sangrami lehar

ਸਹਾਇਤਾ (ਸੰਗਰਾਮੀ ਲਹਿਰ-ਮਈ 2018)

  • 07/05/2018
  • 08:31 PM

ਕਾਮਰੇਡ ਮਹਿੰਦਰ ਸਿੰਘ ਜੋਸ਼ (ਜ਼ਿਲ੍ਹਾ ਹੁਸ਼ਿਆਰਪੁਰ) ਨੇ ਆਪਣੀ ਪੋਤਰੀ ਅਰਸ਼ਦੀਪ ਦੇ ਕਾਕਾ ਜਰਮਨਜੀਤ ਸਿੰਘ ਨਾਲ ਹੋਏ ਵਿਆਹ ਦੇ ਸ਼ੁਭ ਮੌਕੇ 'ਤੇ ਆਰ.ਐਮ.ਪੀ.ਆਈ. ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਰਮੇਸ਼ ਕੁਮਾਰ ਗੁਰਦਾਸਪੁਰ ਰਿਟਾਇਰਡ ਬੈਂਕ ਮੁਲਾਜ਼ਮ ਨੇ ਆਪਣੀ ਮਾਤਾ ਜੀ ਦੇ ਸ਼ਰਧਾਂਜਲੀ ਸਮਾਗਮ ਸਮੇਂ ਆਰ.ਐਮ.ਪੀ.ਆਈ. ਗੁਰਦਾਸਪੁਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਜਸਪਾਲ ਸਿੰਘ ਬੈਂਸ (ਯੂ.ਐਸ.ਏ.) ਵਾਸੀ ਗੋਂਦਪੁਰ ਨੇ ਆਰ.ਐਮ.ਪੀ.ਆਈ. ਦੀਆਂ ਸਰਗਰਮੀਆਂ ਤੋਂ ਉਤਸ਼ਾਹਤ ਹੋ ਕੇ ਪਾਰਟੀ ਜ਼ਿਲ੍ਹਾ ਕਮੇਟੀ ਹੁਸ਼ਿਆਰਪੁਰ ਨੂੰ 900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਸਕੱਤਰ ਸਿੰਘ ਪਠਾਨਕੋਟ ਨੇ ਸ਼ਾਹਪੁਰ ਕੰਢੀ ਥੀਨ ਡੈਮ ਤੋਂ ਆਪਣੀ ਬੇਦਾਗ ਸੇਵਾਮੁਕਤੀ ਦੇ ਮੌਕੇ 10000 ਰੁਪਏ ਆਰ.ਐਮ.ਪੀ.ਆਈ. ਅਤੇ 1000 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।

ਸਾਥੀ ਗੁਲਜਾਰ ਸਿੰਘ ਪੰਡੋਰੀ ਗੋਲਾ (ਤਰਨ ਤਾਰਨ) ਨੇ ਆਪਣੀ ਬੇਟੀ ਸਿਮਰਜੀਤ ਕੌਰ ਦੀ ਸ਼ਾਦੀ ਕਾਕਾ ਲਵਜੀਤ ਸਿੰਘ ਪੁੱਤਰ ਸੰਤਾਲ ਸਿੰਘ, ਵੇਰਕਾ ਅੰਮ੍ਰਿਤਸਰ ਨਾਲ ਹੋਣ ਦੀ ਖੁਸ਼ੀ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਹੀਰਾ ਲਾਲ ਚੰਦਨ ਵਾਸੀ ਅਬਿਆਨਾ ਕਲਾਂ (ਰੋਪੜ) ਨੇ ਆਪਣੀ ਬੇਟੀ ਪੂਨਮ ਰਾਣੀ ਦੀ ਸ਼ਾਦੀ ਕਾਕਾ ਦੀਪਕ ਸ਼ਰਮਾ ਪੁੱਤਰ ਸ਼੍ਰੀ ਬਲਵਿੰਦਰ ਕੁਮਾਰ ਬਾਲੀ ਵਾਸੀ ਮਾਹਿਲਪੁਰ (ਹੁਸ਼ਿਆਰਪੁਰ) ਨਾਲ ਹੋਣ ਦੀ ਖੁਸ਼ੀ ਵਿਚ ਪਾਰਟੀ ਨੂੰ 600 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਹੈਡਮਾਸਟਰ ਦਿਆਲ ਸਿੰਘ ਗੋਸਲਾਂ ਨੇ ਆਪਣੇ ਪੋਤੇ ਦੇ ਵਿਆਹ ਦੀ ਖੁਸ਼ੀ 'ਚ ਆਰ.ਐਮ.ਪੀ.ਆਈ. ਰੋਪੜ ਨੂੰ 10,000 ਰੁਪਏ, ਆਰ.ਐਮ.ਪੀ.ਆਈ. ਚੰਡੀਗੜ੍ਹ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਸ੍ਰੀ ਪ੍ਰੇਮ ਸਿੰਘ ਅਤੇ ਸ਼੍ਰੀਮਤੀ ਸੰਤੋਸ਼ ਕੌਰ ਨੇ ਆਪਣੇ ਬੇਟੇ ਕਾਕਾ ਰਾਜਦੀਪ ਸਿੰਘ ਦਾ ਵਿਆਹ ਬੀਬੀ ਹਰਮਨਪ੍ਰੀਤ ਕੌਰ ਨਾਲ ਹੋਣ ਦੀ ਖੁਸ਼ੀ ਵਿਚ ਪਾਰਟੀ ਸੂਬਾ ਕਮੇਟੀ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਪਿੰਡ ਮਹਿਸਮਪੁਰ (ਜਲੰਧਰ) ਤੋਂ ਮਰਹੂਮ ਸਾਥੀ ਸੇਵਾ ਸਿੰਘ ਅਤੇ ਬੀਬੀ ਸੁਖਵਿੰਦਰ ਕੌਰ ਦੇ ਪੁੱਤਰ ਅਤੇ ਮਰਹੂਮ ਸਾਥੀ ਰਜਿੰਦਰ ਸਿੰਘ ਦੇ ਭਤੀਜੇ ਸਾਥੀ ਤਜਿੰਦਰ ਸਿੰਘ ਦਾ ਸ਼ੁੱਭ ਵਿਆਹ ਬੀਬੀ ਕੰਵਲਜੀਤ ਕੌਰ ਪਿੰਡ ਕਰਿਆਮ ਨਾਲ ਹੋਇਆ। ਇਸ ਮੌਕੇ ਪਰਿਵਾਰ ਵੱਲੋਂ ਆਰਐਮਪੀਆਈ ਨੂੰ 5000 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ  ਸਭਾ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਦਿੱਤੀ।

ਸ਼੍ਰੀ ਤੇਜਭਾਨ ਸ਼ਰਮਾ ਅਤੇ ਸ਼੍ਰੀਮਤੀ ਭਗਵਾਨ ਦੇਵੀ ਬਠਿੰਡਾ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

- Posted by Admin