sangrami lehar

ਸਹਾਇਤਾ (ਸੰਗਰਾਮੀ ਲਹਿਰ-ਅਪ੍ਰੈਲ 2018)

  • 07/04/2018
  • 04:40 PM

ਮਰਹੂਮ ਸਾਥੀ ਹਰਭਜਨ ਸਿੰਘ ਦਰਦੀ ਦੇ ਪਰਵਾਰ (ਅੱਟੀ, ਜਲੰਧਰ) ਵਲੋਂ ਆਰ.ਐਮ.ਪੀ.ਆਈ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਗਿਆਨੀ ਜੋਗਿੰਦਰ ਸਿੰਘ ਪਿੰਡ ਮਾਧੋਪੁਰ ਜ਼ਿਲ੍ਹਾ ਕਪੂਰਥਲਾ ਨੇ ਆਪਣੇ ਭਤੀਜੇ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿਚ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ 500 ਰੁਪਏ ਦਿੱਤੇ।

ਸਾਥੀ ਅਮੋਲਕ ਸਿੰਘ ਨੈਨੇਕੋਟ (ਗੁਰਦਾਸਪੁਰ) ਨੇ ਆਪਣੇ ਪਿਤਾ ਸ. ਬਾਵਾ ਸਿੰਘ ਹੋਰਾਂ ਦੇ ਭੋਗ (17 ਮਾਰਚ 2018) ਸਮੇਂ ਆਰ.ਐਮ.ਪੀ.ਆਈ. ਗੁਰਦਾਸਪੁਰ ਨੂੰ 4000 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 2000 ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਸ. ਸਤਨਾਮ ਸਿੰਘ ਮੁਲਾਜ਼ਮ ਆਗੂ ਮਾਹਿਲਪੁਰ ਨੇ ਆਪਣੇ ਸਹੁਰਾ ਸਾਹਿਬ ਸ. ਕੇਵਲ ਸਿੰਘ ਭਗਤ ਦੀਆਂ ਅੰਤਮ ਰਸਮਾਂ ਸਮੇਂ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ੍ਰੀਮਤੀ ਬਲਜੀਤ ਕੌਰ ਅਤੇ ਸ਼੍ਰੀ ਸੁਰਿੰਦਰ ਸਿੰਘ ਰੰਧਾਵਾ ਕਲੋਨੀ ਮੁਕੇਰੀਆਂ ਨੇ ਬੇਟੀ ਰੁਪਿੰਦਰ ਕੌਰ ਦੀ ਸ਼ਾਦੀ ਸ਼੍ਰੀਮਤੀ ਗੁਰਦੀਪ ਕੌਰ ਅਤੇ ਸ਼੍ਰੀ ਰਮੇਸ਼ ਕੁਮਾਰ ਦੇ ਬੇਟੇ ਪ੍ਰੋਫੈਸਰ ਕਰਨਦੀਪ ਟੈਗੋਰ ਨਗਰ ਹੁਸ਼ਿਆਰਪੁਰ ਨਾਲ ਹੋਣ 'ਤੇ ਜਮਹੂਰੀ ਕਿਸਾਨ ਸਭਾ ਤਹਿਸੀਲ ਮੁਕੇਰੀਆਂ ਨੂੰ 1000 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਡਾਕਟਰ ਰਮੇਸ਼ ਸੈਣੀ ਰੰਧਾਵਾ ਕਲੋਨੀ ਮੁਕੇਰੀਆਂ ਨੇ ਬੇਟੀ ਰਵਨੀਤ ਸੈਣੀ ਦੀ ਸ਼ਾਦੀ ਬਿਕਰਮ ਸਿੰਘ ਸਪੁੱਤਰ ਸ੍ਰੀ ਗੁਰਿੰਦਰ ਸਿੰਘ ਮਿਆਣੀ (ਹੁਸ਼ਿਆਰਪੁਰ) ਨਾਲ ਹੋਣ ਦੇ ਸ਼ੁਭ ਮੌਕੇ ਜਮਹੂਰੀ ਕਿਸਾਨ ਸਭਾ ਤਹਿਸੀਲ ਮੁਕੇਰੀਆਂ ਨੂੰ 1000 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀਮਤੀ ਪਰੇਮਲਤਾ ਅਤੇ ਸ਼੍ਰੀ ਸੁਦਰਸ਼ਨ ਕੁਮਾਰ ਮੁਕੇਰੀਆਂ ਨੇ ਬੇਟੇ ਦਿਨੇਸ਼ ਦਾ ਸ਼ੁਭ ਵਿਆਹ ਸ਼੍ਰੀਮਤੀ ਊਸ਼ਾ ਕਿੰਗਰ ਅਤੇ ਸ਼੍ਰੀ ਪ੍ਰੇਮ ਕੁਮਾਰ ਕਿੰਗਰ ਮੁਜ਼ਫਰ ਨਗਰ ਦੀ ਬੇਟੀ ਲੀਸਾ ਨਾਲ ਹੋਣ ਦੇ ਸ਼ੁਭ ਮੌਕੇ 'ਤੇ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਮੁਕੇਰੀਆਂ ਨੂੰ 1000 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਭੁਪਿੰਦਰ ਸਿੰਘ ਫਰੈਂਡਜ਼ ਕਲੋਨੀ ਮੁਕੇਰੀਆਂ ਨੇ ਬੇਟੀ ਜਸਮੀਤ ਕੌਰ ਦੀ ਸ਼ਾਦੀ ਸਤਬੀਰ ਸਿੰਘ ਸਪੁੱਤਰ ਸ੍ਰੀ ਜਸਵੰਤ ਸਿੰਘ ਬਸੀ ਮਰੂਫ (ਹੁਸ਼ਿਆਰਪੁਰ) ਨਾਲ ਹੋਣ ਦੀ ਖੁਸ਼ੀ ਮੌਕੇ ਜਮਹੂਰੀ ਕਿਸਾਨ ਸਭਾ ਤਹਿਸੀਲ ਮੁਕੇਰੀਆਂ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ੍ਰੀ ਦਵਿੰਦਰ ਪਟਿਆਲ ਕਾਲਸਾਂ ਨੇ ਬੇਟੇ ਪੰਕਜ ਪਟਿਆਲ ਦੀ ਸ਼ਾਦੀ ਸ਼ਿਲਪਾ ਸਪੁੱਤਰੀ ਸ਼ਿਵਚਰਨ ਸਿੰਘ ਕਲੀਚਪੁਰ ਕਲੋਤਾ (ਹੁਸ਼ਿਆਰਪੁਰ) ਨਾਲ ਹੋਣ ਦੀ ਖੁਸ਼ੀ ਮੌਕੇ ਜਮਹੂਰੀ ਕਿਸਾਨ ਸਭਾ ਤਹਿਸੀਲ ਮੁਕੇਰੀਆਂ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਪ੍ਰੇਮ ਕੁਮਾਰ ਰਾਹੋਂ ਪੁੱਤਰ ਕਾਮਰੇਡ ਮਹਿੰਗਾ ਰਾਮ ਮਾਹਲਾ ਖੁਰਦ ਨੇ ਆਪਣੀ ਦੋਹਤਰੀਆਂ ਅਰਲੀਨ ਅਤੇ ਰਿਚਲ ਦੇ ਜਨਮ ਦਿਨ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਅਮਰੀਕ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਨੇ ਆਪਣੀ ਪੋਤਰੀ ਦੀ ਸ਼ਾਦੀ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਜ਼ਿਲ੍ਹਾ ਹੁਸ਼ਿਆਰਪੁਰ ਨੂੰ 5000 ਰੁਪਏ, ਆਰ.ਐਮ.ਪੀ.ਆਈ. ਬਰਾਂਚ ਕਮੇਟੀ ਹਰਿਆਣਾ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਮਲਕੀਤ ਸਿੰਘ ਬਾਹੋਵਾਲ ਬਲਾਕ ਮਾਹਿਲਪੁਰ ਨੇ ਆਪਣੀ ਮਾਤਾ ਜੀ ਦੀਆਂ ਅੰਤਮ ਰਮਸਮਾਂ ਸਮੇਂ ਜਨਤਕ ਜਥੇਬੰਦੀਆਂ ਨੂੰ 400 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਪ੍ਰਕਾਸ਼ ਸਿੰਘ ਬਠਿੰਡਾ ਸੂਬਾ ਆਗੂ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਆਪਣੀ ਸੇਵਾ ਮੁਕਤੀ ਸਮੇਂ ਆਰ.ਐਮ.ਪੀ.ਆਈ. ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਡਾ. ਨਿਹਾਲ ਸਿੰਘ, ਬਹਾਦਰ ਸਿੰਘ ਅਤੇ ਜਗੀਰ ਸਿੰਘ ਨੇ ਆਪਣੀ ਮਾਤਾ ਜੀ ਦੇ ਭੋਗ ਦੀਆਂ ਰਸਮਾਂ ਸਮੇਂ ਆਰ.ਐਮ.ਪੀ.ਆਈ. ਦੁੱਗਾਂ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। d ਕਾਮਰੇਡ ਹਰਦੇਵ ਸਿੰਘ ਘਨੌਰੀ ਪ੍ਰਧਾਨ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਸੰਗਰੂਰ ਨੇ ਆਪਣੇ ਪਿਤਾ ਜੀ ਸ. ਗੁਰਦਿਆਲ ਸਿੰਘ ਦੇ ਸ਼ੋਕ ਸਮਾਗਮ ਸਮੇਂ ਆਰ.ਐਮ.ਪੀ.ਆਈ. ਨੂੰ 1000 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਬਲਵੰਤ ਸਿੰਘ ਆਟੋ ਰਿਕਸ਼ਾ ਯੂਨੀਅਨ ਬਿਆਸ ਵਲੋਂ ਆਰ.ਐਮ.ਪੀ.ਆਈ. ਸੂਬਾ ਕਮੇਟੀ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਪ੍ਰਿਥੀਪਾਲ ਸਿੰਘ ਬੁਟਰ ਤੇ ਸ਼੍ਰੀਮਤੀ ਗੁਰਵੰਤ ਕੌਰ ਕਾਦੀਆਂ ਨੇ ਆਪਣੇ ਪਿਆਰੇ ਬੇਟੇ ਨਵਦੀਪ ਸਿੰਘ ਦੀ ਸ਼ਾਦੀ ਕਵਲਬੀਰ ਕੌਰ ਨਾਲ ਹੋਣ ਦੀ ਖੁਸ਼ੀ ਮੌਕੇ 1100 ਰੁਪਏ ਜਮਹੂਰੀ ਕਿਸਾਨ ਸਭਾ ਤੇ 100 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।

