sangrami lehar

ਸਹਾਇਤਾ (ਸੰਗਰਾਮੀ ਲਹਿਰ -ਮਾਰਚ 2018)

  • 03/03/2018
  • 05:27 PM

ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਸੂਬਾ ਪ੍ਰੈਸ ਸਕੱਤਰ ਸ਼੍ਰੀਮਤੀ ਅਵਤਾਰ ਕੌਰ ਬਾਸੀ ਐਸ.ਐਸ. ਮਿਸਟ੍ਰੈਸ ਸ. ਹਾ. ਸਕੂਲ ਸੁੰਨੜ ਕਲਾਂ ਜਿਲ੍ਹਾ ਜਲੰਧਰ ਨੇ ਆਪਣੀ ਸਰਕਾਰੀ ਸੇਵਾ ਤੋਂ ਸੇਵਾ ਮੁਕਤ ਹੋਣ ਦੀ ਖੁਸ਼ੀ ਵਿੱਚ ਆਰ.ਐਮ.ਪੀ.ਆਈ. ਲਈ 2100 ਰੁਪਏ  ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਬਲਵਿੰਦਰ ਸਿੰਘ ਤਿੰਮੋਵਾਲ ਜਿਲ੍ਹਾ ਅੰਮ੍ਰਿਤਸਰ ਨੇ ਆਪਣੀ ਮਾਤਾ ਚਰਨ ਕੌਰ ਦੀ ਅੰਤਮ ਅਰਦਾਸ ਸਮੇਂ ਆਰ.ਐਮ.ਪੀ.ਆਈ. ਤਹਿਸੀਲ ਕਮੇਟੀ ਬਾਬਾ ਬਕਾਲਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਗਿਆਨੀ ਅਵਤਾਰ ਸਿੰਘ ਠਾਣਾ ਤਹਿਸੀਲ ਗੜਸ਼ੰਕਰ ਨੇ ਆਪਣੇ ਘਰ ਦੋਹਤੀ ਅਵਰੀਨ ਕੌਰ ਪੁੱਤਰੀ ਮਨਦੀਪ ਕੌਰ ਦੇ ਪੈਦਾ ਹੋਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋ ਦਿੱਤੇ।

ਕਾਮਰੇਡ ਮਿਲਖਾ ਸਿੰਘ ਸੰਧੂ ਅਤੇ ਕਾਮਰੇਡ ਸੁਰਜੀਤ ਸਿੰਘ ਸੰਧੂ ਪਿੰਡ ਨਾਥਪੁਰਾ (ਗੁਰਦਾਸਪੁਰ) ਨੇ ਅਪਣੀ ਮਾਤਾ ਸ਼੍ਰੀਮਤੀ ਪਿਆਰ ਕੌਰ ਦੇ ਸ਼ਰਧਾਂਜਲੀ ਸਮਾਗਮ ਸਮੇਂ ਆਰ.ਐਮ.ਪੀ.ਆਈ. ਜਿਲ੍ਹਾ ਗੁਰਦਾਸਪੁਰ ਨੂੰ 10,000 ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਜਸਵੰਤ ਸਿੰਘ ਬੁੱਟਰ ਸਕੱਤਰ ਆਰ.ਐਮ.ਪੀ.ਆਈ. ਤਹਿਸੀਲ ਗੁਰਦਾਸਪੁਰ ਨੇ ਆਪਣੀ ਮਾਤਾ ਸ਼੍ਰੀਮਤੀ ਸਵਰਨ ਕੌਰ ਦੇ ਸ਼ਰਧਾਂਜਲੀ ਸਮਾਗਮ ਸਮੇਂ ਆਰ.ਐਮ.ਪੀ.ਆਈ. ਗੁਰਦਾਸਪੁਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਗਿਆਨੀ ਜੋਗਿੰਦਰ ਸਿੰਘ ਪਿੰਡ ਮਾਧੋਪੁਰ ਜ਼ਿਲ੍ਹਾ ਕਪੂਰਥਲਾ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿਚ ਉਹਨਾਂ ਦੇ ਪਰਵਾਰ ਵਲੋਂ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ 500 ਰੁਪਏ ਦਿੱਤੇ ਗਏ।

ਨਵਤੇਜ ਸਿੰਘ ਪੁੱਤਰ ਸ਼੍ਰੀ ਜੀਤ ਸਿੰਘ ਭਤੀਜਾ ਕਾਮਰੇਡ ਅਮਰੀਕ ਸਿੰਘ ਆਲਮਗੜ੍ਹ ਤਹਿਸੀਲ ਅਬੋਹਰ ਦੀ ਸ਼ਾਦੀ ਨਵਨੀਤ ਕੌਰ ਪੁੱਤਰੀ ਸ਼੍ਰੀ ਦਿਲਬਾਗ ਸਿੰਘ ਵਾਸੀ ਪਟਿਆਲਾ ਨਾਲ ਹੋਣ ਦੀ ਖੁਸ਼ੀ ਵਿਚ ਸਾਥੀ ਅਮਰੀਕ ਸਿੰਘ ਵਲੋਂ ਜਮਹੂਰੀ ਕਿਸਾਨ ਸਭਾ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ ਗਏ।

ਸ੍ਰੀਮਤੀ ਵਿਨੋਦ ਅਤੇ ਸਾਥੀ ਰਮੇਸ਼ ਠਾਕੁਰ ਦੇ ਬੇਟੇ ਅਮਿਤ ਠਾਕੁਰ ਦੀ ਸ਼ਾਦੀ ਖੁਸ਼ਬੂ ਪੁੱਤਰੀ ਅਸ਼ੋਕ ਕੁਮਾਰ ਵਾਸੀ ਅਹਿਮਦਾਬਾਦ ਨਾਲ ਹੋਣ ਦੀ ਖੁਸ਼ੀ ਵਿਚ ਸਾਥੀ ਰਮੇਸ਼ ਠਾਕੁਰ ਨੇ ਆਰ.ਐਮ.ਪੀ.ਆਈ. ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
ਚਰਨਜੀਤ ਕੌਰ ਸੁਪਤਨੀ ਮਰਹੂਮ ਕਾਮਰੇਡ ਹਰਭਜਨ ਸਿੰਘ ਦਰਦੀ (ਯੂ.ਕੇ.) ਨੇ ਆਰ.ਐਮ.ਪੀ.ਆਈ ਨੂੰ 7500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਮਰਹੂਮ ਸਾਥੀ ਹਰਭਜਨ ਸਿੰਘ ਦਰਦੀ ਦੇ ਪਰਵਾਰ (ਅੱਟੀ, ਜਲੰਧਰ) ਵਲੋਂ ਆਰ.ਐਮ.ਪੀ.ਆਈ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਸਹਾਇਤਾ ਦੇਣ ਵਾਲੇ ਸਭਨਾ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ।

- Posted by Admin