Now Reading
ਰੇਲਵੇ ਸਟੇਸ਼ਨ ਗੁਰਦਾਸਪੁਰ ਟਰੈਕ ’ਤੇ ਦਿੱਤਾ ਧਰਨਾ

ਰੇਲਵੇ ਸਟੇਸ਼ਨ ਗੁਰਦਾਸਪੁਰ ਟਰੈਕ ’ਤੇ ਦਿੱਤਾ ਧਰਨਾ

ਗੁਰਦਾਸਪੁਰ, 18 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸਾਰੇ ਦੇਸ਼ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਲਖੀਮਪੁਰ ਖੀਰੀ ਦੀ ਘਟਨਾ ਕਾਰਨ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ’ਚੋਂ ਬਰਖਾਸਤ ਕਰਨ ਅਤੇ ਉਸ ਦੀ ਕਥਿਤ ਸ਼ਹਿ ’ਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਗੱਡੀਆਂ ਦੇ ਕਾਫ਼ਲੇ ਹੇਠ ਦਰੜ ਕੇ ਪੁਰਅਮਨ ਕਿਸਾਨਾਂ ਨੂੰ ਸ਼ਹੀਦ ਕਰਨ ਤੇ ਅੱਜ ਇਕੱਤਰ ਕਿਸਾਨਾਂ ਵਲੋਂ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਹ ਸਾਰੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਅਤੇ ਕੇਂਦਰ ਸਰਕਾਰ ਨੂੰ ਮੋਰਚੇ ਨੂੰ ਢਾਹ ਲਾਉਣ ਦੀਆਂ ਸਾਜ਼ਿਸ਼ਾਂ ਘੜਨ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਸ਼ਹੀਦ ਕਰਨ ’ਤੇ ਕਤਲ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਗਈ। 

ਬਾਰਸ਼ ਅਤੇ ਝੋਨੇ ਦੀ ਕਟਾਈ ਦੇ ਰੁਝੇਵੇਂ ਦੇ ਬਾਵਜੂਦ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਮਜ਼ਦੂਰਾਂ ਦੀ ਪ੍ਰਧਾਨਗੀ ਸਾਂਝੇ ਤੌਰ ’ਤੇ ਬਲਵਿੰਦਰ ਸਿੰਘ ਰਵਾਲ, ਗੁਰਦੀਪ ਸਿੰਘ ਮੁਸਤਫਾਬਾਦ, ਸੁਖਦੇਵ ਸਿੰਘ ਗੋਸਲ, ਹਰਭਜਨ ਸਿੰਘ ਬਟਾਲਾ, ਗੁਰਦੀਪ ਸਿੰਘ ਕਾਮਲਪੁਰਾ, ਕਰਨੈਲ ਸਿੰਘ ਪੰਛੀ, ਚੰਨਣ ਸਿੰਘ ਦੋਰਾਂਗਲਾ, ਮੱਖਣ ਸਿੰਘ ਕੁਹਾੜ, ਗੁਲਜ਼ਾਰ ਸਿੰਘ ਬਸੰਤਕੋਟ, ਕੈਪਟਨ ਗੁਰਜੀਤ ਸਿੰਘ ਬਾਜਵਾ, ਸੁਖਦੇਵ ਸਿੰਘ ਗੋਸਲ, ਹਰਭਜਨ ਸਿੰਘ ਬਟਾਲਾ, ਮੱਖਣ ਸਿੰਘ ਤਿੱਬੜ, ਬਲਬੀਰ ਸਿੰਘ ਕੱਤੋਵਾਲ, ਰਘਬੀਰ ਸਿੰਘ ਪਕੀਵਾਂ, ਲਖਵਿੰਦਰ ਸਿੰਘ ਮਰਡ਼ ਆਦਿ ਨੇ ਸਾਂਝੇ ਤੌਰ ’ਤੇ ਕੀਤੀ।

