Now Reading
ਦੂਜੇ ਰਾਜਾਂ ’ਚੋਂ ਸਸਤੇ ਰੇਟ ’ਤੇ ਖ਼ਰੀਦਿਆ ਝੋਨਾ ਪੰਜਾਬ ਦੀਆਂ ਮੰਡੀਆਂ ’ਚ ਆਉਣ ਦਾ ਸ਼ੱਕ

ਦੂਜੇ ਰਾਜਾਂ ’ਚੋਂ ਸਸਤੇ ਰੇਟ ’ਤੇ ਖ਼ਰੀਦਿਆ ਝੋਨਾ ਪੰਜਾਬ ਦੀਆਂ ਮੰਡੀਆਂ ’ਚ ਆਉਣ ਦਾ ਸ਼ੱਕ

ਡੇਹਲੋਂ, 19 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਚੱਲ ਰਹੇ ਪੱਕੇ ਮੋਰਚੇ ’ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਅਮਰੀਕ ਸਿੰਘ ਜੜਤੌਲੀ ਤੇ ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਇਸ ਇਲਾਕੇ ਵਿੱਚ ਜਥੇਬੰਦੀਆਂ ਵੱਲੋਂ ਕਈ ਟਰੱਕ ਝੋਨੇ ਦੇ ਅਲੱਗ ਅਲੱਗ ਦਿਨਾਂ ਵਿੱਚ ਬਾਹਰਲੇ ਰਾਜਾਂ ਤੋਂ ਆਉਣ ਦੇ ਸ਼ੱਕ ਵਿੱਚ ਚੈੱਕ ਕੀਤੇ ਗਏ ਸਨ। ਜਿਸ ਵਿੱਚ ਲੱਦੇ ਝੋਨੇ ਦੀ ਕੁਵਾਲਿਟੀ ਵੀ ਸਰਕਾਰੀ ਖਰੀਦ ਨਾਲ ਮੇਲ ਨਹੀਂ ਖਾਦੀ ਸੀ। ਉਸ ਵਿੱਚ ਨਮੀ ਦੀ ਮਾਤਰਾ ਵੀ ਜ਼ਿਆਦਾ ਸੀ। ਜਿਸ ਵਿੱਚ ਅੱਧਾ ਬਾਰਦਾਨਾ ਵੀ ਹੋਰ ਰਾਜਾਂ ਦਾ ਹੁੰਦਾ ਹੈ ਪਰ ਉਹਨਾਂ ਦੀ ਖਰੀਦ ਪੰਜਾਬ ਦੇ ਸਰੱਹਦੀ ਜ਼ਿਲ੍ਹਿਆਂ ਦੀ ਦੱਸੀ ਜਾ ਰਹੀ ਸੀ।

ਆਗੂਆਂ ਨੇ ਕਿਹਾ ਕਿ ਇਹ ਮਾਮਲਾ ਸ਼ੱਕੀ ਜਾਪਦਾ ਹੈ ਕਿਉਂਕਿ ਵਪਾਰੀ ਤੇ ਸ਼ੈਲਰ ਮਾਲਕ ਹੋਰ ਰਾਜਾਂ ਤੋਂ ਘੱਟ ਰੇਟ ’ਤੇ ਝੋਨਾ ਖਰੀਦ ਕੇ ਸਰਕਾਰੀ ਅਧਿਕਾਰੀਆਂ ਤੇ ਆੜ੍ਹਤੀਆਂ ਨਾਲ ਮਿਲ ਕੇ ਪੰਜਾਬ ਦੀਆਂ ਮੰਡੀਆ ਵਿੱਚ ਲਿਆ ਰਹੇ ਹਨ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇ ਤਾਂ ਜੋ ਦੂਜੇ ਰਾਜਾਂ ਦੇ ਕਿਸਾਨਾਂ ਨੂੰ ਵੀ ਉਹਨਾਂ ਦੀ ਫਸਲ ਦਾ ਤਹਿ ਸ਼ੁਦਾ ਮੁੱਲ ਮਿਲ ਸਕੇ। ਉਹਨਾਂ ਮੰਗ ਕੀਤੀ ਕਿ ਮੰਡੀਆਂ ਵਿੱਚੋਂ ਝੋਨਾ ਤੇਜ਼ੀ ਨਾਲ ਖ਼ਰੀਦਿਆ ਜਾਵੇ।

ਇਸ ਮੌਕੇ ਹੋਰਨਾ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਗਤਾਰ ਸਿੰਘ ਚਕੋਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਗੁਰਉਪਦੇਸ਼ ਸਿੰਘ ਘੁੰਗਰਾਣਾ, ਗੁਰਦੇਵ ਸਿੰਘ ਆਸੀ, ਬਿਕਰ ਸਿੰਘ, ਕਰਨੈਲ ਸਿੰਘ, ਹਰਜੀਤ ਸਿੰਘ, ਨਛੱਤਰ ਸਿੰਘ, ਨੰਬਰਦਾਰ ਨਿਰਭੈ ਸਿੰਘ, ਮਨਜੀਤ ਸਿੰਘ ਸ਼ੰਕਰ, ਸੁਰਜੀਤ ਸਿੰਘ, ਹਰਦਿਆਲ ਸਿੰਘ, ਬਲਜੀਤ ਸਿੰਘ, ਬਾਰਾ ਸਿੰਘ ਆਦਿ ਹਾਜਰ ਸਨ।

Scroll To Top