ਸਾਥੀ ਜਗਤਾਰ ਸਿੰਘ ਮੈਨੇਜਰ ਮੁਲਾਜ਼ਮ ਲਹਿਰ ਵਲੋਂ ਆਪਣੇ ਜਵਾਈ ਸ਼੍ਰੀ ਅਵਤਾਰ ਸਿੰਘ ਦੀਆਂ ਅੰਤਮ ਰਸਮਾਂ ਸਮੇਂ ਆਰ.ਐਮ.ਪੀ.ਆਈ. ਪੰਜਾਬ ਰਾਜ ਕਮੇਟੀ ਨੂੰ 1000 ਰੁਪਏ, ਆਰ.ਐਮ.ਪੀ.ਆਈ. ਦੀ ਚੰਡੀਗੜ੍ਹ ਇਕਾਈ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਸ਼ਿੰਗਾਰਾ ਸਿੰਘ ਦੋਸਾਂਝ ਸਾਬਕਾ ਆਗੂ ਜੀ.ਟੀ.ਯੂ. ਅਤੇ ਪ.ਸ.ਸ.ਫ. ਜਲੰਧਰ ਅਤੇ ਉਹਨਾਂ ਦੀ ਸੁਪਤਨੀ ਬੀਬੀ ਬਲਦੀਸ਼ ਕੌਰ ਦੌਸਾਂਝ ਨੇ ਆਪਣੇ ਦੋਹਤੇ ਸਾਵਨ ਸਿੰਘ ਪੂੰਨੀ ਸਪੁੱਤਰ ਸ਼ਰਨਜੀਤ ਸਿੰਘ ਪੂੰਨੀ/ਮਨਦੀਪ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਸਮੇਂ ਆਰ.ਐਮ.ਪੀ.ਆਈ. ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਰੇਸ਼ਮ ਸਿੰਘ ਦੋਸਾਂਝ ਐਨ.ਆਰ.ਆਈ. ਨੇ ਸਾਥੀ ਸ਼ਿੰਗਾਰਾ ਸਿੰਘ ਦੋਸਾਂਝ ਰਾਹੀਂ ਆਰ.ਐਮ.ਪੀ.ਆਈ. ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਕਰਮ ਸਿੰਘ ਪੰਡੋਰੀ ਟੀ.ਐਸ.ਯੂ. ਆਗੂ ਨੇ ਬਿਜਲੀ ਬੋਰਡ 'ਚੋਂ ਸੇਵਾ ਮੁਕਤੀ ਸਮੇਂ ਆਰ.ਐਮ.ਪੀ.ਆਈ. ਤਰਨ ਤਾਰਨ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸੀ.ਟੀ.ਯੂ. ਪੰਜਾਬ ਦੇ ਵਿੱਤ ਸਕੱਤਰ ਸਾਥੀ ਸ਼ਿਵ ਕੁਮਾਰ ਪਠਾਨਕੋਟ ਦੀ ਮਾਤਾ ਸ਼੍ਰੀਮਤੀ ਵਿਦਿਆਵੰਤੀ ਦੀਆਂ ਅੰਤਮ ਰਸਮਾਂ ਮੌਕੇ ਪਰਿਵਾਰ ਵਲੋਂ ਪਾਰਟੀ ਨੂੰ 4800 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਸਹਾਇਤਾ ਦੇਣ ਵਾਲੇ ਸਭਨਾ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ।

- Posted by Admin