Now Reading
ਪੰਜਾਬ ਦੀ ਮੁਖ ਮੰਤਰੀ ਨਾਲ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਮੀਟਿੰਗ

ਪੰਜਾਬ ਦੀ ਮੁਖ ਮੰਤਰੀ ਨਾਲ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਮੀਟਿੰਗ

ਚੰਡੀਗੜ੍ਹ, 24 ਨਵੰਬਰ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨਾਲ ਪੰਜਾਬ ਭਵਨ ਵਿਚ ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਨੇ ਮੀਟਿੰਗ ਕੀਤੀ। ਮੀਟਿੰਗ ਚ ਦਲਿਤਾਂ / ਖੇਤ ਮਜ਼ਦੂਰਾਂ ਦੇ ਬਹੁਤ ਸਾਰੇ ਮਸਲਿਆਂ ਦੇ ਹੱਲ ਲਈ ਇਕ ਹਫਤੇ ਦੇ ਵਿਚ ਵਿਚ ਯਕੀਨ ਦੁਵਾਇਆ ਗਿਆ। ਜਿਵੇਂ ਕਿ 29 ਸਤੰਬਰ ਤੱਕ ਗਰੀਬਾਂ ਦੇ ਮਕੰਮਲ ਬਿਜਲੀ ਬਿਲਾਂ ਦੀ ਸਮੇਤ ਜੁਰਮਾਨੇ ਮੁਆਫੀ, 5-5 ਮਰਲੇ ਦੇ ਪਲਾਟਾਂ ਦੀ ਅਲਾਟਮੈਂਟ ਸਾਰੇ ਲੋੜਵੰਦਾਂ ਨੂੰ ਯਕੀਨੀ, ਕਿਉਂਕਿ ਪਹਿਲਾਂ ਇਕੱਲੇ ਬੇਘਰੇ ਲੋਕਾਂ ਨੂੰ ਹੀ ਪਲਾਟ ਦੇਣ ਦਾ ਫੈਸਲਾ ਸੀ, ਰਾਸ਼ਨ ਡੀਪੂਆਂ ਤੋਂ ਕਣਕ, ਦਾਲ, ਖੰਡ, ਚਾਹ ਪੱਤੀ, ਘਿਓ ਤੇ ਰਸੋਈ ਚ ਵਰਤਣ ਵਾਲੀਆਂ ਆਮ ਵਸਤਾਂ ਦੀ ਸਪਲਾਈ ਯਕੀਨੀ, ਕੋਆਪਰੇਟਿਵ ਸੁਸਾਇਟੀਆਂ ਚ ਦਲਿਤਾਂ/ਮਜਦੂਰਾਂ ਦੇ ਕੁਲ ਹਿੱਸੇ ਦਾ 25% ਹਿੱਸਾ ਯਕੀਨੀ ਤੇ ਹੱਦ ਕਰਜੇ ਦੀ ਰਕਮ ਪੰਜਾਹ ਹਜਾਰ ਰੁਪੈ ਤੱਕ ਕੀਤੀ, ਫੂਡ ਸਪਲਾਈ ਵਿਭਾਗ ਵਲੋ ਧਨਾਢ ਚੌਧਰੀ ਦੇ ਕਹਿਣ ਤੇ ਗਰੀਬ ਲੋਕਾਂ ਦੇ ਧੱਕੇ ਨਾਲ ਕੱਟੇ ਨੀਲੇ ਕਾਰਡ ਇਕ ਹਫਤੇ ਚ ਬਣਾਉਣ ਦਾ ਯਕੀਨ, ਮਜ਼ਦੂਰਾਂ ਲਈ ਲੜੇ ਘੋਲ ਦੌਰਾਨ ਮਜ਼ਦੂਰ ਆਗੂਆਂ ਤੇ ਦਰਜ ਸਾਰੇ ਕੇਸ ਰੱਦ ਕਰਨ ਯਕੀਨ ਦੁਵਾਇਆ, ਐਸਐਸਟੀ ਐਕਟ ਤਹਿਤ ਧਨਾਢ ਚੌਧਰੀਆਂ ਤੇ ਹੋਏ ਪਰਚਿਆਂ ਤੇ ਗਿਰਫਤਾਰੀਆਂ ਲਈ ਏਡੀਜੀਪੀ ਈਸਵਰ ਸਿੰਘ ਦੀ ਅਗਵਾਈ ਚ ਸਿਟ ਗਠਿਤ ਆਦਿ ਦੇ ਮਸਲੇ ਵਿਚਾਰੇ ਗਏ। ਮੀਟਿੰਗ ਚ ਮਜ਼ਦੂਰਾਂ ਵਲੋਂ ਲਛਮਣ ਸੇਵੇਵਾਲਾ, ਜੋਰਾ ਨਸਰਾਲੀ, ਦਰਸ਼ਨ ਨਾਹਰ, ਬਲਦੇਵ ਨੂਰਪੁਰੀ, ਗੁਲਜਾਰ ਗੋਰੀਆ, ਦੇਵੀ ਕੁਮਾਰੀ, ਤਰਸੇਮ ਪੀਟਰ, ਕਸਮੀਰ ਘੁਗਸੋਰ, ਭਗਵੰਤ ਸਮਾਓ, ਮੱਖਣ ਸਿੰਘ ਰਾਮਗੜ, ਪਰਗਟ ਸਿੰਘ ਕਾਲਾਝਾੜ, ਕੁਲਵੰਤ ਸੇਲਬਰਾਹ, ਸੰਜੀਵ ਮਿੰਟੂ, ਬਲਵਿੰਦਰ ਜਲੂਰ ਆਦਿ ਸ਼ਾਮਲ ਸਨ।

Scroll To Top