਦੂਰਾਂ ਦਾ ਏਕਾ ਉਸਾਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਮਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੇਂ ਦੇ ਹਾਕਮਾਂ ਵੱਲੋਂ ਅਪਣਾਈਆਂ ਜਾ ਰਹੀਆਂ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਲਈ ਵਿਸ਼ਾਲ ਏਕਤਾ ਤੇ ਤਿੱਖੇ ਘੋਲਾਂ ਦੀ ਲੋੜ ਹੈ।
ਬਠਿੰਡਾ : ਹਰ ਕੇਂਦਰੀ ਅਤੇ ਸੂਬਾਈ ਵਿਭਾਗਾਂ 'ਚ ਕੀਤੀ ਜਾ ਰਹੀ ਠੇਕਾ ਭਰਤੀ, ਮਨੁੱਖੀ ਇਤਿਹਾਸ ਦੀ ਅਜੋਕੇ ਦੌਰ ਦੀ ਸਭ ਤੋਂ ਵੱਡੀ ਬੇਇਨਸਾਫ਼ੀ ਹੈ, ਕਿਉਂਕਿ ਇਸ ਨੇ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਅਦੁੱਤੀ ਕੁਰਬਾਨੀਆਂ ਸਦਕਾ ਪ੍ਰਾਪਤ ਸਾਰੇ ਮਜ਼ਦੂਰ ਅਧਿਕਾਰਾਂ ਦਾ ਲਗਭਗ ਖਾਤਮਾ ਕਰ ਦਿੱਤਾ ਹੈ। ਉਕਤ ਵਿਚਾਰ ਅਮਰੀਕ ਸਿੰਘ ਰੋਡ 'ਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਵੱਲੋਂ ਆਯੋਜਿਤ ਮਈ ਦਿਵਸ ਸਮਾਰੋਹਾਂ ਨੂੰ ਸੰਬੋਧਨ ਕਰਦਿਆਂ ਮੰਚ ਦੇ ਸੂਬਾਈ ਆਗੂ ਸਾਥੀ ਮਹੀਪਾਲ ਨੇ ਪ੍ਰਗਟ ਕੀਤੇ। ਸਾਥੀ ਮਹੀਪਾਲ ਨੇ ਕਿਹਾ ਕਿ ਠੇਕਾ ਭਰਤੀ ਦੀ ਪੈਦਾਇਸ਼ ਲਈ ਸਾਮਰਾਜ ਨਿਰਦੇਸ਼ਤ, ਨਿੱਜੀਕਰਨ, ਸੰਸਾਰੀਕਰਨ 'ਤੇ ਅਧਾਰਿਤ ਨਵਉਦਾਰਵਾਦੀ ਨੀਤੀਆਂ ਜਿੰਮੇਵਾਰ ਹਨ, ਜਿਨ੍ਹਾਂ ਨੂੰ ਲਾਗੂ ਕਰਨ ਲਈ ਹਰ ਰੰਗ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਇੱਕ ਦੂਜੇ ਤੋਂ ਵੱਧ ਕੇ ਅਮਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵਉਦਾਰਵਾਦੀ ਨੀਤੀਆਂ ਨਾ ਕੇਵਲ ਲੋਕਾਂ ਤੋਂ ਰੁਜ਼ਗਾਰ, ਸਿੱਖਿਆ, ਸਿਹਤ ਸੇਵਾਵਾਂ, ਵਾਹੀਯੋਗ ਜ਼ਮੀਨਾਂ, ਕੁਦਰਤੀ ਖਜ਼ਾਨਿਆਂ ਨਾਲ ਭਰਪੂਰ ਜੰਗਲ, ਪਾਣੀ, ਸਵੱਛ ਆਲਾ ਦੁਆਲਾ ਖੋਹਣ ਲਈ ਜਿੰਮੇਵਾਰ ਹਨ, ਬਲਕਿ ਇਨ੍ਹਾਂ ਨੀਤੀਆਂ ਸਦਕਾ ਦੇਸ਼ ਦੀ ਸੰਪ੍ਰਭੂਤਾ ਅਤੇ ਸ਼ਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਰਾਹੀਂ ਪ੍ਰਾਪਤ ਆਜ਼ਾਦੀ ਵੀ ਖ਼ਤਰੇ ਵਿੱਚ ਪੈ ਗਈ ਹੈ।
ਪਠਾਨਕੋਟ - ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਸਲ ਪਠਾਨਕੋਟ ਦੇ ਸੱਦੇ ਉਪੱਰ ਕਾਮਰੇਡ ਨਰਿੰਦਰ ਸਿੰਘ, ਮਾਸਟਰ ਸੁਭਾਸ਼ ਸ਼ਰਮਾ, ਦਲਬੀਰ ਸਿੰਘ, ਜਨਕ ਕੁਮਾਰ ਸਰਨਾ ਅਤੇ ਰਾਜਿੰਦਰ ਧੀਮਾਨ ਦੀ ਸਾਂਝੀ ਪ੍ਰਧਾਨਗੀ ਹੇਠ ਕੌਮਾਂਤਰੀ ਮਜ਼ਦੂਰ ਦਿਹਾੜਾ ਮਨਾਇਆ ਗਿਆ। ਇੱਕਠ ਨੂੰ ਮਜ਼ਦੂਰ ਆਗੂਆਂ ਕਾਮਰੇਡ ਨੱਥਾ ਸਿੰਘ, ਸ਼ਿਵ ਦੱਤ, ਮਾਸਟਰ ਸੁਭਾਸ਼ ਸ਼ਰਮਾ, ਜਸਵੰਤ ਸਿੰਘ ਸੰਧੂ ਅਤੇ ਸ਼ਿਵ ਕੁਮਾਰ ਨੇ ਸੰਬੋਧਨ ਕੀਤਾ। ਇਸ ਮੌਕੇ ਟਰੇਡ ਯੂਨੀਅਨ ਕੌਂਸਲ ਪਠਾਨਕੋਟ 'ਚ ਸ਼ਾਮਲ ਜਥੇਬੰਦੀਆਂ ਸੀ.ਟੀ.ਯੂ. ਪੰਜਾਬ, ਐਨ.ਆਰ.ਐਮ.ਯੂ., ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਥੀਂਨ ਡੈਮ ਵਰਕਰਜ਼ ਯੂਨੀਅਨ ਸ਼ਾਹਪੁਰਕੰਡੀ, ਪੰਜਾਬ ਘਰੇਲੂ ਮਜ਼ਦੂਰ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਨੰਦ ਲਾਲ ਮਹਿਰਾ, ਮਾਸਟਰ ਪ੍ਰੇਮ ਸਾਗਰ, ਜਨਕ ਰਾਜ ਵਸਿਸ਼ਟ, ਤਿਲਕ ਰਾਜ, ਰਾਮ ਬਿਲਾਸ, ਹਰਜਿੰਦਰ ਬਿੱਟੂ, ਅਸ਼ਵਨੀ ਕੁਮਾਰ, ਤ੍ਰਿਭਵਨ ਸਿੰਘ, ਸੁਰਿੰਦਰ ਸਿੰਘ ਮਾਨ, ਸਕੱਤਰ ਸਿੰਘ, ਬਲਦੇਵ ਰਾਜ ਭੋਆ, ਅਜੀਤ ਰਾਮ ਗੰਦਲਾ ਲਾੜੀ, ਮਨਹਰਨ, ਰਘੁਵੀਰ ਸਿੰਘ ਧਲੋਰੀਆਂ, ਬਲਬੀਰ ਸਿੰਘ ਬੇਹੜੀਆਂ, ਜੋਗਿੰਦਰ ਛੋਟੇਪੁਰ, ਦੇਵ ਰਾਜ, ਸੋਹਣ ਲਾਲ, ਨਰੋਤਮ ਪਠਾਨੀਆ, ਪਿਆਰਾ ਸਿੰਘ, ਕੁਲਦੀਪ ਰਾਜ, ਰਾਕੇਸ਼ ਕੁਮਾਰ, ਨੀਲੂ ਰਾਜ, ਭੈਣ ਆਸ਼ਾ ਰਾਣੀ, ਤ੍ਰਿਪਤਾ ਦੇਵੀ, ਸੁਨੀਤਾ ਦੇਵੀ, ਇੰਦੂ ਬਾਲਾ ਆਦਿ ਹਾਜ਼ਰ ਸਨ।
ਫਿਲੌਰ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ) ਤਹਿਸੀਲ ਫਿਲੌਰ ਵਲੋਂ ਰੁੜਕਾ ਕਲਾਂ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਕੌਮਾਂਤਰੀ ਮਜਦੂਰ ਦਿਵਸ ਮਨਾਇਆ ਗਿਆ। ਇਸ ਦੀ ਪ੍ਰਧਾਨਗੀ ਕੁਲਦੀਪ ਫਿਲੌਰ, ਜਰਨੈਲ ਫਿਲੌਰ, ਗੁਰਦੀਪ ਬੇਗਮਪੁਰ, ਜਰਨੈਲ ਨੰਗਲ, ਸ਼ਿਗਾਰਾ ਸਿੰਘ ਦੋਸਾਂਝ, ਅੰਗਰੇਜ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਜੇ.ਪੀ.ਐਮ.ਓ. ਦੇ ਸੂਬਾਈ ਕਨਵੀਨਰ ਕੁਲਵੰਤ ਸਿੰਘ ਸੰਧੂ ਨੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੰਤੋਖ ਸਿੰਘ ਬਿਲਗਾ, ਪਰਮਜੀਤ ਰੰਧਾਵਾ, ਤੀਰਥ ਬਾਸੀ, ਜਸਵਿੰਦਰ ਢੇਸੀ, ਸ਼ਿਵ ਕੁਮਾਰ ਤਿਵਾੜੀ, ਮਨਜਿੰਦਰ ਢੇਸੀ, ਮੱਖਣ ਸੰਗਰਾਮੀ, ਕੁਲਦੀਪ ਕੌੜਾ, ਜਸਵੀਰ ਨਗਰ, ਬਲਵਿੰਦਰ ਕੁਮਾਰ, ਬਲਵੀਰ ਕੁਮਾਰ, ਮੇਜਰ ਫਿਲੌਰ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਬਿਨ੍ਹਾਂ ਮੁਕੇਰੀਆ, ਫਰੀਦਕੋਟ, ਮਾਹਿਲਪੁਰ, ਦਸੂਹਾ, ਹੁਸ਼ਿਆਰਪੁਰ, ਗੜਸ਼ੰਕਰ, ਚੰਡੀਗੜ੍ਹ, ਬਟਾਲਾ, ਭਿੰਖੀਵਿੰਡ, ਨਕੋਦਰ ਤੋਂ ਵੀ ਮਈ ਦਿਵਸ ਮਨਾਉਣ ਦੀਆਂ ਖ਼ਬਰਾਂ ਪੁੱਜੀਆਂ ਹਨ।

