Now Reading
ਸੰਯੁਕਤ ਕਿਸਾਨ ਮੋਰਚੇ ਨੇ ਹੁਸ਼ਿਆਰਪੁਰ ’ਚ ਰੇਲ ਰੋਕਣ ਲਈ ਦਿੱਤਾ ਧਰਨਾ

ਸੰਯੁਕਤ ਕਿਸਾਨ ਮੋਰਚੇ ਨੇ ਹੁਸ਼ਿਆਰਪੁਰ ’ਚ ਰੇਲ ਰੋਕਣ ਲਈ ਦਿੱਤਾ ਧਰਨਾ

ਹੁਸ਼ਿਆਰਪੁਰ, 18 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਇਕੱਠੇ ਹੋ ਕੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਵਿਖੇ ਰੇਲਾਂ ਰੋਕੀਆਂ ਅਤੇ 10 ਵਜੇ ਤੋਂ 4 ਵਜੇ ਤੱਕ ਰੈਲੀ ਕੀਤੀ। ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਲਖਵੀਰ ਸਿੰਘ ਵਾਹਿਦ, ਬੀਕੇਯੂ ਦੁਆਬਾ ਤੋਂ  ਸੋਹਣ ਸਿੰਘ ਸਾਹਰੀ, ਕਿਸਾਨ ਯੂਨੀਅਨ ਦੁਆਬੇ ਦੇ ਗੁਰਦੀਪ ਸਿੰਘ ਖੁਣਖੁਣ, ਆਜ਼ਾਦ ਕਿਸਾਨ ਕਮੇਟੀ ਦੋਆਬਾ ਰਣਜੀਤ ਸਿੰਘ ਕਾਰੀ, ਜਮਹੂਰੀ ਕਿਸਾਨ ਸਭਾ ਪੰਜਾਬ ਤੋਂ ਮਾਸਟਰ ਦਵਿੰਦਰ ਸਿੰਘ ਕੱਕੋਂ, ਕੁੱਲ ਹਿੰਦ ਕਿਸਾਨ ਸਭਾ ਗੁਰਮੇਸ਼ ਸਿੰਘ, ਕਿਰਤੀ ਕਿਸਾਨ ਯੂਨੀਅਨ ਜਗਤਾਰ ਸਿੰਘ ਭਿੰਡਰ, ਬੀ ਕੇ ਯੂ (ਉਗਰਾਹਾਂ) ਮਾਸਟਰ ਸ਼ਿੰਗਾਰਾ ਸਿੰਘ, ਬੀਕੇਯੂ ਦੁਆਬਾ ਜਗਦੀਪ ਸਿੰਘ ਕਾਹਰੀ ਨੇ ਕੀਤੀ। ਬੁਲਾਰਿਆਂ ਨੇ ਕਿਹਾ ਕਿ ਅੱਜ ਰੇਲ ਰੋਕੋ ਦਾ ਸੱਦਾ ਵਿਸ਼ੇਸ਼ ਤੌਰ ’ਤੇ ਅਜੈ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤਗੀ ਅਤੇ ਅਸ਼ੀਸ਼ ਮਿਸ਼ਰਾ ਅਤੇ ਹੋਰ ਲਖੀਮਪੁਰ ਖੀਰੀ  ਦੇ ਕਿਸਾਨਾਂ ਦੇ ਕਾਤਲਾਂ ਨੂੰ ਸਜ਼ਾ ਦੁਵਾਉਣ, ਯੋਗੀ ਅਤੇ  ਖੱਟੜ ਦੇ ਅਸਤੀਫੇ ਦੀ ਮੰਗ ’ਤੇ ਕੇਂਦਰਤ ਸੀ। ਬੁਲਾਰਿਆਂ ਨੇ ਸਰਕਾਰ ਦੀਆਂ ਸਾਜ਼ਿਸ਼ਾਂ ਨਾਕਾਮ ਕਰਦੇ ਹੋਏ ਮੋਰਚੇ ਦੀ ਏਕਤਾ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਕਿਸਾਨ ਕਾਲੇ ਕਾਨੂੰਨ ਵਾਪਸ ਕਰਾ ਕੇ ਹੀ ਵਾਪਸ ਆਉਣਗੇ। ਕਿਸਾਨੀ ਕੰਮਾਂ ਕਾਰਾਂ ਦੇ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਕਿਸਾਨ ਧਰਨੇ ਵਿਚ ਸ਼ਾਮਲ ਸਨ।

ਇਸ ਧਰਨੇ ਨੂੰ ਕਮਲਜੀਤ ਸਿੰਘ ਰਾਜਪੁਰ ਭਾਈਆ,ਪਰਮਜੀਤ ਸਿੰਘ ਕਲਕੱਟ, ਮਦਨ ਲਾਲ ਬੁਲੋਵਾਲ, ਲਖਵੀਰ ਸਿੰਘ ਪੱਟੀ, ਗਗਨਦੀਪ ਸਿੰਘ ਰਾਜੇਵਾਲ ,ਰਾਜਿੰਦਰ ਸਿੰਘ ਆਜ਼ਾਦ, ਗੁਰਨਾਮ ਸਿੰਘ ਸਿੰਗੜੀਵਾਲ  ਨੇ ਸੰਬੋਧਨ ਕੀਤਾ। ਇਸ ਮੌਕੇ ਤਰਸੇਮ ਲਾਲ ਭੂੰਗਾ, ਨਿਰਵੈਰ ਸਿੰਘ ਮਰਨਾਈਆਂ, ਹਰਪ੍ਰੀਤ ਸਿੰਘ ਲਾਲੀ, ਕੁਲਤਾਰ ਸਿੰਘ ਕੁਲਤਾਰ, ਜਸਵੰਤ ਸਿੰਘ ਮੁਖਲਿਆਣਾ, ਪ੍ਰਦੁਮਣ ਸਿੰਘ, ਗੁਰਮੀਤ  ਸਿੰਘ, ਮਲਕੀਅਤ ਸਿੰਘ ਸਲੇਮਪੁਰ, ਪਿਆਰਾ ਸਿੰਘ ਲੁੱਧਾ ਆਦਿ ਮੌਜੂਦ ਸਨ। 

Scroll To Top