Now Reading
ਰੇਲਵੇ ਸਟੇਸ਼ਨ ‘ਤੇ ਮਨਾਇਆ ਊਧਮ ਸਿੰਘ ਦਾ ਸ਼ਹੀਦੀ ਦਿਵਸ

ਰੇਲਵੇ ਸਟੇਸ਼ਨ ‘ਤੇ ਮਨਾਇਆ ਊਧਮ ਸਿੰਘ ਦਾ ਸ਼ਹੀਦੀ ਦਿਵਸ

ਗੁਰਦਾਸਪੁਰ, 31 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਅੱਜ ਸਥਾਨਕ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਵਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਪੁੱਜੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਸਾਹਿਤਕਾਰਾਂ ਨੇ ਇਸ ਵਿੱਚ ਹਾਜ਼ਰੀ ਭਰੀ।
ਸ਼ਹੀਦੀ ਸਮਾਗਮ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਤਰਲੋਕ ਸਿੰਘ ਬਹਿਰਾਮਪੁਰ, ਸੁਖਦੇਵ ਸਿੰਘ ਭਾਗੋਕਾਵਾਂ, ਕੁਲਵੰਤ ਸਿੰਘ ਤਿੱਬੜੀ, ਗੁਰਦੀਪ ਸਿੰਘ ਮੁਸਤਫਾਬਾਦ, ਕੈਪਟਨ ਸੁਰਜੀਤ ਸਿੰਘ, ਗੁਰਮੀਤ ਸਿੰਘ ਮੁਗਰਾਲਾ, ਜਗੀਰ ਸਿੰਘ ਹਕੀਮਪੁਰ, ਅਮਰਜੀਤ ਸਿੰਘ ਸੈਣੀ, ਕਰਨੈਲ ਸਿੰਘ ਪੰਛੀ ਆਦਿ ਨੇ ਕੀਤੀ।
ਇਸ ਮੌਕੇ ਤੇ ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦੀ ਸ਼ਹਾਦਤ ਨੂੰ ਯਾਦ ਕੀਤਾ ਅਤੇ ਉਸਨੂੰ ਭਗਤ ਸਿੰਘ ਤੇ ਗ਼ਦਰੀ ਬਾਬਿਆਂ ਤੋਂ ਪ੍ਰੇਰਿਤ ਹਕੀਕੀ ਰਾਜਨੀਤੀ ਪ੍ਰਬੰਧ ਬਦਲਣ ਵਾਲੀ ਆਜ਼ਾਦੀ ਲਿਆਉਣ ਲਈ ਲੜਨ ਵਾਲਾ ਯੋਧਾ ਗਰਦਾਨਿਆ। ਬੁਲਾਰਿਆਂ ਨੇ ਇਸ ਗੱਲ ਦੀ ਜ਼ੋਰਦਾਰ ਨਿਖੇਧੀ ਕੀਤੀ ਕਿ ਕੇਂਦਰ ਸਰਕਾਰ ਨੇ ਹਾਲੇ ਤੀਕਰ ਵੀ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਅਤੇ ਸ਼ਹੀਦ ਊਧਮ ਸਿੰਘ ਨੂੰ ਸ਼ਹੀਦ ਨਹੀਂ ਐਲਾਨਿਆ।