 

 

ਕੁੱਲ ਹਿੰਦ ਕਿਸਾਨ ਸੰਘਰਸ਼
ਕੁੱਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ 'ਤੇ ਵੱਖ-ਵੱਖ ਜ਼ਿਲ੍ਹਿਆਂ 'ਚ ਵੱਡੇ ਇਕੱਠ ਕੀਤੇ ਗਏ। ਜਿਸ ਦੌਰਾਨ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ ਪ੍ਰਦਰਸ਼ਨ ਕੀਤੇ ਗਏ ਅਤੇ ਮੰਗ ਪੱਤਰ ਦਿੱਤੇ ਗਏ। ਕਿਸਾਨਾਂ ਦੀਆਂ ਮੁੱਖ ਮੰਗਾਂ ਸੁਆਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਵਾਉਣਾ, ਪੰਜਾਬ ਸਮੇਤ ਪੂਰੇ ਦੇਸ਼ ਅੰਦਰ ਕਿਸਾਨਾਂ ਦਾ ਕਰਜਾ ਮੁਆਫ਼ ਕਰਵਾਉਣਾ, ਕਿਸਾਨਾਂ ਪੱਖੀ ਖੇਤੀ ਨੀਤੀ ਬਨਵਾਉਣੀ, ਕਿਸਾਨ ਪੱਖੀ ਕਰਜ਼ਾ ਨੀਤੀ ਲਾਗੂ ਕਰਵਾਉਣੀ, ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੇ ਪੱਕੇ ਭਾਅ ਲੈਣੇ, ਝੋਨੇ ਦੀ ਬਿਜਾਈ 10 ਜੂਨ ਤੋਂ ਸ਼ੁਰੂ ਕਰਵਾਉਣੀ ਅਤੇ ਕਣਕ ਅਤੇ ਝੋਨੇ ਦੀ ਰਹਿੰਦ-ਖੂੰਹਦ ਦਾ ਪੱਕੇ ਹਲ ਕਰਵਾਉਣੇ ਸਨ।  ਦੇਸ਼ ਭਰ ਦੀਆਂ 200 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਕੁਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਝੰਡੇ ਹੇਠ ਦੇਸ਼ ਪੱਧਰ 'ਤੇ ਅੰਦੋਲਨ ਵਿੱਢਿਆ ਹੋਇਆ ਹੈ ਅਤੇ ਇਹ ਜ਼ਿਲ੍ਹਾ ਪੱਧਰੀ ਧਰਨੇ ਇਸੇ ਅੰਦੋਲਨ ਦੀ ਕੜੀ ਵਜੋਂ ਦਿੱਤੇ ਗਏ।
ਤਰਨ ਤਾਰਨ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੱਲ੍ਹਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪ੍ਰਸ਼ੋਤਮ ਸਿੰਘ ਗਹਿਰੀ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ, ਅਜ਼ਾਦ ਸੰਘਰਸ਼ ਕਮੇਟੀ ਦੇ ਆਗੂ ਹਰਜਿੰਦਰ ਸਿੰਘ ਟਾਂਡਾ, ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ ਇੰਦਰਜੀਤ ਸਿੰਘ) ਦੇ ਆਗੂ ਸੁਖਵੰਤ ਸਿੰਘ ਦੁੱਬਲੀ, ਪੰਜਾਬ ਕਿਸਾਨ ਸਭਾ ਦੇ ਆਗੂ ਬਚਿੱਤਰ ਸਿੰਘ ਜੋਗਾ ਸਿੰਘ ਨੇ ਕੀਤੀ। ਇਸ ਮੌਕੇ ਪਰਗਟ ਸਿੰਘ ਜਾਮਾਰਾਏ, ਪ੍ਰਭਜੀਤ ਸਿੰਘ ਤਿੰਮੋਵਾਲ, ਕਰਮਜੀਤ ਸਿੰਘ ਤਲਵੰਡੀ, ਭੁਪਿੰਦਰ ਸਿੰਘ ਤਖਤ ਮੱਲ, ਜੈਮਲ ਸਿੰਘ ਬਾਠ, ਮੇਜਰ ਸਿੰਘ ਭਿੱਖੀਵਿੰਡ ਨੇ ਸੰਬੋਧਨ ਕੀਤਾ। ਮਗਰੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਗੁਰਦਾਸਪੁਰ : ਕਰਜੇ ਦੇ ਮੁਕੰਮਲ ਖ਼ਾਤਮੇ ਅਤੇ ਜਿਣਸਾਂ ਦੇ ਲਾਹੇਵੰਦ ਭਾਅ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਉੱਤੇ ਇਲਾਕੇ ਦੇ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਬਲਜੀਤ ਸਿੰਘ ਬਾਜਵਾ, ਬਲਵਿੰਦਰ ਸਿੰਘ ਰਵਾਲ, ਅਮਰਜੀਤ ਸਿੰਘ ਸੈਣੀ, ਰਣਬੀਰ ਸਿੰਘ ਅਤੇ ਤਰਲੋਕ ਸਿੰਘ ਬਹਿਰਾਮਪੁਰ ਨੇ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸਤਬੀਰ ਸਿੰਘ ਸੁਲਤਾਨੀ, ਜਮਹੂਰੀ ਕਿਸਾਨ ਸਭਾ ਦੇ ਆਗੂ ਰਘਬੀਰ ਸਿੰਘ ਪਕੀਵਾਂ, ਕੁੱਲ ਹਿੰਦ ਕਿਸਾਨ ਸਭਾ ਦੇ ਗੁਲਜਾਰ ਸਿੰਘ ਬਸੰਤਕੋਟ, ਮੋਹਣ ਸਿੰਘ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਬਲਬੀਰ ਸਿੰਘ ਰੰਧਾਵਾ ਨੇ ਸੰਬੋਧਨ ਕੀਤਾ।
ਅੰਮ੍ਰਿਤਸਰ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਰੈਲੀ ਅਤੇ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਰਾਹੀਂ ਹਾਕਮਾਂ ਨੂੰ ਮੰਗ ਪੱਤਰ ਦੇ ਕੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣ ਦੀ ਮੰਗ ਕੀਤੀ ਗਈ। ਰੋਸ ਰੈਲੀ ਨੂੰ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਦਾਤਾਰ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਲਖਬੀਰ ਸਿੰਘ ਨਿਜਾਮਪੁਰਾ, ਆਜਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਝੀਤਾ, ਕੁਲ ਹਿੰਦ ਕਿਸਾਨ ਸਭਾ ਦੇ ਸੁੱਚਾ ਸਿੰਘ ਅਜਨਾਲਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੇ ਪਰਮਜੀਤ ਸਿੰਘ ਚਾਟੀਵਿੰਡ ਨੇ ਸੰਬੋਧਨ ਕੀਤਾ। ਰੈਲੀ ਮਗਰੋਂ ਇਹ ਕਿਸਾਨ ਕਾਰਕੁੰਨਾਂ ਨੇ ਸੜਕਾਂ ਤੇ ਬਾਜ਼ਾਰਾਂ 'ਚ ਰੋਹ ਭਰਪੂਰ ਮਾਰਚ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।
