Now Reading
ਸੰਯੁਕਤ ਕਿਸਾਨ ਮੋਰਚੇ ਨੇ ਪੱਟੀ ਚ ਰੇਲਾਂ ਰੋਕੀਆਂ

ਸੰਯੁਕਤ ਕਿਸਾਨ ਮੋਰਚੇ ਨੇ ਪੱਟੀ ਚ ਰੇਲਾਂ ਰੋਕੀਆਂ

ਪੱਟੀ, 18 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਯੂਪੀ ਦੇ ਲਖੀਮਪੁਰ ਵਿਚ ਹੋਏ ਕਤਲੇਆਮ ਦੇ ਵਿਰੋਧ ਵਿੱਚ ਸੰਯੁਕਤ ਮੋਰਚੇ ਦੀ ਕਾਲ ਤੇ ਅੱਜ ਰੇਲ ਰੋਕੋ ਪ੍ਰੋਗਰਾਮ ਤਹਿਤ ਜਮਹੂਰੀ ਕਿਸਾਨ ਸਭਾ ਦੇ ਆਗੂ ਨਿਰਪਾਲ ਸਿੰਘ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਆਗੂ ਕਾਰਜ ਸਿੰਘ, ਬੀਕੇਯੂ ਕਾਦੀਆ ਦੇ ਆਗੂ ਸਾਹਿਬ ਸਿੰਘ, ਖੋਸਾ ਗਰੁੱਪ ਦੇ ਆਗੂ ਡਾ, ਸਕੰਦਰ ਸਿੰਘ ਦੀ ਅਗਵਾਈ ਹੇਠ ਰੇਲਵੇ ਟਰੈਕ ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਦਲਜੀਤ ਸਿੰਘ ਦਿਆਲਪੁਰਾ, ਸੋਹਣ ਸਿੰਘ ਸਭਰਾ,ਹਰਭਜਨ ਸਿੰਘ ਚੂਸਲੇਵਾੜ, ਬਲਵਿੰਦਰ ਸਿੰਘ ਬੋਪਾਰਾਏ, ਅਰਸਾਲ ਸਿੰਘ ਆਸਲ, ਪਰਗਟ ਸਿੰਘ ਚੰਬਾ, ਧਰਮ ਸਿੰਘ ਪੱਟੀ, ਨਿਸ਼ਾਨ ਸਿੰਘ ਕੰਬੋਕੇ, ਮੁਖਤਾਰ ਸਿੰਘ ਤਲਵੰਡੀ, ਸਵਿੰਦਰ ਸਿੰਘ ਲੌਹਕਾ, ਹਰਭਜਨ ਸਿੰਘ ਨੇ ਸੰਬੋਧਨ ਕੀਤਾ।

Scroll To Top