Now Reading
ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਅੜੀਅਲ ਰਵੱਈਏ ਦੀ ਜੇਪੀਐਮਓ ਨੇ ਕੀਤੀ ਜੋਰਦਾਰ ਨਿਖੇਧੀ

ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਅੜੀਅਲ ਰਵੱਈਏ ਦੀ ਜੇਪੀਐਮਓ ਨੇ ਕੀਤੀ ਜੋਰਦਾਰ ਨਿਖੇਧੀ

ਜਲੰਧਰ, 22 ਨਵੰਬਰ (ਸੰਗਰਾਮੀ ਲਹਿਰ ਬਿਊਰੋ)- ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐਮਓ) ਪੰਜਾਬ ਨੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਬਿਜਲੀ ਕਾਮਿਆਂ ਦੇ ਸਾਂਝੇ ਸ਼ੰਘਰਸ਼ ਦਾ ਪੁਰਜੋਰ ਸਮਰਥਨ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਕਾਂ ਦੇ ਅੜੀਅਲ ਰਵੱਈਏ ਦੀ ਜੋਰਦਾਰ ਨਿਖੇਧੀ ਕੀਤੀ ਹੈ।

ਮੋਰਚੇ ਦੇ ਸੂਬਾਈ ਕਨਵੀਨਰਾਂ ਨੱਥਾ ਸਿੰਘ ਪਠਾਨਕੋਟ (ਜਨਰਲ ਸਕੱਤਰ ਸੀਟੀਯੂ ਪੰਜਾਬ), ਗੁਰਨਾਮ ਸਿੰਘ ਦਾਊਦ (ਜਨਰਲ ਸਕੱਤਰ ਦਿਹਾਤੀ ਮਜ਼ਦੂਰ ਸਭਾ ਪੰਜਾਬ), ਕੁਲਵੰਤ ਸਿੰਘ ਸੰਧੂ (ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ), ਸਤੀਸ਼ ਰਾਣਾ (ਸੂਬਾ ਪ੍ਰਧਾਨ ਪਸਸਫ ਪੰਜਾਬ), ਸ਼ਿਵ ਦੱਤ ਸ਼ਰਮਾ (ਡਿਵੀਜਨਲ ਸਕੱਤਰ ਐਨ ਆਰ ਐਮ ਯੂ ਫਿਰੋਜ਼ਪੁਰ ਡਿਵੀਜਨ), ਧਰਮਿੰਦਰ ਸਿੰਘ ਮੁਕੇਰੀਆਂ (ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ), ਪ੍ਰੋਫੈਸਰ ਸੁਰਿੰਦਰ ਕੌਰ ਜੈਪਾਲ (ਪ੍ਰਧਾਨ ਜਨਵਾਦੀ ਇਸਤਰੀ ਸਭਾ ਪੰਜਾਬ), ਗਗਨਦੀਪ (ਸੂਬਾਈ ਸਕੱਤਰ ਪੰਜਾਬ ਸਟੂਡੈਂਟਸ ਫੈਡਰੇਸ਼ਨ) ਅਤੇ ਸ਼ਿਵ ਕੁਮਾਰ ਤਿਵਾੜੀ (ਟੀਐਸਯੂ ਦੇ ਸੀਨੀਅਰ ਆਗੂ) ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸੂਬਾਈ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਤੋਂ ਸੰਘਰਸ਼ ਦੀ ਅਗਵਾਈ ਕਰ ਰਹੇ ਸਾਂਝੇ ਫੋਰਮ ਦੇ ਆਗੂਆਂ ਨੂੰ ਫੌਰੀ ਮੀਟਿੰਗ ਦਾ ਸਮਾਂ ਦੇਕੇ ਬਿਜਲੀ ਕਾਮਿਆਂ ਦੇ ਮੰਗ ਪੱਤਰ ਦਾ ਸਨਮਾਨਜਨਕ ਨਿਪਟਾਰਾ ਕਰਨ ਦੀ ਮੰਗ ਕੀਤੀ ਹੈ।

ਬਿਆਨ ਜਾਰੀ ਕਰਨ ਵਾਲੇ ਆਗੂਆਂ ਨੇ ਕਿਹਾ ਹੈ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ 10 ਸਾਲ ਪਹਿਲਾਂ (2011‘ਚ) ਮੰਨੀ ਮੰਗ ਲਾਗੂ ਕਰਵਾਉਣ ਲਈ ਬਿਜਲੀ ਕਾਮਿਆਂ ਨੂੰ ਜਾਨ ਹੂਲਵਾਂ ਸੰਘਰਸ਼ ਲੜਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕਾਮਿਆਂ ਦੀ ਹੱਕੀ ਮੰਗ ਦੀ ਅਣਦੇਖੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਬਰਾਬਰ ਦੀਆਂ ਜਿੰਮੇਵਾਰ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਕਿਰਦਾਰ ਪੱਖੋਂ ਦੋਹੇਂ ਸਰਕਾਰਾਂ ਘੋਰ ਲੋਕ ਵਿਰੋਧੀ ਹਨ।

See Also

ਆਗੂਆਂ ਨੇ ਐਲਾਨ ਕੀਤਾ ਕਿ ਜੇਪੀਐਮਓ ਬਿਜਲੀ ਕਾਮਿਆਂ ਦੇ ਵਾਜਿਬ ਸੰਘਰਸ਼ ਦੀ ਹਰ ਪੱਖ ਤੋਂ ਡਟਵੀਂ ਇਮਦਾਦ ਕਰਦਿਆਂ ਮਿਹਨਤੀ ਤਬਕਿਆਂ ਨੂੰ ਇਸ ਸੰਘਰਸ਼ ਦੇ ਹੱਕ ਵਿੱਚ ਲਾਮਬੰਦ ਕਰੇਗਾ।

Scroll To Top