ਬਠਿੰਡਾ, ''ਕੁਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ 'ਤੇ 10 ਮਈ ਨੂੰ ਇੱਥੇ ਭਾਰੀ ਗਿਣਤੀ ਕਿਸਾਨਾਂ ਨੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਕਿਸਾਨ ਵਿਰੋਧੀ-ਖੇਤੀ ਵਿਰੋਧੀ ਨੀਤੀਆਂ ਖਿਲਾਫ਼ ਜਬਰਦਸ਼ਤ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਦੇਸ਼ ਦੇ ਸਾਰੇ ਜ਼ਿਲ੍ਹਾ ਕੇਂਦਰਾਂ 'ਤੇ ਜੰਗ ਏ ਆਜਾਦੀ ਦੀ ਪਹਿਲੀ ਲੜਾਈ1857 ਦੇ ਵਿਦਰੋਹ ਦੀ ਸਾਲ ਗਿਰਾਹ ਮੌਕੇ ਕਿਸਾਨੀ ਮੰਗਾਂ ਮੰਨਵਾਉਣ ਲਈ ਕੀਤੇ ਜਾ ਰਹੇ ਹਨ। ਇਸ ਪ੍ਰਦਰਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ ਦੇ ਕਾਰੁਕਨਾਂ ਨੇ ਸਮੂਲੀਅਤ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਰਾਹੀਂ ਲੋਕ ਸਭਾ ਦੇ ਸਪੀਕਰ ਅਤੇ ਰਾਜ ਸਭਾ ਦੇ ਸਭਾਪਤੀ ਨੂੰ ਯਾਦ ਪੱਤਰ ਭੇਜੇ। ਕਿਸਾਨਾਂ ਦੀਆਂ ਮੁੱਖ ਮੰਗਾਂ ਸੁਆਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਵਾਉਣਾ, ਪੰਜਾਬ ਸਮੇਤ ਪੂਰੇ ਦੇਸ਼ ਅੰਦਰ ਕਿਸਾਨਾਂ ਦਾ ਕਰਜਾ ਮੁਆਫ਼ ਕਰਵਾਉਣਾ, ਕਿਸਾਨ ਪੱਖੀ ਖੇਤੀ ਨੀਤੀ ਬਨਵਾਉਣੀ, ਕਿਸਾਨ ਪੱਖੀ ਕਰਜ਼ਾ ਨੀਤੀ ਲਾਗੂ ਕਰਵਾਉਣੀ, ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੇ ਪੱਕੇ ਭਾਅ ਲੈਣੇ, ਝੋਨੇ ਦੀ ਬਿਜਾਈ 10 ਜੂਨ ਤੋਂ ਸ਼ੁਰੂ ਕਰਵਾਉਣੀ ਅਤੇ ਕਣਕ ਅਤੇ ਝੋਨੇ ਦੀ ਰਹਿੰਦ-ਖੂੰਹਦ ਦਾ ਪੱਕਾ ਹਲ ਕਰਵਾਉਣਾ ਸੀ। ਵਰਨਣਯੋਗ ਹੈ  ਕਿ ਦੇਸ਼ ਭਰ ਦੀਆਂ 200 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਕੁਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਝੰਡੇ ਹੇਠ ਕਰਜਾ ਮਾਫੀ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਲਈ ਦੇਸ਼ ਪੱਧਰੀ ਅੰਦੋਲਨ ਵਿੱਢਿਆ ਹੋਇਆ ਹੈ ਅਤੇ ਇਹ ਜ਼ਿਲ੍ਹਾ ਪੱਧਰੇ ਧਰਨੇ ਇਸੇ ਅੰਦੋਲਨ ਦੀ ਕੜੀ ਵਜੋਂ ਕੀਤੇ ਗਏ ਹਨ।
 

 

 

ਮਨਰੇਗਾ ਕਿਰਤੀਆਂ ਵੱਲੋਂ ਰੋਸ ਪ੍ਰਦਰਸ਼ਨ
ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱੱਲੋਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਸਬਜ਼ੀ ਮੰਡੀ ਰਾਏਕੋਟ (ਲੁਧਿਆਣਾ) ਵਿਖੇ ਇਕ ਰੋਸ ਭਰਪੂਰ ਰੈਲੀ ਕਰਨ ਉਪਰੰਤ ਮੰਗਾਂ ਸਬੰਧੀ ਮੰਗ-ਪੱਤਰ ਨਾਇਬ ਤਹਿਸੀਲਦਾਰ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਇਸ ਮੌਕੇ ਮਨਰੇਗਾ ਮਜ਼ਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੀ.ਟੀ. ਯੂ ਦੇ ਸੂਬਾਈ ਆਗੂ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਮਨਰੇਗਾ ਮਜਦੂਰਾਂ ਨੂੰ ਖੇਤੀਬਾੜੀ ਨਾਲ ਜੋੜਿਆ ਜਾਵੇ, ਜਿਸ ਨਾਲ ਜਿਥੇ ਮਜਦੂਰਾਂ ਨੂੰ ਰੋਜ਼ਗਾਰ ਮਿਲੇਗਾ, ਉਥੇ ਛੋਟੇ ਕਿਸਾਨਾਂ ਨੂੰ ਵੀ ਇਸਦਾ ਲਾਭ ਮਿਲੇਗਾ। ਉਨਾਂ ਕਿਹਾ ਕਿ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਮਨਰੇਗਾ ਮਜ਼ਦੂਰਾਂ ਦੀ ਸਮੇਂ ਦੇ ਹਾਕਮਾਂ ਵੱਲੋਂ ਬਾਂਹ ਨਹੀਂ ਫੜੀ ਗਈ, ਜਿਸ ਕਾਰਨ ਉਨਾਂ ਨੂੰ ਕੰਮ ਨਾ ਮਾਤਰ ਮਿਲਣ ਕਾਰਨ ਘਰਾਂ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਮੰਨ ਕੇ ਲਾਗੂ ਨਾ ਕੀਤਾ ਗਿਆ ਤਾਂ ਪੰਜਾਬ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ।
ਰੈਲੀ ਦੌਰਾਨ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾਈ ਆਗੂ ਨੀਲਮ ਘੁਮਾਣ ਨੇ ਆਪਣੀ ਜਥੇਬੰਦੀ ਵੱਲੋਂ ਮਨਰੇਗਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਅਤੇ ਔਰਤਾਂ 'ਤੇ ਵੱਧ ਰਹੇ ਜਬਰ-ਜ਼ੁਲਮ ਨੂੰ ਬੰਦ ਕਰਨ ਦੀ ਮੰਗ ਕੀਤੀ।

