sangrami lehar

ਜਨਤਕ ਲਾਮਬੰਦੀ (ਸੰਗਰਾਮੀ ਲਹਿਰ -ਮਾਰਚ 2018)

  • 02/03/2018
  • 08:05 PM

ਕੇਰਲਾ 'ਚ ਪਾਰਟੀ ਕਾਰਕੁੰਨਾਂ 'ਤੇ ਹਮਲੇ ਵਿਰੁੱਧ ਸੀ.ਪੀ.ਆਈ.(ਐਮ) ਦੇ ਕੇਂਦਰੀ ਦਫਤਰ ਅੱਗੇ ਧਰਨਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੀ ਮੈਂਬਰ ਕਾਮਰੇਡ ਕੇ.ਕੇ. ਰੇਮਾ ਦੀ ਅਗਵਾਈ ਵਿਚ ਲੰਘੀ 21 ਫਰਵਰੀ ਨੂੰ ਨਵੀਂ ਦਿੱਲੀ ਸਥਿਤ ਸੀ.ਪੀ.ਆਈ.(ਐਮ) ਦੇ ਕੇਂਦਰੀ ਦਫਤਰ ਸਾਥੀ ਏ.ਕੇ. ਗੋਪਾਲਨ ਭਵਨ ਮੂਹਰੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਸੰਕੇਤਕ ਰੋਸ ਐਕਸ਼ਨ ਵਿਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਕਮੇਟੀ ਦੇ ਮੈਂਬਰਾਨ ਸਰਵ ਸਾਥੀ ਰਘੁਬੀਰ ਸਿੰਘ, ਗੁਰਨਾਮ ਸਿੰਘ ਦਾਊਦ, ਮਹੀਪਾਲ, ਤੇਜਿੰਦਰ ਸਿੰਘ ਥਿੰਦ ਅਤੇ ਸੱਜਣ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਪੰਜਾਬ ਤੋਂ ਜਨਵਾਦੀ ਇਸਤਰੀ ਸਭਾ ਦੀਆਂ ਸੂਬਾਈ ਆਗੂਆਂ ਦਾ ਇਕ ਜੱਥਾ ਸੂਬਾਈ ਜਨਰਲ ਸਕੱਤਰ ਸਾਥੀ ਨੀਲਮ ਘੁਮਾਣ ਦੀ ਅਗਵਾਈ ਵਿਚ ਪੁੱਜਾ ਜਿਸ ਵਿਚ ਬਿਮਲਾ ਦੇਵੀ, ਗੁਰਸਿਮਰਣ, ਛਿੰਦਰ ਕੌਰ ਮਨੇਸ਼, ਪਰਮਜੀਤ ਕੌਰ ਬਾਲੇਵਾਲ, ਦਲਵੀਰ ਕੌਰ, ਭੁਪਿੰਦਰ ਕੌਰ, ਕੰਚਨ ਸਿੰਘ, ਬਿੰਦੂ, ਗੁਰਿੰਦਰ ਦਾਊਦ ਆਦਿ ਭੈਣਾਂ ਸ਼ਾਮਲ ਸਨ। ਇਸ ਜਥੇ ਨਾਲ ਸਾਥੀ ਲਾਲ ਚੰਦ ਕਟਾਰੂਚੱਕ (ਸਕੱਤਰ ਦਿਹਾਤੀ ਮਜ਼ਦੂਰ ਸਭਾ ਪੰਜਾਬ) ਅਤੇ ਸਾਥੀ ਸ਼ਮਸ਼ੇਰ ਸਿੰਘ ਨਵਾਂ ਪਿੰਡ (ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ) ਵੀ ਇਕਜੁਟਤਾ ਦਾ ਪ੍ਰਗਟਾਵਾ ਕਰਨ ਲਈ ਪੁੱਜੇ।
ਸਾਥੀ ਰੇਮਾ ਦੇ ਨਾਲ ਕੇਰਲਾ ਤੋਂ ਦੋ ਹੋਰ ਜੁਝਾਰੂ ਆਗੂ ਭੈਣ ਸੁਮਿਤਾ ਅਤੇ ਭੈਣ  ਐਨ. ਮਿਨਿਕਾ ਵੀ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ।
ਉਕਤ ਰੋਸ ਪ੍ਰਦਰਸ਼ਨ ਦੇ ਦੋ ਮੁੱਖ ਉਦੇਸ਼ ਸਨ :
ਪਹਿਲਾ : ਕੇਰਲਾ ਵਿਖੇ ਰਾਜ ਕਰਦੀ ਸੀ.ਪੀ.ਆਈ.(ਐਮ) ਦੀ ਸਰਕਾਰ ਅਤੇ ਪਾਰਟੀ ਇਕਾਈ ਦੇ ''ਕ੍ਰਿਪਾ ਪਾਤਰ'' ਗੈਰ ਸਮਾਜ਼ੀ ਅਨਸਰਾਂ ਵਲੋਂ ਆਰ.ਐਮ.ਪੀ.ਆਈ. ਵਰਕਰਾਂ, ਦਫਤਰਾਂ ਉਤੇ ਕੀਤੇ ਜਾ ਰਹੇ ਜਾਨਲੇਵਾ ਹਮਲਿਆਂ, ਪਾਰਟੀ ਆਗੂਆਂ ਦੇ ਘਰਾਂ ਅਤੇ ਹਮਦਰਦਾਂ ਦੀਆਂ ਦੁਕਾਨਾਂ ਤੇ ਵਹੀਕਲਾਂ ਦੇ ਕੀਤੇ ਜਾ ਰਹੇ ਨੁਕਸਾਨ ਜਿਸ ਵਿਚ ਅੱਗ ਲਾ ਦੇਣ ਦੀਆਂ ਘਟਨਾਵਾਂ ਦੀ ਬਹੁਤਾਤ ਹੈ, ਪੁਲਸ ਵਲੋਂ ਜ਼ੁਲਮ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਉਲਟਾ ਪੀੜਤ ਆਰ.ਐਮ.ਪੀ.ਆਈ. ਵਰਕਰਾਂ ਨੂੰ ਹੀ ਝੂਠੇ ਕੇਸਾਂ ਵਿਚ ਫਸਾਉਣਾ ਆਦਿ ਵੱਲ ਸਾਰੇ ਦੇਸ਼ ਦਾ ਧਿਆਨ ਖਿੱਚਣਾ।
ਦੂਜਾ : ਆਪਣੀ ਕੇਰਲਾ ਈਕਾਈ ਅਤੇ ਉਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਇਸ ਕਮਿਊਨਿਸਟ ਵਿਰੋਧੀ ਕਿਰਦਾਰ ਅਤੇ ਕਾਰਨਾਮਿਆਂ ਪ੍ਰਤੀ ਜਾਣਬੁੱਝ ਕੇ ਅੱਖਾਂ ਅਤੇ ਕੰਨ ਬੰਦ ਕਰੀ ਬੈਠੀ ਸੀ.ਪੀ.ਆਈ.(ਐਮ) ਦੀ ਕੇਂਦਰੀ ਲੀਡਰਸ਼ਿਪ ਨੂੰ ਇਹ ਅਪੀਲ ਕਰਨਾ ਕਿ ਉਹ ਕੇਰਲਾ ਦੇ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਆਪਣੀ ਸੂਬਾ ਇਕਾਈ ਨੂੰ ਵਰਜ਼ੇ ਅਤੇ ਸਮੁੱਚੀ ਕਮਿਊਨਿਸਟ ਲਹਿਰ ਦਾ ਅਕਸ ਖਰਾਬ ਕਰਨ ਵਾਲੇ ਪਾਰਟੀ 'ਚ ਬੈਠੇ ਅਨਸਰਾਂ ਵਿਰੁੱਧ ਨਾ ਕੇਵਲ ਦੇਸ਼ ਦੇ ਕਾਨੂੰਨ ਅਨੁਸਾਰ ਕਾਰਵਾਈ ਕਰੇ ਬਲਕਿ ਪਾਰਟੀ ਵਲੋਂ ਵੀ ਅਜਿਹੇ ਘੋਰ ਮਾਨਵਤਾ ਦੋਖੀਆਂ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਯਕੀਨੀ ਬਣਾਏ।
ਇਕ ਹੋਰ ਨਾਮੁਰਾਦ ਘਟਣਾਕ੍ਰਮ ਨੂੰ ਉਭਾਰਨਾ ਵੀ ਇਸ ਰੋਸ ਧਰਨੇ ਦਾ ਵਿਸ਼ੇਸ਼ ਮਕਸਦ ਸੀ। ਸੰਘ ਪਰਿਵਾਰ ਅਤੇ ਭਾਜਪਾ ਦੇ ਜ਼ਰਖਰੀਦ ਕਰਿੰਦੇ ਹਰ ਹਾਂਪੱਖੀ, ਪ੍ਰਗਤੀਸ਼ੀਲ, ਵਿਗਿਆਨਕ ਤੇ ਸੰਗਰਾਮੀ ਵਿਚਾਰਾਂ ਵਾਲਿਆਂ ਦੇ ਹੌਂਸਲੇ ਤੋੜਨ ਲਈ ਉਨ੍ਹਾਂ ਦੇ ਪਰਵਾਰਾਂ ਦੀਆਂ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਕੱਦਾਵਰ ਔਰਤਾਂ ਨੂੰ ਸ਼ੋਸ਼ਲ ਮੀਡੀਆ 'ਤੇ ਇਤਰਾਜਯੋਗ ਤੇ ਅਸ਼ਲੀਲ ਭਾਸ਼ਾ ਵਰਤ ਕੇ ਜਿਵੇਂ ਜਿੱਚ ਕਰਦੇ ਹਨ, ਸੂਝਵਾਨ ਤੇ ਸੁਚੇਤ ਪਾਠਕ ਉਸ ਤੋਂ ਚੰਗੀ ਤਰ੍ਹਾਂ ਜਾਣੂੰ ਹਨ। ਪਰ ਕਮਿਊਨਿਸਟ ਲਹਿਰ ਅਤੇ ਵਿਚਾਰਧਾਰਾ 'ਤੇ ਅੱਜ ਤੱਕ ਦਾ ਸਭ ਤੋਂ ਵੱਡਾ ਕਲੰਕ, ਕੇਰਲਾ ਸੀ.ਪੀ.ਆਈ.(ਐਮ) ਦੇ ਚੁਨਿੰਦਾ ਲੋਕਾਂ ਵਲੋਂ, ਠੀਕ ਇਹੋ ਸੰਘੀ ਤਰਜ਼ ਦਾ ਪ੍ਰਚਾਰ ਕਰਕੇ ਲਾਇਆ ਜਾ ਰਿਹਾ ਹੈ ਜੋ ਕਿ ਕਿਸੇ ਵੀ ਸਮਾਜਕ ਬਰਾਬਰੀ ਦੇ ਚਾਹਵਾਨਾਂ ਲਈ ਡਾਢੀ ਨਮੋਸ਼ੀ ਦਾ ਸਬੱਬ ਹੈ।
ਕੇਰਲਾ ਵਿਖੇ ਆਰ.ਐਮ.ਪੀ.ਆਈ. ਨਾਲ ਸਬੰਧਤ ਪਰਵਾਰਾਂ ਦੀਆਂ ਔਰਤਾਂ 'ਤੇ ਬੱਚੀਆਂ ਖਾਸਕਰ ਕਾਮਰੇਡ ਰੇਮਾ, ਸੀ.ਪੀ.ਆਈ. (ਐਮ) ਅੰਦਰ ਘੁਸਪੈਠ ਕਰ ਚੁੱਕੇ ਜਗੀਰੂ ਮਾਨਸਿਕਤਾ ਵਾਲੇ ਕਮਿਊਨਿਸਟ ਵਿਰੋਧੀਆਂ ਦੇ ਇਸ ਘਟੀਆ ਪ੍ਰਚਾਰ ਦਾ ਸ਼ਿਕਾਰ ਹੋ ਰਹੀਆਂ ਹਨ। ਇਹ ਸੰਭਵ ਨਹੀਂ ਕਿ ਅਜਿਹਾ ਘਟੀਆ ਪ੍ਰਚਾਰ ਸੀ.ਪੀ.ਆਈ.(ਐਮ) ਦੇ ਕੇਂਦਰੀ ਆਗੂਆਂ ਦੇ ਨਜ਼ਰੀਂ ਨਾ ਪਿਆ ਹੋਵੇ। ਪਰ ਫਿਰ ਵੀ ਆਰ.ਐਮ.ਪੀ.ਆਈ. ਵਲੋਂ ਇਹ ਮਸਲਾ ਉਚ ਲੀਡਰਸ਼ਿਪ ਤੱਕ ਕਿਸੇ ਨਾ ਕਿਸੇ ਢੰਗ ਨਾਲ ਪੁਚਾਇਆ ਜਾਂਦਾ ਰਿਹਾ ਹੈ। ਹੁਣ ਇਹ ਸਮਝਣਾ ਮੁਸ਼ਕਿਲ ਹੈ ਕਿ ਕਿਉਂ ਸੀ.ਪੀ.ਆਈ.(ਐਮ) ਦੀ ਕੇਂਦਰੀ ਲੀਡਰਸ਼ਿਪ ਇਸ ਦਾ ਨੋਟਿਸ ਨਹੀਂ ਲੈ ਰਹੀ। ਇਹ ਸਭਨਾਂ ਲਈ ਮਾਣ ਵਾਲੀ ਗੱਲ ਹੈ ਕਿ ਸੀ.ਪੀ.ਆਈ.(ਐਮ) ਕੋਲ ਵਸੀਹ ਪ੍ਰਭਾਵ, ਜਥੇਬੰਦਕ ਅਤੇ ਲੜਾਕੂ ਸਮਰੱਥਾ, ਵਿਚਾਰਧਾਰਕ ਸੂਝ ਵਾਲੀਆਂ ਚੌਖੀ ਗਿਣਤੀ ਮਹਿਲਾ ਆਗੂ ਹਨ ਜਿਨ੍ਹਾਂ ਦਾ ਅਸੀਂ ਵੀ ਦਿਲੋਂ ਸਤਿਕਾਰ ਕਰਦੇ ਹਾਂ। ਪਰ ਕਾਮਰੇਡ ਕੇ.ਕੇ. ਰੇਮਾ, ਜੋ ਕਦੀ ਐਸ.ਐਫ.ਆਈ. ਦੀ ਕੇਂਦਰੀ ਕਮੇਟੀ ਦੀ ਮੈਂਬਰ ਵੀ ਰਹੀ ਹੈ, ਵਿਰੁੱਧ ਹੋ ਰਹੇ ਇਸ ਅਨੈਤਿਕ ਹੱਲੇ ਵਿਰੁੱਧ ਇਹਨਾਂ ਬੀਬੀਆਂ ਦਾ ਮੂੰਹ ਨਾ ਖੋਲ੍ਹਣਾ ਵੀ ਨਮੋਸ਼ੀਜਨਕ ਹੈ।
ਧਰਨਾਕਾਰੀ ਬੀਬੀਆਂ ਅਤੇ ਸਾਥੀਆਂ ਦੇ ਹੱਥਾਂ ਵਿਚ ਮੰਗਾਂ ਦੇ ਬੈਨਰਾਂ ਦੇ ਨਾਲ ਹੀ ਪਲੇ ਕਾਰਡ ਵੀ ਫੜ੍ਹੇ ਹੋਏ ਸਨ ਜੋ ਕੇਰਲਾ ਵਿਖੇ ਆਰ.ਐਮ.ਪੀ.ਆਈ. ਕਾਡਰ 'ਤੇ ਹੋਏ ਅਕਹਿ ਜ਼ੁਲਮਾਂ ਦੀ ਕਹਾਣੀ ਬਿਆਨ ਕਰ ਰਹੇ ਸਨ।
