Now Reading
ਤਰਨ ਤਾਰਨ ’ਚ ਕਿਸਾਨ ਜਥੇਬੰਦੀਆਂ ਨੇ ਜਾਮ ਲਗਾ ਕੇ ਰੇਲਵੇ ਸਟੇਸ਼ਨ ’ਤੇ ਦਿੱਤਾ ਧਰਨਾ

ਤਰਨ ਤਾਰਨ ’ਚ ਕਿਸਾਨ ਜਥੇਬੰਦੀਆਂ ਨੇ ਜਾਮ ਲਗਾ ਕੇ ਰੇਲਵੇ ਸਟੇਸ਼ਨ ’ਤੇ ਦਿੱਤਾ ਧਰਨਾ

ਤਰਨ  ਤਾਰਨ, 18 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਯੂਪੀ ਦੇ ਲਖੀਮਪੁਰ ਵਿਚ ਹੋਏ ਕਤਲੇਆਮ ਦੇ ਵਿਰੋਧ ਵਿੱਚ ਸੰਯੁਕਤ ਮੋਰਚੇ ਦੀ ਕਾਲ ਤੇ ਅੱਜ ਭਾਰਤ ਵਿੱਚ ਰੇਲ ਰੋਕੋ ਅੰਦੋਲਨ ਦਾ ਪ੍ਰੋਗਰਾਮ ਚੱਲਿਆ, ਜਿਸ ਦੇ ਤਹਿਤ ਤਰਨਤਾਰਨ ਰੇਲਵੇ ਸਟੇਸ਼ਨ ਤੇ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਕਨਵੀਨਰ ਮੁਖਤਾਰ ਸਿੰਘ ਮੱਲਾ, ਕੋ ਕਨਵੀਨਰ ਠੇਕੇਦਾਰ ਅੰਮ੍ਰਿਤਪਾਲ ਸਿੰਘ ਜੌਡ਼ਾ ਦੀ ਅਗਵਾਈ ਵਿੱਚ ਵੱਖ ਵੱਖ ਭਰਾਤਰੀ ਜਥੇਬੰਦੀਆਂ, ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨੇ ਭਾਗ ਲਿਆ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ (ਪੰਨੂ), ਕਿਸਾਨ ਸੰਘਰਸ਼ ਕਮੇਟੀ (ਕੋਟਬੁੱਢਾ), ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ),  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਥੇਬੰਦੀਆਂ ਸ਼ਾਮਲ ਸਨ। ਇਸ ਵਿਚ ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਦੇ ਅਸਤੀਫੇ ਅਤੇ ਉਸ ਦੀ ਗ੍ਰਿਫਤਾਰੀ ਤਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਬੀਜੇਪੀ ਦੀ ਘਟੀਆ ਛੋਟੀ ਸੋਚ ਦੇ ਕਰਨ ਇਹ ਕਾਂਡ ਵਾਪਰਿਆ ਹੈ। ਮੋਦੀ ਤੇ ਸ਼ਾਹ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਡਰਾ ਧਮਕਾ ਕੇ ਇਸ ਸੰਘਰਸ਼ ਨੂੰ ਦਬਾ ਨਹੀਂ ਸਕਦੇ। ਇਹ ਸੰਘਰਸ਼ ਅੰਜਾਮ ਤਕ ਸਫ਼ਲਤਾ ਤੇ ਸ਼ਾਂਤੀ ਦੇ ਨਾਲ ਸੰਪੂਰਨ ਹੋਏਗਾ। ਤਿੰਨ ਕਾਲੇ ਕਾਨੂੰਨ ਅਤੇ 2020 ਬਿਜਲੀ ਸੋਧ ਬਿੱਲ ਰੱਦ ਕਰਵਾ ਕੇ ਹੀ ਖ਼ਤਮ ਹੋਏਗਾ। ਬੀਜੇਪੀ ਦੇਸ਼ ਦੇ ਗ਼ਰੀਬ ਨੂੰ ਮਹਿੰਗਾਈ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਕੁਚਲਣ ਲਈ ਆਪਣੇ ਘਟੀਆ ਹੱਥਕੰਡੇ ਅਪਣਾ ਰਹੀ ਹੈ। ਆਗੂਆਂ ਨੇ ਬੀਐਸਐਫ ਦੀ ਰੇਂਜ 50 ਕਿਲੋਮੀਟਰ ਕਰਨ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਇਸ ਦਾ ਸਖ਼ਤ ਵਿਰੋਧ ਕਰਨ ਅਤੇ ਸੈਂਟਰ ਸਰਕਾਰ ਕੀਤਾ ਵਾਧਾ ਵਾਪਸ ਲਿਆ ਜਾਵੇ ਕਿਉਂਕਿ ਰਾਜਾਂ ਦੇ ਅਧਿਕਾਰਾਂ ਤੇ ਅੱਗੇ ਹੀ ਸੈਂਟਰ ਨੇ ਬਹੁਤ ਡਾਕੇ ਮਾਰੇ ਹੋਏ ਹਨ। ਇਸ ਮੌਕੇ ਅਜੈਬ ਸਿੰਘ ਪ੍ਰਧਾਨ ਦੀਨਪੁਰ, ਜਸਪਾਲ ਸਿੰਘ ਝਬਾਲ, ਜੈਮਲ ਸਿੰਘ ਪਿੰਦੀ, ਜੱਸਾ ਸਿੰਘ ਕੱਦਗਿੱਲ,  ਸੁਖਦੇਵ ਸਿੰਘ ਮਾਣੋਚਾਹਲ, ਬਲਦੇਵ ਸਿੰਘ ਪੰਡੋਰੀ, ਤਜਿੰਦਰ ਸਿੰਘ ਜੌਹਲ, ਜਗਜੀਤ ਸਿੰਘ ਮੰਡ, ਸੂਬਾ ਆਗੂ ਮਨਜੀਤ ਸਿੰਘ ਬੱਗੂ, ਸੁਲੱਖਣ ਸਿੰਘ ਤੁੜ, ਰੇਸ਼ਮ ਸਿੰਘ ਫੈਲੋਕੇ, ਤਰਸੇਮ ਸਿੰਘ ਚੋਹਲਾ ਸਾਹਿਬ, ਰਣਜੀਤ ਸਿੰਘ, ਸਿੰਕਦਰ ਸਿੰਘ ਵਰਾਣਾ, ਪਲਵਿੰਦਰ ਸਿੰਘ ਪੰਨੂ, ਬਲਦੇਵ ਸਿੰਘ ਧੁੰਦਾ, ਗੁਰਦੇਵ ਸਿੰਘ ਜਹਾਗੀਰ,  ਅਮਰੀਕ ਸਿੰਘ, ਸੁਖਦੇਵ ਸਿੰਘ ਤੁੜ, ਪਰਗਟ ਸਿੰਘ ਚੰਬਾ, ਗੁਲਜਾਰ ਸਿੰਘ ਘੜਕਾ, ਅਜੀਤ ਸਿੰਘ ਢੋਟਾ, ਮਨਜੀਤ ਸਿੰਘ ਸੱਕਿਆਵਾਲੀ, ਗੁਰਜਿੰਦਰ ਸਿੰਘ ਰੰਧਾਵਾ, ਤਾਰਾ ਚੰਦ, ਸਿਕੰਦਰ ਸਿੰਘ, ਸਾਹਬ ਸਿੰਘ ਮਾਣੋਚਾਹਲ ਆਦਿ ਆਗੂਆਂ ਨੇ ਸੰਬੋਧਨ ਕੀਤਾ।

Scroll To Top