sangrami lehar

ਸਹਾਇਤਾ (ਸੰਗਰਾਮੀ ਲਹਿਰ-ਜੁਲਾਈ 2018)

  • 07/07/2018
  • 03:51 PM

ਇੰਜੀਨੀਅਰ ਘਣਸ਼ਿਆਮ ਵਸ਼ਿਸ਼ਟ (ਅਛੱਰਵਾਲ) ਨੇ ਆਪਣੀ ਸੇਵਾ ਮੁਕਤੀ ਅਤੇ ਬੇਟੇ ਦੀ ਸ਼ਾਦੀ ਦੇ ਸ਼ੁਭ ਅਵਸਰ 'ਤੇ ਆਰ.ਐਮ.ਪੀ.ਆਈ. ਹੁਸ਼ਿਆਰਪੁਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਅਮਰੀਕ ਸਿੰਘ ਬਲਾਕ ਪ੍ਰਧਾਨ ਜੀ.ਟੀ.ਯੂ. ਕਲਾਨੌਰ (ਗੁਰਦਾਸਪੁਰ) ਨੇ ਆਪਣੀ ਸੇਵਾ ਮੁਕਤੀ ਮੌਕੇ ਜਮਹੂਰੀ ਲਹਿਰ ਨੂੰ 3000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਕਿਸ਼ਨ ਚੰਦ ਜਾਗੋਵਾਲੀਆ, ਜ਼ਿਲ੍ਹਾ ਪ੍ਰਧਾਨ ਪ.ਸ.ਸ.ਫ. ਫਿਰੋਜ਼ਪੁਰ ਨੇ ਆਪਣੀ ਸੇਵਾ ਮੁਕਤੀ ਸਮੇਂ 'ਸੰਗਰਾਮੀ ਲਹਿਰ' ਨੂੰ 1100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਵਿਜੇ ਸਿੰਘ, ਸੀਨੀਅਰ ਮੀਤ ਪ੍ਰਧਾਨ ਯੂ.ਟੀ. ਪਾਵਰਮੈਨ ਯੂਨੀਅਨ ਅਤੇ ਮੀਤ ਪ੍ਰਧਾਨ, ਫੈਡਰੇਸ਼ਨ ਆਫ ਯੂ.ਟੀ. ਇਪਲਾਈਜ਼ ਐਂਡ ਵਰਕਰਜ਼ (ਚੰਡੀਗੜ੍ਹ) ਨੇ ਆਪਣੀ ਸੇਵਾ ਮੁਕਤੀ 'ਤੇ ਆਰ.ਐਮ.ਪੀ.ਆਈ. ਚੰਡੀਗੜ੍ਹ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਕੈਪਟਨ ਪ੍ਰੀਤਮ ਸਿੰਘ ਔਲਖ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਬਲਬੀਰ ਕੌਰ ਅਤੇ ਬੇਟੇ ਖੁਸ਼ਵੰਤ ਸਿੰਘ ਔਲਖ ਨੇ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਨੂੰ 13500 ਰੁਪਏ ਆਰ.ਐਮ.ਪੀ.ਆਈ. ਜ਼ਿਲ੍ਹਾ ਕਮੇਟੀ ਗੁਰਦਾਸਪੁਰ ਨੂੰ 6000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼ਹੀਦ ਸਾਥੀ ਹਰਬੰਸ ਸਿੰਘ ਬੀਕਾ (ਸਾਬਕਾ ਵਿਧਾਇਕ) ਦੇ ਬਰਸੀ ਸਮਾਗਮਾਂ ਮੌਕੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਅਜੀਤ ਸਿੰਘ ਸਾਬਕਾ ਸਰਪੰਚ ਨੇ ਪਾਰਟੀ ਸੂਬਾ ਕਮੇਟੀ ਨੂੰ 5000 ਰੁਪਏ, ਡਾਕਟਰ ਬਲਦੇਵ ਸਿੰਘ ਬੀਕਾ ਨੇ ਪਾਰਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਟੀ.ਆਰ. ਗੌਤਮ, ਸਾਬਕਾ ਡਵੀਜ਼ਨ ਪ੍ਰਧਾਨ ਐਨ.ਆਰ.ਐਮ.ਯੂ. ਨੇ ਆਪਣੇ ਪਿਤਾ ਸ਼੍ਰੀ ਚਰਨ ਦਾਸ ਦੀ 25ਵੀਂ ਬਰਸੀ ਮੌਕੇ ਪਾਰਟੀ ਸੂਬਾ ਕਮੇਟੀ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀਮਤੀ ਸੁਸ਼ਮਾ ਰਾਣੀ ਅਤੇ ਘਣਸ਼ਿਆਮ ਸਿੰਘ ਦੇ ਸਪੁੱਤਰ ਯਤਨਬੀਰ ਦੀ ਸ਼ਾਦੀ ਬੀਬੀ ਨੇਹਾ ਨਾਲ ਬਿਨਾਂ ਕਿਸੇ ਲੈਣ ਦੇਣ ਤੋਂ ਬਹੁਤ ਹੀ ਸਾਦਾ ਰਸਮਾਂ ਨਾਲ ਹੋਈ। ਇਸ ਮੌਕੇ ਪਰਵਾਰ ਨੇ ਪਾਰਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਬਲਿਹਾਰ ਸਿੰਘ ਸੰਧੂ, ਮੈਲਬੌਰਨ, ਆਸਟਰੇਲੀਆ ਨੇ ਆਪਣੇ ਪਿਤਾ ਸਾਥੀ ਸੋਹਣ ਸਿੰਘ ਸੰਧੂ ਰੁੜਕਾ ਕਲਾਂ (ਜਲੰਧਰ) ਦੀ ਬਰਸੀ ਮੌਕੇ 'ਸੰਗਰਾਮੀ ਲਹਿਰ' ਆਨਲਾਈਨ ਸ਼ੁਰੂ ਕਰਨ ਦੀ ਖੁਸ਼ੀ ਵਿਚ ਅਤੇ ਇਸ ਦੀ ਹੋਰ ਬਿਹਤਰੀ ਲਈ 10000 ਰੁਪਏ ਸਹਾਇਤਾ ਭੇਜੀ।

