Now Reading
ਸਾਜ਼ਿਸ਼ਾਂ ਘੜ ਕੇ ਘਟੀਆ ਤੋਂ ਘਟੀਆ ਹੱਥਕੰਡੇ ਵਰਤ ਕੇ ਮੋਰਚੇ ਨੂੰ ਕਰਨਾ ਚਾਹੁੰਦੀ ਏ ਅਸਫ਼ਲ

ਸਾਜ਼ਿਸ਼ਾਂ ਘੜ ਕੇ ਘਟੀਆ ਤੋਂ ਘਟੀਆ ਹੱਥਕੰਡੇ ਵਰਤ ਕੇ ਮੋਰਚੇ ਨੂੰ ਕਰਨਾ ਚਾਹੁੰਦੀ ਏ ਅਸਫ਼ਲ

ਗੁਰਦਾਸਪੁਰ, 20 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 385ਵੇਂ ਦਿਨ ਅੱਜ 302ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਪੰਜਾਬ ਕਿਸਾਨ ਯੂਨੀਅਨ ਵੱਲੋਂ ਪਲਵਿੰਦਰ ਸਿੰਘ, ਲਖਵਿੰਦਰ ਸਿੰਘ ਸਿੱਧੂ, ਚਰਨਜੀਤ ਸਿੰਘ ਲੱਖੋਵਾਲ, ਗੁਰਦਿਆਲ ਸਿੰਘ ਭਾਗੋਕਾਵਾਂ ਅਤੇ ਬਾਬਾ ਮਹਿੰਦਰ ਸਿੰਘ ਲਖਨ ਖੁਰਦ ਆਦਿ ਨੇ ਇਸ ਵਿਚ ਹਿੱਸਾ ਲਿਆ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਭਾਗੋਕਾਵਾਂ, ਗੁਰਦੀਪ ਸਿੰਘ ਮੁਸਤਫਾਬਾਦ, ਐੱਸਪੀ ਸਿੰਘ ਗੋਸਲ, ਕੈਪਟਨ ਰਘਬੀਰ ਸਿੰਘ ਚਾਹਲ, ਮਲਕੀਅਤ ਸਿੰਘ ਬੁੱਢਾ ਕੋਟ, ਕਪੂਰ ਸਿੰਘ ਘੁੰਮਣ, ਕੈਪਟਨ ਹਰਭਜਨ ਸਿੰਘ ਗੁਰਦਾਸਪੁਰ, ਕੁਲਜੀਤ ਸਿੰਘ ਸਿੱਧਵਾਂ ਜਮੀਤਾਂ, ਗਿਆਨੀ ਮਹਿੰਦਰ ਸਿੰਘ ਪੁੱਡਾ ਕਲੋਨੀ, ਕੁਲਬੀਰ ਸਿੰਘ ਗੁਰਾਇਆ, ਸੁਰਜਣ ਸਿੰਘ ਬਾਊਪੁਰ, ਨਰਿੰਦਰ ਸਿੰਘ ਕਾਹਲੋਂ, ਹਰਦਿਆਲ ਸਿੰਘ ਸੰਧੂ, ਨਿਰਮਲ ਸਿੰਘ ਬਾਠ ਆਦਿ ਨੇ ਸੰਯੁਕਤ ਕਿਸਾਨ ਮੋਰਚੇ ਚੱਲ ਰਹੇ ਸਿੰਘੂ ਬਾਰਡਰ ਉੱਪਰ ਉਏ ਕਤਲ ਦੀ ਘਟਨਾ ਨੂੰ ਬਹੁਤ ਹੀ ਮੰਦਭਾਗੀ ਦੱਸਿਆ ਅਤੇ ਆਖਿਆ ਇਹ ਸਾਰਾ ਕੁਝ ਕੇਂਦਰ ਸਰਕਾਰ ਦੀ ਸਾਜ਼ਿਸ਼ ਦਾ ਹਿੱਸਾ ਹੈ। ਆਗੂਆਂ ਨੇ ਕਿਹਾ ਕਿ ਚਾਹੇ ਕੁਝ ਵੀ ਸੀ ਉਸ ਨੂੰ ਕਤਲ ਕਰਨ ਦਾ ਫ਼ੈਸਲਾ ਤੇ ਉਹ ਵੀ ਬੇਹੱਦ ਬੇਰਹਿਮੀ ਨਾਲ ਕਰਨਾ ਗਲਤ ਸੀ। ਆਗੂਆਂ ਨੇ ਕਿਹਾ ਕਿ ਨਿਹੰਗ ਸਿੰਘਾਂ ਵੱਲੋਂ ਕੀਤੇ ਇਸ ਕਤਲ ਨਾਲ ਮੋਰਚਾ ਬਦਨਾਮ ਹੋਇਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਨੇ ਵਿੱਚ ਮਹਿੰਦਰ ਸਿੰਘ ਲੱਖਣ ਖੁਰਦ, ਦਵਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਹਯਾਤਨਗਰ, ਬਲਦੇਵ ਸਿੰਘ ਮਾਨੇਪੁਰ, ਬੇਅੰਤ ਸਿੰਘ ਡੇਅਰੀਵਾਲ, ਸੰਤ ਬੁੱਢਾ ਸਿੰਘ, ਮਨੀਸ਼ ਕੁਮਾਰ, ਹੀਰਾ ਸਿੰਘ ਸੈਣੀ, ਸੁਖਦੇਵ ਸਿੰਘ ਅਲਾਵਲਪੁਰ, ਹਰਦਿਆਲ ਸਿੰਘ ਸੰਧੂ, ਬਾਬਾ ਜਰਨੈਲ ਸਿੰਘ ਆਲੇ ਚੱਕ  ਆਦਿ ਵੀ ਹਾਜ਼ਰ ਸਨ।

Scroll To Top