 

 

ਭੱਠਾ ਮਜ਼ਦੂਰਾਂ ਦਾ ਜੇਤੂ ਸੰਗਰਾਮ
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਸੱਦੇ ਉੱਪਰ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਭੱਠਿਆਂ ਉੱਤੇ ਕੰਮ ਕਰਦੇ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਸਾਹਮਣੇ ਵਿਸ਼ਾਲ ਰੈਲੀ ਕੀਤੀ। ਇਹ ਰੈਲੀ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵੱਲੋਂ 9 ਅਪ੍ਰੈਲ 2018 ਨੂੰ ਭੱਠਾ ਮਾਲਕ ਐਸੋਸੀਏਸ਼ਨ ਅਤੇ ਲੇਬਰ ਅਫ਼ਸਰ ਪਠਾਨਕੋਟ ਨੂੰ ਮਜ਼ਦੂਰਾਂ ਦੀਆਂ ਮੰਗਾਂ ਲਾਗੂ ਕਰਨ ਲਈ ਦਿੱਤੇ ਮੰਗ ਪੱਤਰ ਦੇ ਨਿਪਟਾਰੇ ਲਈ ਲੇਬਰ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਭੱਠਾ ਮਾਲਕਾਂ ਅਤੇ ਮਜ਼ਦੂਰਾਂ ਵੱਲੋਂ ਕਾਮਰੇਡ ਨੱਥਾ ਸਿੰਘ ਜਨਰਲ ਸਕੱਤਰ ਸੀ.ਟੀ.ਯੂ. ਪੰਜਾਬ, ਮਾਸਟਰ ਸੁਭਾਸ਼ ਸ਼ਰਮਾ ਚੇਅਰਮੈਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਕਾਮਰੇਡ ਸ਼ਿਵ ਕੁਮਾਰ ਜਨਰਲ ਸਕੱਤਰ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ, ਜਸਵੰਤ ਸਿੰਘ ਜ਼ਿਲ੍ਹਾ ਪ੍ਰਧਾਨ, ਕਰਮ ਸਿੰਘ ਵਰਸਾਲਚੱਕ, ਮਨਹਰਨ, ਪ੍ਰਦੇਸੀ, ਹੰਸ ਰਾਜ, ਕੈਲਾਸ਼ ਚੰਦਰ, ਹਨੂਮਾਨ ਅਤੇ ਹੋਰ ਸਾਥੀਆਂ ਦੀ ਹਾਜ਼ਰੀ ਵਿੱਚ ਹੋਏ ਸਮਝੌਤੇ ਉਪਰੰਤ ਕੀਤੀ ਗਈ। ਰੈਲੀ 'ਚ ਆਗੂਆਂ ਨੇ ਸਮਝੌਤੇ ਦਾ ਵੇਰਵੇ ਦੱਸਦੇ ਹੋਏ ਕਿਹਾ ਕਿ ਭੱਠਿਆਂ ਉੱਪਰ ਕੰਮ ਕਰਦੇ ਵੱਖ-ਵੱਖ ਕੈਟਾਗਰੀਆਂ ਦੇ ਮਜ਼ਦੂਰਾਂ ਨੂੰ ਇਸ ਸੀਜ਼ਨ ਕੀਤੇ ਕੰਮ ਦੀ ਮਜ਼ਦੂਰੀ ਵਧੇ ਹੋਏ ਰੇਟਾਂ ਅਨੁਸਾਰ ਪ੍ਰਤੀ ਇੱਕ ਹਜ਼ਾਰ ਇੱਟਾਂ ਪਿੱਛੇ ਮੋਟੀ ਇੱਟ 752 ਰੁਪਏ, ਟਾਈਲ ਇੱਟ 777 ਰੁਪਏ, ਨਿਕਾਸੀ 251 ਰੁਪਏ, ਪੱਕੀਆਂ ਇੱਟਾਂ ਦੀ ਲੋਡ-ਅਨ ਲੋਡ ਵਿੱਚ ਪਿਛਲੇ ਰੇਟ ਵਿੱਚ 5 ਰੁਪਏ ਵਾਧਾ ਕੀਤਾ ਗਿਆ। ਇਸ ਰੈਲੀ ਨੂੰ ਉਕਤ ਆਗੂਆਂ ਤੋਂ ਬਿਨ੍ਹਾਂ ਮਾਸਟਰ ਪ੍ਰੇਮ ਸਾਗਰ, ਤਿਲਕ ਰਾਜ ਜਿਆਣੀ, ਮਾਸਟਰ ਜਨਕ ਕੁਮਾਰ ਸਰਨਾ, ਦੇਵ ਰਾਜ, ਸੋਹਣ ਲਾਲ ਸ਼ੈਲੀ ਕੂਲੀਆਂ, ਮਦਨ ਲਾਲ ਕੱਚੇ ਕੁਆਟਰ, ਜੈ ਕੁਮਾਰ, ਗੋਵਰਧਨ, ਸੁਖੀ ਰਾਮ, ਅਸ਼ਵਨੀ ਕੁਮਾਰ, ਕੁਲਦੀਪ ਰਾਜ ਅਤੇ ਹੋਰ ਸਾਥੀਆਂ ਨੇ ਵੀ ਸੰਬੋਧਨ ਕੀਤਾ।

 

ਦਿਹਾਤੀ ਮਜ਼ਦੂਰ ਸਭਾ ਵਲੋਂ ਧਰਨਾ
ਬਟਾਲਾ ਦੇ ਬੀਡੀਪੀਉ ਦਫ਼ਤਰ ਅੱਗੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਧਰਨਾ ਦਿੱਤਾ ਗਿਆ। ਇਹ ਧਰਨਾ ਮਨਰੇਗਾ ਵਰਕਰਾਂ ਦੇ ਜਾਬ ਕਾਰਡ ਨਾ ਬਣਾਉਣ ਕਾਰਨ ਦਿੱਤਾ ਗਿਆ। ਪਿੰਡ ਸੰਦਲਪੁਰ ਅਤੇ ਚਾਹਲ ਕਲਾਂ ਦੇ ਫਾਰਮ ਜਮ੍ਹਾਂ ਕਰਨ ਤੋਂ ਇਨਕਾਰ ਕਰਨ 'ਤੇ ਦਿੱਤੇ ਇਸ ਮੰਗ ਪੱਤਰ ਉਪਰੰਤ ਦਫਤਰ ਵਲੋਂ ਫਾਰਮ ਜਮ੍ਹਾਂ ਕਰਵਾ ਲਏ ਗਏ। ਇਸ ਦੀ ਅਗਵਾਈ ਗੁਰਦਿਆਲ ਘੁਮਾਣ ਅਤੇ ਨੀਲਮ ਘੁਮਾਣ ਨੇ ਕੀਤੀ।
 

