Now Reading
28 ਅਕਤੂਬਰ ਨੂੰ ਪਿੰਡ ਵੈਰੋਵਾਲ਼ ਵਿਖੇ ਹੋਵੇਗੀ ਕਾਨਫਰੰਸ

28 ਅਕਤੂਬਰ ਨੂੰ ਪਿੰਡ ਵੈਰੋਵਾਲ਼ ਵਿਖੇ ਹੋਵੇਗੀ ਕਾਨਫਰੰਸ

ਫਤਿਹਾਬਾਦ, 19 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਭਾਰਤੀ ਇਨਕਲਾਬੀ ਮਾਰਕਸਵਾਦੀ (ਆਰਐਮਪੀਆਈ) ਦੀ ਜਰਨਲ ਬਾਡੀ ਮੀਟਿੰਗ ਕਰਮ ਸਿੰਘ ਫਤਿਹਾਬਾਦ ਦੀ ਪ੍ਰਧਾਨਗੀ ਹੇਠ ਪਿੰਡ ਵੈਰੋਵਾਲ਼ ਵਿਖੇ ਹੋਈ। ਇਸ ਸਮੇਂ ਮੀਟਿੰਗ ਕਰਵਾਉਣ ਪਹੁੰਚੇ ਆਰਐਮਪੀਆਈ ਦੇ ਸੂਬਾ ਕਮੇਟੀ ਮੈਂਬਰ ਮੁਖਤਾਰ ਸਿੰਘ ਮੱਲਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਦੇਵ ਸਿੰਘ ਭੈਲ, ਜਸਬੀਰ ਸਿੰਘ ਵੈਰੋਵਾਲ਼, ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਸੱਕਿਆਵਾਂਲੀ, ਅਜੀਤ ਸਿੰਘ ਢੋਟਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸਰਪੰਚ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ 28 ਅਕਤੂਬਰ ਨੂੰ ਪਿੰਡ ਵੈਰੋਵਾਲ਼ ਵਿਖੇ ਕਾਨਫਰੰਸ ਕੀਤੀ ਜਾਵੇਗੀ। ਇਹ ਕਾਨਫਰੰਸ ਦਿੱਲੀ ਬਾਰਡਰਾਂ ’ਤੇ ਕਾਲੇ ਬਿੱਲ ਰੱਦ ਕਰਵਾਉਣ ਵਾਸਤੇ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕੀਤੀ ਜਾਵੇਗੀ। ਕਾਨਫਰੰਸ ਵਿਚ ਉਚੇਚੇ ਤੌਰ ’ਤੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੂਬਾ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਪੁੱਜਣਗੇ। ਇਸ ਸਮੇਂ ਅਮਰਜੀਤ ਸਿੰਘ, ਦਲੇਰ ਸਿੰਘ, ਰਸ਼ਪਾਲ ਸਿੰਘ, ਦਲਬੀਰ ਸਿੰਘ ਦਾਰਾਪੁਰ, ਹਰਜੀਤ ਸਿੰਘ, ਮੰਗਲ ਸਿੰਘ ਦੇਲਾਵਾਲ, ਗੋਪੀ ਢੋਟਾ, ਅੰਗਰੇਜ਼ ਸਿੰਘ, ਗੁਰਪਾਲ ਸਿੰਘ, ਸਵਰਨ ਸਿੰਘ, ਪਰਗਟ ਸਿੰਘ ਨਾਗੋਕੇ, ਲੱਖਾ ਸਿੰਘ, ਦਿਲਬਾਗ ਸਿੰਘ ਭੈਲ, ਅਮਰੀਕ ਸਿੰਘ, ਕਰਮ ਸਿੰਘ ਘੱਗੇ,‌ਪਰੇਮ ਸਿੰਘ, ਸੁੱਚਾ ਸਿੰਘ ਸਰਾਂ, ਪ੍ਰੇਮ ਸਿੰਘ ਜਲਾਲਾਬਾਦ, ਦਿਲਬਾਗ ਸਿੰਘ, ਬਲਦੇਵ ਸਿੰਘ ਦਾਰਾਪੁਰ, ਗੁਰਦੀਪ ਸਿੰਘ ਰਾਮਪੁਰਾ ਆਦਿ ਆਗੂ ਹਾਜ਼ਰ ਸਨ।

Scroll To Top