Now Reading
ਤੀਆਂ ਮਨਾਓ, ਧੀਆਂ ਬਚਾਓ ਤਿਓਹਾਰ ਇਸ ਵਾਰ ਕਿਸਾਨੀ ਅੰਦੋਲਨ ਨੂੰ ਹੋਵੇਗਾ ਸਮ੍ਰਪਿਤ

ਤੀਆਂ ਮਨਾਓ, ਧੀਆਂ ਬਚਾਓ ਤਿਓਹਾਰ ਇਸ ਵਾਰ ਕਿਸਾਨੀ ਅੰਦੋਲਨ ਨੂੰ ਹੋਵੇਗਾ ਸਮ੍ਰਪਿਤ

ਫਿਲੌਰ, 30 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਜਨਵਾਦੀ ਇਸਤਰੀ ਸਭਾ ਵਲੋਂ ਹਰ ਸਾਲ ਮਨਾਇਆ ਜਾਂਦਾ ਤੀਆਂ ਦਾ ਤਿਓਹਾਰ ‘ਤੀਆਂ ਮਨਾਓ, ਧੀਆਂ ਬਚਾਓ’ ਇਸ ਵਾਰ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੋਵੇਗਾ। ਇਸ ਵਾਰ ਇਹ ਤਿਓਹਾਰ 14 ਅਗਸਤ ਨੂੰ ਗੁਰੂ ਰਵਿਦਾਸ ਮੰਦਰ ਰਵਿਦਾਸਪੁਰਾ ਵਿਖੇ ਮਨਾਇਆ ਜਾਵੇਗਾ। ਇਸ ਸਬੰਧੀ ਇਕ ਮੀਟਿੰਗ ਸਾਬਕਾ ਕੌਂਸਲਰ ਸੁਨੀਤਾ ਫਿਲੌਰ ਦੀ ਅਗਵਾਈ ਹੇਠ ਕੀਤੀ ਗਈ, ਜਿਸ ‘ਚ ਤੀਆਂ ਦਾ ਤਿਓਹਾਰ ਮਨਾਉਣ ਲਈ ਤਿਆਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ‘ਚ ਪ੍ਰਧਾਨ ਗੀਤਾ ਰਾਣੀ, ਸਕੱਤਰ ਕਮਲਜੀਤ, ਕੈਸ਼ੀਅਰ ਕਮਲਜੀਤ ਬੰਗੜ੍ਹ ਦੀ ਚੋਣ ਕੀਤੀ ਗਈ। ਇਸ ਤੋਂ ਇਲਾਵਾ ਮੈਬਰਾਂ ‘ਚ ਗੇਜ਼ੋ ਗੁਰੂ, ਹੰਸ ਕੌਰ, ਅੰਜੂ ਵਿਰਦੀ, ਸੱਤਿਆ, ਸੁਰਜੀਤ ਕੌਰ, ਤੋਸ਼ੀ, ਗੇਜ਼ੋ, ਬਿੱਲੋ, ਕੁਲਵਿੰਦਰ, ਤੋਸ਼ੀ, ਊਸ਼ਾ, ਜਗੀਰੋ, ਜਸਮਿੰਦਰ ਕੌਰ, ਪ੍ਰਕਾਸ਼ੋ, ਆਸ਼ਾ, ਵਿਨੋਧਾ ਆਦਿ ਸ਼ਾਮਲ ਸਨ।

Scroll To Top