 

ਐਸਬੀਵਾਈਐਫ ਵਲੋਂ ਸ਼ਹੀਦੀ ਕਾਨਫਰੰਸ
ਜਲਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ 100 ਸਾਲਾ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਪਿੰਡ ਭੈਣੀ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ। ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਦੀ ਟੀਮ ਵਲੋਂ ਨਾਟਕ ਜਾਗਦੇ ਰਹੋ, ਸਾਡੇ ਹਿੱਸੇ ਦੇ ਖੇਤ, ਅੱਛੇ ਦਿਨ ਖੇਡੇ ਗਏ। ਇਸ ਮੌਕੇ ਪੀਐਸਐਫ ਦੇ ਸੂਬਾ ਸਕੱਤਰ ਅਜੈ ਫਿਲੌਰ ਅਤੇ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਵੱਲੋਂ ਦੇਸ਼ 'ਚ ਬਰਾਬਰਤਾ ਦੀ ਅਜ਼ਾਦੀ ਅਤੇ ਜਾਤ-ਪਾਤ ਦੇ ਖ਼ਾਤਮੇ ਲਈ ਆਰੰਭੀ ਜੰਗ ਅਜੇ ਵੀ ਜਾਰੀ ਹੈ। ਆਗੂਆਂ ਨੇ ਕਿਹਾ ਕਿ ਹਾਕਮਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਕਾਰਨ ਬੇਰੁਜ਼ਗਾਰੀ, ਅਨਪੜ੍ਹਤਾ ਤੇ ਗ਼ਰੀਬੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਨੌਜਵਾਨ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਵੱਸ ਨਸ਼ਿਆਂ ਦੇ ਆਦੀ ਹੋ ਕੇ ਜ਼ਿੰਦਗੀ ਖ਼ਰਾਬ ਕਰ ਰਹੇ ਹਨ। ਇਸ ਮੌਕੇ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ, ਸਕੱਤਰ ਮੱਖਣ ਸੰਗਰਾਮੀ ਨੇ ਵੀ ਸ਼ਹੀਦਾਂ ਦੇ ਵਿਚਾਰਾਂ ਦਾ ਸਮਾਜ ਸਿਰਜਣ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸੁਨੀਲ ਭੈਣੀ, ਸਨੀ ਫਿਲੌਰ, ਜੱਗਾ, ਇਕਬਾਲ ਬਿੱਟਾ, ਪ੍ਰਿਤਪਾਲ, ਸਰਬਜੀਤ, ਅਮਰੀਕ, ਡਾ. ਸੌਣੀ, ਸੋਨੂੰ, ਅਰਸ਼ਪ੍ਰੀਤ ਆਸ਼ੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ।

 

 

