Now Reading
ਸਰਕਾਰੀ ਹਥਕੰਡੇ ਵੀ ਕਿਸਾਨਾਂ ਦਾ ਜੋਸ਼ ਨਹੀਂ ਕਰ ਸਕਦੇ ਮੱਠਾ

ਸਰਕਾਰੀ ਹਥਕੰਡੇ ਵੀ ਕਿਸਾਨਾਂ ਦਾ ਜੋਸ਼ ਨਹੀਂ ਕਰ ਸਕਦੇ ਮੱਠਾ

ਹੁਸ਼ਿਆਰਪੁਰ, 24 ਨਵੰਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜਿਓ ਰਿਲਾਇੰਸ ਕਾਰਪੋਰੇਟ ਦਫ਼ਤਰ ਸਾਹਮਣੇ (ਨੇੜੇ ਮਿੰਨੀ ਸੈਕਟ੍ਰੀਏਟ) 378 ਦਿਨਾਂ ਤੋਂ ਚਲ ਰਹੇ ਦਿਨ ਰਾਤ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਪ੍ਰੰਤੂ ਇਸ ਦੀ ਆਪਣੀ ਸ਼ਬਦਾਵਲੀ ਅਤੇ ਭਾਜਪਾ ਦੇ ਆਗੂਆਂ ਦੀ ਬਿਆਨਬਾਜ਼ੀ ਤੋਂ ਸਪਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਪ੍ਰਤੀ ਸੁਹਿਰਦ ਨਹੀਂ ਹੈ। ਇਸੇ ਲਈ ਕਾਰਪੋਰੇਟ ਘਰਾਣਿਆਂ ਦੇ ਹੱਥਠੋਕਿਆ ਵਲੋਂ ਐਮਐਸਪੀ ਦੇ ਵਿਰੁੱਧ ਧੂੰਆਂਧਾਰ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਹਥਕੰਡੇ ਵੀ ਕਿਸਾਨਾਂ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦੇ ਜੋਸ਼ ਨੂੰ ਮੱਠਾ ਨਹੀਂ ਕਰ ਸਕਦੇ, ਇਸ ਲਈ ਜੇਕਰ ਇਸ ਲਾਮਿਸਾਲ ਸੰਘਰਸ਼ ਨੂੰ ਖ਼ਤਮ ਕਰਾਉਣ ਵਾਸਤੇ ਸਰਕਾਰ ਨੂੰ ਲਾਜ਼ਮੀ ਤੌਰ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਦੋ ਧਿਰੀ ਗੱਲਬਾਤ ਦਾ ਰਾਹ ਅਪਨਾਉਣਾ ਪਵੇਗਾ। ਇਸ ਮੌਕੇ ਸਰਵ ਸਾਥੀ ਮਾਸਟਰ ਹਰਕੰਵਲ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲ, ਗੁਰਮੀਤ ਸਿੰਘ, ਦਵਿੰਦਰ ਸਿੰਘ ਕੱਕੋਂ, ਰਾਮ ਲਾਲ ਢੋਲਣਵਾਲ, ਰਾਮ ਲੁਭਾਇਆ ਸ਼ੇਰਗੜ੍ਹੀਆਂ, ਰਮੇਸ਼ ਕੁਮਾਰ ਬਜਵਾੜਾ, ਹਰਿੰਦਰ ਸਿੰਘ ਆਦਮਪੁਰ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਬਲਰਾਜ ਸਿੰਘ ਲਹਿਲੀ ਕਲਾਂ, ਪੀਐਸ ਵਿਰਦੀ, ਜੋਗਿੰਦਰ ਸਿੰਘ, ਪ੍ਰਿੰਸੀਪਲ ਹਰਦੀਪ ਸਿੰਘ, ਪਰਮਜੀਤ ਸਿੰਘ ਫੌਜੀ, ਚਰਨ ਸਿੰਘ ਧਾਮੀ, ਮੋਹਨ ਸਿੰਘ, ਗੁਰਮੀਤ ਸਿੰਘ ਕਾਣੇ, ਬਲਵੀਰ ਸਿੰਘ ਸੈਣੀ, ਵਿਜੇ ਕੁਮਾਰ, ਮਨਜੀਤ ਸਿੰਘ ਸੈਣੀ, ਸੁਖਜਿੰਦਰ ਸਿੰਘ ਅਤੇ ਕੁਲਤਾਰ ਸਿੰਘ ਆਦਿ ਹਾਜ਼ਰ ਸਨ।

Scroll To Top