Now Reading
301ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਰੱਖੀ ਭੁੱਖ ਹੜਤਾਲ

301ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਰੱਖੀ ਭੁੱਖ ਹੜਤਾਲ

ਗੁਰਦਾਸਪੁਰ, 19 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 384ਵੇਂ ਦਿਨ ਅੱਜ 301ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅਜੀਤ ਸਿੰਘ ਲੀਲ ਕਲਾਂ, ਕਰਮ ਸਿੰਘ ਥਰੀਏਵਾਲ, ਤਰਸੇਮ ਮਸੀਹ, ਬਿੱਟੂ ਕਾਸ਼ਤੀਵਾਲ ਅਤੇ ਬਾਵਾ ਰਾਮ ਆਦਿ ਨੇ ਇਸ ਵਿਚ ਹਿੱਸਾ ਲਿਆ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਡਾ ਅਸ਼ੋਕ ਭਾਰਤੀ, ਗੁਰਦੀਪ ਸਿੰਘ ਮੁਸਤਫਾਬਾਦ, ਮੱਖਣ ਸਿੰਘ ਕੁਹਾੜ, ਐੱਸਪੀ ਸਿੰਘ ਗੋਸਲ, ਕੈਪਟਨ ਦਲਬੀਰ ਸਿੰਘ ਡੁੱਗਰੀ, ਰਘਬੀਰ ਸਿੰਘ ਚਾਹਲ, ਮਲਕੀਅਤ ਸਿੰਘ ਬੁੱਢਾ ਕੋਟ, ਪਲਵਿੰਦਰ ਸਿੰਘ, ਕਪੂਰ ਸਿੰਘ ਘੁੰਮਣ, ਕੈਪਟਨ ਹਰਭਜਨ ਸਿੰਘ ਗੁਰਦਾਸਪੁਰ, ਕੁਲਜੀਤ ਸਿੰਘ ਸਿੱਧਵਾਂ ਜਮੀਤਾਂ, ਗਿਆਨੀ ਮਹਿੰਦਰ ਸਿੰਘ ਪੁੱਡਾ ਕਲੋਨੀ, ਮਾਸਟਰ ਅਜੀਤ ਸਿੰਘ ਝਾਵਰ, ਕੁਲਬੀਰ ਸਿੰਘ ਗੁਰਾਇਆ, ਸੁਰਜਣ ਸਿੰਘ ਬਾਊਪੁਰ, ਹਰਦਿਆਲ ਸਿੰਘ ਸੰਧੂ, ਨਿਰਮਲ ਸਿੰਘ ਬਾਠ ਆਦਿ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਸਾਰੇ ਦੇਸ਼ ਵਿੱਚ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੇ ਕਥਿਤ ਕਾਤਲ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਚੋਂ ਕੱਢਣ ਅਤੇ ਉਸ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਜੋ ਸਾਰੇ ਦੇਸ਼ ਵਿੱਚ ਹੀ ਰੇਲ ਦਾ ਚੱਕਾ ਜਾਮ ਕੀਤਾ ਗਿਆ, ਉਹ ਬੇਹੱਦ ਸਫਲ ਰਿਹਾ। ਲੱਖਾਂ ਮਜ਼ਦੂਰਾਂ ਕਿਸਾਨਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਲਗਪਗ ਸਾਰੀਆਂ ਹੀ ਗੱਡੀਆਂ ਸਰਕਾਰ ਨੂੰ ਰੱਦ ਕਰਨੀਆਂ ਪਈਆਂ।

ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਮੱਖਣ ਕੁਹਾੜ ਨੇ ਦੱਸਿਆ ਕਿ ਬਾਈ ਅਕਤੂਬਰ ਨੂੰ ਲਗਪਗ ਚਾਰ ਸੌ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦਾ ਜਥਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਦਿੱਲੀ ਨੂੰ ਰਵਾਨਾ ਹੋਵੇਗਾ। ਇਸੇ ਤਰ੍ਹਾਂ ਹੋਰ ਜਥੇਬੰਦੀਆਂ ਦੇ ਜਥੇ ਵੀ ਦਿੱਲੀ ਨੂੰ ਵਹੀਰਾਂ ਘੱਤ ਰਹੇ ਹਨ।

See Also

ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਨੇ ਵਿੱਚ ਮਹਿੰਦਰ ਸਿੰਘ ਲੱਖਣ ਖੁਰਦ, ਦਵਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਹਯਾਤਨਗਰ, ਸੁਖਦੇਵ ਸਿੰਘ ਅਲਾਵਲਪੁਰ, ਸੰਤ ਬੁੱਢਾ ਸਿੰਘ, ਮਨੀਸ਼ ਕੁਮਾਰ, ਹੀਰਾ ਸਿੰਘ ਸੈਣੀ,  ਹਰਦਿਆਲ ਸਿੰਘ ਸੰਧੂ, ਬਾਬਾ ਜਰਨੈਲ ਸਿੰਘ ਆਲੇ ਚੱਕ ਆਦਿ ਵੀ ਹਾਜ਼ਰ ਸਨ।

Scroll To Top