Now Reading
ਵਿਧਾਇਕ ਦੇ ਗੇਟ ‘ਤੇ ਟੰਗਿਆ ਮੰਗ ਪੱਤਰ

ਵਿਧਾਇਕ ਦੇ ਗੇਟ ‘ਤੇ ਟੰਗਿਆ ਮੰਗ ਪੱਤਰ

ਜਗਰਾਉਂ, 31 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਪੇਂਡੂ ਤੇ ਖੇਤ ਮਜ਼ਦੂਰਾਂ ਦੇ ਸਾਂਝੇ ਮੋਰਚੇ ਵਲੋਂ ਹਲਕਾ ਵਿਧਾਇਕ ਨੂੰ ਮੰਗ ਪੱਤਰ ਦੇਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ‘ਚ ਸਾਥੀ ਹਰਬੰਸ ਸਿੰਘ ਲੋਹਟਬੱਦੀ, ਸਾਥੀ ਹੁਕਮ ਰਾਜ ਦੇਹੜਕਾ, ਸਾਥੀ ਸੁਖਦੇਵ ਸਿੰਘ ਮਾਣੂੰਕੇ, ਸਾਥੀ ਅਵਤਾਰ ਸਿੰਘ ਰਸੂਲਪੁਰ, ਸਾਥੀ ਰਣਜੀਤ ਕੌਰ ਨੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸਾਥੀ ਬਲਰਾਜ ਸਿੰਘ ਕੋਟਉਮਰਾ, ਸਾਥੀ ਗੁਰਮੇਲ ਸਿੰਘ ਰੂਮੀ, ਗੁਰਦੀਪ ਸਿੰਘ ਕਲਸੀ, ਸਰੂਪ ਸਿੰਘ ਜਗਰਾਉਂ, ਹਰਵਿੰਦਰ ਸਿੰਘ ਸ਼ੇਰਪੁਰ ਕਲਾਂ ਨੇ ਸ਼ਹਿਰ ‘ਚ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਰੋਸ ਪ੍ਰਦਰਸ਼ਨ ਉਪਰੰਤ ਜਦੋਂ ਕੁਰਕੁੰਨ ਹਲਕਾ ਵਿਧਾਇਕ ਦੇ ਦਫ਼ਤਰ ਮੰਗ ਪੱਤਰ ਦੇਣ ਪਹੁੰਚੇ ਤਾਂ ਮੰਗ ਪੱਤਰ ਲੈਣ ਲਈ ਸੱਤਾਧਾਰੀ ਧਿਰ ਦਾ ਕੋਈ ਵੀ ਨੁਮਾਇੰਦਾ ਨਾ ਪਹੁੰਚਣ ਤੇ ਰੋਸ ਵਜੋਂ ਮਜ਼ਦੂਰ ਜਥੇਬੰਦੀਆਂ ਦੇ ਆਗੂ ਅਤੇ ਵਰਕਰਾਂ ਵਲੋਂ ਰਾਜ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਪੱਤਰ ਹਲਕਾ ਵਿਧਾਇਕ ਦੇ ਦਫ਼ਤਰ ਦੇ ਗੇਟ ‘ਚ ਟੰਗ ਦਿੱਤਾ। ਅੰਤ ‘ਚ ਸਾਥੀ ਤਰਲੋਚਨ ਸਿੰਘ ਝੋਰੜਾਂ ਵੱਲੋਂ ਆਏ ਹੋਏ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ।

Scroll To Top