Now Reading
28 ਨਵੰਬਰ ਦੀ ਵਿਸ਼ਾਲ ਸਾਂਝੀ ਰੈਲੀ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ

28 ਨਵੰਬਰ ਦੀ ਵਿਸ਼ਾਲ ਸਾਂਝੀ ਰੈਲੀ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ

ਕੋਟਕਪੂਰਾ, 24 ਨਵੰਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਸਥਾਨਕ ਜੇਪੀਐਮਓ ਦਫ਼ਤਰ ਵਿਖੇ ਇੱਕ ਮੀਟਿੰਗ ਕਰਕੇ ਪੰਜਾਬ ਬਚਾਓ ਸੰਯੁਕਤ ਮੋਰਚੇ ਵੱਲੋਂ ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ ਲੁਧਿਆਣਾ ਵਿਖੇ 28 ਨਵੰਬਰ ਨੂੰ ਵਿਸ਼ਾਲ ਸਾਂਝੀ ਰੈਲੀ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜੇਪੀਐਮਓ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦਾ ਸਮਰਥਨ ਕੀਤਾ ਗਿਆ। ਮੀਟਿੰਗ ਦੌਰਾਨ ਜੇਪੀਐਮਓ ਜ਼ਿਲ੍ਹਾ ਫ਼ਰੀਦਕੋਟ ਦੀ ਟੀਮ ਵੱਲੋਂ ਸੂਬਾ ਪ੍ਰਧਾਨ ਵੀਰ ਇੰਦਰਜੀਤ ਸਿੰਘ ਪੁਰੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਗਈ ਅਤੇ ਸੂਬਾ ਪ੍ਰਧਾਨ ਵੱਲੋਂ ਆਪਣੇ ਜਨਮ ਦਿਨ ਉੱਪਰ ਆਪਣੀ ਕਿਰਤ ਕਮਾਈ ਵਿੱਚੋਂ 5100 ਰੁਪਏ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1406-22 ਬੀ ਚੰਡੀਗਡ਼੍ਹ ਜ਼ਿਲ੍ਹਾ ਫ਼ਰੀਦਕੋਟ ਦੀ ਟੀਮ ਨੂੰ ਦਿੱਤੇ,1000 ਆਲ ਇੰਡੀਆ ਫੈਡਰੇਸ਼ਨ ਦੇ ਦਿੱਲੀ ਬਣ ਰਹੇ ਨਵੇਂ ਦਫਤਰ ਵਾਸਤੇ ਦਿੱਤੇ, 500 ਰੁਪਏ ਸੰਗਰਾਮੀ ਲਹਿਰ ਵਾਸਤੇ ਅਤੇ 500 ਰੁਪਏ ਮੁਲਾਜ਼ਮ ਲਹਿਰ ਵਾਸਤੇ ਦਿੱਤੇ ਗਏ। ਸੂਬਾ ਪ੍ਰਧਾਨ ਵਲੋਂ ਕਿਸਾਨੀ ਸੰਘਰਸ਼ ਜਲਦੀ ਫਤਿਹ ਹੋਣ ਦੀ ਕਾਮਨਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਕਿਰਤੀ ਲੋਕਾਂ ਦੇ ਸੰਘਰਸ਼ਾਂ ਵਿੱਚ ਡਟੇ ਰਹਿਣ ਦਾ ਪ੍ਰਣ ਵੀ ਕੀਤਾ ਗਿਆ। ਮੀਟਿੰਗ ਵਿੱਚ ਜਤਿੰਦਰ ਕੁਮਾਰ ਪ.ਸ.ਸ.ਫ.ਸਟੇਟ ਆਗੂ, ਕ੍ਰਿਸ਼ਨ ਕੁਮਾਰ ਗੁਗਨੀ, ਮੁਕੇਸ਼ ਕੁਮਾਰ, ਸਵਿੰਦਰ ਸਿੰਘ ਭੱਟੀ, ਸੁਖਮੰਦਰ ਸਿੰਘ ਢਿੱਲਵਾਂ, ਹਰਗੋਬਿੰਦ ਸਿੰਘ, ਅਜੀਤ ਸਿੰਘ, ਕਰਮਜੀਤ ਸਿੰਘ, ਬਲਕਾਰ ਸਿੰਘ, ਜੋਤੀ ਪ੍ਰਕਾਸ਼, ਅਮਰਜੀਤ ਸਿੰਘ, ਟੀਟੂ ਸਿੰਘ, ਮਹਿੰਦਰ ਸਿੰਘ ਫੌਜੀ ਅਤੇ ਸਾਧੂ ਸਿੰਘ ਆਦਿ ਸਾਥੀ ਸ਼ਾਮਲ ਸਨ।

Scroll To Top