Now Reading
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਰੇਲਵੇ ਸਟੇਸ਼ਨ ਫਿਲੌਰ ਲਗਾਇਆ ਧਰਨਾ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਰੇਲਵੇ ਸਟੇਸ਼ਨ ਫਿਲੌਰ ਲਗਾਇਆ ਧਰਨਾ

ਫਿਲੌਰ, 18 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਥਾਨਕ ਰੇਲਵੇ ਸਟੇਸਨ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਰੇਲਾਂ ਰੋਕਣ ਲਈ ਸਵੇਰੇ 10 ਵਜੇ ਤੋਂ ਸਾਮ 4 ਵਜੇ ਤੱਕ ਜਾਮ ਲਾਇਆ ਗਿਆ।    

ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਜਦੋਂ ਇਸ ਅੰਦੋਲਨ ਨੂੰ ਕਿਸੇ ਦਬਾਅ ਨਾਲ ਜੋਰ ਨਾਲ ਦਬਾਅ ਨਹੀਂ ਸਕੀ ਤਾਂ ਆਪਣੀ ਫਿਰਕੂ ਸਿਆਸਤ ਦੇ ਹੱਥਕੰਡੇ ਵਰਤ ਕੇ ਇਸ ਨੂੰ ਦਬਾਉਣ ਦਾ ਲਗਾਤਾਰ ਯਤਨ ਕਰ ਰਹੀ ਹੈ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ਮੰਤਰੀ ਅਜੇ ਮਿਸ਼ਰਾ ਨੂੰ ਕੈਬਨਿਟ ’ਚੋਂ ਬਰਖਾਸਤ ਕੀਤਾ ਜਾਵੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਤੱਗੜ, ਰਜਿੰਦਰ ਮੰਡ, ਬੀਕੇਯੂ ਕਾਦੀਆਂ ਦੇ ਅਮਰੀਕ ਸਿੰਘ ਭਾਰ ਸਿੰਘ ਪੁਰੀ, ਜਮਹੂਰੀ ਕਿਸਾਨ ਸਭਾ ਦੇ ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ, ਮਨਹੋਰ ਗਿੱਲ, ਕੁਲਦੀਪ ਫਿਲੌਰ, ਜਰਨੈਲ ਫਿਲੌਰ, ਮਨਜਿੰਦਰ ਢੇਸੀ, ਸਵਰਨ ਸਿੰਘ ਅਕਲਪੁਰੀ, ਕੰਵਲਜੀਤ ਗੰਨਾਪਿੰਡ, ਇਕਬਾਲ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਮੰਗਲਜੀਤ ਪੰਡੋਰੀ, ਸਰਬਜੀਤ ਢੰਡਾ, ਮੇਜਰ ਸਿੰਘ ਖੁਰਲਾਪੁਰ, ਮੱਖਣ ਸੰਗਰਾਮੀ, ਜਸਬੀਰ ਸਿੰਘ ਭੋਲੀ, ਬਲਰਾਜ ਸਿੰਘ,ਕੁਲਜਿੰਦਰ ਤਲਵਣ, ਕੁਲਵੰਤ ਸਿੰਘ ਖਹਿਰਾ ਆਦਿ ਨੇ ਸੰਬੋਧਨ ਕੀਤਾ।

Scroll To Top