Now Reading
ਰੇਲ ਰੋਕੋ ਐਕਸ਼ਨ ਦੀ ਸਫ਼ਲਤਾ ਨੇ ਕਿਸਾਨ ਸੰਘਰਸ਼ ਨੂੰ ਵੱਡਾ ਬਲ ਬਖ਼ਸ਼ਿਆ

ਰੇਲ ਰੋਕੋ ਐਕਸ਼ਨ ਦੀ ਸਫ਼ਲਤਾ ਨੇ ਕਿਸਾਨ ਸੰਘਰਸ਼ ਨੂੰ ਵੱਡਾ ਬਲ ਬਖ਼ਸ਼ਿਆ

ਹੁਸ਼ਿਆਰਪੁਰ, 19 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਜਿਓ ਰਿਲਾਇੰਸ ਕਾਰਪੋਰੇਟ ਦਫ਼ਤਰ ਸਾਹਮਣੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ 342 ਦਿਨਾਂ ਤੋਂ ਧਰਨੇ ਉਪਰ ਬੈਠੇ ਕਿਸਾਨ ਆਗੂਆਂ ਨੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸੰਯੁਕਤ ਮੋਰਚੇ ਦੇ ਸੱਦੇ ‘ਤੇ ਰੇਲ ਰੋਕੋ ਐਕਸ਼ਨ ਨੂੰ ਸਫਲ ਬਨਾਉਣ ਲਈ ਹੁਸ਼ਿਆਰਪੁਰ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਹਾਜ਼ਰੀ ਲੁਆਈ ਅਤੇ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੇ ਐਕਸ਼ਨ ਵਿਚ ਲੋਕਾਂ ਨੂੰ ਭੇਜਣ ਲਈ ਯਤਨ ਕੀਤੇ। ਰੇਲ ਰੋਕੋ ਐਕਸ਼ਨ ਦੀ ਸਫ਼ਲਤਾ ਨੇ ਕਿਸਾਨ ਸੰਘਰਸ਼ ਨੂੰ ਵੱਡਾ ਬਲ ਬਖ਼ਸ਼ਿਆ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਅੜੀਅਲ ਅਤੇ ਹੰਕਾਰੀ ਵਤੀਰੇ ਉੱਤੇ ਇਕ ਬਦਾਨੀ ਸੱਟ ਮਾਰੀ ਹੈ। ਇਸ ਐਕਸ਼ਨ ਨੇ ਇਹ ਗੱਲ ਵੀ ਉਭਾਰ ਕੇ ਸਾਹਮਣੇ ਲੈ ਆਂਦੀ ਹੈ ਕਿ ਜੇਕਰ ਮੋਦੀ ਸਰਕਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਕੈਬਨਿਟ ਵਿਚੋਂ ਬਰਖਾਸਤ ਨਹੀਂ ਕਰਦੇ ਤੇ ਉਸ ਉੱਤੇ ਐੱਫਆਈਆਰ ਦਰਜ ਕਰਕੇ ਜੇਲ੍ਹ ਵਿਚ ਨਹੀਂ ਭੇਜਦੀ ਤਾਂ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਚੋਣਾਂ ‘ਚ ਇਸ ਨੂੰ ਵੱਡੀ  ਕੀਮਤ ਤਾਰਨੀ ਪਵੇਗੀ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਕੁਲਤਾਰ ਸਿੰਘ, ਕਮਲਜੀਤ ਸਿੰਘ ਰਾਜਪੁਰ ਭਾਈਆ, ਗੁਰਮੀਤ ਸਿੰਘ, ਰਾਮਲਾਲ ਢੋਲਣਵਾਲ, ਗੰਗਾ ਪ੍ਰਸ਼ਾਦ, ਬਲਰਾਜ ਸਿੰਘ ਬੈਂਸ, ਡਾ ਜਸਵੀਰ ਸਿੰਘ ਪਰਮਾਰ, ਇਕਬਾਲ ਸਿੰਘ, ਪੀਐਸ ਵਿਰਦੀ, ਗਿਆਨ ਸਿੰਘ, ਗੁਰਚਰਨ ਸਿੰਘ, ਰਮੇਸ਼ ਕੁਮਾਰ ਬਜਵਾੜਾ, ਗੁਰਮੇਲ ਸਿੰਘ ਕੋਟ ਨੋਧਸਿੰਘ, ਰਾਮ ਲੁਭਾਇਆ ਸ਼ੇਰਗੜ੍ਹੀਆਂ, ਡਾ ਮਝੈਲ ਸਿੰਘ ਗੋਂਦਪੁਰ, ਮਨਜੀਤ ਸਿੰਘ ਸੈਣੀ ਅਸਲਾਮਾਬਾਦ ਅਤੇ ਹਰਿੰਦਰ ਸਿੰਘ ਆਦਮਪੁਰ ਆਦਿ ਹਾਜ਼ਰ ਸਨ।

Scroll To Top