ਰੋਸ ਧਰਨੇ ਨੂੰ ਕਵਰ ਕਰਨ ਵਾਲੇ ਮੀਡੀਆ ਪ੍ਰਤੀਨਿੱਧਾਂ ਨੂੰ ਸੰਬੋਧਨ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਲੋਕਾਂ ਦੀਆਂ ਬਹੁਪਰਤੀ ਦੁਸ਼ਵਾਰੀਆਂ 'ਚ ਪਲ ਪਲ ਢੇਰਾਂ ਵਾਧਾ ਕਰ ਰਹੀਆਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਅਤੇ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਦੇ ਕਤਲੇਆਮ 'ਚ ਮਸ਼ਗੂਲ ਸੰਘ ਪਰਿਵਾਰ ਦੀਆਂ ਹਿੰਸਕ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਖੱਬੀਆਂ ਧਿਰਾਂ ਦੀ ਏਕਤਾ ਅਤੇ ਸਾਂਝੀ ਸੰਗਰਾਮੀ ਸਰਗਰਮੀ ਅਜੋਕੇ ਦੌਰ ਦੀ ਸਭ ਤੋਂ ਵੱਡੀ ਲੋੜ ਹੈ। ਪਰ ਖੱਬੇ ਪੱਖ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੀ ਅਤੇ ਇਸ ਦਿਸ਼ਾ ਵੱਲ ਪਹਿਲ ਕਦਮੀ ਕਰਨ ਦੀ ਥਾਂ, ਸੀ.ਪੀ.ਆਈ.(ਐਮ) ਉਲਟਾ ਖੱਬੀਆਂ ਧਿਰਾਂ 'ਤੇ ਹੀ ਹਮਲਿਆਂ 'ਚ ਗਲਤਾਣ ਹੈ। ਇਹ ਅਤੀ ਮੰਦਭਾਗਾ ਹੈ। ਉਨ੍ਹਾਂ ਸੀ.ਪੀ.ਆਈ.(ਐਮ) ਦੀ ਪੋਲਿਟ ਬਿਊਰੋ ਅਤੇ ਕੇਂਦਰੀ ਕਮੇਟੀ ਨੂੰ ਕੇਰਲਾ ਵਿਚ ਵਾਪਰ ਰਹੀਆਂ ਦਰਦਨਾਕ ਘਟਨਾਵਾਂ 'ਚ ਯੋਗ ਦਖਲ ਦੇਣ ਦੀ ਪੁਰਜ਼ੋਰ ਅਪੀਲ ਕੀਤੀ।
ਮੀਡੀਆ ਕਰਮੀਆਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਜਾਂ ਕਾਂਗਰਸ ਨਾਲ ਸੀ.ਪੀ.ਆਈ.(ਐਮ) ਦੀ ਸੱਤਾ ਪ੍ਰਾਪਤੀ ਦੀ ਮੁਕਾਬਲੇਬਾਜ਼ੀ ਜਾਂ ਟਕਰਾਅ ਹੋ ਸਕਦਾ ਹੈ, ਪਰ ਅਸੀਂ ਤਾਂ ਕੇਰਲਾ ਵਿਚ ਬੜੀ ਹੀ ਛੋਟੀ ਪਰ ਉਭਰ ਰਹੀ ਸ਼ਕਤੀ ਹਾਂ। ਸਾਨੂੰ ਵੀ ਆਰ.ਐਸ.ਐਸ. ਜਾਂ ਕਾਂਗਰਸ ਦੇ ਬਰਾਬਰ ਰੱਖਣਾ ਸਮਝ ਤੋਂ ਪਰੇ ਹੈ!
ਪ੍ਰਦਰਸ਼ਨਕਾਰੀ ਸਾਥੀਆਂ ਨੇ ਮੰਗ ਕੀਤੀ ਕਿ ਹਿੰਸਾ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਝੂਠੇ ਕੇਸ ਜੋ ਆਰ.ਐਮ.ਪੀ.ਆਈ. ਦੇ ਸਾਥੀਆਂ 'ਤੇ ਬਣਾਏ ਹਨ ਮਨਸੂਖ ਕੀਤੇ ਜਾਣ ਅਤੇ ਖੱਬੀ ਏਕਤਾ ਵੱਲ ਵੱਧਣ ਦੇ ਉਦੇਸ਼ ਤਹਿਤ ਹਿੰਸਕ ਘਟਣਾਕ੍ਰਮ 'ਤੇ ਤੁਰੰਤ ਰੋਕ ਲਾਈ ਜਾਵੇ।ਜਨਸੰਗਠਨਾਂ ਤੇ ਪਾਰਟੀ ਵਲੋਂ ਕੇਂਦਰੀ ਬਜਟ ਖਿਲਾਫ ਪੁਤਲੇ ਫੂਕ ਮੁਜ਼ਹਾਰੇ
ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਲੋਕ ਵਿਰੋਧੀ ਬਜਟ ਖ਼ਿਲਾਫ ਆਪਣ ੇਰੋਹ ਦਾ ਪ੍ਰਗਟਾਵਾਂ ਕਰਨ ਲਈ ਆਰਐੱਮਪੀਆਈ ਅਤੇ ਜੇਪੀਐਮਓ ਵੱਲੋਂ ਵੱਖ-ਵੱਖ ਥਾਵਾਂ 'ਤੇ ਕੇਂਦਰੀ ਸਰਕਾਰ ਤੇ ਵਿੱਤ ਮੰਤਰੀ ਪੁਤਲੇ ਫੂਕੇ ਗਏ। ਰਿਪੋਰਟਾਂ ਹੇਠਾਂ ਅਨੁਸਾਰ ਹਨ :
ਫਿਲੌਰ : ਆਰਐੱਮਪੀਆਈ ਵੱਲੋਂ ਕੇਂਦਰੀ ਬਜਟ ਦੇ ਵਿਰੋਧ ਕਰਨ ਲਈ ਪਿੰਡ ਮੁਠੱਡਾ ਖੁਰਦ ਦੇ ਚੌਂਕ 'ਚ ਪੁਤਲਾ ਸਾੜਿਆ।ਗਿਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ, ਜ਼ਿਲ੍ਹਾ ਕਮੇਟੀ ਮੈਂਬਰ ਮੇਜਰ ਫਿਲੌਰ, ਸਰਬਜੀਤ ਗਿੱਲ, ਜਰਨੈਲ ਫਿਲੌਰ ਆਦਿ ਨੇ ਅਗਵਾਈ ਕੀਤੀ। ਇਕੱਤਰ ਹੋਏ ਕਾਰਕੁਨਾਂ ਨੇ ਕੇਂਦਰੀ ਬਜਟ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਸੁਜਾਨਪੁਰ : ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਵੱਲੋਂ ਇੱਥੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸੁਭਾਸ਼ ਸ਼ਰਮਾ ਨੇ ਕੀਤੀ। ਇਸ ਮੀਟਿੰਗ ਨੂੰ ਸੀਟੀਯੂ ਦੇ ਪ੍ਰਧਾਨ ਸਾਥੀ ਨੱਥਾ ਸਿੰਘ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਸਾਥੀ ਲਾਲ ਚੰਦ ਕਟਾਰੂਚੱਕ ਨੇ ਸੰਬੋਧਨ ਕੀਤਾ।
ਤਲਵਾੜਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਦੇ ਬੈਨਰ ਹੇਠਾਂ ਮੁਲਾਜ਼ਮ, ਮਜ਼ਦੂਰ, ਕਿਸਾਨ, ਨੌਜਵਾਨ, ਵਿਦਿਆਰਥੀਆਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰੀ ਬਜਟ ਅਤੇ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ 'ਚ ਅਰਥੀ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ॥ਇਸ ਤੋਂ ਪਹਿਲਾਂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਤਹਿਸੀਲ ਪ੍ਰਧਾਨ ਗਿਆਨ ਸਿੰਘ ਗੁਪਤਾ ਅਤੇ ਬਿਸ਼ਨ ਦਾਸ ਸੰਧੂ ਦੀ ਅਗਵਾਈ ਹੇਠ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਰੋਸ ਧਰਨਾ ਦਿੱਤਾ ਗਿਆ। ਪਸਸਫ਼ ਆਗੂ ਰਾਜੀਵ ਸ਼ਰਮਾ, ਵਰਿੰਦਰ ਵਿੱਕੀ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਕਾ. ਸਵਰਨ ਸਿੰਘ, ਮੁਲਾਜ਼ਮ ਆਗੂ ਜਸਵੀਰ ਤਲਵਾੜਾ, ਨਰੇਸ਼ ਮਿੱਡਾ, ਨੌਜਵਾਨ ਆਗੂ ਦੀਪਕ ਜਰਿਆਲ, ਅਮਰਿੰਦਰ ਢਿੱਲੋਂ ਆਦਿ ਨੇ ਕੇਂਦਰੀ ਬਜਟ ਨੂੰ ਕਾਰਪੋਰੇਟ ਪੱਖੀ ਬਜਟ ਕਰਾਰ ਦਿੰਦੇ ਹੋਇਆਂ ਲੋਕ ਮਾਰੂ ਦੱਸਿਆ।
ਹੁਸ਼ਿਆਰਪੁਰ : ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਵੱਲੋਂ ਹੁਸ਼ਿਆਰਪੁਰ ਵਿਖੇ ਮਿੰਨੀ ਸਕੱਤਰੇਤ ਅੱਗੇ ਬਜਟ ਦੇ ਵਿਰੋਧ 'ਚ ਪੁਤਲਾ ਫੂਕਿਆ ਗਿਆ॥ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀ ਨਿਖੇਧੀ ਕੀਤੀ।
ਮਾਹਿਲਪੁਰ : ਜਨਤਕ ਜਥੇਬੰਦੀਆਂ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਇੱਥੋਂ ਦੀ ਸਬਜ਼ੀ ਮੰਡੀ 'ਚ ਪੈਨਸ਼ਨਰ ਆਗੂ ਸਤਪਾਲ ਲੱਠ ਅਤੇ ਬਲਬੀਰ ਸਿੰਘ ਸੈਣੀ ਦੀ ਅਗਵਾਈ ਹੇਠ ਬਜਟ ਵਿਰੋਧੀ ਰੈਲੀ ਕੀਤੀ ਗਈ॥ਇਸ ਨੂੰ ਪੈਨਸ਼ਨਰ ਆਗੂ ਪਿਆਰਾ ਸਿੰਘ ਮੱਖਣ ਸਿੰਘ ਲੰਗੇਰੀ ਅਤੇ ਅਮਰਜੀਤ ਕੁਮਾਰ ਨੇ ਵੀ  ਸੰਬੋਧਨ ਕੀਤਾ।
ਜਲੰਧਰ : ਪਠਾਨਕੋਟ ਚੌਕ ਜਲੰਧਰ ਵਿਖੇ ਬਜਟ ਵਿਰੋਧੀ ਦਿਵਸ 'ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੇ ਸੂਬਾ ਸਕੱਤਰ ਭੈਣ ਨੀਲਮ ਘੁਮਾਣ ਅਤੇ ਸੀਟੀਯੂ ਆਗੂ ਹਰਮੁਨੀ ਸਿੰਘ ਨੇ ਸੰਬੋਧਨ ਕੀਤਾ।
ਘੁਮਾਣ : ਘੁਮਾਣ ਦੇ ਮੁਖ ਅੱਡੇ 'ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ। ਜਿਸ ਨੂੰ ਆਰਐਮਪੀਆਈ ਦੇ ਆਗੂ ਸਾਥੀ ਗੁਰਦਿਆਲ ਸਿੰਘ ਘੁਮਾਣ ਨੇ ਸੰਬੋਧਨ ਕੀਤਾ।
ਫਿਲੌਰ : ਪਿੰਡ ਬਿਲਗਾ 'ਚ ਆਰਐੱਮਪੀਆਈ ਵੱਲੋਂ ਪਿੰਡ 'ਚ ਮਾਰਚ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਅਤੇ ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਸੰਬੋਧਨ ਕੀਤਾ॥ਪੁਤਲਾ ਸਾੜਨ ਵੇਲੇ ਇਕੱਤਰ ਲੋਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਰਬਜੀਤ ਢੰਡਾ, ਸੁਰਿੰਦਰ ਮੰਗਾ, ਕੁਲਵੰਤ ਸਿੰਘ ਖਹਿਰਾ, ਕੁਲਵੰਤ ਬਿਲਗਾ, ਬਲਬੀਰ ਬੀਰੀ, ਕੁਲਦੀਪ ਬਿਲਗਾ, ਜੀਤਾ ਮੰਡ, ਕੁਲਵਿੰਦਰ ਪੁਆਦੜਾ, ਜਗਤਾਰ ਬਿਲਗਾ ਆਦਿ ਨੇ ਅਗਵਾਈ ਕੀਤੀ।