ਜਨਵਾਦੀ ਇਸਤਰੀ ਸਭਾ ਦੀਆਂ ਸਰਗਰਮੀਆਂ
ਪਾਤੜਾਂ : ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਪਿੰਡ ਬਾਹਮਣ ਮਾਜਰਾ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਬੀਬੀ ਪ੍ਰਕਾਸ਼ ਕੌਰ ਅਤੇ ਚਰਨਜੀਤ ਬੇਗਮ ਨੇ ਸਾਝੇ ਤੌਰ 'ਤੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨੀਲਮ ਘੁਮਾਣ ਨੇ ਕਿਹਾ ਕਿ ਅੱਜ ਔਰਤ ਸਮਾਜ ਵਿੱਚ ਦੋਹਰੀ ਮਾਰ ਝੱਲ ਰਹੀ ਹੈ, ਜਿਥੇ ਉਹ ਅੱਜ ਕੁਟੱਮਾਰ ਦੀ ਸ਼ਿਕਾਰ ਹੈ, ਬਲਾਤਕਾਰ ਕਰਨ ਤੋਂ ਬਾਅਦ ਮਾਰ ਦਿੱਤੀ ਜਾਂਦੀ ਹੈ, ਉਥੇ ਉਹ ਸਰਕਾਰ ਦੀਆਂ ਲੋਕ ਮਾਰੂ ਆਰਥਿਕ ਨੀਤੀਆਂ ਕਾਰਨ ਵੀ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਵੀ ਮਾਰ ਹੇਠ ਹੈ। ਸਮੇਂ ਦੀਆਂ ਸਰਕਾਰਾਂ ਔਰਤਾਂ ਦੀ ਸੁਰੱਖਿਆਂ ਕਰਨ ਵਿੱਚ ਨਾਕਾਮ ਰਹੀਆਂ ਹਨ ਅਤੇ ਅਵਸਥਾ ਇਹ ਬਣ ਗਈ ਹੈ ਕਿ ਅੱਜ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹੀ ਸ਼ਰੇਆਮ ਔਰਤਾਂ ਨਾਲ ਬਲਾਤਕਾਰ ਅਤੇ ਹਤਿਆਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾ ਅੱਗੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਜੇ ਤੱਕ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਸਮਾਜਿਕ ਸੁਰੱਖਿਆ ਦੇ ਨਾਮ ਹੇਠ ਦਿੱਤੀਆਂ ਜਾ ਰਹੀਆਂ ਮਾੜੀਆਂ ਮੋਟੀਆਂ ਸਹੁਲਤਾਂ ਵੀ ਲੋਕਾਂ ਦੇ ਖੱਜਲ ਖੁਆਰ ਦਾ ਕਾਰਨ ਬਣੀਆਂ ਹਨ।।ਇਸ ਮੌਕੇ ਸਭਾ ਦੀ ਚੋਣ ਕੀਤੀ ਗਈ ਅਤੇ ਬੀਬੀ ਰਾਣੀ ਕੌਰ ਨੂੰ ਪ੍ਰਧਾਨ ਅਤੇ ਪ੍ਰਕਾਸ਼ ਕੌਰ ਨੂੰ ਸਕੱਤਰ ਅਤੇ ਚਰਨਜੀਤ ਬੇਗਮ, ਕਿਸਨਾ ਦੇਵੀ, ਸਰਬਜੀਤ ਕੌਰ, ਚਰਨਜੀਤ ਕੌਰ, ਬਲਦੇਵ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ ਮੈਂਬਰ ਚੁਣੀਆਂ ਗਈਆਂ।।ਮੀਟਿੰਗ ਨੂੰ ਭਰਾਤਰੀ ਜਥੇਬੰਦੀਆਂ ਵੱਲੋਂ ਸਾਥੀ ਪੂਰਨ ਚੰਦ ਨੇ ਵੀ ਆਪਣੀ ਜਥੇਬੰਦੀ ਵੱਲੋਂ ਸਹਿਯੋਗ ਦਾ ਭਰੋਸਾ ਦਿਵਾਇਆ।
ਰੋਪੜ : ਜਨਵਾਦੀ ਇਸਤਰੀ ਸਭਾ ਵੱਲੋਂ ਪਿੰਡ ਚੱਕਕਰਮਾ 'ਚ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਨੂੰ ਸਭਾ ਦੇ ਸੂਬਾ ਸਕੱਤਰ ਬੀਬੀ ਨੀਲਮ ਘੁਮਾਣ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾ ਔਰਤਾਂ ਦੀਆਂ ਮੁਸ਼ਕਲਾਂ ਦੀ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ। ਇਸ ਮੌਕੇ ਇਕੱਠੀਆਂ ਹੋਈਆਂ ਔਰਤਾਂ ਨੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕਰਕੇ ਔਰਤਾਂ ਦੀ ਭਲਾਈ ਲਈ ਬਣੇ ਕਾਨੂੰਨਾਂ ਦੀ ਰਾਖੀ ਕਰਨ ਦੀ ਮੰਗ ਕੀਤੀ।
ਪਾਤੜਾ : ਪਿੰਡ ਨਿਆਲ ਵਿਖੇ ਜਨਵਾਦੀ ਇਸਤਰੀ ਸਭਾ ਦੀ ਮੀਟਿੰਗ ਹੋਈ, ਜਿਸ ਨੂੰ ਸਭਾ ਦੇ ਸੂਬਾ ਸਕੱਤਰ ਬੀਬੀ ਨੀਲਮ ਘੁਮਾਣ ਨੇ ਸੰਬੋਧਨ ਕੀਤਾ। ਇਸ ਮੌਕੇ ਇਕਾਈ ਦੀ ਚੋਣ ਵੀ ਕੀਤੀ ਗਈ। ਜਿਸ 'ਚ ਬੀਬੀ ਬਲਬੀਰ ਕੌਰ ਨੂੰ ਪ੍ਰਧਾਨ ਅਤੇ ਕੁਲਵਿੰਦਰ ਕੌਰ ਨੂੰ ਸਕੱਤਰ ਚੁਣਿਆ ਗਿਆ।
ਜਲੰਧਰ : ਜਲੰਧਰ ਜ਼ਿਲ੍ਹੇ 'ਚ ਸੰਤੋਖਪੁਰਾ ਅਤੇ ਗੜ੍ਹਾ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਕੈਂਡਲ ਮਾਰਚ ਕੀਤਾ ਗਿਆ ਅਤੇ ਇਸ ਕੈਂਡਲ ਮਾਰਚ ਦੀ ਅਗਵਾਈ ਭੈਣਜੀ ਬਿਮਲਾ ਦੇਵੀ, ਡਾ. ਰਘਬੀਰ ਕੌਰ, ਭੈਣ ਜੀ ਊਸ਼ਾ, ਪਾਰਵਤੀ, ਕੰਚਨ, ਮੀਰਾ, ਬਿੰਦੂ, ਨੀਲਮ, ਅਮਨ ਨੇ ਕੀਤੀ।
ਗੁਰਦਾਸਪੁਰ : ਘੁਮਾਣ, ਮੋਟਲੀ, ਲੇਹਲ, ਭੈਣੀ ਮੀਆਂ ਖਾਂ, ਚੰਦਰ ਨਗਰ, ਬਟਾਲਾ ਵਿਖੇ ਰੋਸ ਮਾਰਚ ਅਤੇ ਕੈਂਡਲ ਮਾਰਚ ਕੀਤਾ ਗਿਆ ਜਿਸਦੀ ਅਗਵਾਈ ਬਲਵਿੰਦਰ ਕੌਰ ਕੋਟਲੀ, ਮਨਜੀਤ ਕੌਰ, ਰਾਜਵਿੰਦਰ, ਡਾ. ਕਲਿਆਨ, ਨੀਲਮ ਭੈਣੀ ਮੀਆਂਖਾਂ ਰੋਜ਼ੀ ਅਤੇ ਗੁਰਮੀਤ ਕੌਰ ਬਟਾਲਾ, ਰਾਜ, ਗੀਤਾ ਵਲੋਂ ਕੀਤੀ ਗਈ।
ਤਰਨ ਤਾਰਨ : ਤਰਨਤਾਰਨ, ਨੌਸ਼ਹਿਰਾ ਪੰਨੂੰਆਂ, ਦੀਨਪੁਰ ਪੱਟੀ, ਵਿਖੇ ਕੈਂਡਲ ਮਾਰਚ ਕੀਤਾ ਗਿਆ। ਜਿਸਦੀ ਪ੍ਰਧਾਨਗੀ ਜਸਬੀਰ ਕੌਰ ਤਰਨ ਤਾਰਨ, ਨਰਿੰਦਰ ਕੌਰ ਪੱਟੀ, ਕੰਵਲਜੀਤ ਕੌਰ ਨੇ ਕੀਤੀ।
ਅੰਮ੍ਰਿਤਸਰ : ਅਜਨਾਲਾ, ਅੰਮ੍ਰਿਤਸਰ ਵਿਖੇ ਕੈਂਡਲ ਮਾਰਚ ਬੀਬੀ ਅਜੀਤ ਕੌਰ ਕੋਟ ਗਹਹਾਦਾ, ਸਰਬਜੀਤ ਜਗਰਾਉਰ, ਕੰਵਲਜੀਤ ਕੌਰ ਆਦਿ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
ਮੁਕਤਸਰ : ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਤਹਿਸੀਲ ਕਮੇਟੀ ਮੁਕਤਸਰ ਦੀ ਚੋਣ ਕੀਤੀ ਗਈ ਅਤੇ ਬੀਬੀ ਪਰਮਜੀਤ ਕੌਰ ਪ੍ਰਧਾਨ ਅਤੇ ਬੀਬੀ ਗੁਰਮੀਤ ਕੌਰ ਸਕੱਤਰ ਚੁਣੀਆਂ ਗਈਆਂ।।ਇਸ ਮੌਕੇ ਸਭਾ ਦੇ ਸੂਬਾ ਸਕੱਤਰ ਬੀਬੀ ਨੀਲਮ ਘੁਮਾਣ ਨੇ ਸੰਬੋਧਨ ਕੀਤਾ।
ਫਰੀਦਕੋਟ : ਫਰੀਦਕੋਟ ਵਿਖੇ ਸਭਾ ਵਲੋਂ ਕੈਂਡਲ ਮਾਰਚ ਕੀਤਾ ਗਿਆ। ਜਿਸਦੀ ਪ੍ਰਧਾਨਗੀ ਕੁਲਦੀਪ ਕੌਰ, ਨਸੀਬ ਕੌਰ ਨੇ ਕੀਤੀ।

 

 