ਕਾਮਰੇਡ ਬਲਵਿੰਦਰ ਸਿੰਘ ਨੇ ਆਪਣੀ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਦੀ ਅੰਤਮ ਅਰਦਾਸ ਸਮੇਂ ਪਾਰਟੀ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਕਨੇਡਾ ਨਿਵਾਸੀ ਕਾਮਰੇਡ ਹਰਬੰਸ ਸਿੰਘ ਮਲ੍ਹੀ ਨੇ ਆਪਣੀ ਭਤੀਜੀ ਦੇ ਵਿਆਹ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਪੰਜਾਬ ਨੂੰ 19000 ਰੁਪਏ ਅਤੇ ਆਰ.ਐਮ.ਪੀ.ਆਈ. ਦੇ ਬੁਲਾਰੇ 'ਸੰਗਰਾਮੀ ਲਹਿਰ' ਨੂੰ 1600 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਹਰਜਿੰਦਰ ਸਿੰਘ ਸਹੋਤਾ ਸਾਬਕਾ ਆਗੂ ਜੀ.ਟੀ.ਯੂ. ਅਤੇ ਪ.ਸ.ਸ.ਫ. ਜਲੰਧਰ ਤੇ ਸੁਪਤਨੀ ਸ਼੍ਰੀਮਤੀ ਗੁਰਮੇਲ ਕੌਰ ਵਾਸੀ ਚੱਕ ਦੇਸ ਰਾਜ (ਜਲੰਧਰ) ਨੇ ਆਪਣੇ ਪੋਤਰੇ ਦੇ ਪਹਿਲੇ ਜਨਮ ਦਿਨ ਦੀ ਸੁਭਾਗੀ ਖੁਸ਼ੀ ਸਮੇਂ ਆਰ.ਐਮ.ਪੀ.ਆਈ. ਜ਼ਿਲ੍ਹਾ ਜਲੰਧਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਸਹਾਇਤਾ ਦੇਣ ਵਾਲੇ ਸਭਨਾ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ।

- Posted by Admin