ਬਟਾਲਾ : ਬਟਾਲਾ ਵਿਖੇ ਆਰ ਐਮ ਪੀ ਆਈ ਵੱਲੋਂ ਬਜਟ ਵਿਰੋਧੀ ਦਿਵਸ 'ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ, ਜਿਸ ਦੀ ਅਗਵਾਈ ਪਾਰਟੀ ਦੇ ਤਹਿਸੀਲ ਕਮੇਟੀ ਮੈਂਬਰ ਮਾਨਾ ਮਸੀਹ ਬਾਲੇਵਾਲ, ਨਰਿੰਦਰ ਸਿੰਘ ਮੁਰੀਦਕੇ, ਅਵਤਾਰ ਸਿੰਘ ਨਾਗੀ ਅਤੇ ਸਿੰਦਾ ਛਿੰਥ ਨੇ ਸਾਂਝੇ ਤੌਰ 'ਤੇ ਕੀਤੀ॥ਸ਼ਹਿਰ ਵਿਚ ਮਾਰਚ ਕਰਕੇ ਕਮੇਟੀ ਘਰ ਚੌਂਕ ਵਿਚ ਮੋਦੀ ਸਰਕਾਰ ਦਾ ਪੂਤਲਾ ਫੂਕਿਆ ਗਿਆ ਅਤੇ ਇਸ ਰੋਸ ਪ੍ਰਦਰਸ਼ਨ ਨੂੰ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ ਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਸੰਬੋਧਨ ਕੀਤਾ।
ਪਠਾਨਕੋਟ : ਰੈਵੋਲਿਉਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ (ਆਰ.ਐਮ.ਪੀ.ਆਈ) ਦੇ ਸੱਦੇ 'ਤੇ ਕੇਂਦਰ ਸਰਕਾਰ ਵੱਲੋਂ ਗ਼ਰੀਬ ਵਿਰੋਧੀ, ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ, ਮੁਲਾਜ਼ਮ ਵਿਰੋਧੀ ਬਜਟ ਪੇਸ਼ ਕਰਨ ਤੇ ਤਿਲਕ ਰਾਜ ਜੈਣੀ ਤੇ ਮਾਸਟਰ ਪ੍ਰੇਮ ਸਾਗਰ ਅਤੇ ਹਰਜਿੰਦਰ ਸਿੰਘ (ਬਿੱਟੂ) ਦੀ ਅਗਵਾਈ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਪੁਰਾਣੀ ਐਸ.ਡੀ.ਐਮ. ਕੋਰਟ ਪਠਾਨਕੋਟ ਵਾਲੇ ਚੌਂਕ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਅੰਮ੍ਰਿਤਸਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਕੁਲਵੰਤ ਸਿੰਘ ਮੱਲੂਨੰਗਲ ਤੇ ਸੁਰਜੀਤ ਸਿੰਘ ਦੁਧਰਾਏ ਦੀ ਸਾਂਝੀ ਅਗਵਾਈ ਹੇਠ ਅੱਡਾ ਕੁੱਕੜਾਂਵਾਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੁਤਲਾ ਸਾੜਿਆ ਗਿਆ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਅੰਮ੍ਰਿਤਸਰ ਸ਼ਹਿਰੀ ਇਕਾਈ ਵਲੋਂ ਸ਼ਹਿਰੀ ਸਕੱਤਰ ਕਾਮਰੇਡ ਜਗਤਾਰ ਸਿੰਘ ਕਰਮਪੁਰਾ ਤੇ ਬਲਵਿੰਦਰ ਸਿੰਘ ਛੇਹਰਟਾ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੇਸ਼ ਕੀਤੇ ਗਏ ਆਮ ਬਜਟ 'ਤੇ ਨਿਰਾਸ਼ਾ ਜਤਾਉਂਦਿਆਂ ਬਜਟ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਪਾਰਟੀ ਦੇ ਸੂਬਾ  ਪ੍ਰਧਨ ਮੈਂਬਰ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ।
ਨੂਰਪੁਰ ਬੇਦੀ : ਬਜਟ ਵਿਰੋਧੀ ਦਿਵਸ ਮੌਕੇ ਆਰਐੱਮਪੀਆਈ ਵੱਲੋਂ ਤਹਿਸੀਲ ਸਕੱਤਰ ਅਵਤਾਰ ਸਿੰਘ ਮੂਸਾਪੁਰ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੁਤਲਾ ਫੂਕਣ ਮੌਕੇ ਇਕੱਤਰ ਜਨਸਮੂਹ ਨੂੰ ਸੋਮ ਸਿੰਘ, ਗੁਰਨੈਬ ਸਿੰਘ, ਡਾ. ਸੁਰਜੀਤ ਸਿੰਘ, ਵੇਦ ਪ੍ਰਕਾਸ਼ ਅਤੇ ਮਾ. ਅਮਰੀਕ ਸਿੰਘ ਨੇ ਸੰਬੋਧਨ ਕੀਤਾ।
ਖਡੂਰ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ (ਆਰ.ਐੱਮ.ਪੀ.ਆਈ.) ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਕੰਗ ਕਸਬੇ ਦੇ ਬੱਸ ਅੱਡੇ 'ਤੇ ਪੁਤਲਾ ਸਾੜਿਆ, ਜਿਸ ਦੀ ਅਗਵਾਈ ਡਾ: ਅਜੈਬ ਸਿੰਘ ਜਹਾਂਗੀਰ, ਹਰਜਿੰਦਰ ਸਿੰਘ, ਗੁਰਮੁਖ ਸਿੰਘ ਦੀਨੇਵਾਲ ਨੇ ਕੀਤੀ। ਇਸ ਮੌਕੇ ਆਰ.ਐੱਮ.ਪੀ.ਆਈ. ਦੇ ਸੂਬਾਈ ਆਗੂ ਮੁਖਤਾਰ ਸਿੰਘ ਮੱਲਾ ਨੇ  ਸੰਬੋਧਨ ਕੀਤਾ।
ਭਿੱਖੀਵਿੰਡ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਵਲੋਂ ਅੱਜ ਭਿੱਖੀਵੰਡ ਦੇ ਮੇਨ ਚੌਕ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ, ਜਿਸ ਦੀ ਅਗਵਾਈ ਹਰਜਿੰਦਰ ਸਿੰਘ ਚੂੰਘ, ਅਜੀਤ ਸਿੰਘ ਕੰਬੋਕੇ, ਅੰਗਰੇਜ਼ ਸਿੰਘ ਨਵਾਂ ਪਿੰਡ ਨੇ ਕੀਤੀ ) ਇਸ ਮੌਕੇ ਇਕੱਤਰ ਹੋਏ ਕਿਰਤੀ ਲੋਕਾਂ ਨੂੰ ਆਰ.ਐੱਮ.ਪੀ.ਆਈ. ਆਗੂ ਚਮਨ ਲਾਲ ਦਰਾਜਕੇ ਤੇ ਹੋਰਨਾ ਨੇ ਸੰਬੋਧਨ ਕੀਤਾ।
ਫਤਿਆਬਾਦ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐੱਮ.ਪੀ. ਆਈ. ਦੇ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਵਿਰੁਧ ਪਿੰਡ ਤੁੜ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ, ਜਿਸ ਦੀ ਅਗਵਾਈ ਰੇਸ਼ਮ ਸਿੰਘ ਫੈਲੋਕੇ, ਨਰਿੰਦਰ ਸਿੰਘ ਤੁੜ ਅਤੇ ਦਾਰਾ ਸਿੰਘ ਮੁੰਡਾਪਿੰਡ ਵਲੋਂ ਕੀਤੀ ਗਈ ) ਇਸ ਮੌਕੇ ਪਾਰਟੀ ਦੇ ਆਗੂ ਸੁਲੱਖਣ ਸਿੰਘ ਤੁੜ ਤੇ ਮਨਜੀਤ ਸਿੰਘ ਬੱਗੂ ਅਤੇ ਹੋਰਨਾ ਨੇ ਸੰਬੋਧਨ ਕੀਤਾ।
ਅਜਨਾਲਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ, ਤਹਿਸੀਲ ਕਮੇਟੀ ਮੈਂਬਰ ਸਤਨਾਮ ਸਿੰਘ ਚੱਕ ਔਲ ਤੇ ਹਰਜਿੰਦਰ ਸਿੰਘ ਸੋਹਲ ਦੀ ਸਾਂਝੀ ਅਗਵਾਈ 'ਚ ਪਾਰਟੀ ਦੇ ਕਾਰਕੁੰਨਾਂ ਤੇ ਹਮਦਰਦਾਂ ਨੇ ਅੱਧੀ ਦਰਜਨ ਦੇ ਕਰੀਬ ਸਰਹੱਦੀ ਪਿੰਡਾਂ 'ਚ ਕੇਂਦਰੀ ਮੋਦੀ ਸਰਕਾਰ ਦੇ ਬਜਟ ਨੂੰ ਕਿਸਾਨ, ਮਜਦੂਰ, ਮੁਲਾਜ਼ਮ ਤੇ ਆਮ ਲੋਕਾਂ ਦੇ ਵਿਰੋਧੀ ਕਰਾਰ ਦਿੰਦਿਆਂ ਜਥਾ ਮਾਰਚ ਕਰਨ ਉਪਰੰਤ ਸ਼ਹਿਰ ਦੇ ਬਾਹਰੀ ਤੇ ਸਰਹੱਦੀ ਪਿੰਡ ਤਲਵੰਡੀ ਰਾਏ ਦਾਦੂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੁਤਲਾ ਫੂਕ ਕੇ ਮੁਜਾਹਰਾ ਕੀਤਾ। ਜਥਾ ਮਾਰਚ ਤੇ ਮੁਜ਼ਾਹਰੇ ਦੌਰਾਨ ਕਾਰਕੁੰਨਾਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ।ਹੱਕੀ ਘੋਲਾਂ ਨੂੰ ਕੁਚਲਣ ਵਾਲੇ ਕਾਲੇ ਕਾਨੂੰਨਾਂ ਅਤੇ ਪਕੋਕਾ ਵਿਰੁੱਧ ਵਿਸ਼ਾਲ ਰੈਲੀਆਂ