ਸ਼ਹੀਦ ਸਰਾਭਾ ਦੇ ਜਨਮ ਦਿਨ ਮੌਕੇ ਐਸਬੀਵਾਈਐਫ-ਪੀਐਸਐਫ ਦੀ ਸਥਾਪਨਾ ਕਨਵੈਨਸ਼ਨ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਦੇ ਸਥਾਪਨਾ ਦਿਵਸ ਅਤੇ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਨੌਜਵਾਨ-ਵਿਦਿਆਰਥੀ ਮਸਲਿਆਂ ਨੂੰ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਕਨਵੈਨਸ਼ਨ ਕੀਤੀ ਗਈ। ਇਸ ਕਨੈਵਨਸ਼ਨ ਨੂੰ ਸੰਬੋਧਨ ਕਰਦੇ ਹੋਏ ਨੌਜਵਾਨ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਬਟਾਲਾ ਅਤੇ ਪੀ.ਐਸ.ਐਫ. ਦੇ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਸਿਖਿਆ ਦੇ ਕੀਤੇ ਜਾ ਰਹੇ ਨਿਜੀਕਰਨ, ਵਪਾਰੀਕਰਨ ਕਰਕੇ ਗਰੀਬ ਲੋਕਾਂ ਦੇ ਬੱਚਿਆ ਨੂੰ ਅਨਪੜ੍ਹ ਰੱਖਣ ਦੀਆਂ ਸਾਜਿਸ਼ਾਂ ਤਹਿਤ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਯੂਨੀ. ਵਲੋਂ ਫੀਸਾਂ 'ਚ ਅਥਾਹ ਵਾਧਾ ਅਤੇ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਚੋਣ  ਵਾਅਦੇ ਹਰ ਘਰ ਸਰਕਾਰੀ ਨੌਕਰੀ ਜਾਂ 2500 ਰੁਪਏ ਬੇਰੁਜਗਾਰੀ ਭੱਤਾ ਦੇਣ, ਲੜਕੀਆਂ ਨੂੰ ਪੀ.ਐਚ.ਡੀ. ਤੱਕ ਮੁਫਤ ਸਿਖਿਆ ਦੇਣ, ਸਿੱਖਿਆ ਦਾ ਨਿੱਜੀਕਰਨ ਫਿਰਕੂਕਰਨ ਬੰਦ ਕਰਕੇ ਹਰ ਵਰਗ ਦੇ ਬੱਚਿਆ ਨੂੰ ਮੁਫਤ ਲਾਜਮੀ ਤੇ ਇਕਸਾਰ ਵਿਦਿਆ ਦੇਣ, ਵਿਦਿਆਰਥੀ ਸਕਾਲਰਸ਼ਿਪ ਸਕੀਮ ਦੇ ਰੁਕੇ ਪੈਸੇ ਨੂੰ ਫੌਰੀ ਜਾਰੀ ਕਰਵਾਉਣ ਅਤੇ ਵਜੀਫਾ ਸਕੀਮ ਨੂੰ ਸਖਤੀ ਨਾਲ ਲਾਗੂ ਕਰਵਾਉਣ, ਬੱਸ ਪਾਸ ਦੀ ਸਹੂਲਤ ਨੂੰ ਹਰ ਸਰਕਾਰੀ ਅਤੇ ਨਿਜੀ ਬੱਸਾਂ 'ਚ ਸਖਤੀ ਨਾਲ ਲਾਗੂ ਕਰਵਾਉਣ, ਸਿਹਤ ਸਹੂਲਤਾਂ ਦੀ ਪ੍ਰਾਪਤੀ ਲਈ, ਨਸ਼ਿਆਂ 'ਤੇ ਸਖਤੀ ਨਾਲ ਪਾਬੰਦੀ ਲਾਉਣ, ਲੜਕੀਆਂ ਨਾਲ ਹੋ ਰਹੇ ਦੁਰਵਿਵਹਾਰ ਨੂੰ ਬੰਦ ਕਰਵਾਉਣ ਅਤੇ ਸੁਰੱਖਿਆ ਆਦਿ ਮਸਲਿਆਂ ਨੂੰ ਲੈ ਕੇ ਨੌਜਵਾਨ-ਵਿਦਿਆਰਥੀ ਲਾਮਬੰਦੀ ਕਰਕੇ ਸੰਘਰਸ਼ ਨੂੰ ਤੇਜ਼ ਕਰੇੇਗੀ।
ਉਨ੍ਹਾਂ ਅੱਗੇ ਕਿਹਾ ਕਿ ਜਲਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ 100 ਸਾਲਾ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਾਕੇ ਦੇ ਸ਼ਹੀਦਾਂ ਦੀ ਯਾਦ 'ਚ ਸਭਾ ਵਲੋਂ ਦੇਸ਼ ਅੰਦਰ ਮੋਦੀ ਸਰਕਾਰ ਵਲੋਂ ਫੈਲਾਏ ਜਾ ਰਹੇ ਜਾਤੀਵਾਦ ਅਤੇ ਫਿਰਕੂਕਰਨ ਦੇ ਖਿਲਾਫ਼ ਜਥੇਬੰਦ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

 

 

 

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ
ਗਦਰ ਲਹਿਰ ਦੇ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 122ਵਾਂ ਜਨਮ ਦਿਨ ਉਨ੍ਹਾਂ ਦੀ ਜਨਮ ਭੂਮੀ ਸਰਾਭਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਟਸ ਫੈਡਰੇਸ਼ਨ ਜ਼ਿਲ੍ਹਾ ਲੁਧਿਆਣਾ ਵੱਲੋਂ ਮਨਾਇਆ ਗਿਆ। ਕਸਬਾ ਜੋਧਾਂ ਤੋਂ ਦੋਪਹੀਆ ਅਤੇ ਚਹੁਪਹੀਆ ਵਾਹਨਾਂ ਦਾ ਇਕ ਵਿਸ਼ਾਲ ਕਾਫ਼ਲਾ ਨਾਹਰੇ ਮਾਰਦਾ ਹੋਇਆ ਪਿੰਡ ਸਰਾਭਾ ਸਥਿਤ ਸ਼ਹੀਦ ਦੇ ਬੁੱਤ ਕੋਲ ਪੁੱਜ। ਸ਼ਹੀਦ ਸਰਾਭਾ ਦੇ ਬੁੱਤ 'ਤੇ ਜੋਸ਼ੀਲੇ ਨਾਅਰਿਆਂ 'ਲੋਕ ਘੋਲ ਨਾ ਥੱਮਣਗੇ, ਘਰ ਘਰ ਸਰਾਭੇ ਜੰਮਣਗੇ', 'ਪਾਲਾ ਬੰਨਕੇ ਅੱਗੇ ਆਓ-ਬਣੋ ਸਰਾਭੇ ਗ਼ਦਰ ਮਚਾਓ' ਦੀ ਗੂੰਜ 'ਚ ਫੁੱਲਮਲਾਵਾਂ ਭੇਂਟ ਕਰਨ ਤੋਂ ਬਾਅਦ ਸ਼ਹੀਦ ਸਰਾਭਾ ਪਾਰਕ ਵਿਚ ਆਯੋਜਿਤ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਸਾਥੀ ਮੰਗਤ ਰਾਮ ਪਾਸਲਾ ਨੇ ਨੌਜਵਾਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਵਿਚਾਰਧਾਰਾਂ 'ਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸੇਰ ਸਿੰਘ ਨਵਾ ਪਿੰਡ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਦਾ ਪ੍ਰੇਰਤਾ ਸਰੋਤ ਸੀ ਅਤੇ ਮੌਜੂਦਾ ਦੌਰ ਵਿਚ ਵੀ ਸ਼ਹੀਦ ਸਰਾਭਾ ਦੀ ਵਿਚਾਰਧਾਰਾ ਨੌਜਵਾਨਾਂ ਲਈ ਪਹਿਲਾਂ ਜਿੰਨੀ ਹੀ ਸਾਰਥਿਕ ਹੈ। ਇਸ ਮੌਕੇ ਤੇ ਪ੍ਰੋ: ਭਗਵੰਤ ਸਿੰਘ ਪਟਿਆਲਾ, ਡਾ. ਸਵਰਾਜ ਸਿੰਘ, ਰਘਬੀਰ ਸਿੰਘ ਬੈਨੀਪਾਲ, ਚਰਨਜੀਤ ਸਿੰਘ ਹਿਮਾਯੂਪੁਰ, ਮੱਖਣ ਸੰਗਰਾਮੀ, ਡਾ. ਜਸਵਿੰਦਰ ਕਾਲਖ, ਹਰਨੇਕ ਸਿੰਘ ਗੁੱਜਰਵਾਲ ਨੇ ਵੀ ਸੰਬੋਧਨ ਕੀਤਾ। ਇਨਕਲਾਬੀ ਸੱਭਿਆਚਾਰਕ ਮੇਲੇ ਦੌਰਾਨ ਉੱਘੇ ਕਲਾਕਾਰਾਂ ਜਗਸੀਰ ਜੀਦਾ, ਮਾ. ਕਰਮਜੀਤ ਲਲਤੋਂ, ਪ੍ਰਿੰਸ ਜੋਧਾਂ, ਰਾਮ ਸਿੰਘ ਹਠੂਰ, ਮੌਜੀ ਜੋਧਾਂ ਨੇ ਇਨਕਲਾਬੀ ਗੀਤ ਗਾਏ ਅਤੇ ਖੇੜੀ ਝਮੇੜੀ ਸਕੂਲ ਦੇ ਬੱਚਿਆਂ ਦੀਆਂ ਦੇਸ਼ ਭਗਤੀ ਦੇ ਗੀਤਾਂ 'ਤੇ ਅਧਾਰਿਤ ਕੋਰਿਓਗ੍ਰਾਫੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ। ਮਨਜਿੰਦਰ ਜੋਧਾਂ ਵੱਲੋਂ ਪੈਂਨਸਲ ਆਰਟ ਨਾਲ ਤਿਆਰ ਕੀਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਸਾਥੀ ਪਾਸਲਾ ਨੂੰ ਭੇਂਟ ਕੀਤੀ ਗਈ।

 

 