ਪ੍ਰਧਾਨਗੀ ਮੰਡਲ ਮੈਂਬਰਾਂ ਤੋਂ ਇਲਾਵਾ ਅਜੀਤ ਸਿੰਘ ਬੱਬੇਹਾਲੀ, ਸੁਖਦੇਵ ਸਿੰਘ ਭਾਗੋਕਾਵਾਂ, ਸੁਖਦੇਵ ਸਿੰਘ ਗੋਸਲ, ਸਰਦੂਲ ਸਿੰਘ ਕਲਾਨੌਰ, ਕੁਲਵਿੰਦਰ ਸਿੰਘ ਤਿੱਬੜ, ਕਪੂਰ ਸਿੰਘ ਘੁੰਮਣ, ਮਾਇਆਧਾਰੀ ਦੀਨਾਨਗਰ, ਸਰਦੂਲ ਸਿੰਘ ਕਲਾਨੌਰ, ਗੁਰਪ੍ਰੀਤ ਸਿੰਘ ਘੁੰਮਣ, ਸੁਭਾਸ਼ ਕੈਰੇ, ਜਗਜੀਤ ਸਿੰਘ ਅਲੂਣਾ, ਸੰਤੋਖ ਸਿੰਘ ਔਲਖ, ਗੁਰਦੀਪ ਸਿੰਘ ਕਾਮਲਪੁਰਾ, ਫਤਿਹ ਚੰਦ, ਹਰਜਿੰਦਰ ਕੌਰ ਤਿਬੜੀ, ਗੁਰਮੀਤ ਸਿੰਘ ਮਗਰਾਲਾ, ਅਮਰੀਕ ਸਿੰਘ ਸਲਾਚ, ਇੰਦਰਪਾਲ ਸਿੰਘ, ਕੈਪਟਨ ਧਰਮਿੰਦਰ ਹਰਚੋਵਾਲ, ਕੈਪਟਨ ਕਸ਼ਮੀਰ ਸਿੰਘ, ਰੂਪ ਸਿੰਘ, ਡਾ ਕੁਲਬੀਰ ਸਿੰਘ ਗੁਰਾਇਆ, ਸਤਨਾਮ ਸਿੰਘ ਬਾਗੜੀਆਂ, ਗੁਰਦੀਪ ਸਿੰਘ ਕਲੀਜਪੁਰ, ਕੈਪਟਨ ਦਲਬੀਰ ਸਿੰਘ ਡੁੱਗਰੀ, ਗੁਰਜੀਤ ਸਿੰਘ ਬੱਲ ਆਦਿ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਉਪਰ ਦੋਸ਼ ਲਾਇਆ ਕਿ ਉਹ ਤੇਜ਼ੀ ਨਾਲ ਤਾਨਾਸ਼ਾਹੀ ਵੱਲ ਵਧ ਰਹੀ ਹੈ, ਰਾਜਾਂ ਦੇ ਅਧਿਕਾਰਾਂ ਨੂੰ ਕੁਚਲ ਕੇ ਦੇਸ਼ ਦੇ ਸੰਘੀ ਢਾਂਚੇ ਨੂੰ ਤਹਿਸ ਨਹਿਸ ਕਰ ਰਹੀ ਹੈ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਹਿੰਦੂ ਰਾਸ਼ਟਰ ਦਾ ਏਜੰਡਾ ਲਾਗੂ ਕਰਨ ਦੀ ਕਾਹਲ ਵਿੱਚ ਹੈ। ਲੋਕਾਂ ਦੇ ਸਮੂਹਿਕ ਸੌਦੇਬਾਜ਼ੀ ਦੇ ਅਧਿਕਾਰ ਨੂੰ ਖੋਹ ਕੇ ਸੰਵਿਧਾਨਕ ਹੱਕਾਂ ਨੂੰ ਅਤੇ ਮਾਨਵੀ ਕਦਰਾਂ ਕੀਮਤਾਂ ਨੂੰ ਬਰਬਾਦ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਲੋਕਰਾਜ਼ੀ ਬਹੁਸੰਮਤੀ ਦਾ ਸਹਾਰਾ ਲੈ ਕੇ ਖੁਦ ਹੀ ਲੋਕਰਾਜ ਲੋਕ ਰਾਜ ਨੂੰ ਖ਼ਤਮ ਕਰਨ ਤੇ ਕੇਂਦਰ ਦੀ ਮੋਦੀ ਸਰਕਾਰ ਲੱਗੀ ਹੋਈ ਹੈ।

See Also

ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਸਮੂਹਕ ਤੌਰ ’ਤੇ   ਮਜ਼ਦੂਰਾਂ ਕਿਸਾਨਾਂ ਨੇ ਅਹਿਦ ਕੀਤਾ ਕਿ ਉਹ ਉਪਰੋਕਤ ਮੰਗਾਂ ਲਈ ਆਖ਼ਰੀ ਸਾਹ ਤਕ ਲੜਦੇ ਰਹਿਣਗੇ।

Scroll To Top