ਕਾਲੇ ਕਾਨੂੰਨਾਂ ਵਿਰੁੱਧ ਜਨਤਕ ਜੱਥੇਬੰਦੀਆਂ ਦੇ ਤਾਲਮੇਲ ਫਰੰਟ ਪੰਜਾਬ ਦੇ ਸੱਦੇ 'ਤੇ 5 ਦਰਜਨ ਤੋਂ ਵਧੇਰੇ ਜਨਤਕ ਜੱਥੇਬੰਦੀਆਂ ਵੱਲੋਂ ਪ੍ਰਸਾਸ਼ਨ ਵੱਲੋਂ ਰੋਕਾਂ ਲਾਉਣ ਦੇ ਬਾਵਜੂਦ 16 ਫਰਵਰੀ ਨੂੰ ਬਰਨਾਲਾ ਅਤੇ 17 ਫਰਵਰੀ ਨੂੰ ਜਲੰਧਰ ਵਿਖੇ ਰੋਹ ਭਰਪੂਰ ਮਹਾਂ ਰੈਲੀਆਂ ਕੀਤੀਆਂ ਗਈ। ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਵੱਖ-ਵੱਖ ਤਬਕਿਆਂ ਵੱਲੋਂ ਕੀਤੇ ਜਾ ਰਹੇ ਹੱਕੀ ਸੰਘਰਸ਼ਾਂ ਤੇ ਲੋਕਾਂ ਦੇ ਜਮਹੂਰੀ ਤੇ ਸੰਵਿਧਾਨਕ ਹੱਕਾਂ ਨੂੰ ਕੁਚਲਣ ਲਈ ਪੰਜਾਬ ਨੂੰ ਪੁਲੀਸ ਰਾਜ 'ਚ ਤਬਦੀਲ ਕਰਨ ਖਾਤਰ ਕੈਪਟਨ ਸਰਕਾਰ ਵੱਲੋਂ ਲਿਆਂਦੇ ਗਏ ਅਤੇ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ਾਂ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਨ ਦਾ ਮਹਾਂਰੈਲੀ ਨੇ ਸੱਦਾ ਦਿੱਤਾ। ਮਹਾਂ ਰੈਲੀ 'ਚ ਮਾਝੇ-ਦੁਆਬੇ ਦੇ ਜ਼ਿਲ੍ਹਿਆਂ ਤੋਂ ਦਹਿ ਹਜ਼ਾਰਾਂ ਲੋਕ ਸ਼ਾਮਲ ਹੋਏ।  ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 'ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ' ਲੋਕਾਂ ਦੇ ਸਖਤ ਵਿਰੋਧ ਕਰਕੇ ਲਾਗੂ ਨਹੀਂ ਸੀ ਕੀਤਾ। ਉਸ ਵੇਲੇ ਹੁਣ ਵਾਲੀ ਸਰਕਾਰ ਦੇ ਆਗੂ ਉਸ ਕਾਨੂੰਨ ਦਾ ਵਿਰੋਧ ਕਰਨ ਦਾ ਵਿਖਾਵਾ ਵੀ ਕਰਦੇ ਰਹੇ ਹਨ ਪਰ ਆਪਣੀ ਸਰਕਾਰ ਬਣਦੇ ਸਾਰ ਹੀ ਇਹ ਕਾਨੂੰਨ ਲਾਗੂ ਕਰਕੇ ਉਹਨਾਂ ਆਪਣੇ ਹਕੀਕੀ ਲੋਕ ਵਿਰੋਧੀ ਚਿਹਰੇ ਤੋਂ ਪਰਦਾ ਹਟਾ ਦਿੱਤਾ ਹੈ । ਧਾਰਾ 144 ਦੀ ਦੁਰਵਰਤੋਂ ਕਰਕੇ ਜਲੰਧਰ, ਲੁਧਿਆਣਾ ਸਮੇਤ ਹੋਰ ਸ਼ਹਿਰਾਂ 'ਚ ਧਰਨੇ-ਮੁਜ਼ਾਹਰਿਆਂ ਲਈ ਥਾਵਾਂ ਤੈਅ ਕਰਨੀਆਂ ਕਾਲੇ ਕਾਨੂੰਨਾਂ ਦੀ ਕਰੂਰਤਾ ਹੈ। ਅਜਿਹੇ ਕਦਮ ਆਉਣ ਵਾਲੇ ਸਮੇਂ ਵਿੱਚ ਹਰ ਸੰਘਰਸ਼ਸ਼ੀਲ ਤਬਕੇ ਖ਼ਿਲਾਫ਼ ਚੁੱਕਣ ਲਈ ਹਾਕਮ ਰੱਸੇ ਪੈੜੇ ਵੱਟ ਰਹੇ ਹਨ।  ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਅਤੇ ਲੋਕਾਂ ਦੀਆਂ ਜਾਇਦਾਦਾਂ ਨੂੰ ਲੋਕਾਂ ਤੋਂ ਨਹੀਂ ਸਗੋਂ ਸਰਕਾਰਾਂ ਤੋਂ ਵੱਡਾ ਖਤਰਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਉੱਪਰ ਲਾਏ ਟੈਕਸਾਂ ਨਾਲ ਭਰੇ ਖਜ਼ਾਨੇ, ਪਬਲਿਕ ਅਦਾਰੇ ਜਿਨ੍ਹਾਂ ਵਿੱਚ ਸਕੂਲ, ਕਾਲਜ, ਬਿਜਲੀ ਘਰ, ਹਸਪਤਾਲ, ਰੇਲਾਂ, ਹਵਾਈ ਸੇਵਾਵਾਂ, ਸੜਕਾਂ, ਬੈਂਕ, ਬੀਮਾ ਖੇਤਰ ਅਤੇ ਜ਼ਮੀਨਾਂ, ਜੰਗਲ ਅਤੇ ਧਰਤੀ ਹੇਠਲੇ ਖਣਿਜ ਪਦਾਰਥ ਦੇਸੀ ਤੇ ਵਿਦੇਸ਼ੀ ਕੰਪਨੀਆਂ ਨੂੰ ਮੁਫ਼ਤ ਦੇ ਭਾਅ ਵੇਚ ਕੇ ਦੇਸ਼ ਅਤੇ ਦੇਸ਼ ਦੀ ਜਨਤਾ ਦਾ ਬਹੁਤ ਵੱਡਾ ਨੁਕਸਾਨ ਸਰਕਾਰਾਂ ਕਰ ਰਹੀਆਂ ਹਨ। ਕਰੋੜਾਂ, ਅਰਬਾਂ ਰੁ. ਦੇ ਮੋਦੀਆਂ, ਮਾਲਿਆਂ, ਅੰਬਾਨੀਆਂ, ਅਡਾਨੀਆਂ ਵੱਲੋਂ ਮਹਾਂ ਘੁਟਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅੰਨ੍ਹੇ ਮੁਨਾਫਿਆਂ ਨਾਲ ਆਫਰੇ ਕਾਰਪੋਰੇਟ ਘਰਾਣਿਆਂ ਦੇ ਅਰਬਾਂ-ਖਰਬਾਂ ਰੁ. ਕਰਜੇ ਹਰ ਸਾਲ ਮੁਆਫ ਕਰ ਦਿੱਤੇ ਜਾਂਦੇ ਹਨ। ਪ੍ਰੰਤੂ ਸੰਕਟ ਦੀ ਮਾਰ ਝੱਲ ਰਹੇ ਮਜ਼ਦੂਰ- ਕਿਸਾਨ ਪ੍ਰੀਵਾਰਾਂ ਨਾਲ ਵਾਰ-ਵਾਰ ਵਾਅਦੇ ਕਰਕੇ ਵੀ ਮੁੱਕਰਿਆ ਜਾਂਦਾ ਹੈ।  ਬੁਲਾਰਿਆਂ ਨੇ ਅੱਗੇ ਕਿਹਾ ਕਿ ਗੈਂਗਸਟਰਾਂ ਨੂੰ ਨਕੇਲ ਪਾਉਣ ਦੇ ਨਾਂ 'ਤੇ ਕੈਪਟਨ ਸਰਕਾਰ 'ਪੰਜਾਬ ਕੰਟਰੋਲ ਆਫ਼ ਆਰਗੇਨਾਈਜਡ ਕਰਾਈਮ ਐਕਟ (ਪਕੋਕਾ) ਨਾਂ ਦਾ ਇੱਕ ਨਵਾਂ ਕਾਲਾ ਕਾਨੂੰਨ ਲਿਆ ਰਹੀ ਹੈ ਪਰ ਅਸਲ ਵਿੱਚ ਇਹ ਬੇਇਨਸਾਫੀਆਂ, ਅੱਤਿਆਚਾਰਾਂ ਅਤੇ ਹਰ ਤਰ੍ਹਾਂ ਦੀ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਤੇ ਜਨਤਕ ਜੱਥੇਬੰਦੀਆਂ ਵਿਰੁੱਧ ਹੀ ਸੇਧਿਤ ਹੋਵੇਗਾ।  ਉਨ੍ਹਾਂ ਜੁਲਮ ਦਾ ਕੁਹਾੜਾ ਤੇਜ਼ ਹੋ ਜਾਣ ਤੋਂ ਬਚਣ ਲਈ ਸੰਘਰਸ਼ਸ਼ੀਲ ਲੋਕਾਂ ਨੂੰ ਸਾਂਝੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਕੇ ਉਪਰੋਕਤ 'ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ', ਪਕੋਕਾ, ਸੀ.ਆਰ.ਪੀ.ਸੀ. ਦੀ ਧਾਰਾ 295-ਏ 'ਚ ਕੀਤੀ ਹਾਲੀਆ ਸੋਧ ਰੱਦ ਕਰਵਾਉਣ ਅਤੇ ਧਾਰਾ 144, 107/51 ਅਤੇ ਧਾਰਾ 307 ਦੀ ਸ਼ਰੇਆਮ ਕੀਤੀ ਜਾ ਰਹੀ ਬੇਦਰੇਗ ਦੁਰਵਰਤੋਂ ਬੰਦ ਕਰਾਉਣ ਲਈ ਜੋਰਦਾਰ ਹੱਲਾ ਮਾਰਨ ਦਾ ਸੱਦਾ ਦਿੱਤਾ।ਲੁਧਿਆਣਾ ਵਿਖੇ ਪੱਕੀ ਦਫ਼ਾ 44 ਵਿਰੁੱਧ ਵਿਸ਼ਾਲ ਸਾਂਝੀ ਰੈਲੀ
ਵੱਖ ਵੱਖ ਜਥੇਬੰਦੀਆਂ ਵੱਲੋਂ ਜਮਹੂਰੀ ਹੱਕਾਂ ਤੇ ਸ਼ਹਿਰੀ ਆਜ਼ਾਦੀਆਂ ਨੂੰ ਦਬਾਉਣ ਲਈ ਅਣਮਿਥੇ ਸਮੇਂ ਲਈ ਲਾਈ ਦਫ਼ਾ 144 ਅਤੇ ਹੋਰ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਵਿਸ਼ਾਲ ਰੋਸ ਮੁਜ਼ਾਹਰਾ ਆਯੋਜਿਤ ਕੀਤਾ ਗਿਆ। ਇਸ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।
ਜ਼ਿਲ੍ਹੇ ਦੀਆਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਬੁੱਧੀਜੀਵੀਆਂ ਅਤੇ ਜਮਹੂਰੀ ਕਾਰਕੁਨਾਂ ਦੀਆਂ 70 ਤੋਂ ਵਧੇਰੇ ਜਮਹੂਰੀ ਜਨਤਕ ਜਥੇਬੰਦੀਆਂ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵੱਡੇ ਪੱਧਰ 'ਤੇ ਮੁਜ਼ਾਹਰਾ ਕੀਤਾ। ਉਨ੍ਹਾਂ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਥਿਤ ਕਾਲੇ ਕਾਨੂੰਨਾਂ ਦੀ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਜਿਹੇ ਤਾਨਾਸ਼ਾਹੀ ਫੁਰਮਾਨ ਅਤੇ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਗਏ ਤਾਂ ਹੋਰ ਤਿੱਖਾ ਸੰਘਰਸ਼ ਕਰਨਗੇ। ਇਸ ਤੋਂ ਪਹਿਲਾਂ ਭਾਈ ਬਾਲਾ ਚੌਂਕ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਤੋਂ ਡੀਸੀ ਦਫ਼ਤਰ ਤੱਕ ਪੈਦਲ ਮਾਰਚ ਕੀਤਾ ਗਿਆ। ਜਥੇਬੰਦੀਆਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾਰਾ 144 ਲਾ ਕੇ ਧਰਨੇ-ਮੁਜ਼ਾਹਰਿਆਂ 'ਤੇ ਅਣਮਿੱਥੇ ਸਮੇਂ ਲਈ ਲਾਈ ਰੋਕ ਤੁਰੰਤ ਰੱਦ ਕੀਤੀ ਜਾਵੇ। ਇਸ ਮੌਕੇ ਸੰਬੋਧਨ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਲੁਧਿਆਣਾ ਪ੍ਰਸ਼ਾਸਨ ਦਾ ਪੱਕੇ ਤੌਰ 'ਤੇ ਧਾਰਾ 144 ਲਾਉਣ ਦਾ ਨਿਰਦੇਸ਼ ਨਾ ਸਿਰਫ਼ ਗ਼ੈਰਜਮਹੂਰੀ ਅਤੇ ਨਾਗਰਿਕ ਆਜ਼ਾਦੀਆਂ ਨੂੰ ਕੁਚਲਣ ਵਾਲਾ ਹੈ, ਸਗੋਂ ਗ਼ੈਰਕਨੂੰਨੀ ਅਤੇ ਗੈਰ ਸੰਵਿਧਾਨਿਕ ਵੀ ਹੈ ਕਿਉਂਕਿ ਧਾਰਾ 144 ਨਿਸ਼ਚਿਤ ਸਮੇਂ (ਵੱਧ ਤੋਂ ਵੱਧ ਦੋ ਮਹੀਨੇ) ਲਈ ਹੀ ਲਾਈ ਜਾ ਸਕਦੀ ਹੈ। ਮੁਜਾਹਰੇ ਨੂੰ ਗੁਰਨਾਮ ਸਿੰਘ ਦਾਊਦ, ਪ੍ਰੋ. ਜਗਮੋਹਨ ਸਿੰਘ, ਡੀਪੀ ਮੌੜ, ਰਾਜਵਿੰਦਰ, ਤਰਸੇਮ ਜੋਧਾਂ, ਕਰਮਜੀਤ ਕੋਟਕਪੁਰਾ, ਕੰਵਲਜੀਤ ਖੰਨਾ, ਜਗਦੀਸ਼ ਚੰਦ, ਰਘਬੀਰ ਸਿੰਘ, ਹਰਜਿੰਦਰ ਸਿੰਘ, ਵਿਜੇ ਨਾਰਾਇਣ ਅਤੇ ਜਸਦੇਵ ਸਿੰਘ ਲਲਤੋਂ ਨੇ ਸੰਬਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਾਲੇ ਕਾਨੂੰਨਾਂ ਰਾਹੀਂ ਲੋਕਾਂ ਦੇ ਜਮਹੂਰੀ ਹੱਕਾਂ ਅਤੇ ਨਾਗਰਿਕ ਆਜ਼ਾਦੀਆਂ ਨੂੰ ਕੁਚਲਣ ਦੇ ਰਾਹ 'ਤੇ ਤੇਜ਼ੀ ਨਾਲ਼ ਅੱਗੇ ਵੱਧ ਰਹੀਆਂ ਹਨ। ਦੇਸ਼ ਦੇ ਸਰਮਾਏਦਾਰਾਂ ਅਤੇ ਸਾਮਰਾਜੀ ਹਾਕਮਾਂ ਵੱਲੋਂ ਲੋਕਾਂ ਖਿਲਾਫ਼ ਤਿੱਖਾ ਆਰਥਿਕ ਹਮਲਾ ਵਿੱਢਿਆ ਹੋਇਆ ਹੈ ਤੇ ਅਮੀਰੀ-ਗਰੀਬੀ ਦਾ ਪਾੜਾ ਫੈਲਦਾ ਹੀ ਜਾ ਰਿਹਾ ਹੈ। ।।ਦਿਹਾਤੀ ਮਜ਼ਦੂਰਾਂ ਦੇ ਧਰਨੇ
ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਵੱਲੋਂ ਸੂਬੇ ਦੇ ਸਾਰੇ ਬਲਾਕ ਦਫ਼ਤਰਾਂ ਮੂਹਰੇ 29 ਜਨਵਰੀ ਤੋਂ 2 ਫਰਵਰੀ ਤੱਕ ਰੋਸ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਗਿਆ ਸੀ। ਬਲਾਕ ਪੱਧਰ ਦੇ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ, ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜੇ ਗਏ।
ਭੇਜੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਕਿ ਦੇਸ਼ ਭਰ 'ਚ ਦਲਿਤਾਂ 'ਤੇ ਹੋ ਰਿਹਾ ਜਾਤੀ ਪਾਤੀ ਅੱਤਿਆਚਾਰ ਬੰਦ ਕੀਤਾ ਜਾਵੇ, ਵਾਹੀ ਯੋਗ ਜ਼ਮੀਨ, ਰਿਹਾਇਸ਼ੀ ਪਲਾਟ ਅਤੇ ਮਕਾਨ ਬਣਾਉਣ ਲਈ ਗਰਾਂਟਾਂ ਦਿੱਤੀਆਂ ਜਾਣ, ਮਨਰੇਗਾ ਅਧੀਨ ਸਾਰੇ ਪਰਿਵਾਰ ਨੂੰ ਸਾਰਾ ਸਾਲ 600 ਰੁਪਏ ਪ੍ਰਤੀ ਦਿਨ ਦੀ ਦਿਹਾੜੀ ਅਧੀਨ ਰੁਜ਼ਗਾਰ ਦਿੱਤਾ ਜਾਵੇ। ਬੁਢਾਪਾ-ਵਿਧਵਾ-ਅੰਗਹੀਣ-ਆਸ਼ਰਿਤ ਪੈਨਸ਼ਨਾਂ ਗੁਜ਼ਰਾਂ ਯੋਗ ਦਿੱਤੀਆਂ ਜਾਣ ਅਤੇ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣ।
ਰਿਪੋਰਟਾਂ :
ਬਟਾਲਾ : ਦਿਹਾਤੀ ਮਜ਼ਦੂਰ ਸਭਾ ਵੱਲੋਂ ਸੈਂਕੜੇ ਮਜ਼ਦੂਰਾਂ ਨੇ ਬੀ ਡੀ ਪੀ ਓ ਬਟਾਲਾ ਨੂੰ ਮੰਗ ਪੱਤਰ ਦਿੱਤਾ। ਇਸ ਵਫ਼ਦ ਦੀ ਅਗਵਾਈ ਗੁਰਦਿਆਲ ਸਿੰਘ ਘੁਮਾਣ ਨੇ ਕੀਤੀ। ਇਸ ਮੌਕੇ ਮੁਖਵੰਤ ਸਿੰਘ, ਮੁਖ਼ਤਾਰ ਸਿੰਘ ਭਾਗੋਵਾਲ, ਅਵਤਾਰ ਸਿੰਘ ਬਟਾਲਾ, ਗੁਰਨਾਮ ਸਿੰਘ, ਇੰਦਰਜੀਤ, ਜਸਵੰਤ ਸਿੰਘ, ਬਹਿਲੂਵਾਲ ਨਾਨਕ ਸਿੰਘ, ਭਜਨ ਮਸੀਹ, ਪ੍ਰਮਜੀਤ ਕੌਰ ਬੱਲੋਵਾਲ, ਸੁਰਜੀਤ ਕੌਰ ਤੇ ਵੱਡੀ ਗਿਣਤੀ ਵਿੱਚ ਹੋਰ ਸਾਥੀ ਹਾਜ਼ਰ ਸਨ।
ਝਬਾਲ : ਦਿਹਾਤੀ ਮਜ਼ਦੂਰ ਸਭਾ ਵੱਲੋਂ ਬੀ ਡੀ ਪੀ ਓ ਗੰਡੀਵਿੰਡ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਤੇ ਸਰਕਾਰ ਦੇ ਨਾਂਅ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਆਗੂਆਂ ਨੇ ਸਰਕਾਰ ਕੋਲੋਂ ਦੇਸ਼ ਵਿੱਚ ਜਾਤ-ਪਾਤ ਦੇ ਅੱਤਿਆਚਾਰਾਂ ਉੱਪਰ ਰੋਕ ਲਗਾਉਣ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਤਰਾਂ ਕਰਨ ਵਾਲਿਆਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਨਵੇਂ ਸਿਰਿਓਂ ਜ਼ਿੰਦਗੀ ਜਿਉਣ ਲਈ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਬੀ ਡੀ ਪੀ ਓ ਗੰਡੀਵਿੰਡ ਨੇ ਮੰਗ ਪੱਤਰ ਪ੍ਰਾਪਤ ਕੀਤਾ ਤੇ ਸਰਕਾਰ ਨੂੰ ਜਲਦੀ ਭੇਜਣ ਦਾ ਭਰੋਸਾ ਦਿੱਤਾ, ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ ਵਿਚ ਮਾਰੇ ਜਾ ਰਹੇ ਧਰਨਿਆਂ ਦੀ ਕੜੀ ਤਹਿਤ ਮੰਡੀ ਲੱਖੇਵਾਲੀ ਤਹਿਸੀਲ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਮਜ਼ਦੂਰਾਂ ਨੇ ਹਿੱਸਾ ਲਿਆ। ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਵਿੱਤ ਸਕੱਤਰ ਜਸਵਿੰਦਰ ਸਿੰਘ ਸੰਗੂਧੌਣ, ਜ਼ਿਲ੍ਹਾ ਆਗੂ ਕਰਮ ਸਿੰਘ ਮਦਰੱਸਾ ਨੇ ਸੰਬੋਧਨ ਕੀਤਾ।
ਨਕੋਦਰ : ਦਿਹਾਤੀ ਮਜ਼ਦੂਰ ਸਭਾ ਵੱਲੋਂ ਅੱਜ ਬਲਾਕ ਦਫ਼ਤਰ ਨਕੋਦਰ ਅੱਗੇ ਧਰਨਾ ਦੇਣ ਉਪਰੰਤ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ  ਸਭਾ ਦੇ ਸਭਾ ਦੇ ਸੂਬਾ ਪ੍ਰਨਾਨ ਸਾਥੀ ਦਰਸ਼ਨ ਨਾਹਰ ਅਤੇ ਸੂਬਾਈ ਆਗੂ ਨਿਰਮਲ ਆਧੀ ਤੋਂ ਬਿਨਾਂ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਬੀਡੀਪੀਓ ਨਕੋਦਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਫਿਲੌਰ : ਦਿਹਾਤੀ ਮਜ਼ਦੂਰ ਸਭਾ ਵੱਲੋਂ ਬਲਾਕ ਦਫ਼ਤਰ ਰੁੜਕਾ ਕਲਾਂ ਅੱਗੇ ਧਰਨਾ ਦੇਣ ਉਪਰੰਤ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਤਹਿਸੀਲ ਸਕੱਤਰ ਮੇਜਰ ਫਿਲੌਰ ਬਨਾਰਸੀ ਦਾਸ ਘੁੜਕਾ, ਅਮਿੱਤ ਨੰਗਲ, ਤਰਸੇਮ ਰੁੜਕਾ , ਜੀਤਾ ਰੁੜਕੀ ਪਿਆਰੀ ਅਤੇ ਰਣਜੀਤ ਕੌਰ ਰੁੜਕਾ ਨੇ ਵੀ ਸੰਬੋਧਨ ਕੀਤਾ।
ਘਰੋਟਾ : ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਬਲਾਕੇ ਦਫ਼ਤਰ ਅੱਗੇ ਬਚਨ ਲਾਲ 'ਤੇ ਰਤਨ ਰਾਜ ਦੀ ਪ੍ਰਧਾਨਗੀ ਹੇਠ ਦਿਹਾਤੀ ਮਜ਼ਦੂਰਾਂ ਨੇ ਰੋਹ ਭਰਪੂਰ ਧਰਨਾ ਦਿੱਤਾ। ਇਸ ਧਰਨੇ ਦੌਰਾਨ ਵੱਡੀ ਗਿਣਤੀ 'ਚ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਲਾਲ ਚੰਦ ਕਟਾਰੂਚੱਕ ਨੇ ਸੰਬੋਧਨ ਕੀਤਾ। ਬਲਾਕ ਘਰੋਟਾ ਦੇ ਬੀਡੀਪੀਓ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਨਰੋਟ ਜੈਮਲ ਸਿੰਘ ਵਿਖੇ ਬੀਡੀਪੀਓ ਦਫ਼ਤਰ ਅੱਗੇ ਧਰਨਾ ਲਾਇਆ। ਇਸ ਮੌਕੇ ਬੀਡੀਪੀਓ ਰਾਹੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਧਰਨੇ ਨੂੰ  ਸਭਾ ਦੇ ਸੂਬਾਈ ਆਗੂ ਕਾ. ਲਾਲ ਚੰਦ ਕਟਾਰੂਚੱਕ, ਜਨਕ ਰਾਜ, ਡਾ. ਸਵਰਨ ਸਿੰਘ ਤੇ ਹੋਰਨਾ ਨੇ ਵੀ ਸੰਬੋਧਨ ਕੀਤਾ।
ਰਈਆ : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਤਹਿਸੀਲ ਪ੍ਰਧਾਨ ਪਲਵਿੰਦਰ ਸਿੰਘ ਮਹਿਰਮਪੁਰ ਤੇ ਦਵਿੰਦਰ ਸਿੰਘ ਵਡਾਲਾ, ਸ਼ਿੰਗਾਰਾ ਸਿੰਘ ਸੁਧਾਰ ਦੀ ਪ੍ਰਧਾਨਗੀ ਹੇਠ ਬਲਾਕ ਬੀ.ਡੀ.ਪੀ.ਓ.ਦਫ਼ਤਰ ਵਿਚ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਮਜ਼ਦੂਰਾਂ ਅਤੇ ਔਰਤਾਂ ਨੇ ਹਿੱਸਾ ਲਿਆ। ਧਰਨੇ ਨੂੰ ਸੂਬਾਈ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ ਤੇ ਸੂਬਾ ਕਮੇਟੀ ਮੈਂਬਰ ਗੁਰਨਾਮ ਸਿੰਘ ਭਿੰਡਰ ਤੋਂ ਇਲਾਵਾ ਹੋਰਨਾ  ਆਗੂਆਂ ਨੇ ਸੰਬੋਧਨ ਕੀਤਾ।
ਸ਼੍ਰੀ ਹਰਗੋਬਿੰਦਪੁਰ : ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਅੱਜ ਇੱਥੇ ਬਲਾਕ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ।
ਕਾਹਨੂੰਵਾਲ : ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਅੱਜ ਬਲਾਕ ਕਾਹਨੂੰਵਾਨ ਵਿੱਖੇ ਜੋਹਨ ਭੈਣੀ ਮੀਆਂ ਖਾਂ ਅਤੇ ਨੀਲਮ ਘੁਮਾਣ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਉਪਰੰਤ ਮੰਗ ਪੱਤਰ ਦਿੱਤਾ ਗਿਆ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਘੁਮਾਣ ਨੇ ਕਿਹਾ ਕਿ ਮਜ਼ਦੂਰਾਂ ਤੇ ਹੋ ਰਹੇ ਪੁਲਿਸ ਜਬਰ ਨੂੰ ਠੱਲ੍ਹ ਪਾਈ ਜਾਵੇ, ਦਲਿਤਾਂ ਉੱਪਰ ਜਾਤ ਅਧਾਰਿਤ ਜਬਰ ਬੰਦ ਕੀਤਾ ਜਾਵੇ।