1899 ਵਿੱਚ ਜਨਮੇ ਸ਼ਹੀਦ ਊਧਮ ਵਲੋਂ ਜੱਲਿਆ ਵਾਲਾ ਬਾਗ਼ ਵਿੱਚ ਪੁਰ ਅਮਨ ਰੈਲੀ ਕਰ ਰਹੇ ਆਜ਼ਾਦੀ ਪ੍ਰਵਾਨਿਆਂ ਉਪਰ ਅੰਨ੍ਹੇ ਵਾਹ ਗੋਲੀ ਚਲਾਉਣ ਦਾ ਹੁਕਮ ਕਰਨ ਵਾਲੇ ਸਰ ਮਾਈਕਲ ਉਡਵਾਇਰ ਨੂੰ 1940 ਵਿੱਚ ਮਾਰ ਕੇ 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮਿਆ। ਇਸ ਤੋਂ ਪਹਿਲਾਂ ਉਹ ਪੰਜ ਸਾਲ ਤੋਂ ਕੈਦ ਰਹੇ ਪਰ ਉਹ ਦੇਸ਼ ਦੀ ਆਜ਼ਾਦੀ ਤੋਂ ਕਦੇ ਵੀ ਪਿਛੇ ਵੀ ਨਹੀਂ ਹਟੇ।
ਬੁਲਾਰਿਆਂ ਵਿੱਚ ਮੁਖ ਤੌਰ ਤੇ ਪ੍ਰਧਾਨਗੀ ਮੰਡਲ ਤੋਂ ਇਲਾਵਾ ਮੱਖਣ ਸਿੰਘ ਕੁਹਾੜ, ਰਘਬੀਰ ਸਿੰਘ ਪਕੀਵਾਂ, ਬਲਬੀਰ ਸਿੰਘ ਰੰਧਾਵਾ, ਗੁਰਮੀਤ ਸਿੰਘ ਪਾਹੜਾ, ਚੰਦਰ ਸ਼ੇਖਰ ਆਜ਼ਾਦ, ਅਮਰ ਕ੍ਰਾਂਤੀ, ਐਸ ਪੀ ਸਿੰਘ ਗੋਸਲ, ਕੁਲਬੀਰ ਸਿੰਘ ਗੋਰਾਇਆ, ਅਜੀਤ ਸਿੰਘ ਹੁੰਦਲ, ਕੁਲਵਿੰਦਰ ਸਿੰਘ ਤਿੱਬੜ, ਜਗਜੀਤ ਸਿੰਘ ਅਲੂਣਾ, ਜਸਵਿੰਦਰ ਸਿੰਘ ਹਕੀਮਪੁਰ, ਸੋਹਣ ਸਿੰਘ ਸਲੀਮਪੁਰ, ਸੁਖਦੀਪ ਸਿੰਘ ਗੋਸਲ, ਬਲਬੀਰ ਸਿੰਘ ਬੈਂਸ, ਰਛਪਾਲ ਸਿੰਘ ਘੁੰਮਣ, ਸੰਦੀਪ ਕੁਮਾਰ ਭੋਜਾ, ਅਸ਼ਵਨੀ ਕੁਮਾਰ ਸ਼ਰਮਾ, ਅਬਿਨਾਸ਼ ਸਿੰਘ, ਅਮਰਜੀਤ ਸ਼ਾਸਤਰੀ, ਰੰਜਨ ਵਫ਼ਾ, ਜਸਵਿੰਦਰ ਸਿੰਘ ਪਾਹੜਾ, ਨਿਰਮਲ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।
ਇਸ ਸਮੇਂ ਮਹਿੰਦਰ ਸਿੰਘ ਲਖਣ ਖ਼ੁਰਦ, ਕਪੂਰ ਸਿੰਘ ਘੁੰਮਣ, ਤਰਸੇਮ ਸਿੰਘ ਹਯਾਤ ਨਗਰ, ਐਸ ਪੀ ਸਿੰਘ ਗੋਸਲ, ਪਲਵਿੰਦਰ ਸਿੰਘ ਨੂੰ ਦਿਨ ਰਾਤ ਹਾਜ਼ਰੀ ਭਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਸੁਖਦੇਵ ਖੋਖਰ, ਕੁਲਬੀਰ ਸਿੰਘ ਗੁਰਾਇਆ, ਨਾਨਕ ਸਿੰਘ, ਦੀਦਾਰ ਸਿੰਘ ਖੁੰਡਾ, ਜੋਗਿੰਦਰ ਸਿੰਘ ਡੁਗਰੀ, ਪ੍ਰੀਤਮ ਸਿੰਘ ਡੁਗਰੀ ਨੇ 221 ਨੇਂ ਜਥੇ ਵਜੋਂ ਭੁੱਖ ਹੜਤਾਲ ਰੱਖੀ।

Scroll To Top