साथी पृथ्वी सिंह गोरखपुर की याद में प्रभावशाली सैमीनार
हरियाणा राज्य के सर्वप्रिय किसान नेता दिवंगत साथी पृथवी सिंह गोरखपुरिया के जन्म दिन के उपलक्ष्य में उनके पैतृत गांव गोरखपुर में ‘‘वर्तमान कृषि संकट एवं समाधान’’ विषय पर एक प्रभावशाली सैमीनार आयोजित किया गया।
उनकी याद में निर्मित समारक स्थल के सभागार में आयोजित इस सैमीनार की अध्यक्षता साथी पृथवी सिंह यादगारी कमेटी के अध्यक्ष साथी कृष्ण स्वरूप सिंह गोरखपुरिया ने की।
सैमीनार में सुप्रसिद्ध किसान नेता एडवोकेट श्रद्धानंद सोलंकी, देहाती मजदूर सभा पंजाब के वित्तीय सचिव साथी महीपाल एवं भूतपूर्व बागवानी अधिकारी डाकटर बलवीर सिंह भ्याण ने संबंधित विष्य पर अपना-अपना पक्ष रखा। तीनों वक्ताओं ने निवर्तमान तथा भूतपूर्व केंद्रीय एवं प्रांतीय सरकारों की किसान विरोध-खेती विरोधी नीतियों को वर्तमान कृषि संकट के लिये जिम्मेदार ठहराया। शासक वर्गों एवं देशी-विदेशी कार्रोरेट घरानों के धनअंबार में अभूतपूर्व वृद्धि करने वाली नवउदारवादियों नीतियों के दुष्परिणामों पर भी विस्तार से चर्चा हुई। वक्ताओं ने इस बात पर बल दिया कि किसान लहर, देश के समस्त जनतांत्रिक आंदोलन का एक अविभाजीय अंग है एवं कृषि तथा किसान संकट का अंतिम तथा न्यायपूर्ण समाधान जनतांत्रिक आंदोलन की समग्र सफलता से ही जुड़ा हुआ है।
इस अवसर पर अनेेक गणमान्य विभूतियों को सम्मानित किया गया।
इस कार्यक्रम में दिवंगत तथा पृथवी सिंह का समूचा परिवार एव मित्रगण भी शामिल हुए। साथी तेजिंद्र सिंह थिंद, मंदीप सिंह नथवान, सुखचैन सरपंच, निर्भय, राजेश चौबाय भी उपस्थित रहे।

 

 

 

पलाट प्राप्ति का शानदार विजयी संघर्ष
हरियाणा के जिला फतेहाबाद के खण्ड. रतिया के गांव जाखन दादी के भूमीहीन परिवारों ने विगत दिनों रिहायशी पलाटों की प्राप्ति के लिये विजयी संघर्ष लड़ा।
श्रमिक वर्ग के अभूतपूर्व धैर्य का परिचय देते हुए यह परिवार देहाती मजदूर सभा के राज्य उपाध्यक्ष जीत सिंह की अध्यक्षता में पूरे 42 दिन धरने पर रहे एवं 27 दिन भूख हड़ताल रखी।
हरियाणा राज्य समिति, देहाती मजदूर सभा के महासचिव तेजिन्द्र थिंद, सुखचैन सिंह, मंदीप सिंह नथवान, निर्भय सिंह, रवि कुमार, परमजीत सिंह लाली भी संघर्ष के अंग-संग रहे।
हरियाणा राज्य किसान संघर्ष समिति के संयोजक साथी कृष्ण स्वरूप एवं साथियों ने भी पूर्ण सहयोग दिया।  अखिल भारतीय खेत मजदूर यूनियन के नेता रामचन्द्र भी उपस्थिति दर्ज कराते रहे।  मजदूरों के संघर्ष को शहरी संगठनों ने भी वर्णनीय सहयोग दिया जिसके चलते लंगर, टैंट, साऊंड आदि अन्य खर्चों में कोई बाधा नहीं आई।  मजदूरों के संघर्ष के सामने झुकते हुए ग्राम पंचायत एवं ग्राम सभा द्वारा प्लाट देने का प्रस्ताव पास करके जिला प्रशासन एवं राज्य सरकार को भेजा गया।  जिला अधिकारियों ने धरने में पहुंच साथियों की भूख हड़ताल समाप्त करवाई एवं पलाट वितरित करने संबंधी सभी औपचारिकताएं शीघ्र पूरी करने का आश्वासन दिया।

 

 

ह्रर्षोलास से मनाई अंबेदकर जयंती
शहीद भगत सिंह नौजवान सभा पंजाब-हरियाणा की हरियाणा राज्य समिति के आह्वान पर राज्य की पंजाब सीमा से सटे कस्बे जाखल के निकटतम गांव सिधाणी में एक विशाल जन सभा एवं संस्कृतिक कार्यक्रम का आयोजन किया गया।
संविधान निर्माता बाबा साहिब डाक्टर भीम राव अंबेदकर की जयंती को सर्मपित इस कार्यक्रम में भारतीय क्रान्तिकारी माक्र्सवादी पार्टी के महासचिव साथी मंगत राम पासला मुख्य वक्ता थे।
वर्णनीय है कि जाखल, सिधाणी एवं क्षेत्र के अन्य गांवों के सैकड़ों युवा कार्यकर्ता एक विशाल दुपहिया जलूस के साथ साथी  पासला की अगवानी करते हुए उन्हें सभा स्थल लेकर पहुंचे। रतिया से चला यह दोपहिया वाहन काफिला क्षेत्र के अनेकों गांवों एवं कस्बा जाखल से होते हुए सिधाणी पहुंचा।
जन सभा को साथी पासला के अलावा नौजवान सभा अध्यक्ष साथी मंदीप सिंह नथवान, तेजिन्द्र सिंह थिंद, सुखचैन सिंह सरपंच एवं अनेक गणमान्य विभूतियों ने संबोधित किया।
क्षेत्र के हजारों लोगों ने देर रात गये तक धैर्य से वक्ताओं के भाषणों को सुना अपने भावपूर्ण वकतव्य में साथी पासला ने डाकटर अंबेदकर के कष्टपूर्ण एवं संघर्षमयी जीवन को श्रद्धा से याद करते हुए शोषित वर्गों के उत्थान के लिये किये गये उनके कार्यों के लिए उन को गर्व एवं सम्मान से नमन किया। उन्होंने कहा कि बाबा साहिब जिस मुक्ति एवं समानता के लक्ष्य की प्राप्ति के लिये जीवन भर संघर्षरत रहे, आज की केंद्र की मोदी सरकार एवं उसके कथित मार्गदर्शक राष्ट्रीय स्वय सेवक संघ तथा सहयोगी संगठन उस लक्ष्य को तहस-नहस कर देने के षडय़ंत्रों में संलिप्त हैं। उन्होंने इस दिशा में हाल ही में, देश के सर्व उच्च न्यायालय द्वारा अनूसूचित जाति-जनजाती के विरुद्ध अत्याचार उन्मूलन कानून 1989 में संशोधन कर इस कानून को मृतप्राय: कर देने के कुप्रयासों का जिक्र करते हुए कहा कि यह कदम केन्द्रीय सरकार एवं न्यायपालिका की मिलीभुगत का दुष्परिणाम है।
साथी पासला ने 2 अप्रैल के ऐतिहासिक भारत बंद के लिये देश के शोषित वर्गों को क्रान्तिकारी अभिनंदन करते हुए आह्वान किया कि यह संघर्ष जीत तक हर हाल में जारी रखा जाना चाहिए।
उन्हों ने लोगों की मूलभूत समस्याओं जैसे बेरोजगारी, अशिक्षा, मूल्यवृद्धि, कंगाली, भुखमरी आदि के लिये नवउदारवादी नीतियों की जिम्मेदार ठहराते हुए इनके विरुद्ध भी अविचल संघर्ष का आह्वान किया।

- Posted by Admin