ਸੰਗਤ ਮੰਡੀ : ਦਿਹਾਤੀ ਮਜ਼ਦੂਰ ਸਭਾ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਦੇ ਸੱਦੇ 'ਤੇ ਇਕੱਤਰ ਹੋਏ ਸੈਂਕੜੇ ਬੇ-ਜ਼ਮੀਨ ਮਜ਼ਦੂਰਾਂ, ਜਿਨ੍ਹਾਂ 'ਚ ਭਾਰੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ ਨੇ ਅੱਜ ਸਥਾਨਕ ਬੀਡੀਪੀਓ ਦਫ਼ਤਰ ਮੂਹਰੇ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਨੂੰ ਸਭਾ ਦੇ ਸੂਬਾਈ ਵਿੱਤ ਸਕੱਤਰ ਮਹੀਪਾਲ, ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਸੂਬਾਈ ਆਗੂ ਪ੍ਰਕਾਸ਼ ਸਿੰਘ, ਗੁਰਜੰਟ ਸਿੰਘ, ਸੁਰਜੀਤ ਸਿੰਘ ਪੱਕਾ, ਦਰਸ਼ਨ ਸਿੰਘ ਬਾਜਕ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਭੋਲਾ ਸਿੰਘ ਕਾਲਝਰਾਣੀ ਅਤੇ ਹੋਰਨਾ ਨੇ ਸੰਬੋਧਨ ਕੀਤਾ।ਕੇਂਦਰ ਵਿਚ ਕੰਮ ਕਰਦੀਆਂ ਸਾਂਝੀਆਂ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਪੂਰੇ ਭਾਰਤ ਵਿਚ ਜ਼ਿਲ੍ਹਾ ਹੈਡਕੁਆਰਟਰਾਂ ਉੱਤੇ 30 ਜਨਵਰੀ 2018 ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਸੱਤਿਆਗ੍ਰਹਿ ਕਰਕੇ ਵੱਡੀ ਗਿਣਤੀ ਵਿਚ ਜੇਲ੍ਹਾਂ ਭਰਨ ਵਾਸਤੇ ਪੇਸ਼ ਹੋਣ ਦੇ ਫ਼ੈਸਲੇ ਦੀ ਲੜੀ ਵਿਚ ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਖੇ ਕਿਰਤੀਆਂ ਨੇ ਏਟਕ,ਸੀਟੂ ਅਤੇ ਸੀ.ਟੀ.ਯੂ. ਪੰਜਾਬ ਦੇ ਸਾਂਝੇ ਬੈਨਰ ਹੇਠ ਡੀ.ਸੀ. ਦਫ਼ਤਰਾਂ ਅੱਗੇ ਵਿਸ਼ਾਲ ਰੋਸ ਮੁਜ਼ਾਹਰੇ ਕੀਤੇ। ਸੱਤਿਆਗ੍ਰਹਿ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਉਪਰੋਕਤ ਸੰਗਠਨਾਂ ਦੇ ਬੁਲਾਰਿਆਂ ਨੇ ਕਿਹਾ ਕਿ ਦੇਸ਼ ਅੰਦਰ ਨਿੱਜੀਕਰਨ, ਸੰਸਾਰੀਕਰਨ, ਤੇ ਉਦਾਰੀਕਰਨ ਦੀਆਂ ਨੀਤੀਆਂ ਕਾਰਨ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਮਿਹਨਤੀ ਲੋਕਾਂ ਦੀਆਂ ਜੀਵਨ ਹਾਲਤਾਂ ਲਗਾਤਾਰ ਹੇਠਾਂ ਡਿਗ ਰਹੀਆਂ ਹਨ। ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸਹੂਲਤਾਂ ਤੇ ਰੁਜ਼ਗਾਰ ਮਿਲਣਾ ਤਾਂ ਦੂਰ ਦੀ ਗਲ, ਸਾਫ਼ ਪੀਣ ਯੋਗ ਪਾਣੀ ਤੋਂ ਵੀ ਲੋਕ ਵਾਂਝੇ ਹੋ ਗਏ ਹਨ। ਵਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮਹੌਲ ਵਿਚ ਗ਼ਰੀਬੀ ਤੇ ਅਮੀਰੀ ਦਾ ਪਾੜਾ ਦਿਨੋ-ਦਿਨ ਵਧ ਰਿਹਾ ਹੈ। ਇਨ੍ਹਾਂ ਹਾਲਤਾਂ ਵਿਚ ਹਿੰਦੁਸਤਾਨ ਦਾ ਮਿਹਨਤਕਸ਼ ਕਿਰਤੀ ਸੱਤਿਆਗ੍ਰਹਿ ਕਰਨ ਵਾਸਤੇ ਮਜਬੂਰ ਹੋ ਗਿਆ ਹੈ ਮਿਹਨਤਕਸ਼ ਤੇ ਕਿਰਤੀ ਨੂੰ ਜਿਉਂਦੇ ਰਹਿਣ ਵਾਸਤੇ ਉਸ ਦੀ ਘੱਟੋ-ਘਟ ਤਨਖ਼ਾਹ 18,000/- ਰੁਪਏ ਪ੍ਰਤੀ ਮਹੀਨਾ, 3,000/- ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਜਨਤਕ ਵੰਡ ਪ੍ਰਣਾਲੀ ਯਕੀਨੀ ਬਣਾਉਣਾ, ਉਸਾਰੀ ਕਾਨੂੰਨ ਤਹਿਤ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ, ਰੀਨੀਊਲ ਅਤੇ ਲਾਭਪਾਤਰੀ ਸਕੀਮਾਂ ਨੂੰ ਲਾਗੂ ਕਰਨ ਵਾਸਤੇ ਆਨ-ਲਾਈਨ ਦੇ ਨਾਲ-ਨਾਲ ਆਫ਼-ਲਾਈਨ ਵੀ ਜਾਰੀ ਰੱਖਣਾ, ਗੈਰ ਜਥੇਬੰਦ ਕਾਮਿਆਂ ਤੇ ਘਰੇਲੂ ਔਰਤਾਂ ਵਾਸਤੇ ਸਮਾਜਿਕ ਸੁਰੱਖਿਆ ਬੋਰਡ ਦਾ ਗਠਨ ਕਰਕੇ ਬਣਦੇ ਲਾਭ ਦੇਣੇ, ਮਨਰੇਗਾ ਸਕੀਮ ਅੰਦਰ ਕੰਮ ਕਰਦੇ ਮਜ਼ਦੂਰਾਂ ਦੀ ਘੱਟੋ-ਘਟ 600/- ਰੁਪਏ ਦਿਹਾੜੀ ਆਦਿ ਮੰਗਾਂ ਅੱਜ ਦੀ ਪਹਿਲੀ ਲੋੜ ਹੈ। ਉਪਰੋਕਤ ਇਕੱਠਾਂ ਨੂੰ ਸੀ.ਟੀ.ਯੂ. ਵਲੋਂ ਸਰਵ ਸਾਥੀ ਨੱਥਾ ਸਿੰਘ, ਸ਼ਿਵ ਕੁਮਾਰ, ਸੁਭਾਸ਼ ਸ਼ਰਮਾ, ਜਗਤਾਰ ਸਿੰਘ ਕਰਮਪੁਰਾ, ਜਸਵੰਤ ਬੁਟਰ ਅਤੇ ਡਾ. ਬਲਵਿੰਦਰ ਸਿੰਘ ਛੇਹਰੱਟਾ ਨੇ ਵੀ ਸੰਬੋਧਨ ਕੀਤਾ।ਜਮਹੂਰੀ ਕਿਸਾਨ ਸਭਾ ਵਲੋਂ ਵਿਸ਼ਾਲ ਲਾਮਬੰਦੀ
ਜਮਹੂਰੀ ਕਿਸਾਨ ਸਭਾ ਵਲੋਂ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿਚਲੇ ਤਹਿਸੀਲ ਹੈਡਕੁਆਰਟਰਾਂ ਵਿਖੇ ਰੋਹ ਭਰਪੂਰ ਧਰਨੇ ਮਾਰ ਕੇ ਐਸ ਡੀ ਐਮਜ਼ ਰਾਹੀਂ ਪੰਜਾਬ ਸਰਕਾਰ ਨੂੰੂ ਮੰਗ ਪੱਤਰ ਦਿੱਤੇ ਗਏ। ਸ੍ਰਮੂਹ ਰੋਸ ਐਕਸ਼ਨਾਂ ਵਿਚ ਮੰਗ ਕੀਤੀ ਗਈ ਕਿ 10 ਏਕੜ ਤੱਕ ਦੀ ਮਾਲਕੀ ਵਾਲੇ ਸਾਰੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ ਕੀਤੇ ਜਾਣ, ਲਾਗਤ ਕੀਮਤਾਂ ਸਖਤੀ ਨਾਲ ਘੱਟ ਕੀਤੀਆਂ ਜਾਣ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ ਫਸਲਾਂ ਦਾ ਲਾਗਤ ਨਾਲੋਂ ਡੇਢ ਗੁਣਾਂ ਭਾਅ ਯਕੀਨੀ ਬਣਾਇਆ ਜਾਵੇ, ਖੇਤੀ ਖੋਜਾਂ, ਬੀਜਾਂ ਸਿੰਚਾਈ, ਯੂਨੀਵਰਸਿਟੀਆਂ, ਰਿਸਰਚ ਕੇਂਦਰਾਂ ਲਈ ਕੇਂਦਰੀ ਫੰਡਾਂ 'ਚ ਲੋੜ ਅਨੁਸਾਰ ਵਾਧਾ ਕੀਤਾ ਜਾਵੇ, ਨਿੱਤ ਵਾਪਰਦੀਆਂ ਖੁਦਕੁਸ਼ੀਆਂ ਰੋਕਣ ਲਈ ਖੇਤੀ ਨੂੰ ਲਾਹੇਵੰਦਾਂ ਧੰਦਾ ਬਣਾਇਆ ਜਾਵੇ। ਅਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਬਾਰਡਰ ਪਾਰਲੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਯੋਗ ਹੱਲ ਕੀਤਾ ਜਾਵੇ। ਵੱਖੋਂ ਵੱਖ ਥਾਈਂ ਹੋਏ ਰੋਸ ਐਕਸ਼ਨਾਂ ਨੂੰ ਸਰਵਸਾਥੀ ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਸੰਧੂ, ਰਘਬੀਰ ਸਿੰਘ ਪਕੀਵਾਂ, ਪਰਗਟ ਸਿੰਘ ਜਾਮਾਰਾਏ, ਭੀਮ ਸਿੰਘ ਆਲਮਪੁਰ, ਰਤਨ ਸਿੰਘ ਰੰਧਾਵਾ, ਮਲਕੀਅਤ ਸਿੰਘ ਵਜੀਦਕੇ, ਛੱਜੂ ਰਾਮ ਰਿਸ਼ੀ, ਮਨੋਹਰ ਸਿੰਘ ਗਿੱਲ, ਸੰਤੋਖ ਸਿੰਘ ਬਿਲਗਾ, ਰਾਮ ਸਿੰਘ ਕੈਮਵਾਲਾ, ਦਵਿੰਦਰ ਸਿੰਘ ਕੱਕੋਂ, ਰਘਬੀਰ ਸਿੰਘ ਬੈਨੀਪਾਲ, ਕੁਲਵੰਤ ਸਿੰਘ ਕਿਰਤੀ, ਸ਼ੀਤਲ ਸਿੰਘ ਤਲਵੰਡੀ, ਅਰਸਾਲ ਸਿੰਘ ਸੰਧੂ, ਦਲਜੀਤ ਸਿੰਘ ਦਿਆਲਪੁਰਾ, ਮੁਖਤਿਆਰ ਸਿੰਘ ਮੱਲ੍ਹਾ ਅਤੇ ਹੋਰਨਾਂ ਨੇ ਸੰਬੋਧ ਕੀਤਾ ਅਤੇ ਐਲਾਨ ਕੀਤਾ ਕਿ ਕੇਂਦਰੀ ਬਜਟ ਤਜ਼ਵੀਜ਼ਾਂ ਖਿਲਾਫ, ਖੇਤੀ ਸਬਸਿਡੀਆਂ ਦੀ ਕਟੌਤੀ ਖਿਲਾਫ਼ ਅਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰਨ ਦੀਆਂ ਸਾਜਿਸ਼ਾਂ ਖਿਲਾਫ਼ ਆਉਣ ਵਾਲੇ ਸਮੇਂ 'ਚ ਵਿਸ਼ਾਲ ਲਾਮਬੰਦੀ ਕੀਤੀ ਜਾਵੇਗੀ।ਥਰਮਲ ਪਲਾਂਟ ਬੰਦ ਕਰਨ ਖਿਲਾਫ ਮੁਜ਼ਹਾਰੇ
ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐੱਮਓ) ਦੀ ਬਠਿੰਡਾ ਜ਼ਿਲ੍ਹਾ ਇਕਾਈ ਵੱਲੋਂ ਅੱਜ ਥਰਮਲ ਨੂੰ ਬੰਦ ਕੀਤੇ ਜਾਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਚੇਤਨਾ ਮਾਰਚ ਕੱਢਿਆ ਗਿਆ। ਇਸ ਚੇਤਨਾ ਮਾਰਚ ਤੋਂ ਪਹਿਲਾਂ ਇਹ ਜਥੇਬੰਦੀਆਂ ਡਾ. ਬੀ.ਆਰ. ਅੰਬੇਦਕਰ ਪਾਰਕ ਵਿੱਚ ਇਕੱਠੀਆਂ ਹੋਈਆਂ ਅਤੇ ਇੱਥੋਂ ਮਾਰਚ ਸ਼ੁਰੂ ਕਰਕੇ ਜੀਟੀ ਰੋਡ ਹੁੰਦਾ ਹੋਇਆ ਵੱਖ ਵੱਖ ਬਾਜ਼ਾਰਾਂ ਵਿੱਚ ਦੀ ਕੱਢਿਆ ਗਿਆ। ਇਸ ਮੌਕੇ ਪ੍ਰਕਾਸ਼ ਸਿੰਘ ਪਾਸ਼ਾ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨਾ ਬੜਾ ਮੰਦਭਾਗਾ ਹੈ। ਥਰਮਲ ਬੰਦ ਹੋਣ ਕਾਰਨ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦਾ ਸਰਕਾਰ ਵੱਲੋਂ ਲਿਆ ਗਿਆ ਲੋਕ ਵਿਰੋਧੀ ਫ਼ੈਸਲਾ ਵਾਪਸ ਲਿਆ ਜਾਵੇ, ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਸਮੀਖਿਆ ਮਗਰੋਂ ਰੱਦ ਕੀਤੇ ਜਾਣ ਅਤੇ ਸਾਰੇ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਬਹਾਲ ਕਰਕੇ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸਾਥੀ ਮਹੀਪਾਲ, ਮਿੱਠੂ ਸਿੰਘ ਘੁੱਦਾ, ਜਮਹੂਰੀ ਕਿਸਾਨ ਸਭਾ ਦੇ ਸੰਪੂਰਨ ਸਿੰਘ, ਦਰਸ਼ਨ ਸਿੰਘ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਤਪਾਲ ਗੋਇਲ, ਮਲਕੀਤ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਗੁਰਦੀਪ ਸਿੰਘ ਬਰਾੜ, ਹੰਸ ਰਾਜ ਬੀਜਵਾ, ਮੱਖਣ ਸਿੰਘ ਖਣਗਵਾਲ, ਰਾਜ ਕਿਸ਼ੋਰ ਦੇ ਇਲਾਵਾ ਛੱਜੂ ਰਾਮ ਰਿਸ਼ੀ, ਲਾਲ ਚੰਦ, ਕਰਮਜੀਤ ਬੀਹਲਾ, ਮਲਕੀਤ ਸਿੰਘ ਵਜੀਦਕੇ, ਜਗਜੀਤ ਸਿੰਘ ਜੱਸੋਆਣਾ, ਗੁਰਤੇਜ ਸਿੰਘ ਹਰੀਨੌ, ਹਰਜੀਤ ਸਿੰਘ ਮਦਰੱਸਾ, ਕ੍ਰਿਸ਼ਨ ਲਾਲ, ਭੋਲਾ ਸਿੰਘ ਕਲਾਲ ਮਾਜਰਾ ਤੇ ਹੋਰ ਮੌਜੂਦ ਸਨ।ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ ਰੁਜ਼ਗਾਰ ਦਫ਼ਤਰਾਂ ਅੱਗੇ ਧਰਨੇ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਨੌਜਵਾਨਾਂ ਤੇ ਵਿਦਿਆਰਥੀਆਂ ਨਾਲ ਕੀਤੇ ਵਾਅਦੇ ਹਰ ਘਰ ਸਰਕਾਰੀ ਨੌਕਰੀ, 2500 ਰੁਪਏ ਬੇਰੁਜ਼ਗਾਰੀ ਭੱਤਾ, ਨਸ਼ਾ ਮੁਕਤ ਪੰਜਾਬ, ਸਮਾਰਟ ਫੋਨ, ਦਲਿਤ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ, ਬਸ ਪਾਸ ਸਹੂਲਤ, ਮੁਫਤ ਵਿੱਦਿਆ ਤੇ ਸਿਹਤ ਸਹੁੂਲਤਾਂ ਦੇਣ ਦੇ ਵਾਅਦੇ ਕੀਤੇ ਸਨ ਅਤੇ ਗੁਟਕਾ ਸਾਹਿਬ ਦੇ ਉਪਰ ਹੱਥ ਰੱਖ ਕੇ ਕਸਮਾਂ ਵੀ ਖਾਂਦੀਆਂ ਸਨ ਪਰ ਰਾਜਸੱਤਾ ਮਿਲਣ ਤੋਂ ਬਾਅਦ ਕੈਪਟਨ ਸਰਕਾਰ ਇਨ੍ਹਾਂ ਵਾਅਦਿਆਂ ਨੂੰ ਲਾਗੂ ਨਹੀਂ ਕਰ ਰਹੀ ਉਲਟਾ ਵਾਅਦੇ ਭੁੱਲ ਚੁੱਕੀ ਹੈ। ਕੈਪਟਨ ਸਰਕਾਰ ਵੀ ਮੋਦੀ ਸਰਕਾਰ ਵਾਂਗ ਜੁਮਲੇਬਾਜ ਸਾਬਿਤ ਹੋਈ ਹੈ। ਇਨ੍ਹਾਂ ਚੋਣ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ 15 ਜਨਵਰੀ ਤੋਂ ਲੈ ਕੇ 31 ਜਨਵਰੀ ਪੰਜਾਬ ਦੇ 10 ਰੁਜ਼ਗਾਰ ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ ਗਏ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜੇ ਗਏ। ਰੁਜ਼ਗਾਰ ਦਫਤਰਾਂ ਅੱਗੇ ਫਿਲੌਰ, ਪਠਾਨਕੋਟ, ਬਟਾਲਾ, ਅਜਨਾਲਾ, ਤਰਨਤਾਰਨ, ਲੁਧਿਆਣਾ, ਫਰੀਦਕੋਟ, ਨਕੋਦਰ, ਬਾਬਾ ਬਕਾਲਾ, ਪੱਟੀ ਆਦਿ ਵਿਖੇ ਮਾਰੇ ਗਏ ਧਰਨਿਆਂ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਲ ਸ਼ਮਸ਼ੇਰ ਸਿੰਘ ਬਟਾਲਾ, ਅਜੈ ਫਿਲੌਰ ਪ੍ਰੈਸ ਸਕੱਤਰ, ਰਵੀ ਕੁਮਾਰ ਕਟਾਰੂਚੱਕ, ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁਧਰਾਏ, ਹਰਨੇਕ ਸਿੰਘ ਗੁੱਜਰਵਾਲ, ਜਤਿੰਦਰ ਕੁਮਾਰ, ਸਿਮਰਜੀਤ ਸਿੰਘ ਬਰਾੜ ਸੁਲੱਖਣ ਸਿੰਘ ਤੁੜ, ਮਨਜਿੰਦਰ ਸਿੰਘ ਢੇਸੀ, ਮੱਖਣ ਫਿਲੌਰ, ਤਸਵੀਰ ਸਿੰਘ ਖਿਲਚੀਆਂ, ਗੁਰਦੀਪ ਸਿੰਘ ਬੇਗਮਪੁਰ, ਦਲਵਿੰਦਰ ਕੁਲਾਰ, ਮਨਦੀਪ ਕੌਰ ਸ਼ਕਰੀ, ਸੁਖਵੇਦ ਸਿੰਘ ਜਵੰਦਾ, ਸੁਰੇਸ਼ ਕੁਮਾਰ ਸਮਾਣਾ ਅਤੇ ਕਰਮਬੀਰ ਸਿੰਘ ਪੱਖੋਕੇ ਆਦਿ ਆਗੂਆਂ ਨੇ ਸੰਬੋਧਨ ਕੀਤਾ।ਜਨਵਾਦੀ ਇਸਤਰੀ ਸਭਾ ਦੀਆਂ ਸਰਗਰਮੀਆਂ
ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਭੈਣੀ ਮੀਆਂ ਖਾਂ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਜਨਰਲ ਸਕੱਤਰ ਨੀਲਮ ਘੁਮਾਣ ਨੇ ਕੀਤੀ। ਇਸ ਮੀਟਿੰਗ ਵਿੱਚ ਹਾਜ਼ਰ ਔਰਤਾਂ ਤੇ ਮਜ਼ਦੂਰ ਵਰਗ ਨੇ ਪੰਜਾਬ ਸਰਕਾਰ ਖ਼ਿਲਾਫ਼ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਉਂਦਿਆ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਔਰਤਾਂ ਤੇ ਗ਼ਰੀਬ ਵਰਗ ਨੂੰ ਦਰਪੇਸ਼ ਮੁਸ਼ਕਲਾਂ ਦਾ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ। ਬੀਬੀ ਨੀਲਮ ਘੁਮਾਣ ਨੇ ਕਿਹਾ ਕਿ ਔਰਤਾਂ ਉੱਪਰ ਸਮਾਜਕ ਜਬਰ ਜਾਰੀ ਹੈ। ਦਲਿਤ ਔਰਤਾਂ 'ਤੇ ਜ਼ੁਲਮ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਗਾਂ ਨੂੰ ਇਨਸਾਫ਼ ਦਿਵਾਉਣ ਲਈ ਉਹ ਸੂਬਾ ਪੱਧਰ 'ਤੇ ਔਰਤਾਂ ਤੇ ਦਲਿਤਾਂ ਨੂੰ ਲਾਮਬੰਦ ਕਰਨਗੇ। ਹੋਰ ਭਰਾਤਰੀ ਜਥੇਬੰਦੀਆਂ ਨੂੰ ਵੀ ਨਾਲ ਲਿਆ ਜਾਵੇਗਾ। ਕੌਮਾਂਤਰੀ ਇਸਤਰੀ ਦਿਵਸ 'ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਮੌਕੇ ਕਾਮਰੇਡ ਗੁਰਦਿਆਲ ਸਿੰਘ, ਜੋਹਨ ਮਸੀਹ, ਰਾਜਨ ਸਹੋਤਰਾ, ਵਿਲੀਅਮ, ਹਜੂਰ, ਜੀਤਾ, ਮੋਨੂੰ, ਮੀਨੂੰ, ਪਰਮਜੀਤ, ਬਿੰਦੂ ਦਰਸ਼ਨਾ, ਰੀਟਾ, ਸੋਨੀਆਂ ਨੇ ਸੰਬੋਧਨ ਕੀਤਾ। ਔਰਤਾਂ ਨੇ ਪੰਜਾਬ ਸਰਕਾਰ ਦਾ
ਜਲੰਧਰ- ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਸੰਤੋਖਪੁਰਾ ਜਲੰਧਰ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ 17 ਫਰਵਰੀ ਅਤੇ 8 ਮਾਰਚ ਵਿੱਚ ਸਭਾ ਵੱਲੋਂ ਵੱਡੀ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਇਹ ਮੀਟਿੰਗ ਬੀਬੀ ਪਾਰਵਤੀ, ਨੀਲਮ ਅਤੇ ਕੰਚਨ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਉਚੇਚੇ ਤੌਰ 'ਤੇ ਪਹੁੰਚੇ ਸਭਾ ਦੀ ਜਨਰਲ ਸਕੱਤਰ ਨੀਲਮ ਘੁਮਾਣ ਨੇ ਮੀਟਿੰਗ 'ਚ ਪਹੁੰਚੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਤਾਣਾਬਾਣਾ ਹੀ ਔਰਤ ਵਿਰੋਧੀ ਹੈ। ਇੱਥੇ ਔਰਤ ਨਾਲ ਜਨਮ ਤੋਂ ਹੀ ਵਿਤਕਰਾ ਹੁੰਦਾ ਹੈ। ਸਾਰੀ ਉਮਰ ਥਾਂ ਥਾਂ ਤੇ ਉਹ ਵਿਤਕਰੇ, ਜਬਰ, ਜਿਣਸੀ ਹਮਲੇ ਦਾ ਸ਼ਿਕਾਰ ਹੁੰਦੀ ਹੈ। ਮੌਜੂਦਾ ਸਮੇਂ 'ਚ ਜਿਸ ਤਰ੍ਹਾਂ ਦਾ ਵਿਕਾਸ ਸਰਕਾਰਾਂ ਕਰ ਰਹੀਆਂ ਹਨ, ਜਿਸ ਨਾਲ ਵੱਡੀਆਂ ਵੱਡੀਆਂ ਕੰਪਨੀਆਂ ਦੇਸ਼ 'ਚ ਆ ਰਹੀਆਂ ਹਨ ਦੇਖਣ 'ਚ ਲੱਗਦਾ ਹੈ ਕਿ ਅੱਜ ਔਰਤਾਂ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜੀਆਂ ਹੋ ਗਈਆਂ ਹਨ। ਲੇਕਿਨ ਅੱਜ ਹਿੰਦੂਸਤਾਨ 'ਚ 90% ਔਰਤਾਂ ਗਰੀਬੀ, ਬੇਰੁਜ਼ਗਾਰੀ ਦਾ ਸ਼ਿਕਾਰ ਹਨ ਅਤੇ ਔਰਤਾਂ ਉਪਰ ਜਿਣਸੀ ਹਮਲੇ, ਘਰੇਲੂ ਹਿੰਸਾ ਅੱਜ ਵੀ ਵੱਡੀ ਗਿਣਤੀ ਵਿਚ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨ ਕਾਗਜਾਂ ਤੱਕ ਹੀ ਸੀਮਤ ਹਨ। ਉਨ੍ਹਾਂ ਅੱਗੇ ਕਿਹਾ ਕਿ ਔਰਤਾਂ ਦੀਆਂ ਦਰਪੇਸ਼ ਮੁਸ਼ਕਲਾਂ ਉਹਨਾਂ ਦੀ ਬੰਦ ਖਲਾਸੀ ਲਈ ਔਰਤਾਂ ਨੂੰ ਜਥੇਬੰਦ ਹੋਣਾ ਅੱਜ ਸਮੇਂ ਦੀ ਮੁੱਖ ਲੋੜ ਹੈ, ਜਿਸਨੂੰ ਜਨਵਾਦੀ ਇਸਤਰੀ ਸਭਾ ਔਰਤਾਂ ਨੂੰ ਜਥੇਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਨੀਲਮ ਘੁਮਾਣ ਦੇ ਅੱਗੇ ਕਿਹਾ ਕਿ ਕਾਲਾ ਕਾਨੂੰਨ ਵਿਰੋਧੀ ਜਨਤਕ ਜਥੇਬੰਦੀਆਂ ਦਾ ਤਾਲਮੇਲ ਫਰੰਟ ਵਲੋਂ 17 ਫਰਵਰੀ ਨੂੰ ਜਲੰਧਰ ਵਿਖੇ ਮਾਝਾ ਜੋਨ ਦੀ ਰੈਲੀ ਅਤੇ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਤੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋ ਰਹੇ ਸੂਬਾਈ ਇਕੱਠ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸੁਮਨ, ਬਿੰਦੂ, ਮੀਰਾ, ਪੂਨਮ ਦੇਵੀ, ਮਮਤਾ, ਪੂਜਾ, ਸ਼ਿਵਾਨੀ, ਸ਼ਰਮੀਲਾ, ਚੰਦਰਾਵਤੀ, ਮੀਨਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਬਟਾਲਾ - ਕੱਚਾ ਕੋਟ ਭੰਡਾਰੀ ਮੁਹੱਲਾ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਬੀਬੀ ਰਜਨੀ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਕਿਹਾ ਕਿ ਔਰਤਾਂ ਉਤੇ ਸਮਾਜਿਕ ਹਿੰਸਾ ਤੇ ਘਰੇਲੂ ਹਿੰਸਾ ਵਿੱਚ ਵਾਧਾ ਹੋਇਆ ਹੈ। ਅੱਜ ਔਰਤਾਂ ਉਪਰ ਹੋ ਰਹੇ ਜਬਰ-ਜ਼ੁਲਮ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਦਾਜ ਕਰਕੇ ਕੁੜੀਆਂ ਨੂੰ ਅੱਜ ਵੀ ਮਾਰਿਆ ਜਾ ਰਿਹਾ ਹੈ। ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਦਾ ਦਾਅਵਾ ਤਾਂ ਸਰਕਾਰਾਂ ਕਰਦੀਆਂ ਹਨ, ਪਰ ਉਨ੍ਹਾਂ ਨੂੰ ਲਾਗੂ ਨਹੀਂ ਕਰਦੀਆਂ, ਕੰਮ ਵਾਲੇ ਥਾਂ ਉਤੇ ਔਰਤਾਂ ਨਾਲ ਜਿਨਸੀ ਸ਼ੋਸ਼ਣ ਵੱਡੀ ਗਿਣਤੀ ਵਿੱਚ ਹੋ ਰਿਹਾ ਹੈ। ਸਮਾਜ ਵਿੱਚ ਬਰਾਬਰਤਾ ਲਿਆਉਣ ਅਤੇ ਬਰਾਬਰ ਕੰਮ ਬਦਲੇ ਬਰਾਬਰ ਉਜਰਤ, ਔਰਤਾਂ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਪੂਰੇ ਪੰਜਾਬ ਵਿੱਚ ਔਰਤਾਂ ਨੂੰ ਜਥੇਬੰਦ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਆਉਣ ਵਾਲੀ 17 ਫ਼ਰਵਰੀ ਨੂੰ ਪਕੋਕਾ ਕਾਨੂੰਨ ਖਿਲਾਫ਼ ਜਲੰਧਰ 'ਚ ਹੋ ਰਹੀ ਰੈਲੀ ਵਿੱਚ ਸ਼ਾਮਲ ਹੋਣਾ ਅਤੇ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਨੂੰ ਜਲੰਧਰ ਵਿਖੇ ਹੋ ਰਹੇ ਸੂਬਾਈ ਇਕੱਠ ਵਿੱਚ ਸ਼ਾਮਲ ਹੋਣਾ। ਮੀਟਿੰਗ ਨੂੰ ਏਕਤਾ, ਰਾਜ, ਸਵਿਤਾ, ਕ੍ਰਿਸ਼ਨਾ, ਸੱਤਿਆ ਰਾਵੀ, ਰੀਟਾ, ਪੂਜਾ ਕੁਮਾਰੀ ਨੇ ਸੰਬੋਧਨ ਕੀਤਾ ਅਤੇ ਇਨ੍ਹਾਂ ਤੋਂ ਇਲਾਵਾ ਗੁਰਨਾਮ ਸਿੰਘ ਬੌਲੀ, ਇੰਦਰਜੀਤ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਘੁਮਾਣ ਨੇ ਵੀ ਸੰਬੋਧਨ ਕੀਤਾ।ਪੁਲਸ ਜ਼ਿਆਦਤੀਆਂ ਖਿਲਾਫ ਧਰਨਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਪੁਲਸ ਜ਼ਿਆਦਤੀਆਂ, ਝੂਠੇ ਪਰਚੇ ਦਰਜ ਕਰਨ ਅਤੇ ਬੇਗੁਨਾਹ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਵਿਰੁੱਧ ਐਸ ਐਸ ਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਚਮਨ ਲਾਲ ਦਰਾਜਕੇ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਜਸਬੀਰ ਸਿੰਘ ਗੰਡੀਵਿੰਡ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਸੁਲੱਖਣ ਸਿੰਘ ਤੁੜ, ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਪੰਡੋਰੀ ਆਦਿ ਨੇ ਕੀਤੀ। ਐਸਐਸਪੀ ਦਫ਼ਤਰ ਅੱਗੇ ਜੁੜੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ, ਸੂਬਾ ਕਮੇਟੀ ਮੈਂਬਰ ਜਸਪਾਲ ਸਿੰਘ ਅਤੇ ਮੁਖਤਾਰ ਸਿੰਘ ਮੱਲਾ ਨੇ ਕਿਹਾ ਕਿ ਹਲਕਾ ਤਰਨ ਤਾਰਨ ਦੇ ਹਲਕਾ ਵਿਧਾਇਕ ਪਿੰਡ ਚੀਮਾ ਵਿਖੇ ਚਲਦੀ ਗਊਸ਼ਾਲਾ ਨੂੰ ਉਜਾੜਨ ਲਈ ਗਊਸ਼ਾਲਾ ਚਲਾਉਂਦੇ ਬਾਬੇ ਉੱਪਰ ਅਤੇ ਸੇਵਾ ਕਰ ਰਹੇ ਸੇਵਾਦਾਰਾਂ ਉੱਤੇ ਨਜਾਇਜ਼ ਪਰਚੇ ਦਰਜ ਕਰਵਾ ਰਿਹਾ ਹੈ। ਪੰਜਾਬ ਪੁਲਸ ਕਨੂੰਨ ਦੀਆ ਧੱਜੀਆਂ ਉਡਾਉਂਦਿਆਂ ਹਲਕਾ ਵਿਧਾਇਕ ਵੱਲੋਂ ਥਾਪੇ ਥਾਣਾ ਇੰਚਾਰਜ ਆਪਣੇ ਅਕਾਵਾਂ ਦੇ ਹੁਕਮਾਂ ਮੁਤਾਬਿਕ ਕੰਮ ਕਰ ਰਹੇ ਹਨ। ਆਗੂਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ, ਨਸ਼ੇ ਅਤੇ ਲੁੱਟਾਂ ਖੋਹਾਂ 'ਤੇ ਰੋਕ ਲਾਈ ਜਾਵੇ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਝੂਠੇ ਪਰਚੇ ਰੱਦ ਨਾ ਕੀਤੇ ਤਾਂ 6 ਮਾਰਚ ਨੂੰ ਹਲਕਾ ਵਿਧਾਇਕ ਤਰਨ ਤਾਰਨ ਦੇ ਸਾਹਮਣੇ ਧਰਨਾ ਲਾਇਆ ਜਾਵੇਗਾ। ਐਸ ਐਸ ਪੀ ਨਾਲ ਆਗੂਆਂ ਦੀ ਮੀਟਿੰਗ ਉਪਰੰਤ ਐਸਪੀ ਹੈੱਡ ਕੁਆਟਰ ਗੁਰਨਾਮ ਸਿੰਘ ਨੇ ਇਕੱਠ ਵਿੱਚ ਪੁੱਜ ਕੇ ਇਨਸਾਫ਼ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਨਿਰਪਾਲ ਸਿੰਘ, ਬਲਵੰਤ ਸਿੰਘ ਜੌਣੇਕੇ, ਮਨਜੀਤ ਸਿੰਘ ਬੱਗੂ ਕੋਟ, ਡਾ ਅਜੈਬ ਸਿੰਘ, ਚੈਂਚਲ ਸਿੰਘ ਜਾਂਹਗੀਰ, ਕਰਮ ਸਿੰਘ ਫਤਿਆਬਾਦ, ਦਾਰਾ ਸਿੰਘ ਮੁੰਡਾ ਪਿੰਡ, ਮਾ. ਹਰਭਜਨ ਸਿੰਘ ਚੂਸਲੇਵੜ, ਮਾ. ਸਰਬਜੀਤ ਭਰੋਵਾਲ, ਮਨਜੀਤ ਸਿੰਘ ਸੱਕਿਆਵਾਲੀ, ਗੁਰਵਿੰਦਰ ਸਿੰਘ ਭੋਲਾ, ਸਵਿੰਦਰ ਸਿੰਘ ਦੋਦੇ, ਬਲਵਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਫੇਲੋਕੇ, ਨਰਿੰਦਰ ਸਿੰਘ ਤੁੜ ਆਦਿ ਨੇ ਸੰਬੋਧਨ ਕੀਤਾ

- Posted by Admin